BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਕਿਸਾਨ ਸੰਘਰਸ਼ ਤੇ ਸਾਹਿਤ/ਸਭਿਆਚਾਰ ਸਬੰਧੀ ਚਰਚਾ

July 12, 2021 01:33 PM

ਦਸਨਸ
ਜਲੰਧਰ/11 ਜੁਲਾਈ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਕਿਸਾਨ ਅੰਦੋਲਨ: ਸਾਹਿਤ/ਸਭਿਆਚਾਰ ਦੇ ਅੰਤਰ ਸਬੰਧ ਅਤੇ ਪ੍ਰਭਾਵ ਵਿਸ਼ੇ ਉਪਰ ਵਿਚਾਰ-ਚਰਚਾ ਕੀਤੀ ਗਈ।
ਵਿਚਾਰ-‑ਚਰਚਾ ਦਾ ਆਗਾਜ਼ ਉਘੇ ਬੁੱਧੀਜੀਵੀ ਸਟੈਨ ਸਵਾਮੀ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹਾਦਤਾਂ ਦੇਣ ਵਾਲੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਂਟ ਕਰਨ ਨਾਲ ਹੋਇਆ।
ਵਿਚਾਰ-‑ਚਰਚਾ ਦੌਰਾਨ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ, ਡਾ.ਸੁਖਦੇਵ ਸਿੰਘ ਸਿਰਸਾ, ਪ੍ਰੋ. ਸੁਰਜੀਤ ਜੱਜ, ਡਾ. ਸਾਹਿਬ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੰਚ ’ਤੇ ਸ਼ਸੋਭਤ ਸਨ। ਵਿਚਾਰ-‑ਚਰਚਾ ਦੇ ਮੁੱਖ ਬੁਲਾਰੇ ਡਾ.ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਹਿਤ ਅਤੇ ਸਭਿਆਚਾਰ ਨੂੰ ਨਵੀਂ ਊਰਜਾ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।
ਉਹਨਾਂ ਕਿਹਾ ਕਿ ਬਾਬਾ ਨਾਨਕ ਦੇ ਸਮਿਆਂ ਨਾਲੋਂ ਵੀ ਅੱਜ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦਰਮਿਆਨ ਟਕਰਾਅ ਦਾ ਵਰਤਾਰਾ ਕਿਤੇ ਜਟਿਲ ਅਤੇ ਟੇਢਾ-‑ਮੇਢਾ ਬਣ ਚੁੱਕਿਆ ਹੈ।
ਡਾ. ਸੁਖਦੇਵ ਸਿੰਘ ਸਿਰਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਅਸਲ ’ਚ ਲੋਕਾਂ ਦੀ, ਦੱਬੇ ਕੁਚਲੇ ਸਮਾਜ ਦੀ ਪੂਰੇ ਮੁਲਕ ਦੀ ਲੜਾਈ ਲੜ ਰਿਹਾ ਹੈ, ਜਿਸਨੇ ਕਾਰਪੋਰੇਟ ਘਰਾਣਿਆਂ ਦੇ ਅਜੰਡੇ ਨੂੰ ਸਮਝ ਲਿਆ ਹੈ। ਸੰਘਰਸ਼ ਨੇ ਇਹ ਵੀ ਪ੍ਰਮਾਣ ਦਿੱਤਾ ਹੈ ਕਿ ਇਹ ਧਰਮਾਂ, ਫ਼ਿਰਕਿਆਂ, ਬੋਲੀਆਂ, ਸੂਬਿਆਂ ਦੇ ਹੱਦਾਂ ਬੰਨਿਆਂ ਤੋਂ ਉਪਰ ਉਠ ਕੇ ਸਭਨਾਂ ਕਮਾਊ ਲੋਕਾਂ ਦਾ ਸਰਵ-ਸਾਂਝਾ ਸੰਘਰਸ਼ ਹੈ। ਉਹਨਾਂ ਕਿਹਾ ਕਿ ਨਾਅਰਾ ਅੰਦੋਲਨ ਦੀ ਆਕਸੀਜਨ ਹੀ ਨਹੀਂ ਹੁੰਦਾ ਇਹ ਸਾਹਿਤ ਨੂੰ ਵੀ ਨਵੀਂ ਊਰਜਾ ਦਿੰਦਾ ਹੈ। ਕਿਸਾਨ ਅੰਦੋਲਨ ਸਮੇਂ ਲਿਖੇ ਬੜਬੋਲੇ ਗੀਤ, ਭਲ਼ਕ ਨੂੰ ਨਾਅਰਾ ਕਰਕੇ ਭਾਵੇਂ ਜਾਣੇ ਜਾਣਗੇ ਪਰ ਅੱਜ ਸੰਘਰਸ਼ ਦੇ ਪਿੜ ਨੂੰ ਅਜੇਹੇ ਗੀਤਾਂ ਦੀ ਵੀ ਲੋੜ ਹੈ। ਇਹ ਯੁੱਧ ਚੇਤਨਾ ਦੀ ਤਾਕਤ ਨਾਲ ਲੜਿਆ ਅਤੇ ਜਿੱਤਿਆ ਜਾਵੇਗਾ।
ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸਭਿਆਚਾਰਕ ਨਵੀਆਂ, ਨਰੋਈਆਂ ਕਦਰਾਂ ਕੀਮਤਾਂ ਸਿਰਜੀਆਂ ਹਨ ਪਰ ਇਸਨੇ ਅਜੇ ਸਭਿਆਚਾਰਕ ਸਿਫ਼ਤੀ ਤਬਦੀਲੀ ਦਾ ਰੂਪ ਧਾਰਨ ਕਰਨਾ ਹੈ। ਇਸਦਾ ਪ੍ਰਮਾਣ ਆਉਣ ਵਾਲਾ ਕੱਲ੍ਹ ਦੇਵੇਗਾ ਕਿ ਸਾਡਾ ਨਜ਼ਰੀਆ, ਔਰਤਾਂ, ਜਾਤ-ਪਾਤ, ਰੀਤੀ ਰਿਵਾਜ਼, ਖੁਸ਼ੀਆਂ ਮੌਕੇ ਵੱਜਦੇ ਗੀਤਾਂ ਵੇਲੇ ਹਕੀਕਤ ਸਾਹਮਣੇ ਆਏਗੀ ਕਿ ਅਜੇ ਪੇਤਲੇ ਜਿਹੇ ਰੰਗ ਨੂੰ ਹੋਰ ਗੂੜ੍ਹਾ ਕਰਨ ਲਈ ਲੰਮੀਆਂ ਵਾਟਾਂ ਤੈਅ ਕਰਨ ਦੀ ਲੋੜ ਹੈ।
ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਜਿਹੜੀ ਕਵੀਆਂ, ਸਾਹਿਤਕਾਰਾਂ ਅਤੇ ਲੇਖਕਾਂ ਦੀ ਲੋਕਾਂ ਤੋਂ ਵਿੱਥ ਰਹਿੰਦੀ ਆ ਰਹੀ ਹੈ, ਅਜੋਕੇ ਕਿਸਾਨ ਅੰਦੋਲਨ ਨੇ ਇਹ ਦੂਰ ਕਰਨ ਵਿੱਚ ਅਹਿਮ ਪੁਲਾਂਘ ਪੁੱਟੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੂੰ ਕਿਹਾ ਕਿ ਹਰ ਤਰ੍ਹਾਂ ਦੇ ਧਾਰਮਕ, ਫ਼ਿਰਕੇਦਾਰਾਨਾ ਵਿਖਰੇਵਿਆਂ ਤੋਂ ਉਪਰ ਉਠਕੇ ਧਰਮ-ਨਿਰਪੱਖ, ਜਮਹੂਰੀ ਨਜ਼ਰੀਆ ਅਪਣਾਉਂਦੇ ਹੋਏ ਜੋਟੀ ਪਾ ਕੇ ਜੂਝਣਾ ਹੀ ਕਿਸਾਨ ਸੰਘਰਸ਼ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਇਸ ਮੌਕੇ ’ਤੇ ਸਰਦਾਰਾ ਸਿੰਘ ਮਾਹਲ ਦੀ ਕਲਮ ਤੋਂ ਲਿਖੀ ਪੁਸਤਕ ‘ਖੇਤੀ ਸੰਕਟ ਤੇ ਸੰਸਾਰ ਵਪਾਰ ਸੰਗਠਨ’ ਮੰਚ ਤੋਂ ਲੋਕ ਅਰਪਣ ਕੀਤੀ ਗਈ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਕਿਸਾਨ ਅੰਦੋਲਨ ਸਮੇਤ ਸਮੇਂ ਸਮੇਂ ਭਖ਼ਦੇ ਲੋਕ ਮਸਲਿਆਂ ’ਤੇ ਵਿਚਾਰ-ਚਰਚਾ ਕਰਨ ਅਤੇ ਸਹਿਯੋਗ ਕਰਨ ਲਈ ਯਤਨਸ਼ੀਲ ਰਹਿੰਦੀ ਹੈ, ਉਸੇ ਲੜੀ ਵਿੱਚ ਅੱਜ ਦੀ ਵਿਚਾਰ-ਚਰਚਾ ਅਹਿਮ ਮਹੱਤਤਾ ਰੱਖਦੀ ਹੈ।
ਵਿਚਾਰ-ਚਰਚਾ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਹਾਜ਼ਰ ਮੈਂਬਰਾਂ ਵੱਲੋਂ ਅੱਜ ਬੁਲਾਰਿਆਂ ਨੂੰ ਕਿਤਾਬਾਂ ਦੇ ਸੈਟ ਨਾਲ ਸਨਮਾਨਤ ਕੀਤਾ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ