BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਕਾਰੋਬਾਰ

ਖਾਣ ਵਾਲੇ ਤੇਲਾਂ ਤੋਂ ਬਾਅਦ ਦੁੱਧ ਵੀ ਹੋਇਆ ਮਹਿੰਗਾ

July 02, 2021 12:42 PM

ਫਤਿਹ ਪ੍ਰਭਾਕਰ
ਸੰਗਰੂਰ, 1 ਜੁਲਾਈ : ਭਾਰਤ ਵਿੱਚ ਪੈਟਰੋਲ, ਡੀਜਲ ਦੇ ਰੇਟ ਤਾਂ ਹਰ ਰੋਜ ਵੱਧਦੇ ਹੀ ਹਨ ਹੁਣ ਖਾਣ ਵਾਲੇ ਤੇਲ ਜਿਥੇ ਮਹਿੰਗੇ ਹੋ ਗਏ ਹਨ, ਉਥੇ ਪੰਜਾਬ ਸਭ ਤੋਂ ਵੱਧ ਦੁੱਧ ਪੈਦਾ ਕਰਦਾ ਹੈ। ਉਸ ਦੇ ਵੀ ਰੇਟ ਮਹਿੰਗੇ ਹੋ ਗਏ ਹਨ। ਦੇਸ਼ ’ਚ ਦੁੱਧ ਕਾਰੋਬਾਰ ਕਰਨ ਵਾਲੇ ਸਭ ਤੋਂ ਵੱਡੇ ਸੰਗਠਨ ਗੁਜਰਾਤ ਕੋਆ. ਮਿਲਕ ਮਾਰਕੀਟਿੰਗ ਫੈਡਰੇਸ਼ਨ ( ਜੀਸੀਐਮਐਮਐਫ) ਨੇ ਆਪਣੇ ਸਾਰੇ ਤਰ੍ਹਾਂ ਦੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾਈ ਹੈ। ਇਸ ਵਧੇ ਰੇਟ 1 ਜੁਲਾਈ ਤੋਂ ਲਾਗੁੂ ਹੋ ਗਏ ਹਨ।
ਅਮੁੂਲ ਬ੍ਰਾਂਡ ਦੇ ਨਾਮ ਤਹਿਤ ਦੁੱਧ ਤੇ ਡੇਅਰੀ ਉਤਪਾਦਕਾਂ ਦੀ ਮਾਰਕਿਟਿੰਗ ਕਰਨ ਵਾਲੇ ਜੀ.ਸੀ.ਐਮ.ਐਮ.ਐਫ ਦੇ ਮੈਨੇਜਿੰਗ ਡਾਇਰੈਕਟਰ ਆਰ.ਐਸ. ਸੋਢੀ ਨੇ ਕਿਹਾ ਕਿ ਲਗਭਗ ਇੱਕ ਸਾਲ ਅਤੇ 7 ਮਹੀਨਿਆਂ ਬਾਅਦ ਕੀਤਮ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜੋ ਉਤਪਾਦਨ ਲਾਗਤ ਵਿੱਚ ਵਾਧੇ ਕਾਰਨ ਰੇਟ ਵੱਧਣਾ ਜਰੂਰੀ ਹੋ ਗਿਆ ਸੀ।
ਕਿਉਂ ਵਧੀਆਂ ਕੀਮਤਾਂ ?
ਆਰਐਸਸੋਢੀ ਨੇ ਕਿਹਾ ਕਿ ਖੁਰਾਕ ਮਹਿੰਗਾਈ ਵੱਧਣ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਜਰੂਰੀ ਹੋ ਗਿਆ ਸੀ । ਇਸ ਤੋਂ ਇਲਾਵਾ ਪੈਕਿੰਗ ਦੀ ਲਾਗਤ 30-40 ਫੀਸਦੀ, ਟਰਾਂਸਪੋਰਟ ਲਾਗਤ ਵਿੱਚ 30 ਫੀਸਦੀ ਅਤੇ ਉੂਰਜਾ ਲਾਗਤ ਵਿੱਚ 30 ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਕਾਰਨ ਉਤਪਾਦਨ ਲਾਗਤ ਵੱਧ ਗਈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ