BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਕਬੀਲਦਾਰੀ ਜ਼ਿੰਦਗੀ ਦਾ ਅਸਲ ਸਰਮਾਇਆ

July 05, 2021 11:34 AM

ਗੋਪਾਲ ਸ਼ਰਮਾ

ਆਧੁਨਿਕਤਾ ਦੇ ਇਸ ਯੁੱਗ ’ਚ ਹਰ ਵਿਅਕਤੀ ਪ੍ਰੇਸ਼ਾਨ ਹੈ। ਕਾਰਨ ਚਾਹੇ ਜੋ ਵੀ ਹੋਵੇ, ਲੇਕਿਨ ਹਰ ਸਮੇਂ ਕੋਈ ਨਾ ਕੋਈ ਚਿੰਤਾ ਬੰਦੇ ਨੂੰ ਲੱਗੀ ਹੀ ਰਹਿੰਦੀ ਹੈ। ਜਦਕਿ ਫ਼ਿਕਰ ਕਰਨਾ ਨਾ ਤਾਂ ਕਿਸੇ ਮਸਲੇ ਦਾ ਹੱਲ ਹੈ ਅਤੇ ਨਾ ਹੀ ਇਸ ਨਾਲ ਕਿਸੇ ਮੁਸੀਬਤ ਤੋਂ ਛੁਟਕਾਰਾ ਮਿਲ ਸਕਦਾ ਹੈ। ਫਿਰ ਵੀ ਅਸੀਂ ਆਪਣੇ ਆਪ ਨੂੰ ਦੁਖੀ ਕਰਕੇ ਮਨ ਨੂੰ ਝੂਠੀ ਤਸੱਲੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਅਜਿਹਾ ਕਰਨ ਨਾਲ ਕੁੱਛ ਠੀਕ ਹੋ ਜਾਵੇ । ਪ੍ਰੰਤੂ ਅਜਿਹਾ ਹੁੰਦਾ ਨਹੀਂ ਕਿਉਂਕਿ ਕਿਸੇ ਵੀ ਗੱਲ ਦੀ ਚਿੰਤਾ ਕਰਨ ਨਾਲੋਂ, ਕਿਤੇ ਜ਼ਿਆਦਾ ਵਧੀਆ ਹੈ ਉਸ ਸਮੱਸਿਆ ਦਾ ਠੰਡੇ ਦਿਮਾਗ ਨਾਲ ਹੱਲ ਲੱਭਣਾ ਉਸ ਬਾਰੇ ਕਿਸੇ ਨਾਲ ਸਲਾਹ ਮਸ਼ਵਰਾ ਕਰਨਾ । ਜ਼ਿੰਦਗੀ ਨੂੰ ਜਿਊਣ ਦੇ ਨਾਲ ਨਾਲ, ਇਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਸੁੱਖ-ਦੁੱਖ ਅਕਸਰ ਜ਼ਿੰਦਗੀ ਦੀ ਦਹਿਲੀਜ਼ ’ਤੇ ਆਉਂਦੇ ਜਾਂਦੇ ਰਹਿੰਦੇ ਹਨ। ਖਾਹਮਖਾਹ ਦੀ ਉਧੇੜ ਬੁਣ ਵਿਅਕਤੀ ਨੂੰ ਸਿਉਂਕ ਦੀ ਤਰ੍ਹਾਂ ਅੰਦਰੋ ਅੰਦਰੀ ਖਾ ਜਾਂਦੀ ਹੈ । ਜੀਊਣਾ ਮੁਹਾਲ ਕਰ ਦਿੰਦੀ ਹੈ। ਵੈਸੇ ਵੀ ਸਾਰੀਆਂ ਮੁਸੀਬਤਾਂ ਦੀ ਜੜ੍ਹ ਇੱਕਲਾ ਵਿਅਕਤੀ ਨਹੀਂ ਹੁੰਦਾ, ਸਮੇਂ ਉੱਪਰ ਵੀ ਬਹੁਤ ਕੁੱਝ ਨਿਰਭਰ ਕਰਦਾ ਹੈ । ਇਸ ਲਈ ਗੱਲ-ਗੱਲ ’ਤੇ ਆਪਣੇ ਆਪ ਨੂੰ ਸਜ਼ਾ ਦੇਣਾ ਅਕਲਮੰਦੀ ਨਹੀਂ ਹੈ। ਹੱਦੋਂ ਵੱਧ ਮਾਨਸਿਕ ਤਣਾਅ ਸਰੀਰ ਨੂੰ ਰੋਗੀ ਬਣਾ ਦਿੰਦਾ ਹੈ। ਜਦਕਿ ਸ਼ਾਂਤ ਮਨ ਨਾਲ ਸਮੱਸਿਆਵਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ । ਸਪੱਸ਼ਟ ਹੈ ਕਿ ਜਦੋਂ ਤੱਕ ਸਾਡੀ ਸੋਚ ਨਹੀਂ ਬਦਲੇਗੀ, ਉਦੋਂ ਤਕ ਜ਼ਿੰਦਗੀ ’ਚ ਸੁਧਾਰ ਨਹੀਂ ਆਵੇਗਾ । ਦੁੱਖਾਂ-ਤਕਲੀਫਾਂ ਨਾਲ ਭਰੀ ਇਸ ਦੁਨੀਆ ਵਿਚ ਉਦਾਸ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਪ੍ਰੰਤੂ ਖੁਸ਼ ਰਹਿਣ ਦਾ ਇੱਕੋ ਇੱਕ ਤਰੀਕਾ ਹੈ ‘ਉਹ ਹੈ ਮੈਂ ਖੁਸ਼ ਰਹਿਣਾ ਹੈ ਬਸ’। ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਨਵੀਂਂ ਦਿਸ਼ਾ ਦੇਣ ਲਈ, ਸਾਨੂੰ ਚੰਗੀਆਂ ਆਦਤਾਂ, ਚੰਗੇ ਵਿਚਾਰਾਂ ਅਤੇ ਉਮੀਦਾਂ ਨਾਲ ਜਿਊਣਾ ਚਾਹੀਦਾ ਹੈ। ਸਾਡੇ ਆਲੇ ਦੁਆਲੇ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਅਸੀਂ ਆਪਣਾ ਦਿਲ ਬਹਿਲਾ ਸਕਦੇ ਹਾਂ। ਖੁਸ਼ੀ ਦਾ ਅਨੁਭਵ ਕਰ ਸਕਦਾ ਹਾਂ । ਇੱਕ ਚੰਗੇ ਸੁਭਾਅ ਵਾਲੇ ਵਿਅਕਤੀ ਨੂੰ ਹਰ ਕੋਈ ਪਸੰਦ ਕਰਦਾ ਹੈ । ਖੁਸ਼ਮਿਜਾਜ਼ ਅਤੇ ਜ਼ਿੰਦਾਦਿਲ ਵਿਅਕਤੀ ਅਕਸਰ ਆਪਣੀ ਉਰਜਾ ਦੁਆਰਾ ਦੂਜਿਆਂ ਨੂੰ ਖੁਸ਼ ਰਹਿਣ ਦੇ ਨਾਲ ਉਹਨਾਂ ਨੂੰ ਅੱਗੇ ਵੱਧਣ ਲਈ ਵੀ ਪ੍ਰੇਰਿਤ ਕਰਦਾ ਹੈ। ਜ਼ਿੰਦਗੀ ਵੀ ਉਦੋਂ ਹੀ ਸੋਹਣੀ ਲੱਗਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਪਿਆਰ ਕਰਦੇ ਹਾਂ, ਦੂਜਿਆਂ ਨੂੰ ਤਵੱਜੋ ਦਿੰਦੇ ਹਾਂ, ਦੋਸਤੋ ਜੀਵਨ ਅਨਮੋਲ ਹੈ, ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਨਾ ਹੀ ਇਸ ਨੂੰ ਨਿਰਾਸ਼ਾ ਵਿੱਚ ਬਰਬਾਦ ਕਰਨਾ ਠੀਕ ਹੈ, ਅਤੇ ਨਾ ਹੀ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਸਹੀ ਹੈ। ਮਨੁੱਖੀ ਜੀਵਨ ਰੱਬ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ ਇਸ ਦੇ ਲਈ ਸਾਨੂੰ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਸ ਦੀ ਰਜ਼ਾ ਵਿੱਚ ਰਹਿਣਾ ਵੀ ਕਿਸੇ ਸੁੱਖ ਤੋਂ ਘੱਟ ਨਹੀਂ । ਸਮਾਜ ਵਿੱਚ ਅਜਿਹੇ ਵੀ ਲੋਕ ਹਨ ਜੋ ਸਹੂਲਤਾਂ ਤੋਂ ਬਿਨਾ ਵੀ ਸਬਰ ਸੰਤੋਖ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ ਅਤੇ ਅੰਤਾਂ ਦੇ ਦੁਖੀ ਉਹ ਵੀ ਹਨ ਜਿਨ੍ਹਾਂ ਕੋਲ ਹਰ ਸੁੱਖ ਸੁਵਿਧਾ ਹੈ । ਸਭ ਪਾਸਿਓਂ ਕਦੇ ਵੀ ਕੋਈ ਵੀ ਸੁਖੀ ਨਹੀਂ ਹੋ ਸਕਦਾ ਹੈ । ਘਰੋਂ ਬਾਹਰ ਨਿਕਲ ਕੇ ਹੀ ਪਤਾ ਚਲਦਾ ਹੈ ਕਿ ਦੁਨੀਆਂ ਸਾਡੇ ਨਾਲੋਂ ਵੀ ਵੱਧ ਦੁਖੀ ਹੈ । ਬਸ ਅੰਤਰ ਹੈ ਤਾਂ ਸਾਡੇ ਰਹਿਣ ਸਹਿਣ ਅਤੇ ਸੋਚਣ ਦੇ ਢੰਗ ਵਿੱਚ । ਕਬੀਲਦਾਰੀ ਜ਼ਿੰਦਗੀ ਦਾ ਅਸਲ ਸਰਮਾਇਆ ਹੈ। ਇਸ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ । ਰੋਜ਼ਮਰਾ ਦੀਆਂ ਜ਼ਰੂਰਤਾਂ ਦੀ ਜ਼ਿਆਦਾ ਸਿਰਦਰਦੀ ਇਨਸਾਨ ਨੂੰ ਚਿੜਚਿੜੇ ਸੁਭਾਅ ਦਾ ਬਣਾ ਦਿੰਦੀ ਹੈ । ਨਤੀਜਾ ਛੋਟੀਆਂ ਛੋਟੀਆਂ ਗੱਲਾਂ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਹੈ । ਮਹਿੰਗਾਈ ਦੇ ਇਸ ਜ਼ਮਾਨੇ ’ਚ ਆਪਣੀ ਚਾਦਰ ਅਨੁਸਾਰ ਪੈਰ ਪਸਾਰਨਾ ਹੀ ਸਿਆਣਪ ਹੈ ।
ਇਹ ਨਹੀਂ ਕਿ ਇਨਸਾਨ ਨੂੰ ਫਰਜ਼ਾਂ ਅਤੇ ਗਰਜ਼ਾਂ ਤੋਂ ਮੂੰਹ ਮੋੜ ਲੈਣਾ ਚਾਹੀਦਾ ਹੈ ਬਲਕਿ ਭਜ-ਦੋੜ ਦੇ ਇਸ ਸਮੇਂ ’ਚ ਸਾਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਇੱਕ -ਦੂਸਰੇ ਪ੍ਰਤੀ ਪਿਆਰ ਅਤੇ ਸਤਿਕਾਰ ਬਣਿਆ ਰਹੇ । ਰਿਸ਼ਤੇ -ਨਾਤੇ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਤੇ ਜੇਕਰ ਅਸੀਂ ਆਪਣਿਆਂ ਤੋਂ ਮੂੰਹ ਮੋੜ ਵੀ ਲੈਂਦੇ ਹਾਂ, ਤਾਂ ਵੀ ਇੱਕ ਨਾ ਇੱਕ ਦਿਨ ਅਜਿਹਾ ਆਵੇਗਾ ਜਦੋਂ ਹਰ ਕੋਈ ਸਾਡੇ ਤੋਂ ਹਮੇਸ਼ਾ ਲਈ ਵਿੱਛੜ ਜਾਵੇਗਾ। ਫਿਰ ਕਾਹਦੇ ਲਈ ਮਨਾਂ ਇਹ ਮਨ ਮੁਟਾਵ, ਬੇਹਤਰ ਹੋਵੇਗਾ ਜੇਕਰ ਛੋਟੀ ਜਿਹੀ ਇਸ ਜ਼ਿੰਦਗੀ ਨੂੰ ਬਿਨਾਂ ਕਿਸੇ ਲੜਾਈ ਝਗੜੇ ਦੇ ਰਲ ਮਿਲਕੇ ਹਸ ਖੇਡ ਕੇ ਹੰਢਾਇਆ ਜਾਵੇ । ਭਵਿੱਖ ਵੀ ਤਾਂ ਹੀ ਸੋਹਣਾ ਹੋਵੇਗਾ ਜੇਕਰ ਵਰਤਮਾਨ ਚੰਗਾ ਹੋਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ