BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਦੁਨੀਆ

ਕੈਨੇਡਾ 'ਚ ਅਮੁਲ ਨੇ ਜਿੱਤੀ ਕਾਪੀਰਾਈਟ ਦੀ ਜੰਗ, ਮਿਲੇਗਾ ਲੱਖਾਂ ਦਾ ਮੁਆਵਜ਼ਾ

July 12, 2021 04:28 PM

ਔਟਵਾ/ਵੜੋਦਰਾ, 12 ਜੁਲਾਈ (ਏਜੰਸੀ) : ਡੇਅਰੀ ਬਰਾਂਡ ‘ਅਮੁਲ’ ਨੇ ਕੈਨੇਡਾ ਵਿੱਚ ਵੱਡੀ ਜਿੱਤ ਹਾਸਲ ਕਰਦੇ ਹੋਏ ਭਾਰਤ ਤੋਂ ਬਾਹਰ ਆਪਣਾ ਪਹਿਲਾ ਟ੍ਰੇਡਮਾਰਕ ਉਲੰਘਣ ਕੇਸ ਜਿੱਤ ਲਿਆ ਹੈ। ਕੈਨੇਡਾ ਦੇ ਇੰਟਲੈਕਚੁਅਲ ਪ੍ਰਾਪਰਟੀ ਅਪੀਲੇਟ ਬੋਰਡ ਨੇ ਅਮੁਲ ਬਰਾਂਡ ਦੇ ਟ੍ਰੇਡਮਾਰਕ ਸਟੇਟਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮੁਲ ਭਾਰਤ ਦਾ ਸਭ ਤੋਂ ਵੱਡਾ ਕੋਆਪਰੇਟਿਵ ਡੇਅਰੀ ਉਤਪਾਦ ਹੈ। ਬਰਾਂਡ ਨੂੰ ਨੁਕਸਾਨ ਦੇ ਮੁਆਵਜ਼ੇ ਦੇ ਤੌਰ ’ਤੇ 32 ਹਜ਼ਾਰ 733 ਕੈਨੇਡੀਅਨ ਡਾਲਰ (19.59 ਲੱਖ ਰੁਪਏ) ਦੇ ਭੁਗਤਾਨ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਅਮੁਲ ਨੇ ਟ੍ਰੇਡਮਾਰਕ ਉਲੰਘਣ ਕੇਸ ਫੈਡਰਲ ਕੋਰਟ ਆਫ਼ ਕੈਨੇਡਾ ਵਿੱਚ ਦਰਜ ਕੀਤਾ ਸੀ। ਇਹ ਭਾਰਤ ਤੋਂ ਬਾਹਰ ਕਿਸੇ ਕੰਪਨੀ ਵਿਰੁੱਧ ਅਮੁਲ ਦੁਆਰਾ ਕੀਤਾ ਗਿਆ ਅਜਿਹਾ ਪਹਿਲਾ ਮਾਮਲਾ ਸੀ। ਅਮੁਲ ਡੇਅਰੀ ਦੇ ਨਾਮ ਨਾਲ ਜਾਣੀ ਜਾਂਦੀ ਕੈਰਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਉਸਰਸ ਯੂਨਿਅਨ ਲਿਮਟਡ ਅਤੇ ਅਮੁਲ ਬਰਾਂਡ ਦੀ ਮਾਰਕੀਟਿੰਗ ਦੇਖਣ ਵਾਲੀ ‘ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ’ (ਜੀਸੀਐਮਐਮਐਫ) ਨੇ ਅਮੁਲ ਕੈਨੇਡਾ ਅਤੇ 4 ਹੋਰ ਲੋਕਾਂ, ਮੋਹਿਤ ਰਾਣਾ, ਆਕਾਸ਼ ਘੋਸ਼, ਚੰਦੂ ਦਾਸ ਅਤੇ ਪਟੇਲ ਵਿਰੁੱਧ ਫੈਡਰਲ ਕੋਰਟ ਆਫ਼ ਕੈਨੇਡਾ ਵਿੱਚ ਟ੍ਰੇਡਮਾਰਕ ਉਲੰਘਣ ਦਾ ਮੁਕੱਦਮਾ ਦਾਇਰ ਕੀਤਾ ਸੀ। ਜਨਵਰੀ 2020 ਵਿੱਚ ਅਮੁਲ ਨੂੰ ਪਤਾ ਲੱਗਾ ਕਿ ਅਮੁਲ ਕੈਨੇਡਾ ਗਰੁੱਪ ਨੇ ਅਮੁਲ ਟ੍ਰੇਡਮਾਰਕ ਅਤੇ ਇਸ ਦੇ ਲੋਗੋ ‘ਅਮੁਲ-ਦਿ ਟੇਸਟ ਆਫ਼ ਇੰਡੀਆ’ ਨੂੰ ਕਾਪੀ ਕੀਤਾ ਹੈ। ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ ’ਤੇ ਇੱਕ ਫੇਕ ਪ੍ਰੋਫਾਇਲ ਵੀ ਬਣਾਈ ਹੈ। ਅਮੁਲ ਕੈਨੇਡਾ ਦੇ ਲਿੰਕਡਇਨ ਪੇਜ ’ਤੇ ਜੌਬ ਅਤੇ ਫਾਲੋ ਦਾ ਆਈਕਨ ਵੀ ਸੀ। ਜਿਨ੍ਹਾਂ 4 ਲੋਕਾਂ ਨੂੰ ਦੋਸ਼ੀ ਮੰਨਿਆ ਗਿਆ ਹੈ, ਉਹ ਅਮੁਲ ਕੈਨੇਡਾ ਦੇ ਕਰਮਚਾਰੀਆਂ ਦੇ ਤੌਰ ’ਤੇ ਸੂਚੀਬੱਧ ਸਨ। ਅਮੁਲ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਅਮੁਲ ਨੇ ਕਦੇ ਵੀ ਅਮੁਲ ਕੈਨੇਡਾ ਜਾਂ 4 ਵਿਅਕਤੀਆਂ ਵਿੱਚੋਂ ਕਿਸੇ ਨੂੰ ਵੀ ਆਪਣੇ ਟ੍ਰੇਡਮਾਰਕ ਅਤੇ ਕਾਪੀਰਾਈਟ ਦੀ ਕਿਸੇ ਵੀ ਤਰ੍ਹਾਂ ਵਰਤੋਂ ਕਰਨ ਲਈ ਲਾਇਸੰਸ ਨਹੀਂ ਦਿੱਤਾ ਸੀ ਅਤੇ ਨਾ ਹੀ ਸਹਿਮਤੀ ਪ੍ਰਦਾਨ ਕੀਤੀ ਸੀ। ਫੈਡਰਲ ਕੋਰਟ ਆਫ਼ ਕੈਨੇਡਾ ਨੇ ਮੰਨਿਆ ਕਿ ਮੁਲਜ਼ਮਾਂ ਨੇ ਅਮੁਲ ਕਾਪੀਰਾਈਟ ਦਾ ਉਲੰਘਣ ਕੀਤਾ ਸੀ ਅਤੇ ਉਨ੍ਹਾਂ ਨੂੰ ਸਥਾਈ ਤੌਰ ’ਤੇ ‘ਅਮੁਲ’ ਅਤੇ ‘ਅਮੁਲ-ਦਿ ਟੇਸਟ ਆਫ਼ ਇੰਡੀਆ’ ਦੇ ਟ੍ਰੇਡਮਾਰਕ ਤੇ ਕਾਪੀਰਾਈਟ ਦਾ ਉਲੰਘਣ ਕਰਨ ਤੋਂ ਰੋਕਣ ਦਾ ਹੁਕਮ ਜਾਰੀ ਕੀਤਾ। ਦੱਸ ਦੇਈਏ ਕਿ ‘ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ’ ਪਿਛਲੇ 22 ਸਾਲਾਂ ਤੋਂ ਅਮਰੀਕਾ ਨੂੰ ਮਿਲਕ ਪ੍ਰੋਡਕਟ ਐਕਸਪੋਰਟ ਕਰ ਰਹੀ ਹੈ। ਇਹ ਵਿਸ਼ਵ ਪੱਧਰ ’ਤੇ 8ਵੀਂ ਸਭ ਤੋਂ ਵੱਡੀ ਮਿਲਕ ਪ੍ਰੋਸੈਸਰ ਹੈ, ਜਿਸ ਦਾ ਸਾਲਾਨਾ ਟਰਨਓਵਰ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈ

ਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂ

ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ

ਸਮਾਜਵਾਦੀ ‘‘ਕਿਊਬਾ’’ ਬਣਿਆ 2 ਤੋਂ 11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੇਣ ਵਾਲਾ ਪਹਿਲਾ ਦੇਸ਼

ਨਾਰਵੇ ’ਚ ਸੋਸ਼ਲਿਸਟ ਲੈਫਟ ਤੇ ਸੈਂਟਰ ਪਾਰਟੀ ਦੀ ਮਦਦ ਨਾਲ ਬਣੇਗੀ ਲੇਬਰ ਪਾਰਟੀ ਦੀ ਬਣ ਸਕੇਗੀ ਸਰਕਾਰ

ਮਾਝਾ ਯੂਥ ਕਲੱਬ ਵੱਲੋਂ ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ

ਤਾਲਿਬਾਨ ਵੱਲੋਂ ਕਾਰੋਬਾਰ ਲਈ ਪਾਕਿ ਕਰੰਸੀ ਦੀ ਵਰਤੋਂ ਕਰਨ ਤੋਂ ਨਾਂਹ

ਜੀ-20 ਸੰਮੇਲਨ ’ਚ ਇਟਲੀ ਨੂੰ ਮਿਲੀ ਵੈਕਸੀਨ ਦੀ ‘ਤੀਜੀ ਖ਼ੁਰਾਕ’ ਲਗਾਉਣ ਦੀ ਪ੍ਰਵਾਨਗੀ

ਇੰਡੋਨੇਸ਼ੀਆ : ਜੇਲ੍ਹ ’ਚ ਅੱਗ ਲੱਗਣ ਕਾਰਨ 41 ਕੈਦੀਆਂ ਦੀ ਮੌਤ, 80 ਜ਼ਖ਼ਮੀ

ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਬਣਾਈ ਨਵੀਂ ਸਰਕਾਰ