BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਚੰਡੀਗੜ੍ਹ

ਸਾਹਿਤ ਵਿਗਿਆਨ ਕੇਂਦਰ ਦੀ ਮੀਟਿੰਗ ’ਚ ਪੁਸਤਕ ’ਤੇ ਵਿਚਾਰ ਚਰਚਾ

July 13, 2021 11:05 AM

ਦਸਬ
ਚੰਡੀਗੜ੍ਹ/12 ਜੁਲਾਈ : ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਕੋਠੀ ਨੰ. 345 ਸੈਕਟਰ 21 ਏ ਚੰਡੀਗੜ੍ਹ ਵਿਖੇ ਹੋਈ । ਪ੍ਰਧਾਨਗੀ ਮੰਡਲ ਵਿੱਚ ਬੰਤ ਸਿੰਘ ਬਰਾੜ (ਸੂਬਾ ਸਕੱਤਰ ਸੀਪੀਆਈ) ਰਾਜ ਕੁਮਾਰ, ਡਾ. ਜਲੌਰ ਸਿੰਘ ਖੀਵਾ, ਗੁਰਬਖਸ਼ ਸਿੰਘ ਸੈਣੀ (ਲੇਖਕ) ਅਤੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਸ਼ਾਮਲ ਸਨ। ਸਭ ਤੋਂ ਪਹਿਲਾਂ ਵਿਛੜ ਗਏ ਸਾਹਿਤਕਾਰਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਪ੍ਰੋਗਰਾਮ ਦੀ ਸ਼ੁਰੂਆਤ ਦੇਵਿੰਦਰ ਕੌਰ ਵਲੋਂ ਗਾਏ ਗੀਤ ਨਾਲ ਹੋਈ । ਇਸ ਤੋਂ ਬਾਅਦ ਦਰਸ਼ਨ ਤਿਓਣਾ, ਹਰਜਿੰਦਰ ਸਿੰਘ ਗੋਪਾਲੋਂ, ਬਲਵਿੰਦਰ ਸਿੰਘ ਢਿੱਲੋਂ, ਸੁਰਿੰਦਰ ਪਾਲ ਸਿੰਘ, ਗੁਹਰਮੀਤ ਸਿੰਘ ਮੀਆਂਪੁਰੀ, ਮਲਕੀਤ ਬਸਰਾ ਅਤੇ ਤੇਜਾ ਸਿੰਘ ਥੂਹਾ ਨੇ ਗੀਤ ਸੁਣਾਏ। ਇਸ ਤੋਂ ਬਾਅਦ ਪੱਤਰਕਾਰ ਗੁਰਬਖਸ਼ ਸਿੰਘ ਸੈਣੀ ਦੁਆਰਾ ਲਿਖੀ ਪੁਸਤਕ “ਕਿਸਾਨੀ ਸ਼ੋਸ਼ਣ ਤੇ ਸੰਘਰਸ਼’’ ਬਾਰੇ ਵਿਚਾਰ ਚਰਚਾ ਕੀਤੀ ਗਈ । ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਦੀ ਲੁੱਟ ਹਰਸ਼ ਵਰਧਨ ਦੇ ਰਾਜ ਸਮੇਂ ਵੀ ਹੁੰਦੀ ਸੀ ਅਤੇ ਮੁਗਲਾਂ ਨੇ ਕਈ ਤਰ੍ਹਾਂ ਦੇ ਟੈਕਸ ਲਾ ਕੇ ਹੋਰ ਲੁੱਟਣਾ ਸ਼ੁਰੂ ਕਰ ਦਿੱਤਾ । ਅੰਗਰੇਜ਼ਾਂ ਦੇ ਰਾਜ ਤੋਂ ਹੁਣ ਤੱਕ ਕਿਸਾਨਾਂ ਉਤੇ ਕੋਈ ਨਾ ਕੋਈ ਭਾਰਾ ਟੈਕਸ ਲੱਗਦਾ ਰਿਹਾ ਹੈ ਭਾਵੇਂ ਕਿ ਸਮੇਂ ਅਨੁਸਾਰ ਟੈਕਸ ਦੇ ਰੂਪ ਅਤੇ ਢੰਗ ਬਦਲਦੇ ਰਹੇ ਹਨ। ਹੁਣ ਦਾ ਕਿਸਾਨ ਅੰਦੋਲਨ ਦੁੱਖੀ ਕਿਸਾਨਾਂ ਵੱਲੋਂ ਸਰਕਾਰ ਨੂੰ ਕਨੂੰਨ ਰੱਦ ਕਰਨ ਦੀ ਪੁਕਾਰ ਹੈ। ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਖੇਤੀਬਾੜੀ ਪੰਜਾਬੀ ਸਭਿਆਚਾਰ ਦਾ ਅਟੁੱਟ ਅੰਗ ਹੈ । ਖੇਤੀਬਾੜੀ ਤੇ ਅਧਾਰਤ ਪੰਜਾਬ ਦੇ ਲੋਕ ਗੀਤ, ਕਹਾਵਤਾਂ, ਕਹਾਣੀਆਂ, ਰੀਤੀ-ਰਿਵਾਜ ਬਣੇ ਹੋਏ ਹਨ । ਲੋਕ ਸੰਘਰਸ਼ ਕਰਦੇ ਹਨ ਅਤੇ ਇਤਹਾਸ ਸਿਰਜਦੇ ਹਨ। ਡਾ. ਅਵਤਾਰ ਸਿੰਘ ਪਤੰਗ, ਗੁਰਬਖਸ਼ ਸਿੰਘ ਸੈਣੀ, ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਤੋਂ ਅੱਗੇ ਸਿਮਰਜੀਤ ਕੌਰ ਗਰੇਵਾਲ, ਸੁਰਿੰਦਰ ਕੌਰ ਬਾੜਾ,ਕਿਰਨ ਬੇਦੀ, ਅਮਰਜੀਤ ਬਠਲਾਣਾ, ਮਿੱਤਵਾ ਗੁਰਮੀਤ, ਰਜਿੰਦਰ ਰੇਨੂ, ਸਤਬੀਰ ਕੌਰ, ਅਮਰਜੀਤ ਖੁਰਲ,ਦਰਸ਼ਨ ਸਿੰਘ ਸਿੱਧੂ ਨੇ ਕਵਿਤਾਵਾਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ । ਪਿ੍ਰੰਸੀਪਲ ਬਲਦੇਵ ਸਿੰਘ, ਰਾਜ ਕੁਮਾਰ ਸਿੰਘ, ਕਿਸ਼ੋਰ ਚੰਦ, ਰਾਜਦੀਪ ਕੌਰ ਨੇ ਭਾਸ਼ਨ ਵਿਚ ਪੰਜਾਬ ਦੀ ਮਾੜੀ ਹਾਲਤ ਬਿਆਨ ਕੀਤੀ। ਗੁਰਨਾਮ ਸਿੰਘ ਬਿਜਲੀ, ਸੁਰਜੀਤ ਸਿੰਘ ਜੀਤ ਨੇ ਗ਼ਜਲਾਂ ਅਤੇ ਮਲਕੀਅਤ ਸਿੰਘ ਨਾਗਰਾ ਨੇ ਲੋਕ ਤੱਥ ਸੁਣਾਏ। ਬੰਤ ਸਿੰਘ ਬਰਾੜ ਨੇ ਪ੍ਰਧਾਨਗੀ ਭਾਸ਼ਣ ਵਿੱਚ ਲੇਖਕਾਂ ਨੂੰ ਮੌਲਿਕ ਲਿਖਣ ਅਤੇ ਰਚਨਾ ਨੂੰ ਲੋਕਾਂ ਵਿੱਚ ਲੈ ਕੇ ਜਣ ਦੀ ਅਪੀਲ ਕੀਤੀ। ਗੁਰਦਰਸ਼ਨ ਸਿੰਘ ਮਾਵੀ ਨੇ ਮੰਚ ਸੰਚਾਲਲ ਵਧਿਆ ਢੰਗ ਨਾਲ ਕੀਤਾ। ਅੰਤ ਵਿੱਚ ਸੇਵੀ ਰਾਇਤ ਨੇ ਸਾਰਿਆਂ ਦਾ ਧੰਨਵਾਦ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ਚ ਲੋਕਤੰਤਰ ਨੂੰ ਬਚਾਉਣ ਲਈ ਰਬਿੰਦਰਨਾਥ ਸ਼ਰਮਾ ਨੂੰ ਜਿਤਾਉਣਾ ਜ਼ਰੂਰੀ : ਐਸਐਫਆਈ

ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਰਿਹਾਇਸ਼ ’ਤੇ ਵਿਜੀਲੈਂਸ ਦੀ ਟੀਮ ਨੇ ਮਾਰਿਆ ਛਾਪਾ

105 ਸਾਲਾ ਬੇਬੇ ਮਾਨ ਕੌਰ ਦਾ ਹੋਇਆ ਅੰਤਿਮ ਸੰਸਕਾਰ

13ਵੀਂ ਬਰਸੀ ’ਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਇਨਕਲਾਬੀ ਸ਼ਰਧਾਂਜਲੀਆਂ

ਕਾਮਰੇਡ ਸੁਰਜੀਤ ਦੀ 13ਵੀਂ ਬਰਸੀ ਅੱਜ : ਕਾਮਰੇਡ ਸੇਖੋਂ

ਡਾਕਟਰਾਂ ਦੀਆਂ ਮੰਗਾਂ ਦੇ ਹੱਲ ਲਈ ਮੰਤਰੀ-ਅਫਸਰਾਂ ਦੀ ਮੀਟਿੰਗ ਭਲਕੇ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਮੁੱਖ ਮੰਤਰੀ ਨੂੰ ਅੰਤਿਮ ਮੁਨਾਫ਼ੇ ਦਾ 3.20 ਕਰੋੜ ਰੁਪਏ ਦਾ ਚੈੱਕ ਸੌਂਪਿਆ

ਪੰਜਾਬ ਦੇ ਰਾਜਪਾਲ ਨੇ ਪੀ.ਪੀ.ਐਸ.ਸੀ. ਮੈਂਬਰ ਨੂੰ ਆਨਲਾਈਨ ਢੰਗ ਨਾਲ ਸਹੁੰ ਚੁਕਾਈ

ਚੰਡੀਗੜ੍ਹ ਪੁਲਿਸ ਨੇ ਕੱਚੇ ਅਧਿਆਪਕ ਛੱਲੀਆਂ ਵਾਂਗ ਝੰਭੇ