BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਦੁਨੀਆ

ਇਟਲੀ : ਦੋ ਪੰਜਾਬਣ ਭੈਣਾਂ ਨੇ ਪੜ੍ਹਾਈ ’ਚ ਚੰਗੇ ਅੰਕ ਹਾਸਲ ਕਰਕੇ ਕੀਤਾ ਪਰਿਵਾਰ ਤੇ ਭਾਰਤੀ ਭਾਈਚਾਰੇ ਦਾ ਨਾਂ ਰੌਸ਼ਨ

July 16, 2021 01:02 PM

ਦਵਿੰਦਰ ਹੀਂਉ
ਇਟਲੀ, 15 ਜੁਲਾਈ : “ਸਿਆਣੇ ਕਹਿੰਦੇ ਹਨ ਕਿ ਲਹਿਰਾਂ ਤੋਂ ਡਰਕੇ ਕਦੇ ਕਿਸਤੀ ਪਾਰ ਨਹੀਂ ਹੁੰਦੀ, ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ, ਬੀਤੇ ਦਿਨੀਂ ਇਟਲੀ ਵਿੱਚ ਵਿਦਿਅਕ ਅਦਾਰਿਆਂ ਦੇ ਆਏ ਨਤੀਜਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ 100/100 ਅੰਕ ਹਾਸਲ ਕਰਕੇ ਜਿਥੇ ਆਪਣੇ ਪਰਿਵਾਰਾਂ ਦਾ ਨਾਮ ਰੌਸਨ ਕੀਤਾ ਹੈ ਉਥੇ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਵੀ ਰੌਸ਼ਨ ਹੋ ਰਿਹਾ ਹੈ, ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਮਰਤੀਨੈਗੋ ਦੀਆਂ ਵਸਨੀਕ ਦੋ ਸਕੀਆਂ ਭੈਣਾਂ ਜਿਨ੍ਹਾਂ ਵਿੱਚ ਪਰੀਨੀਤਾ ਭੁੱਟਾ (13) ਜਿਸ ਨੇ ਲਗਾਤਾਰ ਤਿੰਨ ਸਾਲ 6,7, ਅਤੇ 8ਵੀ: ਕਲਾਸ ਵਿੱਚੋਂ 100/100 ਅੰਕ ਹਾਸਲ ਕਰਕੇ ਤੀਸਰੇ ਸਾਲ ਡਿਪਲੋਮਾ ਦੀ ਮੈਰੀਤੋ ਪ੍ਰਾਪਤ ਕੀਤਾ ਹੈ,ਪਰੀਨੀਤਾ ਭੁੱਟਾ ਜੋ ਕਿ ਮਰਤੀਨੈਗੋ ਦੇ ਸਕੈਡੰਰੀ ਸਕੂਲ ਦੀ ਗਰਾਦੋ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਪਣੀ ਕਲਾਸ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਰਹੀ ਸੀ, ਅਤੇ ਰੋਜੈਂਤਾ ਭੁੱਟਾ (10) ‘ਸਕੂਲਾਂ ਪਰੀਮਾਰੀਆ ਸੀਏਪੀ ਮਰਤੀਨੈਗੋ‘ ਵਿਖੇ ਪੰਜਵੀ ਜਮਾਤ ਵਿੱਚ ਪੜ੍ਹ ਰਹੀ ਸੀ ਅਤੇ ਉਸ ਨੇ ਪੰਜਵੀਂ ਕਲਾਸ ਵਿੱਚੋਂ 95 ਪ੍ਰਤੀਸਤ ਅੰਕ ਹਾਸਲ ਕਰਕੇ ਕਲਾਸ ਵਿੱਚੋਂ ਟਾਪ ਕੀਤਾ ਹੈ,ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਪਿਤਾ ਸੁਰਜੀਤ ਭੁੱਟਾ ਅਤੇ ਮਾਤਾ ਨੀਲਮ ਭੁੱਟਾ ਨੇ ਖੁਸੀ ਭਰੇ ਸਬਦਾਂ ਨਾਲ ਕਿਹਾ ਕਿ ਅੱਜ ਸਾਨੂੰ ਆਪਣੀਆਂ ਦੋਵੇਂ ਲਾਡਲੀਆਂ ਧੀਆਂ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਵਿਦੇਸਾਂ ਦੀ ਧਰਤੀ ਤੇ ਸਾਡੇ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸਨ ਕੀਤਾ,ਇਨ੍ਹਾਂ ਬੱਚੀਆਂ ਦਾ ਪਿਛੋਕੜ ਪੰਜਾਬ ਦੇ ਜਲ੍ਹਿਾ ਸਹੀਦ ਭਗਤ ਸਿੰਘ ਨਗਰ (ਨਵਾਂ ਸਹਿਰ) ਦੇ ਐਨ ਆਰ ਆਈਆਂ ਦੇ ਨਾਂਮ ਨਾਲ ਜਾਣੇ ਜਾਂਦੇ ਪਿੰਡ ਗੜ੍ਹ ਪਧਾਣਾਂ ਨਾਲ ਸਬੰਧਤ ਹੈ, ਪਿਤਾ ਸੁਰਜੀਤ ਭੁੱਟਾ ਨੇ ਦੱਸਿਆ ਕਿ ਮੈਂ ਪਿਛਲੇ 25 ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਹਾਂ, ਦੂਜੇ ਪਾਸੇ ਭੁੱਟਾ ਪਰਿਵਾਰ ਨੂੰ ਰਿਸਤੇਦਾਰਾਂ,ਸਾਕ ਸਬੰਧੀਆਂ ਅਤੇ ਭਾਰਤੀ ਭਾਈਚਾਰੇ ਦੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ