BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਟੋਕੀਓ ਓਲੰਪਿਕਸ ਨੇ ਭਾਰਤੀ ਹਾਕੀ ਟੀਮ ਲਈ ਫਿਰ ਜਗਾਈ ਉਮੀਦ

July 14, 2021 11:39 AM

ਜ਼ਫਰ ਇਕਬਾਲ

ਟੋਕੀਓ ਵਿੱਚ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ ਅਤੇ ਜਿਵੇਂ-ਜਿਵੇਂ ਤਰੀਕ ਨੇੜੇ ਆ ਰਹੀ ਹੈ, ਉਤਸ਼ਾਹ ਵਧਦਾ ਜਾ ਰਿਹਾ ਹੈ। ਹਰ ਗੁਜਰਦੇ ਦਿਨ ਦੇ ਨਾਲ ਅਨਿਸ਼ਚਿਤਤਾ ਦੂਰ ਹੋ ਰਹੀ ਹੈ। ਮੇਰੇ ਖੇਡਣ ਦੇ ਦਿਨਾਂ ਤੋਂ ਵੀ ਬਹੁਤ ਪਹਿਲਾਂ ਤੋਂ ਓਲੰਪਿਕ ਖੇਡਾਂ ਕਈ ਲੋਕਾਂ ਦੇ ਲਈ ਪ੍ਰੇਰਣਾ ਦਾ ਸਰੋਤ ਰਹੀਆਂ ਹਨ। ਅਜਿਹੇ ਵਿੱਚ ਟੋਕੀਓ 2020 ਬੇਹੱਦ ਖਾਸ ਹੋਵੇਗਾ ਕਿਉਂਕਿ ਇਸ ਵਿੱਚ ਮਹਾਮਾਰੀ ਨਾਲ ਬੇਹਾਲ ਦੁਨੀਆ ਵਿੱਚ ਖੁਸ਼ੀ ਅਤੇ ਉਤਸ਼ਾਹ ਭਰਨ ਦੀ ਸਮਰੱਥਾ ਹੈ।
ਹਰ ਵਾਰ ਓਲੰਪਿਕ ਖੇਡਾਂ ਹੁੰਦੀਆਂ ਹਨ, ਸਾਡੀਆਂ ਪਸੰਦੀਦਾ ਯਾਦਾਂ ਵਿੱਚੋਂ ਨਿਕਲ ਕੇ ਸਾਡੇ ਦਿਮਾਗ ਵਿੱਚ ਛੋਟੇ-ਛੋਟੇ ਕਲਿੱਪ ਚਲਣ ਲੱਗਦੇ ਹਨ। ਮੈਂ ਤੁਹਾਡੇ ਤੋਂ ਕੋਈ ਅਲੱਗ ਨਹੀਂ ਹਾਂ। ਮੇਰੇ ਪਾਸ ਦਿਨਾਂ ਦੀਆਂ ਯਾਦਾਂ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਭਾਰਤੀ ਐਥਲੀਟਾਂ ਦੀ ਮੌਜੂਦਾ ਟੀਮ ਤੋਂ ਉਮੀਦਾਂ ਵੀ ਹਨ, ਕਿਉਂਕਿ ਮੈਂ ਆਪਣੀ ਸਕੂਲ ਟੀਮ ਦੀ ਅਗਵਾਈ ਕਰਦਾ ਸੀ, ਇਸ ਲਈ ਮੈਂ 70 ਦੇ ਦਹਾਕੇ ਦੀ ਸ਼ੂਰੂਆਤ ਤੋਂ ਹੀ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਨੂੰ ਦੇਖਦਾ ਆ ਰਿਹਾ ਹਾਂ। ਮੈਂ 1972 ਵਿੱਚ ਮਿਊਨਿਖ ਓਲੰਪਿਕ ਖੇਡਾਂ ਦੀ ਰੇਡੀਓ ਕਮੈਂਟਰੀ ਸੁਣਦਾ ਸੀ ਜਦੋਂ ਭਾਰਤ ਨੇ ਕਾਂਸੀ ਦਾ ਮੈਡਲ ਜਿੱਤਿਆ ਸੀ। ਸੰਨ 1976 ਵਿੱਚ ਮੈਨੂੰ ਜ਼ਿਆਦਾ ਚੀਜ਼ਾਂ ਪਤਾ ਸਨ ਅਤੇ ਜਾਣਦਾ ਸਾਂ ਕਿ ਐਸਟਰੋ-ਟਰਫ ਮੈਦਾਨ ’ਤੇ ਸ਼ਿਫਟ ਹੋਣ ਦੇ ਬਾਵਜੂਦ, ਭਾਰਤ ਟਾਈਬ੍ਰੇਕਰ ਵਿੱਚ ਆਸਟ੍ਰੇਲੀਆ ਤੋਂ ਪਲੇ-ਔਫ ਹਾਰ ਕੇ ਸੈਮੀਫਾਈਨਲ ਤੋਂ ਬਾਹਰ ਹੋ ਗਿਆ ਸੀ।
ਚਾਰ ਸਾਲ ਬਾਅਦ, ਮਾਸਕੋ ਗੇਮਸ ਵਿੱਚ ਹਿੱਸਾ ਲੈਣ ਜਾਣ ਵਾਲੀ ਟੀਮ ਵਿੱਚ ਚੁਣੇ ਜਾਣ ’ਤੇ ਮੈਨੂੰ ਬੇਹੱਦ ਖੁਸ਼ੀ ਹੋਈ ਅਤੇ ਜਦ ਮੈਂ ਯੂਐੱਸਐੱਸਆਰ ਦੀ ਰਾਜਧਾਨੀ ਵਿੱਚ ਉਸ ਸਮੇਂ ਮਹਿਸੂਸ ਕੀਤੀਆਂ ਗਈਆਂ ਭਾਵਨਾਵਾਂ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਮੈਨੂੰ ਪਤਾ ਸੀ ਕਿ ਓਲੰਪਿਕਸ ਖੇਡਾਂ ਦਾ ਸਿਖਰ ਹੈ ਲੇਕਿਨ ਮੈਨੂੰ ਉੱਥੇ ਜੋ ਅਨੁਭਵ ਹੋਇਆ ਮੈਂ ਉਸ ਦੇ ਲਈ ਤਿਆਰ ਨਹੀਂ ਸਾਂ। ਇਹ ਕਹਿਣਾ ਉਚਿਤ ਹੋਵੇਗਾ ਕਿ ਮੇਰੇ ਲਈ ਬਿਲਕੁਲ ਨਵੀਂ ਦੁਨੀਆ ਸੀ।
ਭਾਰਤ ਨੂੰ ਹਾਕੀ ਵਿੱਚ ਸਪੇਨ, ਮੇਜ਼ਬਾਨ ਯੂਐੱਸਐੱਸਆਰ ਅਤੇ ਪੋਲੈਂਡ ਨਾਲ ਚੰਗੇ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਕਾਫੀ ਹੱਦ ਤੱਕ ਨਵੀਂ ਟੀਮ ਹੋਣ ਦੇ ਬਾਵਜੂਦ, ਜਿਸ ’ਚ ਕਪਤਾਨ ਵੀ ਭਾਸਕਰਨ ਅਤੇ ਬੀਰ ਬਹਾਦੁਰ ਛੇਤਰੀ ਦੇ ਪਾਸ ਓਲੰਪਿਕ ਅਤੇ ਐਸਟਰੋ-ਟਰਫ ’ਤੇ ਖੇਡਣ ਦਾ ਅਨੁਭਵ ਸੀ, ਅਸੀਂ ਗੋਲਡ ਮੈਡਲ ਜਿੱਤਿਆ ਅਤੇ ਮੈਂ ਹੁਣ ਵੀ ਉਨ੍ਹਾਂ ਯਾਦਾਂ ਨੂੰ ਸੰਜੋਇਆ ਹੋਇਆ ਹੈ।
ਮੈਨੂੰ ਯਾਦ ਆਉਂਦਾ ਹੈ ਕਿਸ ਤਰ੍ਹਾਂ ਪਟਿਆਲਾ ਵਿੱਚ ਆਪਣੇ ਛੋਟੇ ਜਿਹੇ ਕੈਂਪ ਵਿੱਚ ਅਸੀਂ ਇੱਕ ਅਜਿਹੇ ਮੈਦਾਨ ’ਤੇ ਟ੍ਰੇਨਿੰਗ ਲਈ ਸੀ ਜਿੱਥੇ ਘਾਹ ਨੂੰ ਕੱਟਿਆ ਗਿਆ ਸੀ ਅਤੇ ਬਿਲਕੁਲ ਅਲੱਗ ਤਰੀਕੇ ਨਾਲ ਸਤਹ ਨੂੰ ਤਿਆਰ ਕੀਤਾ ਗਿਆ ਸੀ। ਇਸ ਦੇ ਉਲਟ, ਮਾਸਕੋ ਵਿੱਚ ਪਿੱਚ ਨੂੰ ਦੇਖਣਾ ਅਤੇ ਉਸ ਦੇ ਨਾਲ ਤਾਲਮੇਲ ਬਿਠਾਉਣਾ ਬਿਲਕੁਲ ਚੌਂਕਾ ਦੇਣ ਵਾਲਾ ਅਨੁਭਵ ਸੀ।
ਹਾਕੀ ਟੀਮਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਟ੍ਰੇਨਿੰਗ ਅਤੇ ਮੁਕਾਬਲੇ ਦੇ ਲਈ ਸਰਕਾਰ ਦੀ ਤਰਫੋਂ ਕਾਫ਼ੀ ਸਹਿਯੋਗ ਮਿਲਣ ਨਾਲ ਹੁਣ ਹਾਲਾਤ ਬਦਲ ਚੁੱਕੇ ਹਨ। ਮਰਦਾਂ ਦੀ ਟੀਮ ਉਮੀਦ ਜਗਾਉਂਦੀ ਹੈ ਕਿ ਉਹ ਟੋਕੀਓ 2020 ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਮੇਰਾ ਮੰਨਣਾ ਹੈ ਕਿ ਟੀਮ ਵਿੱਚ ਇਹ ਸਾਬਤ ਕਰਨ ਦੀ ਸਮਰੱਥਾ ਹੈ ਕਿ ਉਹ ਆਪਣੇ ਕੁਝ ਪੂਰਵ-ਪਦ-ਅਧਿਕਾਰੀਆਂ ਤੋਂ ਵੱਖ ਹੈ ਜਿਨ੍ਹਾਂ ਨੇ ਓਲੰਪਿਕ ਖੇਡਾਂ ਵਿੱਚ ਪਹੁੰਚਣ ਲਈ ਚੰਗਾ ਪ੍ਰਦਰਸ਼ਨ ਕੀਤਾ ਲੇਕਿਨ ਉੱਥੇ ਲੜਖੜਾ ਗਏ।
ਮਰਦ ਟੀਮ ਸਥਿਰਤਾ ਅਤੇ ਜਿੱਤ ਹਾਸਲ ਕਰਨ ਦੇ ਲਈ ਚੰਗਾ ਪ੍ਰਦਰਸ਼ਨ ਕਰੇਗੀ, ਜੋ ਉਸ ਨੂੰ 1 ਅਗਸਤ ਨੂੰ ਕੁਆਰਟਰ ਫਾਈਨਲ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਅਤੇ ਅਸਾਨੀ ਨਾਲ ਨਾ ਮਿਲਣ ਵਾਲੇ ਮੈਡਲ ਨੂੰ ਜਿੱਤਣ ਦਾ ਵਿਸ਼ਵਾਸ਼ ਦਿਵਾਏਗਾ। ਜਿੱਥੋਂ ਤੱਕ ਮਹਿਲਾ ਟੀਮ ਦੀ ਗੱਲ ਹੈ, ਮੈਂ ਉਸ ਦੇ ਕੁਆਲੀਫਾਈ ਕਰਨ ਅਤੇ ਐੱਫਆਈਐੱਚ ਰੈਂਕਿੰਗ ਵਿੱਚ ਉੱਪਰ ਉੱਠਣ ਦੇ ਲਈ ਕੀਤੇ ਚੰਗੇ ਪ੍ਰਦਰਸ਼ਨ ਦੀ ਸਰਾਹਨਾ ਕਰਦਾ ਹਾਂ। ਇਸ ਨੂੰ ਕੁਆਰਟਰ ਫਾਈਨਲ ਵਿੱਚ ਵੀ ਦੇਖਣਾ ਸ਼ਾਨਦਾਰ ਹੋਵੇਗਾ।
ਓਲੰਪਿਕ ਖੇਡਾਂ ਨੂੰ ਦੇਖਣ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਅਤੇ ਜਸ਼ਨ ਮਨਾਉਣ ਦੇ ਲਈ ਕੁਝ ਨਵੀਆਂ ਅਤੇ ਅਦਭੁਤ ਯਾਦਾਂ ਨੂੰ ਜੋੜਨਾ ਮੇਰੇ ਉਤਸ਼ਾਹ ਨੂੰ ਦੁੱਗਣਾ ਕਰਨ ਵਾਲਾ ਹੋਵੇਗਾ।
                                                                                                                                                 (ਲੇਖਕ ਹਾਕੀ ਦੇ ਪ੍ਰਸਿੱਧ ਖਿਡਾਰੀ ਰਹੇ ਹਨ)

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ