BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਦੁਨੀਆ

ਇਟਲੀ : ਤਿੰਨ ਪੰਜਾਬੀ ਵਿਦਿਆਰਥੀਆਂ ਨੇ ਸੌ ਫੀਸਦੀ ਨੰਬਰ ਲੈ ਕੇ ਚਮਕਾਇਆ ਭਾਰਤ ਦਾ ਨਾਮ

July 06, 2021 01:13 PM

ਦਵਿੰਦਰ ਹੀਂਉ
ਇਟਲੀ, 5 ਜੁਲਾਈ : ਵਿਦੇਸ਼ਾਂ ਦੀ ਧਰਤੀ ਤੇ ਪਹੁੰਚ ਕੇ ਵੱਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਜਿੱਥੇ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੌਸਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਬੱਚੇ ਵੀ ਹਰ ਖੇਤਰ ਵਿੱਚ ਆਏ ਦਿਨ ਮੱਲਾਂ ਮਾਰ ਕੇ ਭਾਰਤੀ ਭਾਈਚਾਰੇ ਦਾ ਅਤੇ ਆਪਣੇ ਪਰਿਵਾਰਾਂ ਦਾ ਨਾਮ ਰੌਸਨ ਕਰ ਰਹੇ ਹਨ। ਇਟਲੀ ਵਿੱਚ ਰੈਣ ਬਸੇਰਾ ਕਰਦੇ 3 ਹੋਣਹਾਰ ਪੰਜਾਬੀ ਵਿੱਦਿਆਰਥੀਆਂ ਨੇ ਵਿੱਦਿਅਕ ਖੇਤਰ ਵਿੱਚ 100 ਵਿੱਚੋ 100 % ਨੰਬਰ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕੀਤਾ ਹੈ, ਜਿਨ੍ਹਾਂ ਵਿੱਚੋਂ ਪਹਿਲੀ ਪੰਜਾਬਣ ਜਸਨਪ੍ਰੀਤ ਕੌਰ ਹੈ, ਜੋ ਇਟਲੀ ਦੇ ਜਲ੍ਹਿਾ ਬਰੇਸੀਆ ਦੇ ਕਸਬਾ ਬੋਰਗੋ ਸੰਨ ਜਾਕੋਮੋ ਵਿਖੇ ਰਹਿ ਰਹੀ ਹੈ। ਉਸ ਨੇ ਐਡਮਿਸਟ੍ਰੇਸਨ ਫੀਨਾਨਸਾ ਮਾਰਕਿਟਿੰਗ ਦੇ ਡਿਪਲੋਮਾ ਵਿੱਚੋ 100 ਪ੍ਰਤੀਸਤ ਨੰਬਰ ਹਾਸਲ ਕੀਤੇ। ਪਿਛਲੇ 21 ਸਾਲ ਤੋਂ ਇਟਲੀ ਵਿੱਚ ਰਹਿ ਰਹੇ ਪਿਤਾ ਗਿਆਨੀ ਦਿਲਬਾਗ ਸਿੰਘ, ਮਾਤਾ ਅੰਮਿ੍ਰਤ ਕੌਰ ਅਤੇ ਆਪਣੀਆ ਦੋ ਭੈਣਾਂ ਅਨਮੋਲਪ੍ਰੀਤ ਕੌਰ ਅਤੇ ਜਪਲੀਨ ਕੌਰ ਨਾਲ ਰਹਿ ਰਹੇ ਹਨ। ਜਸਨਪ੍ਰੀਤ ਕੌਰ ਦਾ ਪਿਛੋਕੜ ਪੰਜਾਬ ਦੇ ਜਲ੍ਹਿਾ ਗੁਰਦਾਸਪੁਰ ਦੇ ਪਿੰਡ ਮਾਲੀਆ ਵੱਡਾ ਨਾਲ ਸਬੰਧਤ ਹੈ।ਦੂਸਰੀ ਪੰਜਾਬਣ ਦਿਸਾ ਯਾਦਵ ਹੈ ਜੋ ਇਟਲੀ ਦੇ ਜਲ੍ਹਿਾ ਰਿਜੋਕਲਾਵਰੀਆ ਵਿੱਚ ਰਹਿੰਦੀ ਹੈ ਜਿਸ ਨੇ ਦੀ 12ਵੀਂ ਕਲਾਸ ਦੀ ਪੜ੍ਹਾਈ ਵਿੱਚੋਂ 100/100 ਨੰਬਰ ਪ੍ਰਾਪਤ ਕੀਤੇ ਹਨ।
ਉਹ ਆਪਣੇ ਪਿਤਾ ਦਿਨੇਸ ਸਿੰਘ, ਮਾਤਾ ਪ੍ਰਤਿਭਾ ਯਾਦਵ ਅਤੇ ਭੈਣ ਲਿਸਾ ਯਾਦਵ ਨਾਲ ਰਹਿ ਰਹੀ ਹੈ। ਪੰਜਾਬਣ ਦਿਸਾ ਯਾਦਵ ਪੰਜਾਬ ਦੇ ਸਹਿਰ ਜਲੰਧਰ ਨਾਲ ਸਬੰਧਤ ਹੈ। ਤੀਜਾ ਪੰਜਾਬੀ ਨੌਜਵਾਨ ਪਾਲ ਜਸਮੀਤ ਜਿਹੜਾ ਜਲੰਧਰ ਜਲ੍ਹਿੇ ਦੇ ਵਿਰਕ ਪਿੰਡ ਨਾਲ ਸੰਬਧਤ ਹੈ ਤੇ ਆਪਣੇ ਮਾਪਿਆਂ ਤਜਿੰਦਰਪਾਲ /ਊਸਾ ਰਾਣੀ ਨਾਲ ਬਲੋਨੀਆ ਵਿਖੇ ਰਹਿੰਦਾ ਹੈ। ਇਸ ਨੌਜਵਾਨ ਨੇ 8ਵੀਂ ਕਲਾਸ ਵਿੱਚੋਂ 100/100 ਨੰਬਰ ਲੈਕੇ ਇਟਲੀ ਵਿੱਚ ਮਾਪਿਆਂ ਦਾ ਨਾਮ ਚਮਕਾਇਆ ਹੈ।ਦੱਸਣਯੋਗ ਹੈ ਕਿ ਇਟਲੀ ਵਿੱਚ ਬੀਤੇ ਸਾਲ ਅਤੇ ਇਸ ਸਾਲ ਵਿੱਚ ਵੀ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਵਿੱਦਿਅਕ ਖੇਤਰ ਸਮੇਤ ਕਈ ਖੇਤਰਾਂ ਵਿੱਚ ਮੱਲਾਂ ਮਾਰਕੇ ਇਟਲੀ ਵਸਦੇ ਭਾਰਤੀ ਭਾਈਚਾਰੇ ਸਮੇਤ ਆਪਣੇ ਪਰਿਵਾਰਾਂ ਦਾ ਨਾਮ ਰੌਸਨ ਕੀਤਾ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ