BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਲੇਖ

ਕਾਸ਼! ਇਲਾਜ ਖੁਣੋ ਕੋਈ ਨਾ ਮਰੇ

July 13, 2021 11:11 AM

ਰਜਿੰਦਰਪਾਲ ਸ਼ਰਮਾ

ਸਾਡੇ ਜਿਹੇ ਗਰੀਬੀ ਗ੍ਰਸਤ ਅਨੇਕ ਦੇਸ਼ਾਂ ’ਚ ਬੰਦੇ ਇਲਾਜ ਖੁਣੋ ਆਮ ਮਰਦੇ ਹਨ। ਇਹ ਅਤਿ ਦੁਖਦਾਈ ਗੱਲ ਹੈ ਤੇ ਹਰ ਬੰਦੇ ਕੋਲ ਗੁਜ਼ਾਰੇ ਜੋਗੇ ਸਾਧਨ ਹੋਣੇ ਜ਼ਰੂਰੀ ਹਨ ਤਾਂ ਜੋ ਉਹ ਰੋਟੀ ਪਾਣੀ ਖਾਵੇ, ਘਰ-ਬਾਰ ਦਾ ਮਾਲਕ ਹੋਵੇ, ਬੱਚਿਆਂ ਨੂੰ ਪੜ੍ਹਾ ਸਕੇ ਅਤੇ ਇਲਾਜ ਕਰਵਾ ਸਕੇ। ਪਰ ਅਜੇ ਦਿੱਲੀ ਦੂਰ ਹੈ। ਸਾਡੇ ਆਪਣੇ ਹੀ ਝੁੱਗੀ-ਝੌਪੜੀ ’ਚ ਰਹਿਣ ਵਾਲੇ ਭੈਣ-ਭਰਾ ਆਮ ਹਨ। ਕਬਾੜ ਚੁਗਦੇ ਹਨ ਤੇ ਇਨ੍ਹਾਂ ਦੇ ਬੱਚੇ ਨੰਗੇ ਪੈਰੀਂ ਹੁੰਦੇ ਹਨ। ਕਈ ਦੇਸ਼ਾਂ ’ਚ ਤਾਂ ਇਲਾਜ ਖੁਣੋ ਮਰਨ ਤੋਂ ਇਲਾਵਾ ਭੁੱਖ ਨਾਲ ਵੀ ਮੌਤਾਂ ਹੁੰਦੀਆਂ ਹਨ।
ਅਸੀਂ ਇਲਾਜ ਖੁਣੋ ਮਰਨ ਦੀ ਚਰਚਾ ਤਾਂ ਕਰ ਰਹੇ ਹਾਂ ਕਿ ਕੋਰੋਨਾ ਦੀ ਦੂਜੀ ਲਹਿਰ ਵੇਲੇ ਕਈ ਆਕਸੀਜਨ ਦੀ ਘਾਟ ਸਦਕਾ ਮਰੇ, ਕਈਆਂ ਨੂੰ ਬੈੱਡ ਹੀ ਉਪਲਬਧ ਨਾ ਹੋਏ ਕਿਉਂਕਿ ਕੋਰੋਨਾ ਦੀ ਮਾਰ ਜਿਆਦਾ ਸੀ ਤੇ ਸਾਡੀ ਤਿਆਰੀ ਕਾਫ਼ੀ ਘੱਟ ਸੀ। ਇਹ ਗਰੀਬੀ ਕਾਰਨ ਮੌਤਾਂ ਨਹੀਂ ਹੋਈਆਂ। ਲੋਕਾਂ ਕੋਲ ਪੈਸੇ ਸਨ ਪਰ ਇਲਾਜ ਦੀ ਕਮੀ ਕਾਰਨ ਮੰਦਭਾਗਾ ਸਮਾਂ ਦੇਖਣਾ ਪਿਆ। ਗਰੀਬ ਤਾਂ ਸਾਧਨਾਂ ਖੁਣੋ ਪਹਿਲਾਂ ਹੀ ਸਬਰ ਦਾ ਘੁਟ ਭਰੀ ਬੈਠਾ ਹੁੰਦਾ ਹੈ। ਪਰ ਪੈਸੇ ਹੁੰਦੇ-ਸੁੰਦੇ ਜਿਹੜੇ ਇਲਾਜ ਖੁਣੋ ਮਰਦੇ ਹਨ ਉਨ੍ਹਾਂ ਦੀ ਪੀੜਾ ਹੋਰ ਤਰ੍ਹਾਂ ਦੀ ਹੁੰਦੀ ਹੈ। ਸਰਕਾਰਾਂ ਦੀ ਦੂਰ-ਅੰਦੇਸ਼ੀ ਇਸੇ ’ਚ ਹੁੰਦੀ ਹੈ ਕਿ ਜੇ ਕਿਸੇ ਬਿਮਾਰੀ ਦੇ ਦੂਜੇ ਜਾਂ ਤੀਜੇ ਹਮਲੇ ਦੀ ਸੰਭਾਵਨਾ ਹੋਵੇ ਤਾਂ ਲੋੜੀਂਦਾ ਇਤਜਾਮ ਦੱਬ ਕੇ ਕਰੋ ਤਾਂ ਜੋ ਇਲਾਜ ਖੁਣੋ ਕੋਈ ਨਾ ਮਰੇ।
ਚਲੋ ਕੋਰੋਨਾ ਦੀ ਪਹਿਲੀ ਲਹਿਰ ਜਾਂ ਹਮਲੇ ਵੇਲੇ ਜਿਆਦਾ ਪਤਾ ਨਹੀਂ ਸੀ ਕਿ ਇਹ ਕਿੰਨਾ ਕੁ ਘਾਤਕ ਹੋਵੇਗਾ। ਯੂਰਪ ’ਚ ਇਟਲੀ ਆਦਿ ਦੇਸ਼ਾਂ ਦਾ ਡਾਕਟਰੀ ਸਿਸਟਮ ਵੀ ਹੰਭ-ਹਾਰ ਗਿਆ ਤੇ ਅਸੀਂ ਲਾਕਡਾਊਨ ਸਮੇਂ ਸਿਰ ਲਾਉਣ ਕਾਰਨ ਕੁਝ ਠੀਕ ਰਹੇ। ਪਰ ਦੂਜੀ ਲਹਿਰ ਵੇਲੇ ਸਾਡਾ ਪੂਰੀ ਤਰ੍ਹਾਂ ਬੁਰਾ ਹਾਲ ਹੋ ਗਿਆ ਤੇ ਪੱਛਮੀ ਦੇਸ਼ ਠੀਕ-ਠਾਕ ਰਹੇ। ਉਨ੍ਹਾਂ ਇਲਾਜ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਕੇ ਤਿਆਰ-ਬਰ-ਤਿਆਰ ਰੱਖਿਆ। ਸਾਡੀ ਹਾਲਤ ਤਰਸਯੋਗ ਹੋ ਗਈ। ਸਾਰੀ ਦੁਨੀਆ ਨੇ ਸਾਡੀ ਯਥਾਸ਼ਕਤੀ ਮੱਦਦ ਕੀਤੀ। ਮੌਤਾਂ ਬਹੁਤ ਹੋਈਆਂ ਤੇ ਅਨੇਕਾਂ ਭੈਣ-ਭਰਾ ਲੋੜੀਂਦੇ ਇਲਾਜ ਦਾ ਇੰਤਜਾਮ ਨਾ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ। ਉਂਜ ਤੇ ਸਾਰੀ ਦੁਨੀਆ ’ਚੋਂ ਗਰੀਬੀ ਦੂਰ ਹੋਵੇ ਤਾਂ ਜੋ ਕੋਈ ਇਲਾਜ ਦਾ ਖ਼ਰਚਾ ਬਹੁਤਾ ਹੋਣ ਕਾਰਨ ਨਾ ਮਰੇ। ਪਾਵ ਇਲਾਜ ਖੁਣੋ ਨਾ ਮਰੇ। ਦੂਜੇ ਕੋਰੋਨਾ ਜਿਹੇ ਕੁਦਰਤ ਦੇ ਕਹਿਰ ਲਈ ਵੀ ਤਿਆਰੀ ’ਚ ਕੋਈ ਘਾਟ ਨਹੀਂ ਰਹਿਣੀ ਚਾਹੀਦੀ ਤਾਂ ਜੋ ਇੰਤਜਾਮ ਦੀ ਘਾਟ ਸਦਕਾ ਕੋਈ ਜਾਨ ਨਾ ਜਾਵੇ।
ਉਂਜ ਤੇ ਸਾਡੇ ਜਿਹੇ ਗਰੀਬ ਦੇਸ਼ਾਂ ’ਚ ਇਲਾਜ ਮੁਫ਼ਤ ਹੋਣਾ ਚਾਹੀਦਾ ਹੈ ਤੇ ਕੋਈ ਪੈਸਿਆਂ ਦੀ ਕਮੀ ਕਾਰਨ ਇਲਾਜ ਖੁਣੋ ਨਾ ਮਰੇ। ਦਿੱਲੀ ’ਚ ਅਰਵਿੰਦ ਕੇਜਰੀਵਾਲ ਨੇ ਸੋਹਣਾ ਨਮੂਨਾ ਪੇਸ਼ ਕੀਤਾ ਹੈ। ਉਹ ਸਾਰੇ ਦੇਸ਼ ਲਈ ਨਕਲ ਕਰਨਯੋਗ ਹੈ। ਦਿੱਲੀ ’ਚ ਇਲਾਜ ਚਾਹੇ ਲੱਖਾਂ ਰੁਪਏ ਦੇ ਖ਼ਰਚੇ ਵਾਲਾ ਹੋਵੇ ਸਰਕਾਰੀ ਮੁਫ਼ਤ ਕਰਦੀ ਹੈ। ਉਂਜ ਤੇ ਦਿੱਲੀ ’ਚ ਵਿੱਦਿਆ ਦੀ ਹਾਲਤ ਵੀ ਚੰਗੀ ਹੈ, ਬਲਕਿ ਕਾਫੀ ਜਨਤਾ ਦੇ ਬਿਜਲੀ ਦੇ ਬਿੱਲ ਵੀ ਮਾਫ਼ ਹਨ। ਚੰਗਾ ਕੰਮ ਭਾਵੇਂ ਕੋਈ ਕਰੇ ਸ਼ਲਾਘਾ ਹੋਣੀ ਚਾਹੀਦੀ ਹੈ ਤੇ ਉਸ ਦੀ ਨਕਲ ਵੀ ਹੋਣੀ ਚਾਹੀਦੀ ਹੈ। ਕੇਵਲ ਸਿਆਸੀ ਸ਼ਰੀਕੇਬਾਜੀ ਸਦਕਾ ਅੱਖਾਂ ਨਹੀਂ ਬੰਦ ਕਰਨੀਆਂ ਚਾਹੀਦੀਆਂ।
ਲੋਕ ਰਾਜ ਵਿਚ ਚੋਣਾਂ ਵੇਲੇ ਲੋਕ ਕੰਮ ਦਾ ਮੁੱਲ ਪਾਉਂਦੇ ਹਨ। ਸ਼ਾਇਦ ਦਿੱਲੀ ਦੀ ਗੱਦੀ ਲੋਕਾਂ ਕੇਜਰੀਵਾਲ ਨੂੰ ਇਸੇ ਕਰਕੇ ਦਿੱਤੀ ਹੋਈ ਹੈ ਚਾਹੇ ਉਨ੍ਹਾਂ ਨੂੰ ਹਰਾਉਣ ਲਈ ਪੂਰਾ ਜ਼ੋਰ ਲੱਗਾ ਹੋਇਆ। ਜਨਤਕ ਭਲਾਈ ਦੇ ਕੀਤੇ ਕੰਮ ਆਪ ਹੀ ਮੂੰਹੋਂ ਬੋਲਦੇ ਹਨ। ਇਸ਼ਤਿਹਾਰਬਾਜ਼ੀ ਦੀ ਕੋਈ ਲੋੜ ਨਹੀਂ ਰਹਿੰਦੀ। ਸੜਕਾਂ ਦਾ ਜਾਲ (ਤੇ ਉਹ ਵੀ ਖੁੱਲੀਆਂ ਡੁੱਲੀਆਂ) ਵਿਛਿਆ ਹੋਇਆ ਹੈ। ਇਕ ਵਾਰ ਕਾਂਗਰਸ ਦੇ ਆਗੂਆਂ ਨੇ ਵੀ ਉਨ੍ਹਾਂ ਦੀ ਸਿਫ਼ਤ ਕੀਤੀ ਜੋ ਸ਼ਰੀਕੇਬਾਜੀ ਸਦਕਾ ਘਟ ਹੀ ਹੁੰਦੀ ਹੈ।
ਆਉਂਦੇ ਹਾਂ ਇਲਾਜ ਖੁਣੋ ਮਰਨ ਵੱਲ। ਸਾਡੇ ਜਿਹੇ ਗਰੀਬ ਦੇਸ਼ ਲਈ ਮੁਫ਼ਤ ਸਿਹਤ ਸਹੂਲਤਾਂ ਸਭ ਥਾਂ ਹੋਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਮਹਾਮਾਰੀਆਂ (ਕੋਰੋਨਾ ਆਦਿ) ਦਾ ਜਦੋਂ ਪਤਾ ਲੱਗ ਜਾਵੇ ਤਾਂ ਇੰਤਜਾਮ ਦੀ ਘਾਟ ਨਹੀਂ ਰਹਿਣੀ ਚਾਹੀਦੀ ਤਾਂ ਜੋ ਕੋਈ ਲੋੜੀਂਦੇ ਇੰਤਜਾਮ ਦੀ ਅਣਹੋਂਦ ਕਾਰਨ ਨਾ ਮਰੇ। ਹੋਰ ਮੌਤ ਨੇ ਤਾਂ ਅਖੀਰ ਆਉਣਾ ਹੀ ਹੁੰਦਾ ਹੈ ਪਰ ਇਹ ਬਗੈਰ ਇਲਾਜ ਤੋਂ ਨਾ ਆਵੇ। ਭਾਵ ਕੋਈ ਇਲਾਜ ਖੁਣੋ ਨਾ ਮਰੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ