BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਕਾਰੋਬਾਰ

ਸੁੰਡੀ, ਚਮਕੀ ਦੇ ਹਮਲੇ ਤੋਂ ਬਾਅਦ ਤੂਫ਼ਾਨ ਦੀ ਕਰੋਪੀ ਦਾ ਸ਼ਿਕਾਰ ਹੋਏ ਲੀਚੀ ਕਾਸ਼ਤਕਾਰ

June 30, 2021 12:36 PM

ਮਹਿੰਦਰ ਜੋਸ਼ੀ
ਕਲਾਨੌਰ, 29 ਜੂਨ : ਪਿਛਲੇ ਦੋ ਸਾਲ ਲਗਾਤਾਰ ਜਿੱਥੇ ਲੀਚੀ ਦੀ ਫਸਲ ਤੇ ਸੁੰਡੀ , ਚਮਕੀ ਦਾ ਹਮਲਾ ਹੋਣ ਕਾਰਨ ਲੀਚੀ ਕਾਸ਼ਤਕਾਰਾਂ ਨੂੰ ਆਰਥਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਸੀ ਉਥੇ ਇਸ ਵਾਰ ਲੀਚੀ ਦੀ ਚੰਗੀ ਪੈਦਾਵਰ ਹੋਣ ਦੀਆਂ ਆਸਾਂ ਤੇ ਬੀਤੇ ਦਿਨ ਆਏ ਤੂਫਾਨ ਨੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਲੀਚੀ ਦੇ ਬਾਗਾਂ ਦੇ ਠੇਕੇਦਾਰ ਅਨੀਸ਼ ਖਾਨ ਕੈਰਾਨਾ, ਜ਼ਿਲ੍ਹਾ ਸ਼ਾਮਲੀ ਯੂ ਪੀ ਅਤੇ ਮੁਹੰਮਦ ਆਰਿਫ਼ ਕਸਬਾ ਗੰਗੂ, ਜ਼ਿਲ੍ਹਾ ਸਹਾਰਨਪੁਰ ਯੂਪੀ ਨੇ ਸਾਂਝੇ ਤੌਰ ਤੇ ਕੀਤਾ । ਉਕਤ ਲੀਚੀ ਦੇ ਠੇਕੇਦਾਰਾਂ ਨੇ ਦੱਸਿਆ ਕਿ ਪਿਛਲੇ ਦੋ ਸਾਲ ਲੀਚੀ ਦੀ ਫਸਲ ਤੇ ਸੁੰਡੀ ਅਤੇ ਚਮਕੀ ਦਾ ਹਮਲਾ ਹੋਣ ਕਾਰਨ ਮਰੀਜ਼ ਦੇ ਕਾਸ਼ਤਕਾਰ ਤੇ ਠੇਕੇਦਾਰਾਂ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਸੀ ਉਥੇ ਇਸ ਵਾਰ ਪਿਛਲੇ ਘਾਟੇ ਪੂਰੇ ਕਰਨ ਦੇ ਮਨੋਰਥ ਨਾਲ ਉਨ੍ਹਾਂ ਵੱਲੋਂ ਪਿੰਡ ਦਬੁਰਜੀ ਢਾਈ ਏਕੜ ਤਿੱਨ ਲੱਖ ਰੁਪਏ ਅਤੇ ਕਲਾਨੌਰ ਪੌਣੇ ਦੋ ਏਕੜ ਦੋ ਲੱਖ ਰੁਪਏ ਤੇ ਠੇਕੇ ਤੇ ਲੀਚੀ ਦੇ ਬਾਗ ਦੇ ਸਨ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਲੀਚੀ ਦੀ ਫਸਲ ਤੇ ਸੁੰਡੀ ਦਾ ਹਮਲਾ ਹੋਣ ਕਾਰਨ ਉਨ੍ਹਾਂ ਨੂੰ ਦੋ ਸਾਲ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ਉਥੇ ਇਸ ਵਾਰ ਕੋਰੋਨਾ ਦੀ ਮਹਾਂਮਾਰੀ ਦੌਰਾਨ ਲੱਖਾਂ ਰੁਪਏ ਖਰਚ ਕਰਕੇ ਠੇਕੇ ਤੇ ਲਏ ਲੀਚੀ ਦੇ ਬਾਗ ਲਏ ਸਨ । ਉਨ੍ਹਾਂ ਦੱਸਿਆ ਕਿ ਇਸ ਵਾਰ ਲੀਚੀ ਦਾ ਝਾੜ ਚੰਗਾ ਹੋਣ ਕਰਕੇ ਉਨ੍ਹਾਂ ਨੂੰ ਪਿਛਲੇ ਘਾਟੇ ਪੂਰੇ ਹੋਣ ਦੀ ਆਸ ਸੀ ਪਰੰਤੂ ਇਸ ਵਾਰ ਤੂਫ਼ਾਨ ਨੇ ਵੱਡੀ ਤਬਾਹੀ ਮਚਾ ਕੇ ਲੀਚੀ ਦੇ ਫਲਦਾਰ
ਬੂਟਿਆਂ ਦੇ ਟਹਿਣੇ ਤੋਰਨ ਤੋਂ ਇਲਾਵਾ 60ਫ਼ੀਸਦੀ ਫਲ ਨਸ਼ਟ ਹੋ ਗਿਆ ਹੈ ਜਦ ਕਿ ਲੀਚੀ ਦਾ ਬਚਿਆ ਫ਼ਲ ਗੜ੍ਹੇਮਾਰੀ ਕਾਰਨ ਦਾਗੀ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬਚੀ ਲੀਚੀ 40 ਦੋ 50 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਲਈ ਮਿਹਨਤ ਕਰਨ ਲਈ ਕੋਰੋਨਾ ਦੀ ਮਹਾਂਮਾਰੀ ਦੌਰਾਨ ਮਾਰਚ ਮਹੀਨੇ ਤੋਂ ਲੀਚੀ ਦੇ ਬਾਗ਼ਾਂ ਦੀ ਦੇਖਭਾਲ ਕਰ ਰਹੇ ਸਨ ਪ੍ਰੰਤੂ ਤੂਫਾਨ ਨੇ ਉਨ੍ਹਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਇਸ ਮੌਕੇ ਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੂਫ਼ਾਨ ਨਾਲ ਨਸ਼ਟ ਹੋਏ ਲੀਚੀ ਦੇ ਬਾਗਾਂ ਦੇ ਕਾਸ਼ਤਕਾਰਾਂ ਤੇ ਠੇਕੇਦਾਰਾਂ ਵੀ ਮਾਲੀ ਸਹਾਇਤਾ ਕੀਤੀ ਜਾਵੇ । ਕਲਾਨੌਰ ਵਿਖੇ ਲੀਚੀ ਬਾਗ਼ ਦੇ ਠੇਕੇਦਾਰ ਅਨੀਸ ਖਾਨ ਦਾਗ਼ੀ ਹੋਈ ਲੀਚੀ ਸਬੰਧੀ ਜਾਣਕਾਰੀ
ਦਿੰਦਾ ਹੋਇਆ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ