BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਕਾਰੋਬਾਰ

ਪ੍ਰਚੂਨ ਮਹਿੰਗਾਈ ਦਰ ਜੂਨ ’ਚ ਹੋਈ 6.26 ਫੀਸਦੀ

July 14, 2021 01:09 PM

- ਉਦਯੋਗਿਕ ਉਤਪਾਦਨ ’ਚ ਮਈ ਮਹੀਨੇ ’ਚ 29.3 ਫੀਸਦੀ ਦਾ ਵਾਧਾ

ਫ਼ਤਹਿ ਪ੍ਰਭਾਕਰ
ਸੰਗਰੂਰ, 13 ਜੁਲਾਈ : ਜੂਨ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ 6.26 ਫੀਸਦੀ ਰਹੀ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ’ਚ 6.30 ਫੀਸਦੀ ਸੀ । ਇਹ ਅੰਕੜੇ ਸੋਮਵਾਰ ਨੂੰ ਜਾਰੀ ਹੋਏ ਸਨ ਜਿਹਨਾਂ ਤੋਂ ਮਹਿੰਗਾਈ ਦਰ ਬਾਰੇ ਪਤਾ ਲੱਗਦਾ ਹੈ। ਖਪਤਕਾਰ ਮੂਲ ਸੂਚਕ ਅੰਕ (ਸੀ.ਪੀ.ਆਈ) ਉਤੇ ਅਧਾਰਿਤ ਮਹਿੰਗਾਈ ਹਾਲਾਕਿ ਕੇਂਦਰੀ ਬੈਂਕ ਦੀ ਤਹਿ ਲਿਮ. ਤੋਂ ਲਗਾਤਾਰ ਦੂਜੇ ਮਹੀਨੇ ਉਪਰ ਬਣੀ ਰਹੀ। ਆਰ.ਬੀ.ਆਈ ਨੂੰ ਸਰਕਾਰ ਤੋਂ ਇਹ ਸਮਰਥਨ ਮਿਲਿਆ ਹੋਇਆ ਕਿ ਉਹ ਪ੍ਰਚੂਨ ਮਹਿੰਗਾਈ ਨੂੰ 2 ਫੀਸਦੀ ਉਪਰ ਹੇਠਾਂ ਮਾਰਜਨ ਨਾਲ 4 ਫੀਸਦੀ ਦੇ ਪੱਧਰ ਤੇ ਬਣਾਈ ਰੱਖੇ। ਰਾਸ਼ਟਰੀ ਸਟੈਟਿਕਸ ਆਫਿਸ ਵਲੋਂ ਜਾਰੀ ਤਾਜਾ ਅੰਕੜਿਆਂ ਮੁਤਾਬਕ ਖਾਣ ਵਾਲੇ ਪਦਾਰਥਾਂ ਦੀ ਮਹਿੰਗਾਈ ਜੂਨ ਵਿੱਚ 5.15 ਫੀਸਦੀ ਰਹੀ। ਦੇਸ਼ ਦਾ ਉਦਯੋਗਿਕ ਉਤਪਾਦਨ ਮਈ ’ਚ ਸਲਾਨਾ ਅਧਾਰ ਤੇ 29.3 ਫੀਸਦੀ ਵੱਧਿਆ ਹੈ। ਸਰਕਾਰ ਨੇ ਸੋਮਵਾਰ ਨੂੰ ਇਸ ਤੇ ਅਧਿਕਾਰਤ ਅੰਕੜੇ ਜਾਰੀ ਕੀਤੇ ਮਈ ’ਚ ਉਦਯੋਗਿਕ ਉਤਪਾਦਨ ਦੀ ਚੰਗੀ ਗ੍ਰੋਥ ਲੋ ਬੇਸ ਇਫੈਕਟ ਦਾ ਹੱਥਾ ਰਿਹਾ। ਇਸ ਤੋਂ ਇਲਾਵਾ ਨਿਰਮਾਣ ਅਤੇ ਮਾਈਨਿੰਗ ਸਮੇਤ ਕੁਝ ਖੇਤਰਾਂ ਵਿੱਚ ਚੰਗੀ ਗੋਥ ਨਜਰ ਆਈ। ਰਾਸ਼ਟਰੀ ਸਟੈਟਿਕਸ ਆਫਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ ਮਈ ’ਚ ਨਿਰਮਾਣ ਖੇਤਰ ਦੇ ਉਤਪਾਦਨ ਵਿੱਚ 34.5 ਫੀਸਦੀ ਦਾ ਵਾਧਾ ਹੋਇਆ। ਮਈ ’ਚ ਮਾਈਨਿੰਗ ਖੇਤਰ ਦਾ ਉਤਪਾਦਨ 23.3 ਫੀਸਦੀ ਅਤੇ ਬਿਜਲੀ 7.5 ਫੀਸਦੀ ਵੱਧਿਆ। ਮਈ 2020 ਵਿੱਚ ਉਦਯੋਗਿਕ ਉਤਪਾਦਨ ਵਿੱਚ 33.4 ਫੀਸਦੀ ਦੀ ਗਿਰਾਵਟ ਆਈ। ਕਰੋਨਾ ਵਾਇਰਸ ਕਾਰਨ ਪਿਛਲੇ ਸਾਲ ਮਾਰਚ ਤੋਂ ਉਦਯੋਗਿਕ ਉਤਪਾਦਨ ਪ੍ਰਭਾਵਿਤ ਰਿਹਾ ਹੈ। ਉਸ ਸਮੇਂ ਇਸ ’ਚ 18.7 ਫੀਸਦੀ ਦੀ ਗਿਰਾਵਟ ਆਈ ਸੀ। ਅਪ੍ਰੈਲ 2020 ’ਚ ਉਦਯੋਗਿਕ ਉਤਪਾਦਨ 57.3 ਫੀਸਦੀ ਘੱਟਿਆ ਸੀ। ਪਿਛਲੇ ਸਾਲ ਫਰਵਰੀ ’ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ 5.2 ਫੀਸਦੀ ਰਹੀ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ