BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਨਾਭਾ ਵਿਧਾਨ ਸਭਾ ਸੀਟ ’ਤੇ ਤਿਕੋਨਾ ਮੁਕਾਬਲਾ ਹੋਣ ਦੇ ਬਣੇ ਆਸਾਰ

July 13, 2021 01:47 PM

- ਅੰਦਰੂਨੀ ਕਲੇਸ਼ ਕਰ ਸਕਦੈ ਪਾਰਟੀ ਉਮੀਦਵਾਰਾਂ ਦਾ ਨੁਕਸਾਨ

ਸੁਖਦੇਵ ਪੰਧੇਰ
ਭਾਦਸੋਂ, 12 ਜੁਲਾਈ : ਚੜ੍ਹਦੇ ਸਾਲ 2022 “ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੇ ਸਿਆਸੀ ਪਾਰਟੀਆਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਜਿੱਥੇ ਹਾਈਕਮਾਂਡ ਕੋਲ ਟਿਕਟ ਦੀ ਮਜਬੂਤ ਦਾਅਵੇਦਾਰੀ ਪੇਸ਼ ਕਰਨ ਲਈ ਚੱਕਰ ਲਾਉਣੇ ਸ਼ੁਰੂ ਕਰ ਦਿਤੇ ਹਨ, ਉੱਥੇ ਹੀ ਆਪਣੇ ਹਲਕੇ ਚ ਪਿੰਡ-ਪਿੰਡ ਵੋਟਰਾਂ ਨਾਲ ਰਾਬਤਾ ਬਣਾਉਣ ਲਈ ਵੀ ਸਰਗਰਮੀਆਂ ਤੇਜ਼ ਕਰਕੇ ਅਪਣੀ ਜਿੱਤ ਦਾ ਪੱਕਾ ਦਾਅਵਾ ਕਰ ਰਹੇ ਹਨ । ਪਰ ਜੇ ਹਾਲਾਤਾਂ ਨੂੰ ਦੇਖੀਏ ਤਾਂ ਇਸ ਵਾਰ ਕਿਸੇ ਵੀ ਪਾਰਟੀ ਲੀਡਰ ਨੂੰ ਸੀਟ ਜਿੱਤਣਾ ਸੁਖਾਲਾ ਨਹੀਂ ਹੋਵੇਗਾ । ਸਾਰੀਆਂ ਪਾਰਟੀਆਂ ਵਿੱਚ ਆਪਸੀ ਫੁੱਟ ਅਤੇ ਦੋ-ਦੋ ਉਮੀਦਵਾਰਾਂ ਵਲੋਂ ਆਪਣੀ ਹੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਨਾ ਚੋਣਾਂ ਸਮੇਂ ਨੁਕਸਾਨ ਕਰ ਸਕਦਾ ਹੈ । ਵਿਧਾਨ ਸਭਾ ਹਲਕਾ ਨਾਭਾ ਸੀਟ ਜੋ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ, ਇੱਥੋਂ ਦੇ ਹਲਕਾ ਵਿਧਾਇਕ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵੋਟਰਾਂ ਵਿਚ ਚੰਗਾ ਅਸਰ ਰਸੂਖ ਮੰਨਿਆ ਜਾਂਦਾ ਹੈ, ਉਹ ਕੈਬਨਿਟ ਰੈਂਕ ਲੈਣ ਤੋਂ ਬਾਅਦ ਵੀ ਪਾਰਟੀ ਦੇ ਹਰ ਗ਼ਰੀਬ ਅਮੀਰ ਪਰਿਵਾਰ ਦੇ ਦੁੱਖ ਸੁੱਖ ਸਮੇਂ ਆਪਣੀ ਹਾਜ਼ਰੀ ਲਗਵਾਉਣਾ ਨਹੀਂ ਭੁੱਲੇ, ਜਿਸ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੇ ਹਨ, ਪਰ ਸਰਕਾਰ ਵੱਲੋਂ ਖਾਧੀਆਂ ਝੂਠੀਆਂ ਸਹੁੰਆਂ ਨਾਲ ਚੋਣਾਂ ਮੌਕੇ ਕੀਤੇ ਵਾਅਦੇ ਸਾਡੇ 4 ਸਾਲ ਬੀਤ ਜਾਣ ਤੇ ਪੂਰੇ ਨਾ ਹੋਣ ਤੇ ਕਾਂਗਰਸੀ ਵਰਕਰਾਂ ਨੂੰ ਆਪਣੇ ਹਲਕੇ ਵਿੱਚ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਪਿਛਲੇ ਦਿਨੀਂ ਚਹਿਲ ਸੜਕ ਦਾ ਨੀਂਹ ਪੱਥਰ ਰੱਖਣ ਸਮਾਗਮ ਮੌਕੇ ਧਰਮਸੋਤ ਦਾ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਹੱਕਾਂ ਅਤੇ ਚੋਣਾਂ ਮੌਕੇ ਕੀਤੇ ਵਾਅਦੇ ਯਾਦ ਕਰਵਾਉਣ ਲਈ ਸਿਰਫ਼ ਰੋਸ ਵਿਖਾਵਾ ਕਰਨਾ ਸੀ, ਪਰ ਵਿਰੋਧੀ ਧਿਰਾਂ ਨੇ ਮੌਕਾ ਦੇਖ ਕੇ ਚੱਲਦੀ ਭੱਠੀ ਤੇ ਲੋਹਾ ਗਰਮ ਕਰਦੇ ਹੋਏ ਰੋਸ ਪ੍ਰਗਟਾਵੇ ਨੂੰ ਘਿਰਾਓ ਦਾ ਰੂਪ ਦੇ ਦਿੱਤਾ । ਉਸ ਮੌਕੇ ਪ੍ਰਸ਼ਾਸਨ ਵਲੋਂ ਸੀਨੀਅਰ ਕਾਂਗਰਸੀ ਲੀਡਰਾਂ ਤੇ ਵਰਕਰਾਂ ਜੋ ਧਰਮਸੋਤ ਦੀਆਂ ਖੱਬੀਆਂ ਸੱਜੀਆਂ ਬਾਹਾਂ ਸਨ, ਨੂੰ ਸਮਾਗਮ ਮੌਕੇ ਸੱਦਾ ਨਾ ਭੇਜਣਾ ਵੀ ਕਾਂਗਰਸ ਪਾਰਟੀ ਲਈ ਅਗਾਮੀ ਚੋਣਾਂ ਵਿੱਚ ਮਾੜਾ ਪ੍ਰਭਾਵ ਪੈ ਸਕਦਾ ਹੈ । ਹੁਣ ਇਹ ਸੀਟ ਜਿੱਤ ਦਾ ਦਾਅਵਾ ਕਰਨ ਵਾਲੀ ਕਾਂਗਰਸ ਕਾਫੀ ਪਛੜ ਚੁੱਕੀ ਹੈ, ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵਿੱਚ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਪੁਜ਼ੀਸ਼ਨ ਬਣੀ ਹੋਈ ਹੈ ਅਤੇ ਇਸ ਸੀਟ ਤੇ ਜ਼ਬਰਦਸਤ ਤਿਕੋਣਾ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ, ਜਿਸ ਨਾਲ ਕੋਈ ਵੀ ਪਾਰਟੀ ਵੱਡੇ ਬਹੁਮੱਤ ਨਾਲ ਸੀਟ ਜਿੱਤਨ ਦਾ ਦਾਅਵਾ ਨਹੀਂ ਕਰ ਸਕਦੀ। ਗੱਲ ਕਰੀਏ ਸ੍ਰੋਮਣੀ ਅਕਾਲੀ ਦਲ ਦੀ ਜਿਸ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਬਸਪਾ ਨਾਲ ਗੱਠਜੋੜ ਕੀਤਾ ਹੈ । ਨਾਭਾ ਸੀਟ ਜਿੱਤਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਾਬੂ ਕਬੀਰ ਦਾਸ ਨੂੰ ਵਿਧਾਨ ਸਭਾ ਹਲਕਾ ਨਾਭਾ ਦਾ ਹਲਕਾ ਇੰਚਾਰਜ ਲਾ ਕੇ ਟਿਕਟ ਦੀ ਦਾਅਵੇਦਾਰੀ ਦਾ ਵੀ ਥਾਪੜਾ ਦਿੱਤਾ ਹੋਇਆ ਹੈ ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੱਖਣ ਸਿੰਘ ਲਾਲਕਾ ਵਲੋਂ ਵੀ ਹਲਕੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਉਹ ਵੱਖਰੇ ਤੌਰ ਤੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਅਤੇ ਧਰਨੇ ਲਾ ਕੇ ਲੋਕਾਂ ਵਿੱਚ ਪਾਰਟੀ ਵੱਲੋਂ ਟਿਕਟ ਮਿਲਣ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਪਰ ਇਸ ਸੀਟ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਬਾਬੂ ਕਬੀਰ ਦਾਸ ਜਿਨ੍ਹਾਂ ਨੇ ਪਿਛਲੇ 5 ਸਾਲ ਤੋਂ ਪਾਰਟੀ ਲਈ ਪੂਰੀ ਈਮਾਨਦਾਰੀ ਅਤੇ ਅਣ-ਥੱਕ ਯਤਨਾਂ ਨਾਲ ਲੋਕਾਂ ਦੇ ਦੁੱਖ ਸੁੱਖ ਵਿੱਚ ਹਾਜਰੀ ਲਗਵਾਕੇ ਅਤੇ ਬੂੱਥ ਪੱਧਰ ਤੇ ਲੋਕਾਂ ਨਾਲ ਰਾਬਤਾ ਬਣਾ ਕੇ ਹਰਮਨ ਪਿਆਰੇ ਨੇਤਾ ਵਜੋਂ ਸੀਟ ਜਿੱਤਣ ਲਈ ਟਿਕਟ ਦੇ ਮਜਬੂਤ ਦਾਅਵੇਦਾਰ ਜਾਣੇ ਜਾਂਦੇ ਹਨ । ਅਜਿਹੇ ਹਾਲਾਤ ਆਮ ਆਦਮੀ ਪਾਰਟੀ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ, ਪਾਰਟੀ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਫੇਰੀ ਮੌਕੇ ਗੁਰਦੇਵ ਸਿੰਘ ਦੇਵ ਮਾਨ ਨੂੰ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਲਾਉਣ ਨੂੰ ਉਹ ਪਾਰਟੀ ਵਰਕਰਾਂ ਕੋਲ ਟਿਕਟ ਦੇ ਦਾਅਵੇਦਾਰ ਪੇਸ਼ ਕਰਕੇ ਭਾਦਸੋਂ, ਨਾਭੇ ਵਿੱਚ ਵੱਡੇ ਵੱਡੇ ਪੋਸਟਰ ਲਾ ਕੇ ਵੋਟਰਾਂ ਨੂੰ ਭਰਮਾ ਰਹੇ ਹਨ, ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵਿੱਚ ਚੰਗਾ ਰਸੂਖ ਰੱਖਣ ਵਾਲੇ ਆਗੂ ਤੇ ਹਲਕਾ ਨਾਭਾ ਦੇ ਜੰਮਪਲ ਜੱਸੀ ਸੋਹੀਆਂ ਵਾਲਾ ਜੁਆਇੰਟ ਸੈਕਟਰੀ ਐਸ.ਸੀ ਵਿੰਗ ਪੰਜਾਬ ਵਲੋਂ ਵੀ ਟਿਕਟ ਦਾ ਦਾਅਵੇਦਾਰ ਹੋਣ ਤੇ ਹਲਕੇ ਵਿੱਚ “ਮੇਰਾ ਹਲਕਾ ਮੇਰਾ ਪਰਿਵਾਰ” ਦੇ ਨਾਅਰੇ ਹੇਠ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਹਲਕੇ ਦਾ ਉਮੀਦਵਾਰ ਹੋਣ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ । ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਕਿ “ਪਾਰਟੀ ਵੱਲੋਂ ਲਾਏ ਹਲਕਾ ਇੰਚਾਰਜ ਟਿਕਟ ਦੀ ਦਾਅਵੇਦਾਰੀ ਪੇਸ਼ ਨਾ ਕਰਨ ਟਿਕਟਾਂ ਦਾ ਫੈਸਲਾ ਪਾਰਟੀ ਵੱਲੋਂ ਬਾਅਦ ਵਿੱਚ ਸਰਵੈ ਕਰਵਾ ਕੇ ਕੀਤਾ ਜਾਵੇਗਾ”, ਇਸ ਬਿਆਨ ਨੇ ਸਥਿਤੀ ਹੋਰ ਵੀ ਭੰਬਲਭੂਸੇ ਵਿੱਚ ਪਾ ਦਿੱਤੀ ਹੈ । ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਜਿਹੜੇ ਪਾਰਟੀ ਵਰਕਰ ਦੇਵ ਮਾਨ ਵਾਲੇ ਪੋਸਟਰ ਵਿੱਚ ਫੋਟੋਆਂ ਲਗਵਾ ਕੇ ਮਾਣ ਮਹਿਸੂਸ ਕਰ ਰਹੇ ਸਨ, ਉਹਨਾਂ ਦੇ ਚਿਹਰਿਆਂ ਉੱਪਰ ਨਮੋਸ਼ੀ ਦੇਖਣ ਨੂੰ ਮਿਲ ਰਹੀ ਹੈ । ਹੁਣ ਦੇਖਣਾ ਹੋਵੇਗਾ ਕਿ ਹਲਕਾ ਨਾਭਾ ਵਿਧਾਨ ਸਭਾ ਸੀਟ ਉਪਰ ਤਿਕੋਣੇ ਮੁਕਾਬਲੇ ਵਿੱਚ ਕਿਹੜੀ ਵੜੇਂਵੇਂ ਖਾਣੀ ਪਾਰਟੀ ਨਿਤਰਦੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ