BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਰਾਜਨੀਤੀ

ਰਾਹੁਲ ਨੇ ਟੀਕੇ ਉਪਲਬਧ ਨਾ ਹੋਣ ਦਾ ਕੀਤਾ ਦਾਅਵਾ, ਹਰਸ਼ਵਰਧਨ ਵੱਲੋਂ ਪਲਟਵਾਰ

July 03, 2021 11:18 AM

ਏਜੰਸੀਆਂ
ਨਵੀਂ ਦਿੱਲੀ, 2 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਕੋਰੋਨਾ ਰੋਕੂ ਟੀਕਿਆਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਦਾਅਵਾ ਕੀਤਾ ਕਿ ਜੁਲਾਈ ਦਾ ਮਹੀਨਾ ਆ ਗਿਆ ਹੈ ਪਰ ਟੀਕੇ ਨਹੀਂ ਆਏ ਹਨ। ਕੇਂਦਰੀ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਹਰਸ਼ਵਰਧਨ ਨੇ ਉਨ੍ਹਾਂ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਹੰਕਾਰ ਅਤੇ ਅਗਿਆਨਤਾ ਦੇ ਵਾਇਰਸ ਦਾ ਕੋਈ ਟੀਕਾ ਨਹੀਂ ਹੈ। ਰਾਹੁਲ ਨੇ ਟਵੀਟ ਕੀਤਾ,‘‘ਜੁਲਾਈ ਦਾ ਮਹੀਨਾ ਆ ਗਿਆ ਹੈ, ਵੈਕਸੀਨ ਨਹੀਂ ਆਈ।’’
ਹਰਸ਼ਵਰਧਨ ਨੇ ਉਨ੍ਹਾਂ ’ਤੇ ਪਲਟਵਾਰ ਕਰਦੇ ਹੋਏ ਟਵੀਟ ਕੀਤਾ,‘‘ਹਾਲੇ ਕੱਲ ਹੀ ਮੈਂ ਜੁਲਾਈ ਲਈ ਟੀਕੇ ਦੀ ਉਪਲੱਬਧਤਾ ਨੂੰ ਲੈ ਕੇ ਤੱਥ ਸਾਹਮਣੇ ਰੱਖੇ ਸਨ। ਰਾਹੁਲ ਜੀ ਦੀ ਸਮੱਸਿਆ ਕੀ ਹੈ? ਕੀ ਉਹ ਸਮਝਦੇ ਨਹੀਂ ਹਨ? ਹੰਕਾਰ ਅਤੇ ਅਗਿਆਨਤਾ ਦੇ ਵਾਇਰਸ ਦਾ ਕੋਈ ਟੀਕਾ ਨਹੀਂ ਹੈ। ਕਾਂਗਰਸ ਨੂੰ ਆਪਣੀ ਅਗਵਾਈ ’ਚ ਆਮੂਲ-ਚੂਲ ਤਬਦੀਲੀ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ।’’ ਦਰਅਸਲ ਕਾਂਗਰਸ ਦਾ ਦਾਅਵਾ ਹੈ ਕਿ ਸਰਕਾਰ ਨੇ ਇਸ ਸਾਲ ਦਸੰਬਰ ਤੱਕ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਟੀਕਾ ਲਗਾਉਣਦਾ ਜੋ ਟੀਚਾ ਰੱਖਿਆ ਹੈ, ਉਸ ਨੂੰ ਪੂਰਾ ਕਰਨ ਲਈ ਉੱਚਿਤ ਗਿਣਤੀ ’ਚ ਟੀਕਾਕਰਨ ਨਹੀਂ ਹੋ ਰਿਹਾ ਹੈ, ਕਿਉਂਕਿ ਟੀਕੇ ਦੀ ਪੂਰੀ ਉਪਲੱਬਧਤਾ ਨਹੀਂ ਹੈ। ਦੂਜੇ ਪਾਸੇ, ਵੀਰਵਾਰ ਨੂੰ ਸਵੇਰੇ 7 ਵਜੇ ਫੀਸਦੀ ਸਿਹਤ ਮੰਤਰਾਲੇ ਦੇ ਟੀਕਾਕਰਨ ਅੰਕੜਿਆਂ ਅਨੁਸਾਰ, ਰਾਸ਼ਟਰੀ ਟੀਕਾਕਰਨ ਦੇ ਅਧੀਨ ਕੱਲ ਤੱਕ ਟੀਕੇ ਦੀਆਂ 33.57 ਕਰੋੜ ਖੁਰਾਕਾਂ ਲਗਾਈਆਂ ਜਾ ਚੁਕੀਆਂ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਜੰਮੂ-ਕਸ਼ਮੀਰ ਦੀ ਸੰਸਕ੍ਰਿਤੀ ਨੂੰ ਭਾਜਪਾ-ਆਰਐਸਐਸ ਵੱਲੋਂ ਕੀਤੀ ਜਾ ਰਹੀ ਤੋੜਨ ਦੀ ਕੋਸ਼ਿਸ਼ : ਰਾਹੁਲ

ਕੇਂਦਰ ਸਰਕਾਰ ਨੇ ਰੁਜ਼ਗਾਰ ਸਿਰਜਣ ਲਈ ਕੁਝ ਨਹੀਂ ਕੀਤਾ : ਰਾਹੁਲ ਗਾਂਧੀ

ਪ੍ਰਿਯੰਕਾ ਵੱਲੋਂ ਯੋਗੀ ਸਰਕਾਰ ’ਤੇ ਸ਼ਰਾਬ ਮਾਫੀਆ ਪ੍ਰਤੀ ਨਰਮੀ ਵਰਤਣ ਦਾ ਦੋਸ਼

ਈਮਾਨ ਵੇਚ ਚੁੱਕੀ ਸਰਕਾਰ ਹੁਣ ਦੇਸ਼ ਦੀਆਂ ਜਾਇਦਾਦਾਂ ਵੇਚਣ ’ਚ ਲੱਗੀ : ਰਾਹੁਲ ਗਾਂਧੀ

ਪ੍ਰਿਯੰਕਾ ਵਾਡਰਾ ਨੇ ਐਲਪੀਜੀ ਦੀ ਕੀਮਤ ਨੂੰ ਲੈ ਕੇ ਸਰਕਾਰ 'ਤੇ ਸਾਧਿਆ ਨਿਸ਼ਾਨਾ

‘ਹਮ ਦੋ, ਹਮਾਰੇ ਦੋ ਦੀ ਸਰਕਾਰ’ ਦੇ ਰਹਿੰਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ : ਰਾਹੁਲ ਗਾਂਧੀ

ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਸੰਸਦ ਵਿੱਚ ਚਰਚਾ ਦੀ ਇਜਾਜ਼ਤ ਨਹੀਂ ਦੇ ਰਹੀ ਮੋਦੀ ਸਰਕਾਰ : ਰਾਹੁਲ

ਕਿਸਾਨਾਂ ਦੇ ਕਰਜ਼ੇ ਮੁਆਫ ਨਾ ਕਰਨਾ ਬੇਇਨਸਾਫੀ : ਰਾਹੁਲ

ਟੈਕਸ ਵਸੂਲੀ ਤੋਂ ਨਿਰਾਸ਼ ਹਨ ਰਾਜ ਦੇ ਲੋਕ : ਰਾਹੁਲ ਗਾਂਧੀ

ਰਾਮ ਮੰਦਰ ਟਰੱਸਟ ਘੁਟਾਲੇ 'ਤੇ ਜਵਾਬ ਦੇਣ ਪ੍ਰਧਾਨ ਮੰਤਰੀ : ਕਾਂਗਰਸ