BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਖ਼ੁਦਕੁਸ਼ੀ ਨਾਲੋਂ ਸੰਘਰਸ਼ ਦਾ ਰਾਹ ਬੇਹਤਰ

July 07, 2021 11:18 AM

ਇੰਜੀ. ਜਗਦੀਸ਼ ਸਿੰਘ ਰਾਣਾ

ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਜ਼ਹਿਰੀਲੇ ਪਦਾਰਥ ਖਾ ਕੇ ਆਪਣੀ ਜ਼ਿੰਦਗੀ ਗੁਆਉਣਾ ਨਹੀਂ ਹੈ । ਇਸ ਦਾ ਹੱਲ, ਬਾਬੇ ਨਾਨਕ ਦੇ ਸਿਧਾਂਤ ਅਨੁਸਾਰ ਹੀ ਹੈ।
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ll ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ll ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਸੰਘਰਸ਼ ਦਾ ਪਲੂ ਨਹੀਂ ਛੱਡਣਾ, ਮਿਹਨਤਕਸ਼ ਲੋਕਾਂ ਲਈ ਸੰਘਰਸ਼ ਹੀ ਇੱਕ ਹਥਿਆਰ ਹੈ । ਮੰਜ਼ਿਲ ਦੀ ਪ੍ਰਾਪਤੀ ਤਕ ਲੜਾਈ ਜਾਰੀ ਰੱਖਣੀ ਹੈ। ਜੇ ਸਰਕਾਰ ਆਵਾਜ਼ ਨਹੀਂ ਸੁਣਦੀ, ਤਾਂ ਜਜ਼ਬਾਤੀ ਹੋ ਕੇ ਜ਼ਹਿਰੀਲੇ ਪਦਾਰਥਾਂ ਨਾਲ ਜਾਨ ਗੁਆਉਣ ਦੀ ਲੋੜ ਨਹੀਂ ਹੈ। ਮਸਲੇ ਦੇ ਹੱਲ ਲਈ ਮਜ਼ਦੂਰ ਸਿਧਾਂਤ ਅਤੇ ਅਮਲ ’ਤੇ ਪਹਿਰਾ ਦੇਣ ਦੀ ਲੋੜ ਹੈ। ਇਸ ਬਾਰੇ ਸੋਚਣ ਅਤੇ ਤਹਿ ਤੱਕ ਜਾਣ ਦੀ ਲੋੜ ਹੈ। ਆਪਾਂ ਕਦੀ ਇਹ ਨਹੀਂ ਸੋਚਿਆ ਹੈ ਕਿ, ਅਸੀਂ ਗਲਤੀਆਂ ਕੀਤੀਆਂ ਹਨ। ਇਹਨਾਂ ਗਲਤੀਆਂ ਦਾ ਖਮਿਆਜ਼ਾ ਅਸੀਂ ਆਪ ਭੁਗਤ ਰਹੇ ਹਾਂ। ਆਪਾਂ ਸੜਕਾਂ ’ਤੇ ਆਪਣੇ ਹੱਕਾਂ ਲਈ, ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਸਰਕਾਰਾਂ ਖਿਲਾਫ਼ ਲੜੇ, ਪਿੰਡੇ ’ਤੇ ਡਾਂਗਾਂ ਵੀ ਇਹਨਾਂ ਦੀਆਂ ਸਰਕਾਰਾਂ ਦੀਆਂ ਖਾਧੀਆਂ । ਪਿੰਡ ਜਾ ਕੇ ਭੁੱਲ ਗਏ । ਮੁਹੱਲੇ ਤੇ ਪਿੰਡ ਦੀ ਰਾਜਨੀਤੀ ਵਿੱਚ ਫਸ ਕੇ ਵੋਟਾਂ ਫਿਰ ਅਕਾਲੀ ਦੱਲ ਬਾਦਲ ਨੂੰ, ਵੋਟਾਂ ਫਿਰ ਕਾਂਗਰਸ ਨੂੰ, ਵੋਟਾਂ ਫਿਰ ਬੀਜੇਪੀ ਵਾਲਿਆਂ ਨੂੰ ਪਾ ਦਿੱਤੀਆਂ। ਆਪਾਂ ਭੁੱਲ ਗਏ, ਸੜਕ ’ਤੇ ਖਾਧੀਆਂ ਡਾਂਗਾਂ ਨੂੰ, ਭੁਲ ਗਏ ਪਾਣੀ ਦੀਆਂ ਬੁਛਾੜਾਂ, ਭੁਲ ਗਏ ਥਾਣੇ ਦੀਆਂ ਬੈਰਕਾਂ, ਭੁੱਲ ਗਏ ਆਸਮਾਨ ਛੂੰਹਦੀਆਂ ਬਿਲਡਿੰਗਾਂ, ਭੁੱਲ ਗਏ ਪਾਣੀ ਵਾਲੀਆਂ ਟੈਂਕੀਆਂ, ਭੁੱਲ ਗਏ ਉਹ ਟਾਵਰ, ਜਿਸ ’ਤੇ ਚੜ੍ਹ ਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਇਆ ਸੀ, ਭੁੱਲ ਗਏ ਆਪਣੇ ਮਾਂ ਪਿਓ ਦਾ ਬੁਢਾਪਾ, ਜਿਸ ਦਾ ਆਪਾਂ ਸਹਾਰਾ ਬਨਣਾ ਸੀ । ਆਪਾਂ ਬੇਸਮਝੀ ਨਾਲ ਵੋਟਾਂ ਫਿਰ ਇਹਨਾਂ ਜਬਰ ਜੁਲਮ ਕਰਨ ਵਾਲਿਆਂ ਨੂੰ ਪਾਕੇ ਆਪਣੇ ਆਪ ਨੂੰ ਜੋਖਮ ਵਿਚ ਪਾ ਲਿਆ ਹੈ। ਕਿਉਂਕਿ ਸਾਡੀ ਸੋਚ ਹਾਲੇ ਪਦਾਰਥਵਾਦੀ ਹੈ, ਜਿਸ ਕਰਕੇ ਅਸੀਂ ਆਪਣੀ ਲੜਾਈ ਆਰਥਿਕ, ਅਤੇ ਕੁੱਝ ਸਰਕਾਰੀ ਰਿਆਇਤਾਂ ਤਕ ਹੀ ਸੀਮਤ ਰੱਖੀ ਹੋਈ ਹੈ।
ਇਹ ਵਰਤਾਰਾ ਆਪਾਂ ਪਿਛਲੇ 70 ਸਾਲਾਂ ਤੋਂ ਕਰਦੇ ਆ ਰਹੇ ਹਾਂ। ਪਦਾਰਥਵਾਦੀ ਲੜਾਈ ਤੋਂ ਅੱਗੇ ਵੀ ਸਾਡੀ ਮੰਜ਼ਿਲ ਹੈ, ਉਹ ਹੈ, ਆਰਥਿਕ ਰਿਆਇਤਾਂ ਦੇ ਨਾਲ ਨਾਲ ਜੀਵਨ ਖੁਸ਼ਹਾਲ ਬਨਾਉਣ ਲਈ ਬਦਲਾਅ ਦੀ ਰਾਜਨੀਤਕ ਲੜਾਈ । ਜੋ ਕਿ ਇਹਨਾਂ ਸਰਮਾਏਦਾਰ ਪੱਖੀ ਸਰਕਾਰਾਂ ਦੇ ਖ਼ਿਲਾਫ਼ ਸੰਸਦ ਦੇ ਥੜੇ੍ਹ ’ਤੇ ਲੜਨੀ ਹੋਵੇਗੀ ।
ਜੇ ਤੁਸੀਂ ਰਾਜਨੀਤੀ ਵਿੱਚ ਹਿੱਸਾ ਨਹੀਂਂ ਲਵੋਗੇ ਤਾਂ ਬੇਈਮਾਨ ਤੇ ਬੇ-ਸਮਝ ਲੋਕ ਤੁਹਾਡੇ ’ਤੇ ਸ਼ਾਸਨ ਕਰਨ ਲੱਗ ਜਾਣਗੇ ।
ਖੁਦਕੁਸ਼ੀਆਂ ਨਾਲ ਇਹਨਾਂ ਮਸਲਿਆਂ ਦਾ ਸਦੀਵੀ ਹੱਲ ਨਹੀਂ ਹੈ। ਇਸ ਦੇ ਹੱਲ ਲਈ ਲੋੜ ਹੈ ਪਹਿਲਾਂ ਆਪਣੀ ਸੋਚ ਬਦਲਣ ਦੀ, ਆਪਣੇ ਮਿੱਤਰ ਤੇ ਦੁਸ਼ਮਣਾਂ ਦੀ ਪਛਾਣ ਕਰਨ ਦੀ । ਇਹਨਾਂ ਅਕਾਲੀ ਦਲ ਬਾਦਲ, ਕਾਂਗਰਸ ਅਤੇ ਬੀਜੇਪੀ ਵਰਗੀਆਂ ਸਰਮਾਏਦਾਰ ਪੱਖੀ ਰਾਜਨੀਤਕ ਪਾਰਟੀਆਂ ਤੋਂ ਆਪਣੀ ਦੂਰੀ ਬਣਾਕੇ ਰੱਖਣ ਦੀ ਲੋੜ ਹੈ । ਸਰਕਾਰਾਂ ਬਦਲਣ ਨਾਲ ਮਸਲਾ ਹੱਲ ਨਹੀਂ ਹੋਣਾ । ਲੋੜ ਹੈ ਬਦਲਾਅ ਦੀ ਰਾਜਨੀਤੀ ਦੀ ਨੀਤੀ ਲਿਆਉਣ ਦੀ । ਇੱਕ ਰਾਜਨੀਤੀ ਮਜ਼ਦੂਰ ਪੱਖੀ ਹੈ, ਇੱਕ ਰਾਜਨੀਤੀ ਸਰਮਾਏਦਾਰ ਪੱਖੀ ਹੈ ।
ਲੋੜ ਹੈ ਮਜ਼ਦੂਰ ਪੱਖੀ ਰਾਜਨੀਤੀ ਅਪਣਾਉਣ ਦੀ, ਹੁਣ ਤੱਕ ਆਪਾਂ ਸਰਮਾਏਦਾਰ ਪੱਖੀ ਰਾਜਨੀਤੀ ਦੇ ਘਨੇੜੇ ’ਤੇ ਚੜ੍ਹੇ ਰਹੇ ਹਾਂ, ਲੋੜ ਹੈ ਇਸ ਤੋਂ ਉਤਰ ਕੇ ਮਜ਼ਦੂਰ ਪੱਖੀ ਰਾਜਨੀਤੀ ਦੇ ਘੋੜੇ ’ਤੇ ਸਵਾਰ ਹੋਣ ਦੀ । ਇਸ ਤਰ੍ਹਾਂ ਕਰਨ ਨਾਲ ਹੀ ਆਪਾਂ ਇਹਨਾਂ ਸਰਮਾਏਦਾਰ ਪੱਖੀ , ਰਵਾਇਤੀ ਰਾਜਨੀਤਕ ਪਾਰਟੀਆਂ ਨੂੰ ਰਾਜ ਸਤਾ ਤੋਂ ਲਾਂਭੇ ਕਰ ਸਕਦੇ ਹਾਂ।
ਪੰਜਾਬ ਅੰਦਰ ਆਪਾਂ ਦੁਵਿਧਾ ਵਿੱਚ ਵਿਚਰ ਰਹੇ ਹਾਂ, ਸਾਨੂੰ ਮਜ਼ਦੂਰ ਪੱਖੀ ਰਾਜਨੀਤੀ ’ਤੇ ਪਹਿਰਾ ਦੇਣ ਲਈ ਤੇ ਇਸ ਨੂੰ ਯਕੀਨੀ ਬਣਾਉਣ ਲਈ, ਇਨਸਾਫ਼ ਪਸੰਦ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ। ਪੰਜਾਬ ਹਿਤੈਸ਼ੀ, ਪੰਜਾਬੀਅਤ ਤੇ ਮਾਨਵਤਾ ਦੇ ਭਲੇ ਲਈ ਕਿਰਤੀ, ਕਿਸਾਨ, ਮੁਲਾਜ਼ਮ, ਮਜ਼ਦੂਰਾਂ ਅਤੇ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਇੱਕਠੇ ਹੋਣ ਦੀ ਲੋੜ ਹੈ। ਸਲਫ਼ਾਸ ਖਾਣ ਦੀ ਲੋੜ ਨਹੀਂ, ਪੈਟਰੋਲ ਲੈਕੇ ਟੈਂਕੀਆਂ ਤੇ ਇਮਾਰਤਾਂ ’ਤੇ ਚੜ੍ਹਨ ਦੀ ਲੋੜ ਨਹੀਂ, ਟਾਵਰਾਂ ’ਤੇ ਚੜ੍ਹਨ ਦੀ ਲੋੜ ਨਹੀਂ ਪਵੇਗੀ। ਆਪਣੇ ਮਾਂ-ਪਿਓ ਦਾ ਸਹਾਰਾ ਬਨਣ ਵਿੱਚ ਤੁਹਾਨੂੰ ਕੋਈ ਫਿਰ ਦਿੱਕਤ ਨਹੀਂ ਆਵੇਗੀ। ਆਓ ਫਿਰ ਆਪਾਂ ਬਾਬੇ ਨਾਨਕ ਦਾ ਸਿਧਾਂਤ ‘‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’’ ’ਤੇ ਪਹਿਰਾ ਦੇ ਕੇ ਇਸ ਸਰਮਾਏਦਾਰ ਪ੍ਰਬੰਧ ਦੇ ਸਤਾਏ ਹੋਏ ਸਾਰੇ ਕਿਰਤੀ ਲੋਕਾਂ ਨੂੰ ਸੱਦਾ ਦੇਈਏ ਤਾਂ ਕਿ 2022 ਦੀਆਂ ਚੋਣਾਂ ਅੰਦਰ ਜਮਹੂਰੀਅਤ ਦੀ ਰਾਖੀ ਕਰਨ ਵਾਲਿਆਂ ਦਾ ਡਟ ਕੇ ਸਾਥ ਦਈਏ ਤੇ ਇੱਕ ਇਤਿਹਾਸ ਸਿਰਜਦਿਆਂ ਨਵਾਂ ਅਧਿਆਏ ਸ਼ੁਰੂ ਕਰੀਏ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ