BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਦੁਨੀਆ

ਇਟਲੀ ’ਚ 4 ਪੰਜਾਬੀ ਬੱਚਿਆਂ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ’ਚ ਪਹਿਲਾ ਨੰਬਰ ਲੈ ਕੇ ਕਰਾਈ ਬੱਲੇ-ਬੱਲੇ

July 01, 2021 02:03 PM

ਦਵਿੰਦਰ ਹੀਂਉ
ਇਟਲੀ, 30 ਜੂਨ : ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਬੱਚੇ ਲਗਨ ਅਤੇ ਮਿਹਨਤ ਸਦਕਾ ਵਿੱਦਿਅਦਕ ਖੇਤਰ ਵਿੱਚ ਪਹਿਲੇ ਨੰਬਰ ਤੇ ਹੀ ਨਹੀ ਆ ਰਹੇ ਸਗੋਂ ਇਟਲੀ ਵਿੱਚ ਨਵਾਂ ਇਤਿਹਾਸ ਵੀ ਲਿਖ ਰਹੇ ਹਨ ਉਹ ਇਤਿਹਾਸ ਜਿਸ ਵਿੱਚ ਭਾਰਤੀਆਂ ਦੀ ਸਰਕਾਰੇ ਦਰਬਾਰੇ ਪੂਰੀ ਝੰਡੀ ਹੋਵੇਗੀ। ਇਸ ਮਾਣਮੱਤੇ ਕਾਰਜਾਂ ਵਿੱਚ ਲਾਤੀਨਾ, ਆਰੇਸੋ ਤੇ ਮੋਦਨਾ ਜ਼ਿਲ੍ਹਿਆਂ ਤੋਂ ਭਾਰਤੀ ਬੱਚਿਆਂ ਨੇ ਗ੍ਰੈਜੂਏਸਨ ਦੀ ਪੜ੍ਹਾਈ ਵਿੱਚੋਂ ਪਹਿਲੇ ਨੰਬਰ ਉਪੱਰ ਆਕੇ ਆਪਣੇ ਮਾਪਿਆਂ ਦੇ ਨਾਲ ਪੰਜਾਬ ਤੇ ਭਾਰਤ ਦਾ ਨਾਮ ਵੀ ਇਟਲੀ ਦੀ ਧਰਤੀ ਉੱਪਰ ਰੁਸਨਾ ਦਿੱਤਾ ਹੈ ਜਿਸ ਲਈ ਹਰ ਭਾਰਤੀ ਇਹਨਾਂ ਬੱਚਿਆਂ ਵੱਲੋਂ ਮਿਹਨਤ ਨਾਲ ਹਾਸਿਲ ਕੀਤੇ ਮੁਕਾਮ ਲਈ ਮਾਣ ਮਹਿਸੂਸ ਕਰ ਰਿਹਾ ਹੈ। ਇਹਨਾਂ ਬੱਚਿਆਂ ਵਿੱਚ ਮਨੀਸਾ ਰਾਣੀ, ਨਿਸਾ ਨੰਦਾ, ਤਨਵੀਰ ਸਿੰਘ ਤੇ ਮਨਵੀਰ ਸਿੰਘ ਦਾ ਇਸ ਸਾਲ ਦੇ ਨਤੀਜਿਆਂ ਵਿੱਚ ਉਚੇਚਾ ਜਿਕਰ ਆ ਰਿਹਾ ਹੈ। ਜ਼ਿਲ੍ਹਾ ਅਰਸੋ ਵਿੱਚ ਰਹਿੰਦੀ ਦਵਿੰਦਰ ਰਾਮ ਤੇ ਮੀਨਾ ਕੁਮਾਰੀ ਦੀ ਲਾਡਲੀ 18 ਸਾਲਾ ਧੀ ਮਨੀਸਾ ਧੀ ਰਾਣੀ ਦਾ ਜਕਿਰ ਸਭ ਤੋਂ ਹੋਣਾ ਲਾਜਮੀ ਹੈ ਜਿਹੜੀ ਕਿ ਪਿਛਲੇ 2 ਸਾਲਾ ਤੋਂ ਪੜ੍ਹਾਈ ਵਿੱਚ ਪਹਿਲਾ ਨੰਬਰ ਲੈਕੇ ਪੰਜਾਬੀਆਂ ਤੇ ਭਾਰਤ ਦਾ ਨਾਮ ਚਮਕਾ ਰਹੀ ਹੈ ਇਸ ਵਾਰ ਵੀ ਤੀਜੇ ਸਾਲ ਵਿੱਚ ਮਨੀਸਾ ਰਾਣੀ ਨੇ ਗ੍ਰੈਜੂਏਸਨ ਦੀ ਪੜ੍ਹਾਈ ਵਿੱਚੋਂ 100/100 ਨੰਬਰ ਲੈਕੇ ਆਪਣੀ ਕਾਬਲੀਅਤ ਨੂੰ ਸਿੱਧ ਕਰ ਦਿੱਤਾ ਹੈ ਕਿ ਜੇਕਰ ਇਨਸਾਨ ਵਿੱਚ ਕੁਝ ਕਰਕੇ ਦਿਖਾਉਣ ਦਾ ਜਜਬਾ ਹੈ ਤਾਂ ਫਿਰ ਇਹ ਗੱਲਾਂ ਕੋਈ ਮਾਈਨੇ ਨਹੀ ਰੱਖਦੀਆਂ ਕਿ ਉਹ ਨੇਤਰਹੀਣ ਹੈ। ਬੇਸੱਕ ਮਨੀਸਾ ਰਾਣੀ ਨਾਲ ਹੋਰ ਤਿੰਨ ਬੱਚਿਆਂ ਨੇ 100/100 ਨੰਬਰ ਪ੍ਰਾਪਤ ਕੀਤੇ ਹਨ ਪਰ ਇਸ ਧੀ ਰਾਣੀ ਦੀ ਕਾਮਯਾਬੀ ਵਿਲੱਖਣ ਹੈ ਕਿਉਂਕਿ ਇੱਥੇ ਤਾਂ ਨੇਤਰਾਂ ਵਾਲੇ ਔਖੀ ਪੜ੍ਹਾਈ ਅੱਗੇ ਹੱਥ ਖੜ੍ਹੇ ਕਰ ਜਾਂਦੇ ਹਨ ਤੇ ਇਸ ਕੁੜੀ ਦੇ ਜਜਬੇ ਨੂੰ ਸਲਾਮ ਹੈ ਜਿਸ ਨੇ ਨੇਤਰਹੀਣ ਹੋਣ ਦੇ ਬਾਵਜੂਦ ਅਸੰਭਵ ਨੂੰ ਸੰਭਵ ਕਰ ਦਿਖਾਇਆ। ਮਨੀਸਾ ਰਾਣੀ ਆਪਣੀ ਅਗਲੀ ਪੜਾਈ ਕਰਨ ਲਈ ਯੂਨੀਵਰਸਿਟੀ ਪੀਜਾ ਵਿਖੇ ਜਾ ਰਹੀ ਹੈ। ਅੱਗੇ ਗੱਲ ਆਉਂਦੀ ਹੈ 18 ਸਾਲਾ ਨੀਸਾ ਨੰਦਾ ਸਪੁੱਤਰੀ ਦਵਿੰਦਰ ਨੰਦਾ/ਸਤਵਿੰਦਰ ਕੌਰ ਦੀ ਜਿਸ ਨੇ ਲਾਤੀਨਾ ਸਹਿਰ ਤੋਂ ਗ੍ਰੈਜੂਏਸਨ ਦੀ ਪੜ੍ਹਾਈ ਵਿੱਚੋਂ 100/100 ਲੈਕੇ ਪੰਜਾਬੀ ਭਾਈਚਾਰੇ ਦੀ ਬੱਲੇ -ਬੱਲੇ ਕਰਾਈ ਹੈ। ਨੀਸਾ ਨੰਦਾ ਆਪਣੀ ਅਗਲੀ ਪੜ੍ਹਾਈ ਕਰਨ ਫਿੰਨਲੈਂਡ ਜਾ ਰਹੀ ਹੈ। ਇਟਲੀ ਵਿੱਚ ਪੰਜਾਬੀ ਕੁੜੀਆਂ ਦੇ ਨਾਲ-ਨਾਲ ਦੋ ਪੰਜਾਬੀ ਜੁੜਵਾ ਸਕੇ ਭਰਾਵਾਂ ਨੇ ਵੀ ਪੜਾਈ ਵਿੱਚੋਂ ਪਹਿਲਾ ਨੰਬਰ ਹਾਸਿਲ ਕਰਕੇ ਭਾਰਤ ਦੀ ਇਟਲੀ ਵਿੱਚ ਧੰਨ -ਧੰਨ ਕਰਵਾਈ ਹੈ। ਇਹ ਜੁੜਵਾ ਪੰਜਾਬੀ ਭਰਾ ਤਨਵੀਰ ਸਿੰਘ(18) ਤੇ ਮਨਵੀਰ ਸਿੰਘ(18) ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪੱਲੀ ਝਿੱਕੀ ਦੇ 25 ਸਾਲ ਸਰਪੰਚ ਰਹੇ ਨਿਰਮਲ ਸਿੰਘ ਦੇ ਪੋਤਰੇ ਹਨ ਜਿਹਨਾਂ ਦੇ ਮਾਪੇ ਗੁਰਦੀਪ ਸਿੰਘ /ਰਜਿੰਦਰ ਕੌਰ ਨੇ ਬਹੁਤ ਹੀ ਸ਼ਿੱਦਤ ਨਾਲ ਬੱਚਿਆਂ ਨੂੰ ਇਸ ਮੁਕਾਮ ਉੱਤੇ ਲਿਆਂਦਾ ਹੈ । ਤਨਵੀਰ ਸਿੰਘ ਨੇ ਮੋਦਨਾ ਸਹਿਰ ਤੋਂ ਗ੍ਰੈਜੂਏਸਨ ਦੀ ਪੜ੍ਹਾਈ ਵਿੱਚੋਂ 100/100 ਨੰਬਰ ਲਏ ਹਨ ਜਦੋ ਕਿ ਮਨਵੀਰ ਸਿੰਘ ਨੇ 100/98 ਨੰਬਰ ਲੈਕੇ ਇਟਾਲੀਅਨ ਬੱਚਿਆਂ ਨੂੰ ਵੀ ਇਸ ਦੌੜ ਵਿੱਚੋਂ ਪਛਾੜਦੇ ਹੋੲੋ ਸਮੁੱਚੇ ਭਾਰਤੀ ਭਾਈਚਾਰੇ ਲਈ ਮਾਣ ਦਾ ਸਵੱਬ ਬਣੇ ਹਨ। ਇਹ ਦੋਨੋ ਭਰਾ ਵੀ ਅਗਲੀ ਪੜ੍ਹਾਈ ਲਈ ਯੂਨੀਵਰਸਿਟੀ ਵੱਲ ਨਵਾਂ ਇਤਿਹਾਸ ਰਚਣ ਜਾ ਰਹੇ ਹਨ। ਇਟਲੀ ਵਿੱਚ ਇਹਨਾਂ ਪੰਜਾਬੀਆਂ ਬੱਚਿਆਂ ਦੀ ਪੜ੍ਹਾਈ ਖੇਤਰ ਵਿੱਚ ਪਹਿਲਾ ਨੰਬਰ ਪ੍ਰਾਪਤ ਕਰਕੇ ਮਚਾਈ ਧੂਮ ਦੀ ਸਾਰੇ ਇਟਲੀ ਵਿੱਚ ਗੂੰਜ ਪੈ ਰਹੀ ਹੈ, ਅਤੇ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਇਹ ਬੱਚੇ ਭਾਰਤੀ ਭਾਈਚਾਰੇ ਦਾ ਨਾਂਮ ਰੌਸਨ ਕਰ ਰਹੇ ਹਨ ਜੋ ਕਿ ਸਾਰੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈ

ਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂ

ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ

ਸਮਾਜਵਾਦੀ ‘‘ਕਿਊਬਾ’’ ਬਣਿਆ 2 ਤੋਂ 11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੇਣ ਵਾਲਾ ਪਹਿਲਾ ਦੇਸ਼

ਨਾਰਵੇ ’ਚ ਸੋਸ਼ਲਿਸਟ ਲੈਫਟ ਤੇ ਸੈਂਟਰ ਪਾਰਟੀ ਦੀ ਮਦਦ ਨਾਲ ਬਣੇਗੀ ਲੇਬਰ ਪਾਰਟੀ ਦੀ ਬਣ ਸਕੇਗੀ ਸਰਕਾਰ

ਮਾਝਾ ਯੂਥ ਕਲੱਬ ਵੱਲੋਂ ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ

ਤਾਲਿਬਾਨ ਵੱਲੋਂ ਕਾਰੋਬਾਰ ਲਈ ਪਾਕਿ ਕਰੰਸੀ ਦੀ ਵਰਤੋਂ ਕਰਨ ਤੋਂ ਨਾਂਹ

ਜੀ-20 ਸੰਮੇਲਨ ’ਚ ਇਟਲੀ ਨੂੰ ਮਿਲੀ ਵੈਕਸੀਨ ਦੀ ‘ਤੀਜੀ ਖ਼ੁਰਾਕ’ ਲਗਾਉਣ ਦੀ ਪ੍ਰਵਾਨਗੀ

ਇੰਡੋਨੇਸ਼ੀਆ : ਜੇਲ੍ਹ ’ਚ ਅੱਗ ਲੱਗਣ ਕਾਰਨ 41 ਕੈਦੀਆਂ ਦੀ ਮੌਤ, 80 ਜ਼ਖ਼ਮੀ

ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਬਣਾਈ ਨਵੀਂ ਸਰਕਾਰ