BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਕਾਰੋਬਾਰ

ਮੋਦੀ ਰਾਜ ’ਚ ਜੁਲਾਈ ’ਚ ਲੋਕਾਂ ਨੂੰ ਹੋਰ ਸਹਿਣੀ ਪਵੇਗੀ ਮਹਿੰਗਾਈ ਦੀ ਮਾਰ...

July 06, 2021 01:19 PM

ਫ਼ਤਹਿ ਪ੍ਰਭਾਕਰ
ਸੰਗਰੂਰ, 5 ਜੁਲਾਈ : ਤੇਲ ਕੰਪਨੀਆਂ ਵੱਲੋਂ 1 ਜੁਲਾਈ ਤੋਂ ਘਰੇਲੂ ਰਸੋਈ ਗੈਸ ਦੀ ਕੀਮਤ ’ਚ 25 ਰੁ. ਦਾ ਵਾਧਾ ਕੀਤੇ ਜਾਣ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਮਿਲਕ ਕੋ-ਆਪ੍ਰੇਟਿਵ ਅਮੁੂਲ ਅਤੇ ਪੰਜਾਬ ਦੇ ਸਰਕਾਰੀ ਮਿਲਕ ਕੋ-ਆਪ੍ਰੇਟਿਵ ਵੇਰਕਾ ਨੇ ਦੁੱਧ ਦੀਆਂ ਕੀਮਤਾਂ ’ਚ 2 ਰੁ. ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ। ਸਪੱਸਟ ਹੈ ਕਿ ਜੁਲਾਈ ਦੇ ਪਹਿਲੇ 2 ਦਿਨਾਂ ਵਿੱਚ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝੱਟਕਾ ਲੱਗਿਆ ਹੈ। ਪੈਟਰੋਲ ਅਤੇ ਡੀਜਲ ਦੀਆਂ ਰੋਜਾਨਾਂ ਵੱਧ ਰਹੀਆਂ ਕੀਮਤਾਂ ਤੋਂ ਆਮ ਲੋਕ ਪਹਿਲਾਂ ਹੀ ਪ੍ਰੇਸ਼ਾਨ ਸਨ ਅਤੇ ਹੁਣ ਪੈਟਰੋਲ ਡੀਜਲ ਦੀ ਮਹਿੰਗਾਈ ਦਾ ਸਿੱਧਾ ਅਸਰ ਰਸੋਈ ਤੇ ਪਹਿਣ ਲੱਗਿਆ ਹੈ। ਜਿਸ ਕਾਰਨ ਲੋਕਾਂ ਦਾ ਆਮ ਬਜਟ ਹਿੱਲ ਗਿਆ ਹੈ।
ਪਿਛਲੇ ਕਈ ਸਾਲਾਂ ਤੋਂ ਸਭ ਤੋਂ ਜਿਆਦਾ ਮਹਿੰਗਾਈ ਖਾਣ ਵਾਲੇ ਤੇਲਾਂ ਵਿੱਚ ਵੇਖਣ ਨੂੰ ਮਿਲਦੀ ਹੈ। ਸਰ੍ਹੋਂ ਦੇ ਤੇਲ ਤੋਂ ਲੈਕੇ ਸੂਰਜਮੁੱਖੀ, ਮੂੰਗਫਲੀ ਅਤੇ ਬਨਸਪਤੀ ਦਾ ਤੇਲ ਕਾਫੀ ਮਹਿੰਗਾ ਹੋ ਗਿਆ ਹੈ। ਸਭ ਤੋਂ ਜਿਆਦਾ ਸੂਰਜਮੁਖੀ ਦੇ ਤੇਲ ਵਿੱਚ ਆਈ ਹੈ। ਇਸ ਦੀ ਰਿਟੇਲ ਕੀਮਤ 128 ਰੁ. ਪ੍ਰਤੀ ਪੈਕਟ ਤੋਂ ਵੱਧ 193 ਰੁ. ਹੋ ਗਈ ਹੈ। ਹਾਲਾਕਿ ਕੇਂਦਰ ਸਰਕਾਰ ਵੱਲੋਂ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਨੂੰ ਘੱਟ ਕਰਨ ਲਈ ਪਿਛਲੇ ਦਿਨੀ ਇਸ ਦੀ ਦਰਾਮਦ ਤੇ ਲਗਾਈ ਜਾਣ ਵਾਲੀ ਡਿਉੂਟੀ ਨੂੰ ਘੱਟ ਕੀਤਾ ਹੈ।
ਸਰਕਾਰ ਨੇ ਪਾਮ ਆਇਲ ਤੇ ਲੱਗਣ ਵਾਲੀ ਦਰਾਮਦ ਡਿਉੂਟੀ ਨੂੰ 15 ਫੀਸਦੀ ਤੋਂ ਘੱਟਾ ਕੇ 10 ਫੀਸਦੀ ਕਰ ਦਿੱਤਾ ਸੀ । ਪਾਮ ਆਇਲ ਦੀ ਦਰਾਮਦ ਸਸਤੀ ਹੋਣ ਕਾਰਨ ਘਰੇਲੂ ਬਜਾਰ ’ਚ ਖਾਣ ਵਾਲੇ ਤੇਲ ਸਸਤੇ ਹੋ ਸਕਣ ਪਰ ਸਰਕਾਰ ਦੇ ਇਸ ਕਦਮ ਤੋਂ ਬਾਅਦ ਅਗਲੇ ਹੀ ਦਿਨ ਕੌਮਾਂਤਰੀ ਬਜਾਰ ਵਿੱਚ ਪਾਮ ਆਇਲ ਦੀਆਂ ਕੀਮਤਾਂ ਵਿੱਚ ਤੇਜੀ ਆ ਗਈ। ਮਲੇਸ਼ੀਆਂ ਵਿੱਚ ਪਾਮ ਆਇਲ ਦੀਆਂ ਕੀਮਤਾਂ ਕਰੀਬ ਡੇਢ ਫੀਸਦੀ ਤੇਜ ਹੋ ਗਈਆਂ। ਲਿਹਾਜਾ ਹੁਣ ਸਰਕਾਰ ਵੱਲੋਂ ਇੰਪੋਰਟ ਡਿਉੂਟੀ ਰਾਹੀਂ ਦਿੱਤੀ ਗਈ ਰਾਹਤ ਦਾ ਲਗਭਗ ਖਤਮ ਹੋ ਗਿਆ ਅਤੇ ਰਿਟੇਲ ਖਪਤਕਾਰਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਮਿਲ ਸਕੇਗਾ।
ਜੇਕਰ ਜੁਲਾਈ 2020 ਅਤੇ ਜੁਲਾਈ 2021 ਦੇ ਅੰਕੜੇ ਦੇਖ ਲਏ ਜਾਣ ਤਾਂ ਖਾਣ ਵਾਲੇ ਤੇਲਾਂ ਅਤੇ ਹੋਰ ਸਮਾਨ ਦੀਆਂ ਕੀਮਤਾਂ ਕਾਫੀ ਵੱਧ ਗਈਆਂ ਹਨ। ਸੂਰਜਮੁਖੀ ਦਾ ਤੇਲ ਜਿਹੜਾ 128 ਤੋਂ ਵੱਧ ਕੇ 193 ਰੁ. , ਬਾਸਪਤੀ ਤੇਲ 105 ਤੋਂ 137 ਰੁ., ਸਰ੍ਹੋਂ ਦਾ ਤੇਲ 138 ਤੋਂ 165 ਰੁ., ਮੂੰਗਫਲੀ ਦਾ ਤੇਲ 179 ਤੋਂ 188 ਰੁ., ਮਹਾਂ ਦੀ ਦਾਲ 106 ਤੋਂ 114 ਰੁ., ਹਰਹਰ ਦੀ ਦਾਲ 96 ਰੁ. 110 ਰੁ. ਹੋ ਗਈ। ਇੱਕ ਗੁੜ੍ਹ ਹੀ ਅਜਿਹੀ ਵਸਤੂ ਰਹਿ ਗਿਆ ਜਿਹੜਾ ਪਿਛਲੇ ਵਰ੍ਹੇ ਵੀ 20 ਰੁ. ਸੀ ਤੇ ਹੁਣ ਵੀ 20 ਰੁ. ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ