BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਚੁਬੱਚੇ ’ਚ ਨਹਾਉਣ ਦਾ ਨਜ਼ਾਰਾ

July 03, 2021 11:36 AM

ਜਸਵੀਰ ਸ਼ਰਮਾ ਦੱਦਾਹੂਰ

ਪਹਿਲੀ ਗੱਲ ਤਾਂ ਦੋਸਤੋ ਇਹੀ ਹੈ ਕਿ ਸਾਡੀ ਅਜੋਕੀ ਮਾਣਮੱਤੀ ਨੌਜਵਾਨ ਪੀੜ੍ਹੀ ਨੂੰ ਚੁਬੱਚੇ ਸ਼ਬਦ ਦਾ ਹੀ ਪਤਾ ਨਹੀਂ। ਕਿਉਂਕਿ ਆਪਾਂ ਸਾਰੇ ਹੀ ਜਦ ਛੋਟੇ ਹੁੰਦਿਆਂ ਪੜ੍ਹਦੇ ਸਾਂ ਤਾਂ ਊਠ ਦੀ ਕਾਇਦੇ ’ਤੇ ਫੋਟੋ ਵੇਖ ਕੇ ਹੀ ਬੋਤਾ ਕਹਿੰਦੇ ਰਹੇ ਹਾਂ।ਇਸ ਲਈ ਇਹ ਕੋਈ ਦੋ ਰਾਏ ਨਹੀਂ ਕਿ ਜੇ ਆਪਾਂ ਹੁਣ ਵਾਲੀ ਅਜੋਕੀ ਪੀੜ੍ਹੀ ਨੂੰ ਚੁਬੱਚੇ ਬਾਰੇ ਪੁਛਾਂਗੇ ਤਾਂ ਨਿਰਸੰਦੇਹ ਇਹੀ ਜਵਾਬ ਮਿਲੇਗਾ ਕਿ ਠਹਿਰੋ ਜ਼ਰਾ ਕੁ ਨੈਟ ਤੋਂ ਵੇਖ ਕੇ ਦੱਸਦੇ ਹਾਂ। ਕਿਉਂਕਿ ਸਮੇਂ ਹੀ ਇਹੋ ਜਿਹੇ ਆ ਗਏ ਹਨ, ਜੋ ਸਾਡੇ ਵੱਸ ਦੀ ਗੱਲ ਹੀ ਨਹੀਂ ਰਹੀ ਕਿਉਂਕਿ ਜ਼ਮਾਨੇ ਨੇ ਬਹੁਤ ਤਰੱਕੀ ਕੀਤੀ ਹੈ ਤੇ ਸਾਨੂੰ ਵੀ ਜ਼ਮਾਨੇ ਦੇ ਮੁਤਾਬਿਕ ਢਲਣਾ ਹੀ ਪੈਂਦਾ ਹੈ।
ਖੈਰ ਇਹ ਓਨਾਂ ਸਮਿਆਂ ਦੀਆਂ ਗੱਲਾਂ ਨੇ ਜਦ ਬੱਚਿਆਂ ਦੇ ਹੱਥਾਂ ਚ ਹਾਲੇ ਮੋਬਾਇਲ ਨਹੀਂ ਸਨ ਆਏ।ਦਿਲ ਪਰਚਾਵੇ ਦੇ ਸਾਧਨ ਸੀਮਤ ਸਨ।ਮੀਡੀਏ ਨੇ ਜ਼ਿਆਦਾ ਖੰਭ ਓਦੋਂ ਹਾਲੇ ਨਹੀਂ ਸੀ ਖਿਲਾਰੇ, ਕਿਸੇ ਵਿਰਲੇ ਘਰੀਂ ਸ਼ਟਰਾਂ ਵਾਲੇ ਟੈਲੀਵਿਜ਼ਨ ਹੋਇਆ ਕਰਦੇ ਸਨ, ਤੇ ਵੀ ਸੀ ਆਰ ਕਿਰਾਏ ਤੇ ਲਿਆਉਣ ਦਾ ਰਿਵਾਜ ਓਨਾਂ ਸਮਿਆਂ ਵਿੱਚ ਸਿਖਰਾਂ ਤੇ ਸੀ। ਜਦੋਂ ਵੀ ਸੀ ਆਰ ਲਿਆਉਣਾ ਤਾਂ ਓਹਦੇ ਨਾਲ ਤਿੰਨ ਤਿੰਨ ਜਾਂ ਚਾਰ ਚਾਰ ਸੀ ਡੀਆਂ ਲਿਆਉਣੀਆਂ ਤੇ ਨਾਲ ਹੀ ਜੇ ਟੈਲੀਵਿਜ਼ਨ ਨਾ ਹੋਣਾ ਤਾਂ ਓਹ ਵੀ ਚੱਕ ਲਿਓਣਾ।ਕਿਉਂਕਿ ਕਿਰਾਇਆ ਤਾਂ ਦੇਣਾ ਹੀ ਹੁੰਦਾ ਸੀ, ਜਾਗਦੇ ਵੀ ਸਾਰੀ ਸਾਰੀ ਰਾਤ ਰਹਿੰਦੇ ਸਾਂ,ਕਹਿਣ ਦਾ ਮਤਲਬ ਕਿ ਕਿਰਾਏ ਦਾ ਪੂਰਾ ਪੂਰਾ ਲਾਹਾ ਵੀ ਲਈਦਾ ਸੀ ਕਿ ਚਲੋ ਦਿਨੇਂ ਸੌਂ ਲਵਾਂਗੇ।
ਘਰਾਂ ਵਿੱਚ ਪਸ਼ੂ ਰੱਖਣ ਦੇ ਰਿਵਾਜ ਵੀ ਸਨ ਤੇ ਓਨਾਂ ਨੂੰ ਨੇੜੇ ਦੇ ਕਿਸੇ ਛੱਪੜ ਵਿੱਚ,ਖਾਲੇ ਚ ਜਾਂ ਨੇੜੇ ਚਲਦੀ ਕੱਸੀ ਜਾਂ ਨਹਿਰ ਵਿੱਚ ਪਾਣੀ ਪਿਲਾਉਣ ਜਾ ਨਹਾਉਣ ਲੈ ਕੇ ਜਾਂਦੇ ਸਾਂ ਤੇ ਆਪ ਵੀ ਖੂਬ ਨਹਾਇਆ ਕਰਦੇ ਸਾਂ। ਕਦੇ ਕਦਾਈਂ ਕਿਸੇ ਦੋਸਤ ਮਿੱਤਰ ਦੇ ਕਿਸੇ ਟਿਊਬਵੈੱਲ ਜਾਂ ਮੋਟਰ ਤੇ ਕਈ ਕਈ ਦੋਸਤਾਂ ਮਿੱਤਰਾਂ ਨੇ ਇਕੱਠੇ ਹੋ ਕੇ ਜਾਣਾ ਤੇ,ਜਿਸ ਕਮਰੇ ਵਿੱਚ ਪੀਟਰ ਇੰਜਣ ਜਾਂ ਮੋਟਰ ਲੱਗੀ ਹੋਣੀ ਉਸ ਤੋਂ ਬਾਹਰ ਚਾਰ ਇੰਚੀ ਬੋਰ ਦੀ ਪਾਈਪ ਦੀ ਜਿਥੇ ਪਾਣੀ ਦੀ ਧਾਰ ਪੈਂਦੀ ਸੀ ਓਥੇ ਚੁਬੱਚਾ ਬਣਾਇਆ ਹੁੰਦਾ ਸੀ, ਪਹਿਲਾਂ ਓਹਦੇ ਵਿੱਚ ਪਾਣੀ ਡਿੱਗਣਾ ਤੇ ਫਿਰ ਅੱਗੇ ਥੋੜੀ ਦੂਰ ਤੱਕ ਪੱਕੀ ਇਟਾਂ ਤੇ ਸੀਮੈਂਟ ਦੀ ਆੜ ਬਣਾਈ ਹੁੰਦੀ ਸੀ ਤੇ ਅੱਗੇ ਖੇਤ ਤੱਕ ਕੱਚੀ ਆੜ ਹੁੰਦੀ ਸੀ ਓਹਦੇ ਵਿੱਚ ਦੀ ਖੇਤਾਂ ਤੱਕ ਪਾਣੀ ਪਹੁੰਚਦਾ ਸੀ।ਪਰ ਚੁਬੱਚਾ ਹਮੇਸ਼ਾਂ ਪਾਣੀ ਦਾ ਭਰਿਆ ਰਹਿੰਦਾ ਸੀ, ਕਿਉਂਕਿ ਕਈ ਵਾਰ ਫਰਿਕਸਵਾਲ ਜਾਂ ਕਹਿ ਲਈਏ ਪੱਖਾ ਪਾਣੀ ਛੱਡ ਜਾਂਦਾ ਸੀ ਇਸ ਕਰਕੇ ਪਾਣੀ ਪਾ ਕੇ ਬੋਰ ਚੋਂ ਪਾਣੀ ਚਕਾਉਣਾ ਪੈਦਾ ਸੀ।ਇਸ ਲਈ ਚੁਬੱਚੇ ਨੂੰ ਪਾਣੀ ਦਾ ਭਰ ਕੇ ਰੱਖਣ ਦੀ ਕਈਆਂ ਘਰਾਂ ਦੀ ਮਜ਼ਬੂਰੀ ਹੁੰਦੀ ਸੀ।
ਜਦੋਂ ਫਿਰ ਪਾਣੀ ਚੱਲਦਾ ਸੀ ਤਾਂ ਠੰਡੇ ਠੰਡੇ ਪਾਣੀ ਵਿੱਚ ਪੁੱਠੀਆਂ ਛਾਲਾਂ ਲਾ ਲਾ ਕੇ ਸ਼ਾਮਾਂ ਤੱਕ ਨਹਾਉਂਦੇ ਰਹਿੰਦੇ ਸਾਂ(ਫੋਟੋ ਦੀ ਤਰ੍ਹਾਂ)ਬਹੁਤ ਸਾਰੇ ਦੋਸਤਾਂ ਨੇ ਇਕੱਠਿਆਂ ਨਹਾਈ ਜਾਣਾ ਕੋਈ ਨਿੰਦ ਵਿਚਾਰ ਨਹੀਂ ਸੀ ਹੁੰਦੀ।
ਜੇਕਰ ਉਨ੍ਹਾਂ ਸਮਿਆਂ ਦੀ ਤੁਲਨਾ ਅਜੋਕੇ ਸਮਿਆਂ ਨਾਲ ਕਰੀਏ ਤਾਂ ਜ਼ਮੀਨ-ਆਸਮਾਨ ਦਾ ਅੰਤਰ ਆ ਚੁੱਕਾ ਹੈ ਕਿਉਂਕਿ ਹੁਣ ਬੱਚਿਆਂ ਦਾ ਧਿਆਨ ਮੋਬਾਇਲ ਵਿਚੋਂ ਹਟੇਗਾ ਤਾਂ ਹੀ ਨਹਾਇਆ ਜਾਵੇਗਾ, ਹੁਣ ਤਾਂ ਕਈ ਕਈ ਘਰਾਂ ਦੇ ਬੱਚੇ ਮਾਪਿਆਂ ਵੱਲੋਂ ਬੇ ਵਾਹਰੇ ਹੋਏ ਦੋ-ਦੋ ਤਿੰਨ-ਤਿੰਨ ਦਿਨ ਨਹਾਉਂਦੇ ਹੀ ਨਹੀਂ ਬੇਸ਼ੱਕ ਸਾਰੇ ਇਸ ਤਰ੍ਹਾਂ ਨਹੀਂ ਕਰਦੇ ਪਰ ਕਿਤੇ-ਕਿਤੇ ਇਹ ਗੱਲ ਜ਼ਰੂਰ ਹੁੰਦੀ ਹੈ।ਇਸ ਲੇਖ ਦੇ ਵਿੱਚ ਵੀ ਬਹੁਤ ਸਾਰੇ ਐਸੇ ਸ਼ਬਦ ਆਏ ਹਨ ਜਿਨ੍ਹਾਂ ਦਾ ਅਜੋਕੀ ਪੀੜ੍ਹੀ ਨੂੰ ਕੋਈ ਵੀ ਪਤਾ ਨਹੀਂ ਹੈ, ਜਿਵੇਂ ਖਾਲ, ਕੱਸੀ, ਚੁਬੱਚਾ, ਆੜ ਇਹ ਸਾਡੇ ਪੁਰਖਿਆਂ ਦੇ ਪੁਰਾਤਨ ਸਮਿਆਂ ਦੇ ਸ਼ਬਦ ਹਨ ਜਿਨ੍ਹਾਂ ਦੀ ਅਜੋਕੀ ਪੀੜ੍ਹੀ ਨੈਟ ’ਤੇ ਸਰਚ ਕਰਦੀ ਆਮ ਵੇਖੀ ਜਾ ਸਕਦੀ ਹੈ। ਜੇਕਰ ਸਾਡੇ ਪੁਰਾਣੇ ਬਜ਼ੁਰਗ ਅੱਜ ਦੇ ਬੱਚਿਆਂ ਨੂੰ ਇਹ ਸੱਭ ਦੱਸਣ ਦੀ ਕੋਸ਼ਿਸ਼ ਕਰਦੇ ਵੀ ਹਨ ਤਾਂ ਉਹ ਸੁਨਣ ਲਈ ਰਾਜ਼ੀ ਨਹੀਂ ਕਿਉਂਕਿ ਉਨ੍ਹਾਂ ਕੋਲ ਮੋਬਾਇਲ ਵਿਚੋਂ ਸਮਾਂ ਨਿਕਲੇਗਾ ਤਾਂ ਹੀ ਕੋਈ ਗੱਲ ਸੁਨਣਗੇ ਜਾਂ ਸਮਝਣਗੇ?

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ