BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਦੇਸ਼

ਰਾਜ ਸਭਾ ਦੇ 93 ਤੇ ਲੋਕ ਸਭਾ ਦੇ 80 ਫੀਸਦੀ ਮੈਂਬਰਾਂ ਨੂੰ ਲੱਗੇ ਕੋਰੋਨਾ ਟੀਕੇ

July 02, 2021 11:00 AM

ਏਜੰਸੀਆਂ
ਨਵੀਂ ਦਿੱਲੀ/1 ਜੁਲਾਈ : ਰਾਜ ਸਭਾ ਦੇ 236 ਮੈਂਬਰਾਂ ’ਚੋਂ 214 ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। 5 ਨੇ ਅਜੇ ਤੱਕ ਟੀਕਾ ਨਹੀਂ ਲਗਵਾਇਆ, ਕਿਉਂਕਿ ਉਹ ਕੋਰੋਨਾ ਹੋਣ ਪਿੱਛੋਂ ਠੀਕ ਹੋ ਰਹੇ ਹਨ। 236 ਮੈਂਬਰਾਂ ’ਚੋਂ 179 ਨੇ ਦੋਵੇਂ ਖੁਰਾਕਾਂ ਲੈ ਲਈਆਂ ਹਨ। 245 ਮੈਂਬਰੀ ਰਾਜ ਸਭਾ ’ਚ ਅਜੇ 9 ਥਾਵਾਂ ਖਾਲੀ ਹਨ। ਇਨ੍ਹਾਂ ’ਚੋਂ ਇਕ ਸ਼ਰਦ ਪਵਾਰ ਦੀ ਵੀ ਹੈ। 8 ਖਾਲੀ ਥਾਵਾਂ ਲਈ ਉਪ ਚੋਣਾਂ ਅਜੇ ਕਰਵਾਈਆਂ ਜਾਣੀਆਂ ਹਨ। ਇਸ ਤਰ੍ਹਾਂ 93 ਫੀਸਦੀ ਰਾਜ ਸਭਾ ਦੇ ਮੈਂਬਰ ਕੋਰੋਨਾ ਵਿਰੁੱਧ ਸੁਰੱਖਿਆ ਕਵਚ ਲੈ ਚੁੱਕੇ ਹਨ।
ਜਿੱਥੋਂ ਤੱਕ ਲੋਕ ਸਭਾ ਦੀ ਗੱਲ ਹੈ ਤਾਂ 542 ਮੈਂਬਰੀ ਹਾਊਸ ਵਿਚੋਂ 410 ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ, ਜਦੋਂਕਿ ਇਕ ਦਰਜਨ ਮੈਂਬਰਾਂ ਨੇ ਪਹਿਲਾ ਟੀਕਾ ਲਗਵਾ ਲਿਆ ਹੈ। ਲੋਕ ਸਭਾ ਦੇ ਲਗਭਗ 80 ਫੀਸਦੀ ਮੈਂਬਰਾਂ ਨੂੰ ਟੀਕੇ ਦੀ ਸੁਰੱਖਿਆ ਮਿਲ ਚੁੱਕੀ ਹੈ।
ਲੋਕ ਸਭਾ ’ਚ ਇਸ ਸਮੇਂ ਤਿੰਨ ਸੀਟਾਂ ਖਾਲੀ ਹਨ। ਲੋਕ ਸਭਾ ਦੇ ਇਕ ਦਰਜਨ ਸੰਸਦ ਜਿਨ੍ਹਾਂ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਅਤੇ ਰਾਹੁਲ ਗਾਂਧੀ ਸ਼ਾਮਲ ਹਨ, ਨੂੰ ਟੀਕੇ ਲਵਾਉਣ ਲਈ ਉਡੀਕ ਕਰਨੀ ਪਏਗੀ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹਨ। ਕੁਝ ਮੰਤਰੀਆਂ ਨੇ ਵੀ ਅਜੇ ਟੀਕੇ ਨਹੀਂ ਲਗਵਾਏ ਹਨ।
ਕੁਲ ਮਿਲਾ ਕੇ 50 ਸੰਸਦ ਮੈਂਬਰ ਕੋਰੋਨਾ ਪੀੜਤ ਹੋਏ ਸਨ ਅਤੇ ਪਿਛਲੇ ਸਾਲ ਮਹਾਮਾਰੀ ਤੋਂ ਹੁਣ ਤੱਕ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਸਮੇਤ ਘੱਟੋ-ਘੱਟ 3 ਐਮ.ਪੀ. ਇਸ ਬੀਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਸੰਸਦ ਮੈਂਬਰਾਂ ਅਤੇ ਸਕੱਤਰੇਤ ਦੇ ਸਟਾਫ ’ਤੇ ਟੀਕਾਕਰਨ ਸਬੰਧੀ ਪੂਰੀ ਨਜਰ ਰੱਖ ਰਹੇ ਹਨ। ਜੁਲਾਈ ਦੇ ਅੰਤ ’ਚ ਮਾਨਸੂਨ ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਹ ਟੀਕਾਕਰਨ ਦੀ ਮੁਹਿੰਮ ਨੂੰ ਮੁਕੰਮਲ ਕਰਵਾਉਣਾ ਚਾਹੁੰਦੇ ਹਨ।
ਸੂਤਰਾਂ ਮੁਤਾਬਕ ਸੰਸਦ ਦੇ 90 ਫੀਸਦੀ ਪ੍ਰਸ਼ਾਸਨਿਕ ਅਤੇ ਸੁਰੱਖਿਆ ਸਟਾਫ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਸੰਸਦ ਭਵਨ ਅੰਦਰ ਦਾਖਲ ਹੋਣ ਵਾਲੇ ਪੱਤਰਕਾਰਾਂ ਅਤੇ ਹੋਰਨਾਂ ਲੋਕਾਂ ਨੂੰ ਟੀਕਾ ਲੱਗਾ ਹੋਣਾ ਜਰੂਰੀ ਹੈ। ਆਰ. ਟੀ. ਪੀ. ਸੀ. ਆਰ. ਟੈਸਟ ਦੇ ਨਾਲ ਹੀ ਦਾਖਲ ਹੋਣ ਵਾਲੇ ਲੋਕਾਂ ਲਈ ਘੱਟੋ-ਘੱਟ ਇਕ ਟੀਕਾ ਲਵਾਇਆ ਹੋਣਾ ਜਰੂਰੀ ਹੈ। ਹੁਣ ਜਦੋਂ ਸੰਸਦ ਦੀ ਸਥਾਈ ਅਤੇ ਹੋਰਨਾਂ ਕਮੇਟੀਆਂ ਦੀਆਂ ਬੈਠਕਾਂ ਸ਼ੁਰੂ ਹੋ ਚੁੱਕੀਆਂ ਹਨ, ਸੰਸਦ ਮੈਂਬਰਾਂ ਦੇ ਟੀਕਾਕਰਨ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ। ਮਹਾਮਾਰੀ ਕਾਰਨ 2020 ’ਚ ਸੰਸਦ ਦਾ ਸਰਦ ਰੁੱਤ ਸੈਸ਼ਨ ਟਾਲਣਾ ਪਿਆ ਸੀ। ਵਿਧਾਨ ਸਭਾ ਦੀਆਂ ਚੋਣਾਂ ਕਾਰਨ ਬਜਟ ਸੈਸ਼ਨ ਛੋਟਾ ਕਰਨਾ ਪਿਆ ਸੀ। ਚੋਣਾਂ ਪਿਛੋਂ ਕੋਰੋਨਾ ਦੀ ਦੂਜੀ ਲਹਿਰ ਨੇ ਜੋਰ ਫੜ ਲਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ