BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦੇ ਨਤੀਜੇ ਸ਼ਾਨਦਾਰ ਰਹੇ

July 06, 2021 01:07 PM

ਜਗਸੀਰ ਸਿੰਘ ਸਹਿਜੜਾ
ਮਹਿਲ ਕਲਾਂ, 5 ਜੁਲਾਈ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਦੀ ਕਲਾਸ ਬੀ.ਸੀ.ਏ. ਭਾਗ ਤੀਸਰਾ (ਸਮੈਸਟਰ ਪੰਜਵੇਂ) ਦੇ ਨਤੀਜੇ ਸ਼ਾਨਦਾਰ ਰਹੇ। ਇਸ ਸੰਸਥਾ ਦੇ ਪਿ੍ਰੰਸੀਪਲ ਡਾ. ਹਰਬੰਸ ਕੌਰ ਜੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਿਸਟੀ, ਪਟਿਆਲਾ ਵੱਲੋਂ ਘੋਸ਼ਿਤ ਨਤੀਜਿਆਂ ਵਿੱਚ ਬੀ.ਸੀ.ਏ. ਕਲਾਸ ਦਾ ਨਤੀਜਾ ਸੌ ਪ੍ਰਤੀਸ਼ਤ ਪਾਸ ਰਿਹਾ । ਇਹਨਾਂ ਵਿਦਿਆਰਥਣਾਂ ਵਿੱਚੋਂ ਮਨਜੀਤ ਕੌਰ ਨੇ 572/700 (81%), ਕਮਰਜੀਤ ਕੌਰ 564/700 (80%) ਅਤੇ ਕਮਲਜੀਤ ਕੌਰ ਨੇ 553/700 (79%) ਅੰਕ ਪ੍ਰਾਪਤ ਕਰਦਿਆਂ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਨੇ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਸੰਦੀਪ ਕੌਰ, ਰਣਦੀਪ ਕੌਰ, ਰਮਨਦੀਪ ਕੌਰ, ਹਰਸਿਮਰਨਜੋਤ ਕੌਰ ਅਤੇ ਵਿਦਿਆਰਥਣਾਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਹਰਬੰਸ ਕੌਰ ਜੀ ਨੇ ਦੱਸਿਆ ਕਿ ਇਸ ਸੰਸਥਾ ਦੀਆਂ ਵਿਦਿਆਰਥਣਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਮੈਰਿਟ ਸੂਚੀ ਵਿੱਚ ਵੀ ਆਪਣਾ ਨਾਮ ਦਰਜ਼ ਕਰਵਾਉਂਦੀਆਂ ਰਹੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ