BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਕਾਰੋਬਾਰ

ਥੋਕ ਮਹਿੰਗਾਈ ਦਰ ਜੂਨ ’ਚ ਵੀ 12 ਫੀਸਦੀ ਤੋਂ ਉੱਪਰ ਰਹੀ

July 15, 2021 11:38 AM

ਏਜੰਸੀਆਂ
ਨਵੀਂ ਦਿੱਲੀ/14 ਜੁਲਾਈ : ਕੱਚੇ ਤੇਲ ਅਤੇ ਖੁਰਾਕੀ ਕੀਮਤਾਂ ਵਿਚ ਨਰਮੀ ਦੇ ਚੱਲਦਿਆਂ ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਦਰ ਜੂਨ ’ਚ ਮਾਮੂਲੀ ਗਿਰਾਵਟ ਨਾਲ 12.07 ਫੀਸਦੀ ’ਤੇ ਆ ਗਈ। ਮਈ ਵਿਚ ਇਹ ਰਿਕਾਰਡ ਉੱਚ ਪੱਧਰ 12.94 ਫੀਸਦੀ ’ਤੇ ਪਹੁੰਚ ਗਈ ਸੀ। ਜੂਨ ਵਿਚ ਲਗਾਤਾਰ ਤੀਜੇ ਮਹੀਨੇ ਥੋਕ ਮਹਿੰਗਾਈ ਦਰ ਦੋਹਰੇ ਅੰਕਾਂ ਵਿਚ ਰਹੀ, ਜਿਸ ਦਾ ਮੁੱਖ ਕਾਰਨ ਪਿਛਲੇ ਸਾਲ ਦਾ ਘੱਟ ਆਧਾਰ ਹੈ।
ਜੂਨ 2020 ਵਿਚ ਡਬਲਿਊਪੀਆਈ ਮਹਿੰਗਾਈ ਦਰ-1.81 ਫੀਸਦੀ ਸੀ। ਮੈਨੂਫੈਕਚਰਡ ਪ੍ਰਡਾਕਟਸ ਦੀ ਮਹਿੰਗਾਈ ਬਣੇ ਰਹਿਣ ਦੇ ਬਾਵਜੂਦ ਖੁਰਾਕੀ ਪਦਾਰਾਥਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਦੇ ਮੱਦੇਨਜ਼ਰ ਲਗਾਤਾਰ ਪੰਜ ਮਹੀਨਿਆਂ ਦੀ ਤੇਜ਼ੀ ਤੋਂ ਬਾਅਦ ਜੂਨ ਵਿਚ ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਆਧਾਰਿਤ ਮਹਿੰਗਾਈ ਦਰ ਵਿਚ ਨਰਮੀ ਆਈ। ਵਣਜ ਮੰਤਰਾਲਾ ਨੇ ਬਿਆਨ ਵਿਚ ਕਿਹਾ, “ਮਹਿੰਗਾਈ ਦੀ ਸਾਲਾਨਾ ਦਰ ਜੂਨ 2021 ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 12.07 ਫੀਸਦੀ ਰਹੀ, ਜੋ ਜੂਨ 2020 ਵਿਚ -1.81 ਫੀਸਦੀ ਸੀ।’’ ਬਿਆਨ ਵਿਚ ਕਿਹਾ ਗਿਆ ਜੂਨ 2021 ਵਿਚ ਮਹਿੰਗਾਈ ਦੀ ਉੱਚ ਦਰ ਮੁੱਖ ਤੌਰ ’ਤੇ ਘੱਟ ਆਧਾਰ ਪ੍ਰਭਾਵ, ਪੈਟਰੋਲ, ਡੀਜ਼ਲ, ਨੈਫਥਾ, ਏਟੀਐਫ, ਫਰਨੈਸ ਆਇਲ ਵਰਗੇ ਖਣਿਜ ਤੇਲਾਂ ਅਤੇ ਮੂਲ ਧਾਤੂ, ਖੁਰਾਕੀ ਉਤਪਾਦ, ਰਸਾਇਣਕ ਉਤਪਾਦ ਵਰਗੇ ਬਣੇ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ