BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

‘ਸਿਸਟਮ ਬਦਲਣ ਦੀ ਗੱਲ ਕਰਨ ਵਾਲੇ ਕੋਛੜ ਤੇ ਸਿੱਧੂ ਦੀ ਸੌਦੇਬਾਜ਼ੀ ਦੀ ਵਾਇਰਲ ਆਡੀਓ ਨੇ ਕੁਝ ਹੋਰ ਹੀ ਤਸਵੀਰ ਦਿਖਾਈ’

July 16, 2021 02:00 PM

ਅਮਰੀਕ ਸਿੰਘ ਛਾਬੜਾ
ਧਰਮਕੋਟ/15 ਜੁਲਾਈ: ਅੱਠ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਦਾ ਦਾਅਵਾ ਸਾਫ ਸੁਥਰੇ ਢੰਗ ਨਾਲ ਕਰਨ ਵਾਲੇ ਸੰਜੀਵ ਕੋਛੜ ਦੀ ਸੋਸਲ ਮੀਡੀਆ ‘ਤੇ ਵਾਇਰਲ ਹੋਈ ਆਡੀਓ ਨੇ ਕੁਝ ਹੋਰ ਹੀ ਤਸਵੀਰ ਦਿਖਾ ਦਿੱਤੀ ਹੈ।ਜਿਸ ਦੌਰਾਨ ਅਧਿਆਪਕ ਵਰਗ ਦੀ ਅਗਵਾਈ ਕਰਨ ਵਾਲੇ ਜਸਵਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਪੰਜਾਹ ਲੱਖ ਰੁਪਏ ਦੇਣ ਦੀ ਪੇਸ਼ਕਸ਼ ਇਸ ਲਈ ਕੀਤੀ ਹੈ ਜੇਕਰ ਟਿਕਟ ਮੈਨੂੰ ਮਿਲਦੀ ਹੈ ਤਾਂ ਮੈਂ ਤੁਹਾਨੂੰ ਪੰਜਾਹ ਲੱਖ ਰੁਪਏ ਜੋ ਅਕਸਰ ਹੀ ਤੁਹਾਡਾ ਖਰਚਾ ਹੋਇਆ ਹੈ ਉਸ ਦੇ ਬਦਲੇ ਦੇਵਾਂਗਾ।
ਬੇਸ਼ੱਕ ਇਹ ਆਡੀਓ ਪੰਜ ਸਾਲ ਪੁਰਾਣੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਵਿੱਚ ਹਨੇਰੀ ਝੁੱਲੀ ਸੀ ਉਸ ਵਕਤ ਜਸਵਿੰਦਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਝੰਡਾ ਚੁੱਕ ਮੌਜੂਦਾ ਸਮੇਂ ਦੌਰਾਨ ਜਿਵੇਂ ਵਿਚਰ ਰਹੇ ਹਨ ਉਦੋਂ ਨਹੀਂ ਸੀ ਵਿਚਰੇ।ਸਿੱਧੂ ਆਪਣੀ ਬੋਲ ਬਾਣੀ ਦੇ ਵਿਚ ਇਹ ਵੀ ਅਹਿਸਾਸ ਕਰਵਾਉਂਦਾ ਹੈ ਕਿ ਜੇਕਰ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਹ ਤਿੱਨ ਕਰੋੜ ਰੁਪਇਆ ਅਧਿਆਪਕ ਵਰਗ ਤੋਂ ਫੰਡ ਲੈਣਗੇ ਜਿਸ ਵਿਚੋਂ ਕੋਛੜ ਸਾਹਿਬ ਤੁਹਾਨੂੰ ਪੰਜਾਹ ਲੱਖ ਰੁਪਏ ਤੁਰੰਤ ਦੇ ਦਿੱਤੇ ਜਾਣਗੇ।ਇੱਥੋਂ ਤਕ ਕਿ ਜੋ ਹੋਰ ਵੀ ਫੰਡ ਮਿਲਣੇ ਹਨ ਉਹ ਵੀ ਤੁਹਾਡੇ ਹੱਥਾਂ ਵਿੱਚ ਰਹਿਣਗੇ ਤੁਸੀਂ ਫਿਕਰ ਨਾ ਕਰਿਓ ਇਹ ਹਨ ਲੀਡਰ ਪੰਜਾਬ ਦੇ ਜੋ ਸਿਸਟਮ ਨੂੰ ਬਦਲਣ ਦੀਆਂ ਗੱਲਾਂ ਕਰਦੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਹਰਪ੍ਰੀਤ ਸਿੰਘ ਰਿੱਕੀ ਪ੍ਰਧਾਨ ਯੂਥ ਸ਼੍ਰੋਮਣੀ ਅਕਾਲੀ ਦਲ ਧਰਮਕੋਟ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ
ਹੁਣ ਫਿਰ ਚੋਣਾਂ ਵਾਲਾ ਮਾਹੌਲ ਚੱਲ ਰਿਹਾ ਹੈ ਸੰਜੀਵ ਕੋਛੜ ਅਤੇ ਜਸਵਿੰਦਰ ਸਿੰਘ ਸਿੱਧੂ ਟਿਕਟ ਦੀ ਦਾਅਵੇਦਾਰੀ ਕਰ ਰਹੇ ਹਨ ਇਹ ਜਸਵਿੰਦਰ ਸਿੰਘ ਸਿੱਧੂ ਉਹੀ ਹੈ ਜਿਹੜੇ ਸਨ ਦੋ ਹਜਾਰ ਸੋਲਾਂ ਦੇ ਵਿਚ ਟਿਕਟ ਨਾ ਮਿਲਣ ਤੇ ਕਾਂਗਰਸ ਦੀ ਬੇੜੀ ਵਿੱਚ ਸਵਾਰ ਹੋ ਗਿਆ ਸੀ ਜਸਵਿੰਦਰ ਸਿੰਘ ਸਿੱਧੂ ਨੇ ਹੁਣ ਵੀ ਇਸੇ ਤਰ੍ਹਾਂ ਹੀ ਕਰਨਾ ਹੈ ਜਦੋਂ ਆਮ ਆਦਮੀ ਪਾਰਟੀ ਨੇ ਇਸ ਨੂੰ ਟਿਕਟ ਨਾ ਦਿੱਤੀ ਤਾਂ ਇਹ ਫਿਰ ਦੁਬਾਰਾ ਕੋਈ ਨਵਾਂ ਘਰ ਲੱਭੇਗਾ ਕੁਝ ਦਿਨ ਪਹਿਲਾਂ ਜਦੋਂ ਇਹ ਆਡੀਓ ਵਾਇਰਲ ਹੁੰਦੀ ਹੈ ਤਾਂ ਅਤੇ ਕਈ ਤਰ੍ਹਾਂ ਦੇ ਆਮ ਆਦਮੀ ਪਾਰਟੀ ਤੇ ਸਵਾਲ ਉੱਠੇ ਕਿ ਗੱਲ ਸਿਸਟਮ ਨੂੰ ਬਦਲਣ ਦੀ ਚੱਲ ਰਹੀ ਹੈ ਉਹ ਵੀ ਉਸ ਵਕਤ ਜਦੋਂ ਆਮ ਆਦਮੀ ਪਾਰਟੀ ਦੀ ਪਿਛਲੀਆਂ ਚੋਣਾਂ ਵੇਲੇ ਉਮਰ ਅਜੇ ਕੁਝ ਕੁ ਸਾਲ ਦੀ ਸੀ ਪਰ ਇਹ ਆਗੂ ਉਸ ਵਕਤ ਵੀ ਪਾਰਟੀ ਦੇ ਨਾਮ ਤੇ ਸੌਦੇਬਾਜ਼ੀਆਂ ਕਰਨ ਵਿਚ ਲੱਗ ਗਏ ਹੁਣ ਉਹ ਹਲਕੇ ਦੇ ਵਿੱਚ ਇਹ ਪ੍ਰਚਾਰ ਕਰ ਰਹੇ ਹਨ ਹਨ ਕਿ ਤੀਸਰੇ ਬਦਲ ਦੀ ਲੋੜ ਹੈ ਜੋ ਇੱਕ ਵਧੀਆ ਸਿਸਟਮ ਨੂੰ ਜਨਮ ਦੇ ਸਕਦਾ ਹੈ ਪਰ ਜਦ ਸਿਸਟਮ ਨੂੰ ਬਦਲਣ ਵਾਲੇ ਖੁਦ ਸੌਦਾਗਰ ਬਣੇ ਹੋਣ ਤਾਂ ਫਿਰ ਅਜਿਹੀ ਆਸ ਅਜਿਹੇ ਆਗੂਆਂ ਤੋਂ ਲੋਕਾਂ ਨੂੰ ਕੀ ਰੱਖੀ ਜਾ ਸਕਦੀ ਹੈ।ਰਿੱਕੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅੱਗੇ ਕਿਹਾ ਕੇ
ਕੱਲ੍ਹ ਧਰਮਕੋਟ ਦੇ ਵਿੱਚ ਪ੍ਰੈੱਸ ਕਾਨਫ਼ਰੰਸ ਹੁੰਦੀ ਹੈ ਆਪਣੀਆਂ ਤੋਹਮਤਾਂ ਦਾ ਦਾਗ ਧੋਣ ਦੇ ਲਈ ਇਹ ਆਗੂ ਜਲਿਾ ਪ੍ਰਧਾਨ ਹਰਮਨਦੀਪ ਸਿੰਘ ਦੀਦਾਰੇਵਾਲਾ ਨੂੰ ਇੱਥੇ ਬੁਲਾਉਂਦੇ ਹਨ ਕਿ ਜੋ ਅਕਾਲੀ ਦਲ ਤੇ ਇਲਜ਼ਾਮ ਲਾਉਂਦੇ ਹਨ ਕਿ ਆਡੀਓ ਅਕਾਲੀ ਦਲ ਵੱਲੋਂ ਫੈਲਾਈ ਜਾ ਰਹੀ ਹੈ ਪਰ ਇੱਥੇ ਇੱਕ ਗੱਲ ਸੋਚਣ ਵਾਲੀ ਇਹ ਵੀ ਹੈ ਜਦੋਂ ਗੱਲਬਾਤ ਸਿੱਧੂ ਅਤੇ ਕੋਛੜ ਵਿਚਾਲੇ ਹੁੰਦੀ ਤੇ ਅਕਾਲੀ ਦਲ ਉਸ ਨੂੰ ਕਿਵੇਂ ਵਾਇਰਲ ਕਰ ਦੇਵੇਗਾ। ਉਹ ਦਮਖ਼ਮ ਨਹੀਂ ਰੱਖਦਾ।ਪਰ ਸਵਾਲ ਇਸ ਗੱਲ ਦਾ ਵੀ ਹੈ ਕਿ ਵਿਰੋਧੀ ਪਾਰਟੀਆਂ ਤਾਂ ਇਕ ਦੂਸਰੇ ਤੇ ਦੂਸ਼ਣਬਾਜ਼ੀ ਕਰਦੀਆਂ ਹੀ ਰਹਿੰਦੀਆਂ ਹਨ ਜਦੋਂ ,ਗੱਲ ਕਬੂਲ ਵੀ ਹੋ ਚੁੱਕੀ ਹੈ ਕਿ ਇਹ ਸਾਡੀ ਆਡੀਓ ਹੈ ਫਿਰ ਅਜਿਹੀਆਂ ਸਫ਼ਾਈਆਂ ਦੇਣ ਦੇ ਲਈ ਪ੍ਰੈੱਸ ਕਾਨਫ਼ਰੰਸ ਕਿਉਂ ਰੱਖੀ ਗਈ। ਇਨ੍ਹਾਂ ਆਗੂਆਂ ਨੇ ਜਿਥੇ ਆਪਣੇ ਆਡੀਓ ਹੋਣ ਦੀ ਗੱਲ ਕਬੂਲੀ ਉਥੇ ਕੋਈ ਠੋਸ ਜਵਾਬ ਪੱਤਰਕਾਰਾਂ ਮੂਹਰੇ ਦੇ ਨਹੀਂ ਸਕੇ ਸਗੋਂ ਵਿਰੋਧੀ ਪਾਰਟੀਆਂ ਨੂੰ ਇਸ ਮੁੱਦੇ ਨੂੰ ਉਛਾਲਣ ‘ਤੇ ਭੰਡਦੇ ਰਹੇ।
ਜੇਕਰ ਜ਼ਮੀਨੀ ਪੱਧਰ ਤੱਕ ਆਮ ਆਦਮੀ ਪਾਰਟੀ ਦੇ ਜੁੜੇ ਵਰਕਰਾਂ ਦਾ ਅੰਦਰ ਫਰੋਲਿਆ ਜਾਵੇ ਤਾਂ ਉਨ੍ਹਾਂ ਦੇ ਇਹ ਆਡੀਓ ਕਟਾਰ ਵਾਂਗ ਸੀਨੇ ‘ਚ ਵੱਜੀ ਹੈ ਕਿਉਂਕਿ ਸਾਧੂ ਸਿੰਘ ਵੱਲੋਂ ਜਦੋਂ ਐਮਪੀ ਹੁੰਦਿਆਂ ਇਸ ਹਲਕੇ ਵਿੱਚ ਫੰਡਾਂ ਦੀ ਵੰਡ ਕੀਤੀ ਜਾਂਦੀ ਸੀ ਤਾਂ ਉਸ ਵਕਤ ਵੀ ਸੰਜੀਵ ਕੋਛੜ ਤੇ ਕਈ ਸਵਾਲ ਉੱਠੇ ਸਨ ਤੇ ਆਪ ਵਰਕਰ ਇਸ ਗੱਲ ਦਾ ਗਿਲਾ ਕਰਦੇ ਸਨ ਪਰ ਅੱਜ ਇਹ ਲੋਕ ਮਨਾਂ ਚ ਉੱਠੀ ਇਹ ਗੱਲ ਵੀ ਸੱਚ ਸਾਬਤ ਹੁੰਦੀ ਹੈ ਕਿ ਜਦ ਪਾਰਟੀ ਆਗੂ ਸੌਦੇਬਾਜ਼ੀਆਂ ਵਪਾਰੀਕਰਨ ਸਿਆਸਤ ਦੇ ਨਾਮ ਤੇ ਕਰਨ ਤਾਂ ਉਦੋਂ ਵਰਕਰ ਦਾ ਦਿਲ ਹੀ ਪੁੱਛਿਆ ਜਾਂਦਾ ਹੈ ਕਿਉਂਕਿ ਲੀਡਰ ਵਰਕਰ ਦੀ ਮਿਹਨਤ ਨਾਲ ਬਣਦਾ ਹੈ।
ਆਮ ਆਦਮੀ ਪਾਰਟੀ ਦਾ ਜਲਿਾ ਪ੍ਰਧਾਨ ਵੀ ਇਸ ਮੁੱਦੇ ਨੂੰ ਲੈ ਕੇ ਕੋਈ ਠੋਸ ਜੁਆਬ ਨਹੀਂ ਦੇ ਸਕਿਆ ਜ਼ਿਲ੍ਹਾ ਪ੍ਰਧਾਨ ਵੀ ਇਨ੍ਹਾਂ ਆਗੂਆਂ ਦੀ ਹਾਮੀ ਭਰ ਰਿਹਾ ਹੈ ਕਿ ਇਹ ਸਾਫ਼ ਸੁਥਰੇ ਹਨ ਇੱਥੇ ਇਹ ਗੱਲ ਸਾਫ਼ ਹੋ ਜਾਂਦੀ ਹੈ ਕੇ ਅਕਾਲੀ ਦਲ ਨੂੰ ਭੰਡਣ ਤੋਂ ਸਿਵਾਏ ਇਨ੍ਹਾਂ ਦਾ ਕੋਈ ਹੋਰ ਏਜੰਡਾ ਨਹੀਂ ਹਰਪ੍ਰੀਤ ਸਿੰਘ ਰਿੱਕੀ ਨੇ ਪ੍ਰੈੱਸ ਦੇ ਮਾਧਿਅਮ ਰਾਹੀਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਦੋਹਾਂ ਆਪਣੇ ਲੀਡਰਾਂ ਤੇ ਕੋਈ ਅਨੁਸ਼ਾਸਨੀ ਕਾਰਵਾਈ ਕਰੇਗੀ ਜਾਂ ਇਨ੍ਹਾਂ ਨੂੰ ਕਲੀਨ ਚਿੱਟ ਦੇਵੇਗੀ l

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ