BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਸੱਚ ’ਤੇ ਮਿੱਟੀ ਪਾਉਣਾ

July 01, 2021 11:45 AM

ਰਾਜਿੰਦਰ ਪਾਲ ਸ਼ਰਮਾ

ਸੱਚ ’ਤੇ ਮਿੱਟੀ ਪਾਉਣ ਨਾਲ ਢੀਠਤਾ ਸਦਕਾ ਭਾਵੇਂ ਆਪਣੇ ਆਪ ਨੂੰ ਤਸੱਲੀ ਹੋ ਜਾਂਦੀ ਹੋਵੇ ਪਰ ਜੱਗ ਹਸਾਈ ਜ਼ਰੂਰ ਹੋ ਜਾਂਦੀ ਹੈ। ਸੱਚ ਜਾਂ ਅਸਲੀਅਤ ਨੂੰ ਕਬੂਲਣ ਨਾਲ ਬੰਦੇ ਦੀ ਆਤਮਾ ਨਿਰਮਲ ਤੇ ਤੱਕੜੀ ਹੁੰਦੀ ਹੈ ਚਾਹੇ ਥੋੜੇ ਸਮੇਂ ਲਈ ਸਿਰ ਨੀਵਾਂ ਹੋ ਜਾਂਦਾ ਹੈ। ਨਿੱਜੀ ਪੱਧਰ ’ਤੇ ਵੀ ਇਹ ਸਾਰਥਕ ਹੈ ਅਤੇ ਸਮੂਹਿਕ ਪੱਧਰ ’ਤੇ ਵੀ ਸੱਚ ਸੱਚ ਹੀ ਰਹਿੰਦਾ ਹੈ ਤੇ ਝੂਠ ਝੂਠ ਹੀ ਰਹਿੰਦਾ ਹੈ। ਕਬੂਤਰ ਭਲਾ ਲੋਕ ਚਾਹੇ ਅੱਖਾਂ ਮੀਟ ਕੇ ਬਿੱਲੀ ਦੇ ਖ਼ਤਰੇ ਤੋਂ ਬੇਖ਼ਬਰ ਹੋਣ ਦਾ ਯਤਨ ਕਰਦਾ ਹੈ ਪਰ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਕਹਾਵਤ ਜਾਂ ਕਥਨ ਅਨੁਸਾਰ ਅਸਲੀਅਤ ਤੋਂ ਭੱਜ ਕੇ ਕੋਈ ਟਿਕਾਣਾ ਨਹੀਂ ਮਿਲਦਾ ਜਿਸ ਤਰ੍ਹਾਂ ਮੂਸਾ ਮੌਤ ਤੋਂ ਭੱਜਿਆ ਸੀ ਪਰ ਮੌਤ ਫਿਰ ਅੱਗੇ ਖੜੀ ਸੀ।
ਇਸ ਵਿਸ਼ੇ ’ਤੇ ਲਿਖਣ ਲਈ, ਸਾਡੇ ਟੀਵੀ ਚੈਨਲਾਂ ਦੁਆਰਾ ਕਰਵਾਈਆਂ ਜਾਂਦੀਆਂ ਬਹਿਸਾਂ ਤੇ ਵਿਚਾਰ ਵਟਾਂਦਰੇ, ਵੇਖਣ-ਸੁਣਨਯੋਗ ਹਨ। ਪਾਰਟੀਆਂ ਦੇ ਨੁਮਾਇੰਦੇ ਉਰਫ ਬੁਲਾਰੇ ਇੱਕੋ ਵਿਸ਼ੇ ’ਤੇ ਆਪਣਾ ਆਪਣਾ ਪੱਖ ਪੇਸ਼ ਕਰਦੇ ਹਨ। ਸੰਚਾਲਕ ਸਵਾਲ ਦਰ ਸਵਾਲ ਪੁੱਛਦਾ ਹੈ । ਉਂਜ ਕਈ ਸੰਚਾਲਕਾਂ ਦਾ ਰਵੈਈਆ ਪੱਖ-ਪਾਤੀ ਵੀ ਲੱਗਦਾ ਹੈ ਚਾਹੇ ਸਾਰੇ ਇੰਜ ਨਹੀਂ ਲੱਗਦੇ। ਹੁਣ ਤਾਜ਼ਾ ਵਿਸ਼ਾ ਕੋਰੋਨਾ ਦੀ ਮਹਾਮਾਰੀ ਦਾ ਹੈ ਜਿਸ ਨਾਲ ਟੀਕਿਆਂ ਦੀ ਉਪਲਬਧੀ ਵੀ ਜੁੜੀ ਹੋਈ ਹੈ। ਪਿੱਛੇ ਜਿਹੇ ਹੋਈਆਂ ਕਈ ਸੂਬਿਆਂ ਦੀਆਂ ਚੋਣਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਕਾਂਗਰਸ ਦੀ ਮੰਦੀ ਕਾਰਗੁਜ਼ਾਰੀ ਤੇ ਲੀਡਰਸ਼ਿਪ ਦੀ ਘਾਟ ’ਤੇ ਵੀ ਚਰਚਾ ਹੁੰਦੀ ਰਹਿੰਦੀ ਹੈ। ਚਾਹੇ ਸਤਿਕਾਰਯੋਗ ਮਾਇਆਵਤੀ ਵੱਲੋਂ ਹਾਥੀਆਂ ਦੇ ਬੁੱਤ ਬਣਾਉਣ ਦਾ ਵਿਸ਼ਾ ਸਮੇਂ ਦੀ ਧੂੜ ਕਾਰਨ ਫਿੱਕਾ ਪੈ ਚੁੱਕਾ ਹੈ।
ਚਲੋ ਆਉਂਦੇ ਹਾਂ ਕੋਰੋਨਾ ਦੀ ਦੂਜੀ ਲਹਿਰ ਦੇ ਕਹਿਰ ਵੱਲ। ਲਾਪ੍ਰਵਾਹੀ ਤੇ ਪ੍ਰਬੰਧਕੀ ਘਾਟਾਂ ਦੀ ਚਰਚਾ ਜ਼ੋਰਾਂ ’ਤੇ ਹੈ। ਫਿਰ ਬੰਗਾਲ ਦੀ ਚੋਣ ਵਿਸ਼ੇਸ਼ ਤੌਰ ’ਤੇ ਦਿਲਚਸਪੀ ਦਾ ਕਾਰਨ ਬਣੀ ਰਹੀ। ਕਿਉਂਕਿ ਇਕ ਪਾਸੇ ਮਮਤਾ ਦੀਦੀ ਤੇ ਦੂਜੇ ਪਾਸੇ ਅਮਿਤਸ਼ਾਹ ਤੇ ਮੋਦੀ ਦੀ ਜੋੜੀ ਤੋਂ ਉਪਰੰਤ ਅਥਾਹ ਸ਼ਕਤੀ । ਕੇਂਦਰ ’ਚ ਭਾਜਪਾ ਦੀ ਸਰਕਾਰ ਹੋਣ ਸਦਕਾ ਇਹ ਸੁਭਾਵਕ ਹੀ ਸੀ । ਨਤੀਜੇ ਨਿਕਲ ਗਏ ਤੇ ਕੋਰੋਨਾ ਦੀ ਲਹਿਰ ਵੀ ਢਿੱਲੀ ਪੈ ਗਈ ਹੈ। ਪਰ ਜਦੋਂ ਟੀਵੀ ’ਤੇ ਚਰਚਾ ਹੁੰਦੀ ਹੈ ਤਾਂ ਭਾਜਪਾ ਵਾਲੇ ਸੱਜਣ ਕਸੂਤੇ ਫਸੇ ਲੱਗਦੇ ਹਨ। ਕਮੀਆਂ ਤੇ ਅਸਫਲਤਾ ਸਦਕਾ ਉਹ ਇਧਰ ਉਧਰ ਦੀਆਂ ਦਲੀਲਾਂ ਨਾਲ ਸੱਚ ’ਤੇ ਮਿੱਟੀ ਪਾਉਣ ਦਾ ਯਤਨ ਕਰਦੇ ਹਨ । ਇਹੋ ਹਾਲ ਜਾਂ ਦੁਰਦਸ਼ਾ ਕਾਂਗਰਸ ਦੇ ਸਕੈਂਡਲ ਤੇ ਘਪਲਿਆਂ ਸਦਕਾ ਕਾਂਗਰਸ ਵਾਲਿਆਂ ਦੀ ਸੀ। ਭਾਵ ਸਾਡੇ ਸੱਚ ਨੂੰ ਖਿੜੇ ਮੱਥੇ ਮੰਨਣ ਵਾਲੀ ਰੁਚੀ ਗਾਇਬ ਹੈ। ਪਾਰਟੀ ਭਾਵੇਂ ਕੋਈ ਹੋਵੇ। ਹੋਰ ਤਾਂ ਹੋਰ ਜੇ ਕੋਈ ਸਿਆਸੀ ਲੀਡਰ ਗਲਤ ਕੰਮ ਕਰਦਾ ਫਸ ਜਾਵੇ ਤਾਂ ਉਹ (ਬਲਕਿ ਸਾਰੇ) ਇੱਕੋ ਰਾਗ ਅਲਾਪਦੇ ਹਨ ਕਿ ਸਿਆਸੀ ਰੰਜਸ ਕਾਰਨ ਮੈਨੂੰ ਫਸਾਇਆ ਜਾ ਰਿਹਾ ਹੈ। ਸਾਡੇ ਸੰਗ ਸ਼ਰਮ ਦੀ ਕੌਮੀ ਚਰਿੱਤਰ ’ਚ ਕਾਫੀ ਘਾਟ ਹੈ।
ਹੁਣ ਦੇ ਦੌਰ ’ਚ ਭਾਜਪਾ ਵਾਲੇ ਦੋਸਤ ਕਸੂਤੇ ਫਸੇ ਹੋਏ ਹਨ ਤੇ ਇਨ੍ਹਾਂ ਦੇ ਬੁਲਾਰੇ ਜਾਂ ਪ੍ਰਚਾਰਕ ਆਧਾਰਹੀਣ ਦਲੀਲਾਂ ਦੇ ਕੇ ਸੱਚੇ ਜਾਂ ਠੀਕ ਸਿੱਧ ਹੋਣ ਦਾ ਯਤਨ ਕਰਦੇ ਹਨ। ਸਾਰਾ ਠੀਕਰਾ ਵਿਰੋਧੀ ਧਿਰਾਂ (ਖਾਸ ਕਰਕੇ ਕਾਂਗਰਸ) ’ਤੇ ਭੰਨ ਕੇ ਸੁਰਖਰੂ ਹੋਣ ਦਾ ਯਤਨ ਕਰਦੇ ਹਨ। ਪਰ ਜਨਤਾ ਸਭ ਕੁਝ ਸਮਝਦੀ ਹੈ। ਯੂਪੀ ’ਚ ਹੋਈਆਂ ਪੰਚਾਇਤ ਚੋਣਾਂ ਨੇ ਸ਼ੀਸ਼ਾ ਵਿਖਾ ਦਿੱਤਾ ਹੈ। ਭਾਜਪਾ ਦਾ ਹਾਲ ਢਿੱਲਾ ਰਿਹਾ ਹੈ। ਮਮਤਾ ਦੀ ਜਿੱਤ ਵੀ ਭਾਜਪਾ ਲਈ ਚਿੰਤਨ ਤੇ ਮੰਥਨ ਕਰਨ ਵਾਲੀ ਗੱਲ ਹੀ ਹੈ। ਹੁਣ ਤਾਂ ਯੁੱਗ ਮਨੁੱਖੀ ਸਮੱਸਿਆਵਾਂ ਦਾ ਹੱਲ ਮੰਗਦਾ ਹੈ ਜਿਸ ਤਰ੍ਹਾਂ ਸਾਡੇ ਬੇਰੋਜ਼ਗਾਰੀ, ਗ਼ਰੀਬੀ, ਸਿਹਤ ਸਹੂਲਤਾਂ, ਸਸਤੀ ਵਿੱਦਿਆ ਆਦਿ ’ਤੇ ਜ਼ੋਰ ਦੇ ਕੇ ਲੋਕਾਂ ਦੇ ਦਿਲ ਜਿੱਤੇ ਜਾਂਦੇ ਹਨ। ਜਿਸ ਤਰ੍ਹਾਂ ਕੇਜਰੀਵਾਲ ਦਿੱਲੀ ’ਚ ਕਰ ਰਹੇ ਹਨ। ਨਿਰੇ ਰਾਮ ਭਰੋਸ ਕੰਮ ਨਹੀਂ ਚੱਲਦਾ ਕਿਉਂਕਿ ਰਾਮ ਸਭਦੇ ਸਾਂਝੇ ਹਨ। ਉਹ ਸਭ ਦਾ ਫ਼ਿਕਰ ਕਰਦੇ ਹਨ। ਪਾਰਟੀ ਜਾਂ ਧਿਰ ਕੋਈ ਹੋਵੇ।
ਵੈਸੇ ਖ਼ੁਸ਼ੀ ਦੀ ਗੱਲ ਹੈ ਕਿ ਭਾਜਪਾ ਤੇ ਆਰਐਸਐਸ ਚਿੰਤਨ ਤੇ ਮੰਥਨ ਕਰਨ ਲੱਗੇ ਹਨ। ਅਗਲੇ ਸਾਲ ਯੂਪੀ ਦੀਆਂ ਚੋਣਾਂ ਆ ਰਹੀਆਂ ਹਨ ਤੇ ਹੁਣ ਦੇ ਲੇਖੇ ਜੋਖੇ ਮੁਤਾਬਕ ਭਾਜਪਾ ਦੀ ਚੜ੍ਹਤ ਦੀ ਆਸ ਘੱਟ ਹੀ ਹੈ । ਹੋਰ ਤਾਂ ਹੋਰ ਪਹਿਲੀ ਵਾਰ ਮੋਦੀ ਜੀ ਤੇ ਯੋਗੀ ਅਦਿਤਿਯਾਨਾਥ ਕੋਰੋਨਾ ਪ੍ਰਤੀ ਪਹੁੰਚ ਦੀ ਨੁਕਤਾਚੀਨੀ ਵੀ ਹੋਈ ਹੈ। ਚਾਹੇ ਸੱਚ ਕੌੜਾ ਹੁੰਦਾ ਹੈ। ਪਰ ਲਾਭਕਾਰੀ ਵੀ ਹੁੰਦਾ ਹੈ। ਜਦੋਂ ਭਾਜਪਾ ਸੱਤਾ ’ਚ ਆਈ ਸੀ ਤਾਂ ਲੱਗਦਾ ਸੀ ‘ਅੱਛੇ ਦਿਨ ਆਉਣਗੇ ਤੇ ਸਭ ਕਾ ਸਾਥ, ਸਭ ਦਾ ਵਿਕਾਸ ਹੋਵੇਗਾ।’ ਭ੍ਰਿਸ਼ਟਾਚਾਰ ਤਾਂ ਘੱਟਣ ਦੀ ਆਸ ਸੀ ਤੇ ਸਕੈਂਡਲਾਂ ਦੀ ਚਰਚਾ ਵੀ ਖ਼ਤਮ ਹੋਣ ਦੀ ਆਸ ਸੀ। ਭ੍ਰਿਸ਼ਟਚਾਰ ਤੇ ਸਕੈਂਡਲਾਂ ਨੂੰ ਜ਼ਰੂਰ ਕੁਝ ਠੱਲ੍ਹ ਪਈ ਹੈ, ਜੋ ਚੰਗੀ ਗੱਲ ਹੈ ਪਰ ਬੇਰੋਜ਼ਗਾਰੀ, ਸਭ ਕਾ ਸਾਥ ਸਭ ਦਾ ਵਿਕਾਸ ਆਦਿ ਪ੍ਰਤੀ ਕੋਈ ਠੋਸ ਦਿਖਾਈ ਨਹੀਂ ਦਿੰਦਾ।
ਚਲੋ ਦੇਰ ਆਇਦ ਦਰੁਸਤ ਆਇਦ। ਉਮੀਦ ਕਰਦੇ ਹਾਂ ਕਿ ਚਿੰਤਨ ਤੇ ਮੰਥਨ ਨਾਲ ਸੱਚ ਨੂੰ ਕਬੂਲਣ ਦੀ ਰੁਚੀ ਵਧੇਗੀ ਤੇ ਠੋਸ ਪ੍ਰਾਪਤੀਆਂ ਦਾ ਦੌਰ ਸ਼ੁਰੂ ਹੋਵੇਗਾ। ਦੇਸ਼ ਸਭ ਦਾ ਸਾਂਝਾ ਹੈ ਤੇ ਇਸ ਦੀ ਖੁਸ਼ਹਾਲੀ ਸਭ ਲਈ ਖੁਸ਼ੀ ਦਾ ਕਾਰਨ ਬਣੇਗੀ। ਅਸੀਂ ਇਹੋ ਦੁਆ ਕਰਦੇ ਹਾਂ ਕਿ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਸਿਆਸਤਦਾਨ ਸੱਚ ਨੂੰ ਸਿਰ ਮੱਥੇ ਲਾਉਣ ਅਤੇ ਇਸ ’ਤੇ ਮਿੱਟੀ ਪਾਉਣ ਦਾ ਯਤਨ ਨਾ ਕਰਨ। ਇਸੇ ਵਿੱਚ ਵੀ ਸਾਡਾ ਸਭ ਦਾ ਭਲਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ