BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਕਾਰੋਬਾਰ

ਪੈਨ ਅਤੇ ਆਧਾਰ ਲਿੰਕ ਕਰਨ ਦੀ ਤਰੀਕ ਤਿੰਨ ਮਹੀਨਿਆਂ ਤੱਕ ਵਧੀ, ਜਾਣੋ ਨਵੀਂ ਤਰੀਕ

June 26, 2021 02:44 PM

ਨਵੀਂ ਦਿੱਲੀ, 26 ਜੂਨ (ਏਜੰਸੀ) : ਸਰਕਾਰ ਨੇ ਪੈਨ ਤੇ ਆਧਾਰ ਨੂੰ ਲਿੰਕ ਕਰਨ ਦੀ ਆਖਰੀ ਤਰੀਕ ਤਿੰਨ ਮਹੀਨੇ ਤੱਕ ਲਈ ਵਧਾ ਦਿੱਤੀ ਹੈ। ਹੁਣ 30 ਸਤੰਬਰ ਤਕ ਤੁਸੀਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਵਾ ਸਕਦੇ ਹੋ। ਸ਼ੁੱਕਰਵਾਰ ਨੂੰ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੱਲੋਂ ਇਸ ਦਾ ਐਲਾਨ ਕੀਤਾ ਗਿਆ। ਪਹਿਲਾਂ ਇਹ ਡੈੱਡਲਾਈਨ 30 ਜੂਨ ਤੱਕ ਸੀ।

ਅਨੁਰਾਗ ਠਾਕੁਰ ਨੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਹੈ ਕਿ ਵਿਵਾਦ ਸੇ ਵਿਸ਼ਵਾਸ ਸਕੀਮ ਦੀ ਡੈੱਡਲਾਈਨ ਵਧਾ ਕੇ 31 ਅਗਸਤ ਕੀਤੀ ਜਾ ਰਹੀ ਹੈ। ਨਾਲ ਹੀ ਸਰਕਾਰ ਵੱਲੋਂ ਇਨਕਮ ਟੈਕਸ ਕੰਪਲਾਇੰਸ ਨੂੰ ਆਸਾਨ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਜੇਕਰ ਤੈਅ ਮਿਆਦ ਤਕ ਪੈਨ ਤੇ ਆਧਾਰ ਨੂੰ ਲਿੰਕ ਨਾ ਕਰਵਾਇਆ ਗਿਆ ਤਾਂ ਪੈਨ ਕਾਰਡ ਨਕਾਰਾ ਹੋ ਸਕਦਾ ਹੈ। ਅਜਿਹੇ ਵਿੱਚ ਮੁੜ ਇਸ ਕਾਰਡ ਤੋਂ ਕੋਈ ਵੀ ਵਿੱਤੀ ਲੈਣ-ਦੇਣ ਨਹੀਂ ਹੋ ਸਕੇਗਾ ਜਿਸ ਵਿਚ ਪੈਨ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅਜਿਹਾ ਹੋਣ 'ਤੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਪੈਨ ਕਾਰਡ ਨੂੰ ਐਕਟਿਵ ਕਰਵਾਉਣ ਲਈ 1000 ਰੁਪਏ ਤਕ ਦੀ ਲੇਟ ਫੀਸ ਦੇਣੀ ਪੈ ਸਕਦੀ ਹੈ। ਜੇਕਰ ਪੈਨ ਇਨਐਕਟਿਵ ਹੋ ਗਿਆ ਤਾਂ ਉਸ 'ਤੇ ਵੀ ਜੁਰਮਾਨੇ ਦੀ ਵਿਵਸਥਾ ਹੈ। ਇਨਐਕਟਿਵ ਹੋਣ 'ਤੇ ਅਜਿਹਾ ਮੰਨ ਲਿਆ ਜਾਵੇਗਾ ਕਿ ਕਾਨੂੰਨ ਮੁਤਾਬਕ ਪੈਨ ਨੂੰ ਕੋਟ ਨਹੀਂ ਕੀਤਾ ਗਿਆ। ਅਜਿਹੇ ਵਿੱਚ ਤੁਹਾਨੂੰ ਆਮਦਨ ਕਰ ਕਾਨੂੰਨ ਦੇ ਸੈਕਸ਼ਨ 272ਬੀ ਤਹਿਤ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।

ਤੁਸੀਂ ਐਸਐਮਐਸ ਰਾਹੀਂ ਦੋਵੇਂ ਕਾਰਡ ਜੋੜ ਸਕਦੇ ਹੋ। ਇਸਦੇ ਲਈ, ਫੋਨ ਵਿੱਚ UIDPAN ਨੂੰ ਵੱਡੇ ਅੱਖਰਾਂ ਵਿੱਚ ਟਾਈਪ ਕਰੋ, ਫਿਰ ਜਗ੍ਹਾ ਦੇ ਕੇ ਅਧਾਰ ਨੰਬਰ ਅਤੇ ਪੈਨ ਨੰਬਰ ਲਿਖੋ। ਇਹ ਮੈਸੇਜ 567678 ਜਾਂ 56161 ਤੇ ਭੇਜੋ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੋਵਾਂ ਦਸਤਾਵੇਜ਼ਾਂ ਨੂੰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ