BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਰੀਸ ਨਹੀਂ ਘਰ ਦੇ ਬਣਵਾਏ ਬਿਸਕੁਟਾਂ ਦੀ!

June 30, 2021 11:24 AM

ਜਗਮੋਹਨ ਸਿੰਘ ਲੱਕੀ

ਅੱਜ ਭਾਵੇਂ ਬਾਜ਼ਾਰ ਵਿਚ ਵੱਖ-ਵੱਖ ਕੰਪਨੀਆਂ ਦੇ ਤਰ੍ਹਾਂ-ਤਰ੍ਹਾਂ ਦੇ ਕਾਜੂ, ਬਾਦਾਮਾਂ, ਕਰੀਮਾਂ, ਚਾਕਲੇਟਾਂ, ਜੀਰਾ ਵਾਲੇ ਬਿਸਕੁਟ ਵੀ ਮਿਲਣ ਲੱਗ ਪਏ ਹਨ ਪਰ ਜੋ ਸਵਾਦ ਘਰ ਦੇ ਬਣਵਾਏ ਬਿਸਕੁਟਾਂ ਨੂੰ ਖਾ ਕੇ ਆਉਂਦਾ ਹੈ, ਉਹ ਇਹਨਾਂ ਕੰਪਨੀਆਂ ਦੇ ਬਹੁਤ ਮਹਿੰਗੇ ਬਿਸਕੁਟ ਖਾ ਕੇ ਵੀ ਨਹੀਂ ਆਉਂਦਾ। ਇਹ ਇੱਕ ਹਕੀਕਤ ਹੈ ਕਿ ਅੱਜ ਵੀ ਘਰ ਦੇ ਬਿਸਕੁਟ ਬਣਵਾਉਣ ਦਾ ਰਿਵਾਜ ਜਾਰੀ ਹੈ, ਭਾਵੇਂ ਮਹਾਂਨਗਰਾਂ ਵਿਚ ਇਹ ਰਿਵਾਜ ਕੁਝ ਘੱਟ ਗਿਆ ਹੈ ਪਰ ਆਮ ਸ਼ਹਿਰਾਂ ਦੇ ਨਾਲ-ਨਾਲ ਕਸਬਿਆਂ ਅਤੇ ਪਿੰਡਾਂ ਵਿਚ ਘਰ ਦੇ ਬਣਵਾਏ ਬਿਸਕੁਟ ਅਜੇ ਵੀ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਅਸਲ ਵਿਚ ਜਦੋਂ ਸਾਉਣ ਮਹੀਨੇ ਤੀਆਂ ਆਉਂਦੀਆਂ ਹਨ ਤਾਂ ਮਾਪਿਆਂ ਵਲੋਂ ਆਪਣੀਆਂ ਵਿਆਹੀਆਂ ਧੀਆਂ ਨੂੰ ‘ਸੰਧਾਰੇ’ ਵਿਚ ਦੇਣ ਲਈ ਵੀ ਬੇਕਰੀ ਵਾਲਿਆਂ ਨੂੰ ਲੋੜੀਂਦਾ ਸਮਾਨ ਦੇ ਕੇ ਘਰ ਦੇ ਬਿਸਕੁਟ ਬਣਵਾਏ ਜਾਂਦੇ ਹਨ। ਇਸ ਤੋਂ ਇਲਾਵਾ ਰੱਖੜੀ, ਦੁੁਸਹਿਰਾ ਅਤੇ ਦਿਵਾਲੀ ਵੇਲੇ ਵੀ ਘਰ ਦੇ ਬਿਸਕੁਟ ਬਣਵਾਉਣ ਦਾ ਰਿਵਾਜ ਹੈ।
ਇਸ ਤੋਂ ਇਲਾਵਾ ਲੋਹੜੀ ਅਤੇ ਵਿਸਾਖੀ ਮੌਕੇ ਵੀ ਵਿਸ਼ੇਸ ਤੌਰ ’ਤੇ ਘਰ ਦੇ ਬਿਸਕੁਟ ਬਣਵਾਏ ਜਾਂਦੇ ਹਨ। ਉਂਝ ਸਾਰਾ ਸਾਲ ਹੀ ਘਰ ਦੇ ਬਿਸਕੁਟ ਬਣਵਾਉਣ ਦਾ ਕੰਮ ਚਲਦਾ ਰਹਿੰਦਾ ਹੈ। ਜਿਹੜੇ ਲੋਕਾਂ ਨੇ ਘਰ ਦੇ ਬਣਵਾਏ ਬਿਸਕੁਟ ਖਾਧੇ ਹਨ, ਉਹ ਹੀ ਇਹਨਾਂ ਦਾ ਸਵਾਦ ਜਾਣਦੇ ਹਨ।
ਘਰ ਦੇ ਬਿਸਕੁਟ ਬਣਵਾਉਣ ਲਈ ਆਟਾ, ਦੇਸੀ ਖੰਡ, ਘਿਓ ਅਤੇ ਦੁੱਧ ਦੀ ਲੋੜ ਪੈਂਦੀ ਹੈ, ਜੋ ਕਿ ਲੋੜ ਅਨੁਸਾਰ ਲੈ ਕੇ ਬੇਕਰੀ ਵਾਲੀਆਂ ਦੁਕਾਨਾਂ ਉਪਰ ਜਾਇਆ ਜਾਂਦਾ ਹੈ, ਜਿਥੇ ਕਿ ਬੇਕਰੀ ਵਾਲੇ ਇਹ ਬਿਸਕੁਟ ਬਣਾ ਕੇ ਦਿੰਦੇ ਹਨ। ਭਾਵੇਂ ਕਿ ਬਿਸਕੁਟ ਬਣਾਉਣ ਦੇ ਧੰਦੇ ਨੂੰ ਵੀ ਮੰਦੀ ਦੀ ਮਾਰ ਪਈ ਹੈ ਪਰ ਫਿਰ ਵੀ ਇਹ ਧੰਦਾ ਅਜੇ ਵੀ ਚਲ ਰਿਹਾ ਹੈ। ਤੀਆਂ ਅਤੇ ਦਿਵਾਲੀ ਵੇਲੇ ਤਾਂ ਬਿਸਕੁਟ ਬਣਾਉਣ ਦਾ ਸੀਜਨ ਹੀ ਹੁੰਦਾ ਹੈ ਅਤੇ ਬਿਸਕੁਟ ਬਣਾਉਣ ਵਾਲੀਆਂ ਬੇਕਰੀਆਂ ਉਪਰ ਤਾਂ ਬਿਸਕੁਟ ਬਣਵਾਉਣ ਵਾਲੇ ਲੋਕਾਂ ਦੀਆਂ ਲਾਈਨਾਂ ਹੀ ਲੱਗੀਆਂ ਹੁੰਦੀਆਂ ਹਨ। ਬਰਨਾਲਾ ਦੇ ਰੇਲਵੇ ਸਟੇਸ਼ਨ ਨੇੜੇ ਪੁਰਾਣਾ ਸਿਨੇਮਾ ਰੋਡ ’ਤੇ ਸਥਿਤ ਗਿਆਨੀ ਦੀ ਬੇਕਰੀ ਉਪਰ ਤਾਂ ਅਸੀਂ ਛੋਟੇ ਹੁੰਦੇ ਸੈਂਕੜੇ ਪੀਪਿਆਂ ਦੀਆਂ ਲਾਈਨਾਂ ਲੱਗੀਆਂ ਵੇਖਦੇ ਹੁੰਦੇ ਸੀ, ਇਹ ਪੀਪੇ ਬਿਸਕੁਟ ਬਣਵਾਉਣ ਆਏ ਲੋਕਾਂ ਦੇ ਹੁੰਦੇ ਸਨ ਜੋ ਕਿ ਆਪੋ ਆਪਣੇ ਨੰਬਰ ਅਨੁਸਾਰ ਪੀਪੇ ਲਾਈਨ ਵਿਚ ਹੀ ਲਗਾ ਲੈਂਦੇ ਸਨ। ਕਰੀਬ 35 ਸਾਲ ਪਹਿਲਾਂ ਗਿਆਨੀ ਦੀ ਬੇਕਰੀ ਤੋਂ ਬਰਨਾਲੇ ਦੇ ਸਦਰ ਬਾਜ਼ਾਰ ਤੱਕ ਪੀਪਿਆਂ ਦੀ ਇਹ ਲਾਈਨ ਲੱਗੀ ਹੋਈ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਵੇਖੀ ਹੋਈ ਹੈ। ਉਸ ਸਮਂੇ ਦਿਵਾਲੀ ਵੇਲੇ ਹਰ ਘਰ ਵਿਚ ਹੀ ਬਿਸਕੁਟ ਬਣਵਾਉਣ ਦਾ ਰਿਵਾਜ ਸੀ। ਉਸ ਸਮੇਂ ਪਿੰਡਾਂ ਵਿਚ ਬੇਕਰੀਆਂ ਨਹੀਂ ਸੀ ਹੁੰਦੀਆਂ, ਇਸ ਕਰਕੇ ਪਿੰਡਾਂ ਦੇ ਲੋਕ ਬਰਨਾਲੇ ਵਰਗੇ ਸ਼ਹਿਰਾਂ ਵਿਚ ਹੀ ਬਿਸਕੁਟ ਬਣਵਾਉਣ ਆ ਜਾਂਦੇ ਸਨ।
20 ਸਾਲ ਪਹਿਲਾਂ ਤੱਕ ਬੇਕਰੀਆਂ ਵਾਲੇ ਘਰ ਦੇ ਬਿਸਕੁਟ ਕੱਪੜੇ ਦੇ ਪੌਣੇ ਜਿਹੇ ਨਾਲ ਬਣਾਉਂਦੇ ਸਨ, ਜਿਸ ਵਿਚ ਪਲਾਸਟਿਕ ਦੀ ਟੂਟੀ ਜਿਹੀ ਲੱਗੀ ਹੁੰਦੀ ਸੀ, ਇਸ ਟੂਟੀ ਵਿਚੋਂ ਬਿਸਕੁਟ ਬਣ ਬਣ ਕੇ ਨਿਕਲਦੇ ਰਹਿੰਦੇ ਸਨ। ਪਹਿਲਾਂ ਕੱਪੜੇ ਦੇ ਇਸ ਪੌਣੇ ਵਿਚ ਆਟਾ ਪਾਇਆ ਜਾਂਦਾ ਸੀ ਤੇ ਫਿਰ ਇਸ ਨੂੰ ਦਬਾ ਦਬਾ ਕੇ ਬਿਸਕੁਟ ਬਣਾਏ ਜਾਂਦੇ ਸਨ ਪਰ ਹੁਣ ਇਹ ਬਿਸਕੁਟ ਮਸ਼ੀਨਾਂ ਨਾਲ ਬਣਾਏ ਜਾਂਦੇ ਹਨ। ਜਦੋਂ ਘਰ ਦੇ ਬਿਸਕੁਟ ਬਣਵਾ ਦੇ ਘਰ ਲਿਆਂਦੇ ਜਾਂਦੇ ਹਨ ਤਾਂ ਬਿਸਕੁਟਾਂ ਵਾਲਾਂ ਪੀਪਾ ਖੋਲਦਿਆਂ ਹੀ ਬਹੁਤ ਹੀ ਵਧੀਆ ਖੁਸ਼ਬੂ ਚਾਰੇ ਪਾਸੇ ਫੈਲਦੀ ਹੈ ਅਤੇ ਹਰ ਕੋਈ ਇਕ ਦੂਜੇ ਤੋਂ ਅੱਗੇ ਹੋ ਕੇ ਘਰ ਦੇ ਬਣਾਏ ਬਿਸਕੁਟਾਂ ਨੂੰ ਚੁੱਕ ਕੇ ਖਾਣ ਦੀ ਕਰਦਾ ਹੈ।
ਮੇਰੇ ਬਚਪਨ ਵਿਚ ਮੇਰੇ ਭਾਪਾ ਜੀ ਜਦੋਂ ਵੀ ਬਿਸਕੁਟ ਬਣਵਾ ਕੇ ਪੀਪਾ ਘਰ ਲਿਆਂਉਂਦੇ ਤਾਂ ਪੀਪਾ ਖੋਲਣ ਸਾਰ ਬਹੁਤ ਹੀ ਸੁਗੰਧਦੀਆਂ ਭਰੀ ਖੁਸ਼ਬੂ ਸਾਡੇ ਆਲੇ ਦੁਆਲੇ ਫੈਲ ਜਾਂਦੀ। ਅਸੀਂ ਚਾਹ ਵਿਚ ਭਿਓਂ-ਭਿਓਂ ਕੇ ਇਹ ਬਿਸਕੁਟ ਖਾਂਦੇ। ਅਕਸਰ ਹੀ ਚਾਹ ਵਿਚ ਬਿਸਕੁਟ ਭਿਆਉਣ ਵੇਲੇ ਇਹ ਬਿਸਕੁਟ ਚਾਹ ਵਿਚ ਹੀ ਡੁੱਬ ਕੇ ਤਾਰੀਆਂ ਲਾਉਣ ਲੱਗਦੇ, ਫਿਰ ਦੂਜੇ ਬਿਸਕੁਟ ਨਾਲ ਹੀ ਅਸੀਂ ਚਾਹ ਵਿਚ ਡੁੱਬੇ ਪਹਿਲੇ ਬਿਸਕੁਟ ਨੂੰ ਕੱਢਣ ਦਾ ਯਤਨ ਕਰਦੇ ਤਾਂ ਦੂਜਾ ਬਿਸਕੁਟ ਵੀ ਚਾਹ ਵਿਚ ਹੀ ਤਾਰੀਆਂ ਲਾਉਣ ਲੱਗ ਪੈਂਦਾ। ਇਸ ਤਰ੍ਹਾਂ ਅਸੀਂ ਇਹਨਾਂ ਬਿਸਕੁਟਾਂ ਨਾਲ ਅਜਿਹੀਆਂ ਖੇਡਾਂ ਜਿਹੀਆਂ ਵੀ ਖੇਡਦੇ ਰਹਿੰਦੇ।
ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅਂੱਜ ਬਾਜ਼ਾਰ ਵਿਚ ਵੱਖ-ਵੱਖ ਕਿਸਮਾਂ ਦੇ ਬਿਸਕੁਟ ਮਿਲਦੇ ਹਨ, ਕਈ ਬਿਸਕੁਟ ਤਾਂ ਬਹੁਤ ਮਹਿੰਗੇ ਵੀ ਮਿਲਦੇ ਹਨ ਪਰ ਘਰ ਦੇ ਬਣਵਾਏ ਬਿਸਕੁਟਾਂ ਦੀ ਸਰਦਾਰੀ ਅੱਜ ਵੀ ਕਾਇਮ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ