BREAKING NEWS
ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗਪੰਜਾਬ ਕੈਬਨਿਟ ਦੇ ਫ਼ੈਸਲੇ : ਨਵੇਂ ਸਰਕਾਰੀ ਕਾਲਜਾਂ ’ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀਜੀਐਸਟੀ ਕੌਂਸਲ ਦੀ ਮੀਟਿੰਗ : ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਹਾਲੇ ਸਮਾਂ ਨਹੀਂ : ਨਿਰਮਲਾ ਸੀਤਾਰਮਨਸੁਪਰੀਮ ਕੋਰਟ ਕੌਲੇਜੀਅਮ ਵੱਲੋਂ 8 ਹਾਈ ਕੋਰਟਾਂ ’ਚ ਨਵੇਂ ਚੀਫ਼ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਕੈਪਟਨਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਦਿੱਲੀ ’ਚ ਰੋਸ ਮਾਰਚਬੀਐਸਐਫ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗਕੁਪਵਾੜਾ : ਇੱਕ ਘਰ ’ਚ ਹੋਇਆ ਧਮਾਕਾ ਨਾਬਾਲਿਗ ਲੜਕੀ ਦੀ ਮੌਤ, 6 ਜ਼ਖ਼ਮੀਵਾਜੇ ਨੇ ਈਡੀ ਨੂੰ ਦੱਸਿਆ: ਤਬਾਦਲੇ ਰੁਕਵਾਉਣ ਲਈ 10 ਡੀਸੀਪੀਜ਼ ਨੇ ਦੇਸ਼ਮੁਖ ਤੇ ਪਰਬ ਨੂੰ 40 ਕਰੋੜ ਰੁਪਏ ਦਿੱਤੇ

ਸਿਹਤ

ਦੇਸ਼ ਦੀ ਪਹਿਲੀ ਕੋਰੋਨਾ ਮਰੀਜ਼ ਮੁੜ ਹੋਈ ਪਾਜ਼ੇਟਿਵ

July 14, 2021 10:56 AM

ਏਜੰਸੀਆਂ
ਨਵੀਂ ਦਿੱਲੀ/13 ਜੁਲਾਈ : ਭਾਰਤ ਦੀ ਪਹਿਲੀ ਕੋਰੋਨਾ ਰੋਗੀ ਇਕ ਵਾਰ ਮੁੜ ਇਸ ਲਾਗ ਨਾਲ ਪੀੜਤ ਹੋ ਗਈ ਹੈ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਤ੍ਰਿਸ਼ੂਰ ਦੀ ਡੀਐਮਓ ਡਾਕਟਰ ਕੇ.ਜੇ. ਰੀਨਾ ਨੇ ਦੱਸਿਆ, ‘‘ਉਹ ਕੋਰੋਨਾ ਦੀ ਲਪੇਟ ’ਚ ਆ ਗਈ ਹੈ। ਉਸ ਦੀ ਆਰਟੀ-ਪੀਸੀਆਰ ਜਾਂਚ ਰਿਪੋਰਟ ’ਚ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਐਂਟੀਜਨ ਰਿਪੋਰਟ ’ਚ ਪੀੜਤ ਨਹੀਂ ਪਾਇਆ ਗਿਆ। ਉਸ ’ਚ ਲੱਛਣ ਦਿਖਾਈ ਨਹੀਂ ਦਿੱਤੇ।’’
ਰੀਨਾ ਨੇ ਕਿਹਾ ਕਿ ਕੁੜੀ ਪੜ੍ਹਾਈ ਲਈ ਨਵੀਂ ਦਿੱਲੀ ਜਾਣ ਦੀ ਤਿਆਰੀ ਕਰ ਰਹੀ ਸੀ। ਇਸ ਦੌਰਾਨ ਉਸ ਦੇ ਨਮੂਨਿਆਂ ਦੀ ਆਰਟੀ-ਪੀਸੀਆਰ ਜਾਂਚ ਕੀਤੀ ਗਈ, ਜਿਸ ’ਚ ਸੰਕਰਮਣ ਦੀ ਪੁਸ਼ਟੀ ਹੋਈ। ਡਾਕਟਰ ਨੇ ਕਿਹਾ ਕਿ ਕੁੜੀ ਫਿਲਹਾਲ ਘਰ ਹੈ ਅਤੇ ਉਸ ਦੀ ਸਿਹਤ ਠੀਕ ਹੈ।’’ ਦੱਸਣਾ ਬਣਦਾ ਹੈ ਕਿ 30 ਜਨਵਰੀ 2020 ਨੂੰ ਵੁਹਾਨ ਯੂਨੀਵਰਸਿਟੀ ਦੀ ਮੈਡੀਕਲ ਦੀ ਤੀਜੇ ਸਾਲ ਦੀ ਵਿਦਿਆਰਥਣ ਕੋਰੋਨਾ ਨਾਲ ਪੀੜਤ ਪਾਈ ਗਈ ਸੀ। ਸਮੈਸਟਰ ਛੁੱਟੀ ਤੋਂ ਬਾਅਦ ਘਰ ਪਰਤਣ ਤੋਂ ਬਾਅਦ ਉਹ ਦੇਸ਼ ਦੀ ਪਹਿਲੀ ਕੋਰੋਨਾ ਰੋਗੀ ਬਣ ਗਈ ਸੀ। ਤ੍ਰਿਸ਼ੂਰ ਮੈਡੀਕਲ ਕਾਲਜ ਹਸਪਤਾਲ ’ਚ ਕਰੀਬ 3 ਹਫਤਿਆਂ ਦੇ ਇਲਾਜ ਤੋਂ ਬਾਅਦ 2 ਵਾਰ ਉਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ। ਇਸ ਦੇ ਨਾਲ ਹੀ ਸੰਕਰਮਣ ਤੋਂ ਉਸ ਦੇ ਠੀਕ ਹੋਣ ਦੀ ਪੁਸ਼ਟੀ ਹੋਈ ਅਤੇ 20 ਫਰਵਰੀ 2020 ਨੂੰ ਉਸ ਨੂੰ ਛੁੱਟੀ ਦੇ ਦਿੱਤੀ ਗਈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ