BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਸਿੱਖਿਆ

12ਵੀਂ ਦੇ ਇਹ ਵਿਦਿਆਰਥੀ ਹੋ ਸਕਦੇ ਨੇ ਫੇਲ, ਸੀਬੀਐਸਈ ਬੋਰਡ ਨੇ ਜਾਰੀ ਕੀਤਾ ਸਰਕੂਲਰ

July 03, 2021 03:20 PM

ਨਵੀਂ ਦਿੱਲੀ, 03 ਜੁਲਾਈ (ਏਜੰਸੀ) : ਸੀਬੀਐਸਈ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ਲਈ ਬੁਰੀ ਖ਼ਬਰ ਹੈ ਜੋ ਆਨਲਾਈਨ ਕਲਾਸਾਂ ਜਾਂ ਪ੍ਰੀ ਬੋਰਡ ਅਤੇ ਛਮਾਈਂ ਪ੍ਰੀਖਿਆਵਾਂ ਤੋਂ ਗਾਇਬ ਰਹੇ। ਬੋਰਡ ਨੇ ਅਜਿਹੇ ਵਿਦਿਆਰਥੀਆਂ ਨੂੰ ਪ੍ਰਮੋਟ ਨਾ ਕਰਨ ਦਾ ਫੈਸਲਾ ਕੀਤਾ ਹੈ। ਸੀਬੀਐਸਈ ਦੁਆਰਾ ਜਾਰੀ ਕੀਤੇ ਸਰਕੂਲਰ ਵਿੱਚ ਇਹ ਕਿਹਾ ਗਿਆ ਹੈ ਕਿ ਆਨਲਾਈਨ ਕਲਾਸਾਂ ਵਿੱਚ ਸ਼ਾਮਲ ਨਾ ਹੋਣ ਵਾਲੇ ਜਾਂ ਪ੍ਰੀ ਬੋਰਡ ਅਤੇ ਛਮਾਈ ਪ੍ਰੀਖਿਆਵਾਂ ਵਿਚੋਂ ਗਾਇਬ ਰਹਿਣ ਵਾਲੇ ਵਿਦਿਆਰਥੀਆਂ ਨੂੰ ਗੈਰਹਾਜ਼ਰ ਮੰਨਿਆ ਜਾਏਗਾ। ਬੋਰਡ ਤੈਅ ਕਰੇਗਾ ਕਿ ਅਜਿਹੇ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦਾ ਵਿਕਲਪ ਮਿਲੇਗਾ ਜਾਂ ਨਹੀਂ। ਹੁਣ ਤੱਕ ਵਿਦਿਆਰਥੀ ਇਹ ਮੰਨ ਰਹੇ ਸਨ ਕਿ ਸਭ ਨੂੰ ਪਾਸ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਲਾਪਰਵਾਹੀ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸੀਬੀਐਸਈ ਵੱਲੋਂ ਸਕੂਲਾਂ ਨੂੰ ਭੇਜੇ ਗਏ ਸਰਕੂਲਰ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਵਿਦਿਆਰਥੀ ਜੋ ਸਾਲ ਭਰ ਸਕੂਲ ਨਾਲ ਸੰਪਰਕ ਵਿੱਚ ਨਹੀਂ ਸਨ, ਉਹ ਸਕੂਲ ਦੀ ਕਿਸੇ ਵੀ ਪ੍ਰੀਖਿਆ ਵਿੱਚ ਨਹੀਂ ਆਉਂਦੇ ਸਨ ਅਤੇ ਆਨਲਾਈਨ ਕਲਾਸਾਂ ਵਿੱਚ ਵੀ ਸ਼ਾਮਲ ਨਹੀਂ ਹੋਏ, ਉਹ ਗ਼ੈਰਹਾਜ਼ਰ ਮੰਨੇ ਜਾਣਗੇ। ਸੀਬੀਐਸਈ ਦੇ ਸਰਕੂਲਰ ਵਿਚਕ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗ਼ੈਰਹਾਜ਼ਰ ਵਜੋਂ ਦਰਸਾਏ ਗਏ ਵਿਦਿਆਰਥੀਆਂ ਦੇ ਨਤੀਜੇ ਜਾਰੀ ਨਾ ਕੀਤੇ ਜਾਣ। ਅਜਿਹੇ ਵਿਦਿਆਰਥੀਆਂ ਨੂੰ ਜ਼ੀਰੋ ਅੰਕ ਦੇ ਕੇ, ਉਨ੍ਹਾਂ ਦਾ ਡਾਟਾ ਜਮ੍ਹਾਂ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਸੀਬੀਐਸਈ ਨੇ 12ਵੀਂ ਦੇ ਅੰਕ ਅਪਲੋਡ ਕਰਨ ਲਈ ਆਪਣੇ ਪੋਰਟਲ ਉਤੇ ਲਿੰਕ ਨੂੰ ਐਕਟਿਵ ਕਰ ਦਿੱਤਾ ਹੈ। ਸਕੂਲਾਂ ਨੂੰ 5 ਜੁਲਾਈ ਤੱਕ ਥਿਊਰੀ ਦੇ ਅੰਕ ਅਪਲੋਡ ਕਰਨੇ ਪੈਣਗੇ, ਜਦੋਂ ਕਿ 11ਵੀਂ ਦੇ ਅੰਕ ਅਪਲੋਡ ਕਰਨ ਦੀ ਆਖਰੀ ਤਰੀਕ 2 ਜੁਲਾਈ ਸੀ। ਸੀਬੀਐਸਈ 12ਵੀਂ ਬੋਰਡ ਨਤੀਜੇ 31 ਜੁਲਾਈ 2021 ਨੂੰ ਜਾਰੀ ਕੀਤੇ ਜਾਣੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿੱਖਿਆ ਖ਼ਬਰਾਂ

ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਬਾਰ੍ਹਵੀਂ ਕਲਾਸ ਦੇ ਐਲਾਨੇ ਨਜੀਤੇ ’ਚ ਸਾਇੰਸ ਸਟਰੀਮ ’ਚੋਂ ਰਿਤਿਕਾ ਨੇ ਮਾਰੀ ਬਾਜ਼ੀ

ਐਮ. ਐੱਡ ਨਤੀਜਾ : ਯੂਨੀਵਰਸਿਟੀ ’ਚੋਂ ਦਸਮੇਸ਼ ਸਿੱਖਿਆ ਕਾਲਜ ਦੀ ਪਾਰੁਲ ਪਹਿਲੇ ਤੇ ਅਨੁਪ੍ਰੀਤ ਦੂਜੇ ਸਥਾਨ ’ਤੇ

ਹਾਰਵੈਸਟ ਇੰਟਰਨੈਸ਼ਨਲ ਸਕੂਲ ਦਾ 12ਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਫਤਿਹ ਕਾਲਜ ਆਫ਼ ਐਜੂਕੇਸ਼ਨ ਰਾਮਪੁਰਾ ਦਾ ਬੀ.ਐੱਡ ਦਾ ਨਤੀਜਾ ਰਿਹਾ ਸ਼ਾਨਦਾਰ

ਡੀਏਵੀ ਸਮਾਣਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਗੁਰੁ ਨਾਨਕ ਸਕੂਲ ਦੋਰਾਹਾ ਦੇ ਵਿਦਿਆਰਥੀਆਂ ਨੇ ਸੀਬੀਐਸਈ ਦਸਵੀਂ ਦੇ ਨਤੀਜਿਆਂ ’ਚ ਮਾਰੀਆਂ ਮੱਲਾਂ

ਨਿਊ ਈਰਾ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਦਾ 10ਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਸ੍ਰੀ ਹੇਮਕੁੰਟ ਸਾਹਿਬ ਸਕੂਲ ਦਾ ਸੀਬੀਐਸਈ ਬੋਰਡ 10ਵੀਂ ਦਾ ਨਤੀਜਾ ਸੌ ਫੀਸਦੀ ਰਿਹਾ