BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਲੇਖ

ਸ਼ਖਸੀਅਤ ਦੀ ਖੁਸ਼ਬੂ ਅਤੇ ਗੁਲਦਸਤੇ ਵੇਚਣ ਵਾਲੇ ਦੀ ਖੁਸ਼ੀ

July 15, 2021 12:04 PM

ਹਰਜੀਤ ਸਿੰਘ “ਬਾਗੀ”

ਸਿਹਤ ਵਿਭਾਗ ਵਿੱਚ ਕੰਮ ਕਰਦਿਆਂ ਅੱਠ ਕੁ ਸਾਲ ਬੀਤ ਗਏ ਨੇ। ਇਸ ਦੌਰਾਨ ਅਨੇਕਾਂ ਅਫ਼ਸਰ ਆਏ ਤੇ ਗਏ ਕੁਝ ਕੁ ਸਦਾ ਲਈ ਦਿਲ ਦਾ ਮਾਣ ਬਣੇ ਕੀ ਮੈਂ ਉਨ੍ਹਾਂ ਅਧੀਨ ਤੇ ਦਿਲ ਦੇ ਨੇੜੇ ਹੋ ਕੇ ਕੰਮ ਕੀਤਾ।
ਇਨ੍ਹਾਂ ਕੁਝ ਕੁ ਚੰਗੇ ਅਫ਼ਸਰਾਂ ਨੂੰ ਰਿਟਾਇਰ ਹੋਏ ਕਈ ਸਾਲ ਤਾਂ ਬੀਤ ਗਏ ਪਰ ਅੱਜ ਵੀ ਉਨ੍ਹਾਂ ਨੂੰ ਗੁਲਾਬ ਦੀ ਮਹਿਕਦੀ ਖੁਸ਼ਬੂ ਵਾਂਗ ਚੇਤੇ ਕੀਤਾ ਜਾਂਦਾ ਹੈ ਤੇ ਬਹੁਤੇ ਅਫ਼ਸਰ ਬਸ ਆਏ ਤੇ ਗਏ ਅਫ਼ਸਰ ਹੀ ਬਣੇ ਜਿਨ੍ਹਾਂ ਨੂੰ ਕਦੀ ਵੀ ਚੇਤੇ ਨਹੀਂ ਕੀਤਾ ਜਾਵੇਗਾ, ਕਿਉਂਕਿ ਓਹ ਸਿਰਫ ਅਫ਼ਸਰ ਬਣ ਕੇ ਹੀ ਰਹੇ ਨਾ ਕਿ ਚੰਗੇ ਇਨਸਾਨ।
ਜਦੋਂ ਵੀ ਕਿਸੇ ਨਵੇਂ ਅਫ਼ਸਰ ਨੇ ਆਉਣਾ ਤਾਂ ਉਸ ਦੀ ਆਓ ਭਗਤ ਲਈ ਦਫ਼ਤਰ ਦੇ ਸਭ ਮੁਲਾਜਮਾਂ ਨੇ ਕੁਝ ਕੁ ਪਲ਼ਾਂ ਲਈ ਪੱਬਾਂ ਭਾਰ ਹੋਣਾ ਤੇ ਅਗਲੇ ਹੀ ਦਿਨ ਆਮ ਵਾਂਗ ਦਫ਼ਤਰੀ ਕੰਮ ਕਰਨ ਲੱਗ ਪੈਣਾ। ਪਰ ਇਸ ਵਾਰ ਅਜਿਹਾ ਨਹੀਂ ਹੋਇਆ।
ਸਾਡੇ ਵਿਭਾਗ ਦੇ ਜ਼ਿਲ੍ਹਾ ਮੁਖੀ ਦੀ ਨਵ-ਨਿਯੁਕਤੀ ਦੀ ਖ਼ਬਰ ਅੱਗ ਵਾਂਗ ਫੈਲ੍ਹ ਗਈ ਸੀ। ਹਰ ਇੱਕ ਦੇ ਮੂੰਹੋਂ ਬਸ ਏਹੋ ਸੁਣਿਆ ਕਿ ਲਓ ਜੀ “ਔਲਖ ਸਾਹਬ” ਆ ਗਏ। ਸਾਨੂੰ ਸਾਰੇ ਦਫ਼ਤਰ ਵਾਲਿਆਂ ਨੂੰ ਉਡੀਕ ਸੀ ਕਿ ਡਾਕਟਰ ਸਾਹਿਬ ਆਉਣ ਤੇ ਅਸੀਂ “ਜੀ ਆਇਆ ਨੂੰ’’ ਆਖ ਸਕੀਏ। ਪਰ ਇਸ ਵਾਰ ‘ਡਾਕਟਰ ਸਾਹਿਬ’ ਆਏ ਸੀ ਤਾਂ ਕਰਕੇ ਮਾਹੌਲ ਕੁਝ ਵੱਖਰਾ ਹੀ ਸੀ। ਡਾਕਟਰ ਸਾਹਿਬ ਪਦ ਉੱਨਤੀ ਉਪਰੰਤ ਆਪਣੇ ਹੀ ਜ਼ਿਲ੍ਹੇ ਵਿੱਚ ਸਿਵਲ ਸਰਜਨ ਬਣੇ ਹਨ, ਸੋ ਮੈਂ ਖੁਦ ਉਨ੍ਹਾਂ ਦੀ ਸ਼ਖਸੀਅਤ ਤੋਂ ਬਹੁਤ ਸਮੇਂ ਤੋਂ ਪ੍ਰਭਾਵਿਤ ਤੇ ਮੁਰੀਦ ਹਾਂ।
ਡਾਕਟਰ ਸਾਹਿਬ ਪੇਸ਼ੇ ਵਜੋ ਔਰਤ ਰੋਗਾਂ ਦੇ ਮਾਹਿਰ ਡਾਕਟਰ ਜ਼ਰੂਰ ਹਨ ਪਰ ਉਨ੍ਹਾਂ ਦਾ ਇਨਸਾਨੀਅਤ ਨਾਲ ਮੋਹ, ਸਾਹਿਤ ਨਾਲ ਪ੍ਰੇਮ ਤੇ ਲੋਕ ਭਲਾਈ ਲਈ ਕੀਤੇ ਅਨੇਕਾਂ ਲੁਕਾਵੇ ਉੱਦਮ ਉਨ੍ਹਾਂ ਨੂੰ ਕੇਵਲ ਇੱਕ ਡਾਕਟਰ ਹੀ ਨਹੀਂ ਰਹਿਣ ਦਿੰਦੇ ਸਗੋਂ ਇੱਕ ਸਪੂਰਨ ਇਨਸਾਨ ਬਣਾਉਂਦੇ ਹਨ ਜੋ ਉਨ੍ਹਾਂ ਨੂੰ ਸੁਚੱਜੀ ਤੇ ਸਮਾਜ ਸੁਧਾਰਕ ਸ਼ਖਸੀਅਤ ਵਜੋਂ ਸਾਡੇ ਦਿਲਾਂ ਵਿੱਚ ਰਾਜ ਕਰਦੇ ਹਨ। ਉਨ੍ਹਾਂ ਅੰਗਹੀਣਤਾਂ ਨੂੰ ਕਦੀ ਵੀ ਆਪਣੇ ਵੱਧ ਰਹੇ ਕਦਮਾਂ ਦੀ ਰੁਕਾਵਟ ਨਹੀਂ ਬਨਣ ਦਿੱਤਾ ਸਗੋਂ ਅੰਗਹੀਣ ਲੋਕਾਂ ਲਈ ਇੱਕ ਮਾਨ ਤੇ ਸਨਮਾਨ ਦਾ ਦੀਵਾ ਲੋਕਾਂ ਦੇ ਮਨਾਂ ਵਿੱਚ ਸਦਾ ਲਈ ਰੁਸ਼ਨਾ ਦਿੱਤਾ।
ਡਾਕਟਰ ਸਾਹਿਬ ਦੇ ਅਹੁਦਾ ਸੰਭਾਲਣ ਵਾਲੇ ਦਿਨ ਸਵੇਰ ਤੋਂ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਗੁਲਦਸਤੇ ਭੇਂਟ ਕਰਨ ਲਈ ਇਕੱਠ ਹੋ ਚੁੱਕਾ ਸੀ। ਅਸੀਂ ਦਫ਼ਤਰ ਵਾਲੇ ਸਭ ਆਪਣੀ ਵਾਰੀ ਦੀ ਉਡੀਕ ਵਿੱਚ ਸੀ ਪਰ ਸਾਨੂੰ ਦੁਪਹਿਰ ਕੁ ਤੱਕ ਅਹਿਸਾਸ ਹੋ ਗਿਆ ਸੀ ਕਿ ਸਾਡੀ ਵਾਰੀ ਐਨੀ ਸੌਖੀ ਨਹੀਂ ਆਉਣੀ ਕਿਉਂਕਿ ਉਨ੍ਹਾਂ ਨੂੰ ਗੁਲਦਸਤੇ ਭੇਂਟ ਕਰਨ ਵਾਲਿਆਂ ਦੀ ਕਤਾਰ ਬਹੁਤ ਲੰਮੀ ਸੀ।
ਤਿੰਨ ਕੁ ਦਿਨਾਂ ਬਾਅਦ ਸਾਨੂੰ ਲੱਗਾ ਕੇ ਅੱਜ ਡਾਕਟਰ ਸਾਹਿਬ ਕੋਲ ਜਾਇਆ ਜਾ ਸਕਦਾ ਹੈ ਸੋ ਮੈਂ ਵੀ ਗੁਲਦਸਤਾ ਲੈਣ ਲਈ ਬਾਜ਼ਾਰ ਚਲਾ ਗਿਆ। ਸਾਡਾ ਸ਼ਹਿਰ ਬਹੁਤਾ ਵੱਡਾ ਨਹੀਂ ਹੈ ਤੇ ਨਾ ਹੀ ਬਹੁਤਾ ਰਿਵਾਜ਼ ਹੈ ਕਿਸੇ ਨੂੰ ਗੁਲਦਸਤੇ ਭੇਂਟ ਕਰਨ ਦਾ ਪਰ ਡਾਕਟਰ ਸਾਹਿਬ ਦਾ ਮੋਹ ਪਿਆਰ ਹੀ ਏਨਾ ਸੀ ਕਿ ਹਰ ਕੋਈ ਉਨ੍ਹਾਂ ਨੂੰ ਤਾਜੇ ਫੁੱਲਾਂ ਦੇ ਗੁਲਦਸਤੇ ਭੇਂਟ ਕਰ ਰਿਹਾ ਸੀ। ਸੋ ਫੇਰ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਰਹਿਣਾ ਚਾਹੁੰਦੇ ਸੀ ਤਾਂ ਮੈਂ ਵੀ ਤਾਜ਼ੇ ਫੁੱਲਾਂ ਦੇ ਗੁਲਦਸਤੇ ਬਣਾਉਣ ਵਾਲੇ ਕੋਲ ਚਲਾ ਗਿਆ।
ਮੈਂ ਅਜੇ ਉਸ ਕੋਲ ਖੜਾ ਹੀ ਸੀ ਤਾਂ ਉਹ ਕਹਿੰਦਾ ਤੁਸੀਂ ਵੀ ਕਿਸੇ ਅਫ਼ਸਰ ਨੂੰ ਗੁਲਦਸਤਾ ਦੇਣਾ? ਤਾਂ ਮੈਂ ਥੋੜਾ ਉਤਸੁਕਤਾ ਨਾਲ ਪੁੱਛਿਆ ਤੈਨੂੰ ਕਿਵੇਂ ਪਤਾ? ਉਸ ਨੇ ਗੁਲਦਸਤਾ ਬਣਾਉਂਦਿਆਂ ਤੇ ਹੱਸਦਿਆਂ ਜਵਾਬ ਦਿੱਤਾ,,“ਕੋਈ ਚੰਗਾ ਅਫ਼ਸਰ ਆਇਆ ਹੈ, ਜਿਸਦੇ ਆਉਣ ਨਾਲ ਮੇਰੇ ਫੁੱਲਾਂ ਵਾਲੇ ਗੁਲਦਸਤੇ ਦੀ ਵਿਕਰੀ ਬਹੁਤ ਵੱਧ ਗਈ ਤੇ ਐਨੇ ਗੁਲਦਸਤੇ ਤਾਂ ਮੈਂ ਮਹੀਨੇ ’ਚ ਨਹੀਂ ਵੇਚੇ ਹੋਣੇ ਜਿੰਨੇ ਤਿੰਨ ਦਿਨਾਂ ਵਿੱਚ ਹੱਸ ਕੇ ਵਿਕ ਗਏ, ਸੋ, ਮੈਂ ਤੇ ਮੇਰਾ ਪਰਿਵਾਰ ਬਹੁਤ ਖੁਸ਼ ਹਾਂ, ਕਾਸ਼! ਹਰ ਵਾਰ ਅਜਿਹੇ ਅਫ਼ਸਰ ਹੀ ਆਉਣ ਜਿਵੇਂ ਦੇ ਤੁਹਾਡੇ ਅਫ਼ਸਰ ਆਏ ਹਨ।
ਕੋਈ ਵੀ ਚੰਗਾ ਅਫ਼ਸਰ ਲੋਕਾਂ ਤੇ ਸਮਾਜ ਲਈ ਇੱਕ ਅਜਿਹੇ ਚਿਰਾਗ ਵਾਂਗ ਹੁੰਦਾ ਹੈ, ਜੋ ਆਮ ਲੋਕਾਂ ਦੀਆਂ ਖੁਸ਼ੀਆਂ ਵਿਚ ਵਾਧਾ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ ਬੁਲੰਦ ਕਰਦਾ ਹੈ। ਇਸੇ ਤਰ੍ਹਾਂ ਹੀ ਆਮ ਜਿਹੇ ਗੁਲਦਸਤੇ ਵੇਚਣ ਵਾਲੇ ਦੀ ਨਿਰੋਲ ਖੁਸ਼ੀ ਆਪ ਮੁਹਾਰੇ ਸੀ।
ਸੋ ਮੈਂ ਗੁਲਦਸਤਾ ਲੈ ਤਾਂ ਲਿਆ ਪਰ ਡਾਕਟਰ ਸਾਹਿਬ ਨੂੰ ਭੇਟ ਨਾ ਕੀਤਾ। ਡਾਕਟਰ ਸਾਹਿਬ ਨੂੰ ‘‘ਜੀ ਆਇਆ’’ ਮੈਂ ਇਸ ਲਿਖਤ ਰਾਹੀਂ ਕਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ