BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਮੋਰਚਾ ਤਾਂ ਹੁਣ ਮੋਰਚਾ ਬਣਿਆ ਹੈ...

July 02, 2021 11:34 AM

ਦੀਪ ਠੂਠਿਆਂਵਾਲੀ

ਦਿੱਲੀ ਧਰਨੇ ਦੀ ਅਗਵਾਈ ਸਾਡੇ ਬਾਬਿਆਂ ਵੱਲੋਂ ਕੀਤੀ ਜਾ ਰਹੀ ਹੈ ਜੋ ਸ਼ਲਾਘਾ ਯੋਗ ਹੈ l ਪਿੰਡਾਂ ਦੀਆਂ ਸੱਥਾਂ ਵਿੱਚ ਖੜ ਕੇ ਪੁਰਾਣੇ ਬਾਬਿਆਂ ਕੋਲੋ ਉਹਨਾਂ ਦੇ ਜਵਾਨੀ ਸਮੇ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਕੇ ਕਿਵੇ ਪਹਿਲਾ ਪੈਦਲ ਤੁਰ ਕੇ ਰਿਸਤੇਦਾਰਾਂ ਨੂੰ ਮਿਲਣ ਜਾਦੇ ਸਨ ਤੇ ਜਿਸ ਵਿੱਚ ਸਮਾਂ ਬਹੁਤ ਲੱਗ ਜਾਦਾ ਸੀ। ਫਿਰ ਸਮਾਂ ਬਦਲਿਆ ਤਾਂ ਗੱਡੇ ਆ ਗਏ। ਗੱਡਿਆਂ ਦੀ ਵੀ ਕੋਈ ਰਫਤਾਰ ਵਾਲੀ ਤੇਜ ਨਹੀ ਸੀ ਬਸ ਸਮਾਨ ਦੀ ਢੋਆ ਢੁਆਈ ਆਸਾਨ ਹੋ ਗਈ ਜਿਸ ਵੀ ਕਾਫੀ ਸਮਾਂ ਲੱਗਦਾ ਸੀ। ਦੇਖਿਆ ਜਾਵੇ ਤਾਂ ਆਵਾਜਾਈ ਦੇ ਸਾਧਨਾਂ ਦੀ ਤੇ ਜਿੰਦਗੀ ਦੀ ਰਫਤਾਰ ਬਹੁਤ ਹੌਲੀ ਸੀ। ਉਸ ਸਮੇ ਬੰਦੇ ਨੂੰ ਇਹ ਹੁੰਦਾ ਸੀ ਕੇ ਕੋਈ ਨਾ ਆਰਾਮ ਕਰਦੇ ਕਰਦੇ ਟਿਕਾਣੇ ਤੇ ਪਹੁੰਚ ਜਾਵਾਗੇ ਕਿਉਕਿ ਉਸ ਸਮੇ ਲੋਕਾਂ ਵਿੱਚ ਸਬਰ ਸੀ ਠਹਿਰਾ ਸੀ ਤਾਹੀ ਰਿਸਤੇ ਤੇ ਵਾਤਾਵਰਨ ਵੀ ਸਾਫ ਸੁਥਰੇ ਸਨ। ਕਿੰਨਾ ਸੀ ਤੇ ਕਿੰਨਾ ਮਿਲ ਜੁਲ ਕੇ ਰਹਿੰਦੇ ਸਨ ਤੇ ਜਾਤੀਵਾਦ ਦਾ ਐਨਾ ਖਾਸ ਕੋਈ ਰੌਲਾ ਗੌਲਾ ਵੀ ਨਹੀ ਸੀ ਜੇ ਹੋਵੇਗਾ ਵੀ ਤਾਂ ਅੱਜ ਦੇ ਪੱਧਰ ਜਿੰਨਾ ਨਹੀ ਸੀ। ਇਹ ਸਭ ਗੱਲਾਂ ਬਾਬੇ ਸੱਥ ਵਿੱਚ ਬਹਿ ਕੇ ਦੱਸਦੇ ਨਾਲੇ ਹੱਸਦੇ ਤੇ ਨਾਲੇ ਜਜਬਾਤੀ ਹੋ ਜਾਦੇ।
ਰੋਜ਼ਾਨਾ ਫੇਸਬੁੱਕ ’ਤੇ ਪੋਸਟਾਂ ਪਾਈਆਂ ਹੁੰਦੀਆਂ ਨੇ ਕੇ ਮੋਰਚੇ ਵਿੱਚ ਜਾਨ ਨਹੀ ਰਹੀ ਲੋਕ ਟਰਾਲੀਆਂ ਲੈ ਕੇ ਵਾਪਿਸ ਆ ਗਏ। ਕੂੜ ਪ੍ਰਚਾਰ ਹੋ ਰਿਹਾ ਕਿਸਾਨੀ ਮੋਰਚੇ ਨੂੰ ਢਾਅ ਲਾਉਣ ਲਈ।
26 ਜਨਵਰੀ ਤੋਂ ਪਹਿਲਾ ਮੋਰਚਾ ਮੋਰਚਾ ਨਹੀ ਸਗੋ ਮੇਲਾ ਲਗਦਾ ਸੀ ਉਦੋ ਲੋਕ ਮਹਿੰਗੀਆਂ ਕਾਰਾਂ ਜੀਪਾਂ ਦੀ ਨੁਮਾਇਸ ਕਰਨ ਲਈ ਆਉਦੇ ਜਾਦੇ ਸੀ ਮਤਲਬ ਸੁਗਲ ਮੇਲਾ ਕਰਨ।
26 ਜਨਵਰੀ ਵਾਲੀ ਘਟਨਾ ਘਟ ਗਈ ਜਿਹੜੇ ਤਾਂ ਮੇਰੇ ਵਰਗੇ ਤੱਤੇ ਕਾਹਲੇ ਸੀ ਉਹ ਜਥੇਬੰਦੀਆਂ ਨੂੰ ਮਾੜਾ ਕਹਿ ਕੇ ਦਿੱਲੀ ਤੋ ਵਾਪਸ ਘਰਾਂ ਨੂੰ ਆ ਗਏ ਬਹਾਨਾ ਇਹ ਮਾਰਿਆ ਕੇ ਕਿਸਾਨ ਆਗੂ ਕੋਈ ਐਕਸ਼ਨ ਨੀ ਕਰ ਰਹੇ। ਇਹਨਾਂ ਦੀਆਂ ਲੱਤਾਂ ਭਾਰ ਨੀ ਝੱਲਦੀਆਂ ਹੋਰ ਵੀ ਬਹੁਤ ਕੁਝ। ਬਹੁਤ ਸਾਰੇ ਨੌਜਵਾਨ ਅਜੇ ਵੀ ਦਿੱਲੀ ਧਰਨੇ ਵਿੱਚ ਜਥੇਬੰਦੀਆਂ ਦੇ ਕਹਿਣੇ ਵਿੱਚ ਹਨ ਤੇ ਮੈਦਾਨ ਵਿੱਚ ਡਟੇ ਹੋਏ ਹਨ।
ਹੁਣ ਮੁੱਦੇ ਦੀ ਗੱਲ ਇਹ ਹੈ ਕੇ ਮੋਰਚਾ ਤਾਂ ਹੁਣ ਮੋਰਚਾ ਬਣਿਆਂ ਪਹਿਲਾ ਤਾਂ ਮੇਲਾ ਹੀ ਸੀ। ਹੁਣ ਜੋ ਲੋਕ ਦਿੱਲੀ ਮੋਰਚੇ ਵਿੱਚ ਰਹਿ ਗਏ ਉਹ ਹਨ ਦਸਾਂ ਨੁੰਹਾਂ ਦੀ ਕਿਰਤ ਕਰਨ ਵਾਲੇ ਮਿਹਨਤ ਮਜ਼ਦੂਰੀ ਵਾਲੇ ਸਭ ਤੋ ਵੱਡੀ ਗੱਲ ਸਬਰ, ਸੰਤੋਖ ਵਾਲੇ। ਇਹ ਉਹ ਲੋਕ ਨੇ ਜਿਨਾਂ ਨੇ ਧੀਮੀ ਰਫਤਾਰ ਵਾਲੇ ਸਮਿਆਂ ਵਿੱਚ ਜਨਮ ਲਿਆ ਜਿਨਾ ਨੂੰ ਪਤਾ ਕੇ ਠਹਿਰਾ ਕੀ ਹੁੰਦਾ। ਇਹ ਉਹ ਬਾਬੇ ਹਨ ਜੋ ਧੀਮੀ ਰਫ਼ਤਾਰ ਦੇ ਹੁੰਦੇ ਹੋਏ ਵੀ ਜੇਰਾ ਰੱਖਦੇ ਸੀ ਕੇ ਕੋਈ ਨਾ ਹੌਲੀ ਹੌਲੀ ਟਿਕਾਣੇ ਤੇ ਪਹੁੰਚ ਜਾਵਾਂਗੇ। ਇਹ ਬਾਬਿਆਂ ਨੇ ਬਹੁਤ ਹੱਦ ਤੱਕ ਨੌਜਵਾਨੀ ਨੂੰ ਵੀ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ। ਹੁਣ ਮੋਰਚੇ ਵਿੱਚ ਸਬਰ ਸੰਤੋਖ ਵਾਲੇ ਕਿਰਤੀ ਬੈਠੇ ਹਨ ਤੇ ਕਾਲੇ ਕਨੂੰਨ ਵੀ ਰੱਦ ਕਰਵਾਉਣਗੇ ਕਿਉਕਿ ਪੁਰਾਣੀ ਕਹਾਵਤ ਹੈ “ਸਹਿਜ ਪੱਕੇ ਸੋ ਮੀਠਾ ਹੋਏ”।
ਮੈ ਤਾਂ ਆਪਣੇ ਨੌਜਵਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੱਤੇ ਕਾਹਲੇ ਹੋ ਕੇ ਕੁਝ ਨਹੀ ਹਾਸਿਲ ਹੋਣਾ ਸਗੋ ਬਣਿਆ ਬਣਾਇਆ ਮੋਰਚਾ ਹੀ ਖਰਾਬ ਹੋਣਾ। ਹੁਣ ਆਪਣੇ ਸਾਰਿਆਂ ਕੋਲ ਮੌਕਾ ਹੈ ਆਪਣੇ ਬਜੁਰਗਾਂ ਤੋ ਕੁਝ ਸਿੱਖਣ ਦਾ ਕਿਉਕਿ ਬਜੁਰਗਾਂ ਨੇ ਵਾਲ ਧੁੱਪ ’ਚ ਬੈਠ ਕੇ ਚਿੱਟੇ ਨੀ ਕੀਤੇ। ਵੱਡੀਆਂ ਉਮਰਾਂ ਨੇ ਵੱਡੇ ਤਜਰਬੇ ਕੀਤੇ ਨੇ । ਸੋ ਸਾਡੇ ਕੋਲ ਪੁਰਾਣੇ ਬਜੁਰਗਾਂ ਦੀ ਇਹ ਆਖਰੀ ਪੀੜੀ ਹੈ ਤੇ ਸਮਾਂ ਰਹਿੰਦੇ ਉਹਨਾਂ ਤੋ ਸਿੱਖ ਲਈਏ ਕਿੳਂੁਕਿ ਆਉਣ ਵਾਲੇ ਸਮਿਆਂ ਵਿੱਚ ਕਿਹੜਾ ਧੱਕਾਸਾਹੀ ਰੁਕ ਜਾਣੀ ਹੈ ਸਰਕਾਰ ਹਮੇਸ਼ਾ ਸਰਮਾਏਦਾਰਾਂ ਦੇ ਪੱਖ ਪੂਰਦੀ ਹੈ। ਮੋਰਚੇ ਸਬਰ ਸੰਤੋਖ, ਸਾਂਤ ਤਰੀਕਿਆਂ ਨਾਲ ਜਿੱਤੇ ਜਾਂਦੇ ਹਨ। ਇਸ ਕੀਮਤੀ ਸਮੇਂ ਵਿੱਚ ਸਿੱਖ ਲਈਏ ਇਨ੍ਹਾਂ ਬਜੁਰਗਾਂ ਤੋਂ। ਤਾਹੀਂ ਕਹਿੰਦੇ ਹੁੰਦੇ ਨੇ ਸਿਆਣੇ ਦਾ ਕਿਹਾ ਤੇ ਔਲਾ ਖਾੱਦਾ ਮਗਰੋਂ ਸਵਾਦ ਦਿੰਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ