BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਸੰਸਦ ਮੂਹਰੇ ਗ੍ਰਿਫ਼ਤਾਰੀਆਂ ਦਾ ਸੱਦਾ

July 17, 2021 11:22 AM

- ਪਹਿਲੇ ਜਥੇ ਵਿਚ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸੁਰਜੀਤ ਸਿੰਘ ਢੇਰ ਜਾਣਗੇ

ਜੁਝਾਰ ਸਿੰਘ
ਨੰਗਲ/16 ਜੁਲਾਈ : ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਲੱਗਿਆ ਕਿਸਾਨ ਮੋਰਚਿਆਂ ਵਿੱਚ ਨਵਾਂ ਉਤਸਾਹ ਭਰਨ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਨੇ ਆਉਣ ਵਾਲੇ ਬਜਟ ਸੈਸਨ ਦੌਰਾਨ ਗ੍ਰਿਫ਼ਤਾਰੀਆਂ ਦੇਣ ਦਾ ਐਲਾਨ ਕੀਤਾ ਹੈ। ਇਸ ਅੰਦੋਲਨ ਨੂੰ ਲੈ ਕੇ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਦੀ ਮੀਟਿੰਗ ਨਜਦੀਕੀ ਪਿੰਡ ਸੰਗਤਪੁਰ ਵਿਚ ਹੋਈ।ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ, ਸਕੱਤਰ ਮਹਿੰਦਰ ਸਿੰਘ ਸੰਗਤਪੁਰ ਨੇ ਦੱਸਿਆ ਕਿ ਪਾਰਲੀਮੈਂਟ ਦਾ ਮੌਨਸੂਨ ਸੈਸਨ 19 ਜੁਲਾਈ ਤੋਂ ਸੁਰੂ ਹੋ ਰਿਹਾ ਹੈ। ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ 22 ਜੁਲਾਈ ਤੋਂ 13 ਅਗਸਤ ਤੱਕ ਪਾਰਲੀਮੈਂਟ ਮੂਹਰੇ 200 ਕਿਸਾਨ ਹਰ ਰੋਜ ਗਿ੍ਰਫਤਾਰੀਆਂ ਲਈ ਪੇਸ ਹੋਵੇਗਾ। ਗ੍ਰਿਫ਼ਤਾਰ ਹੋਣ ਤੋਂ ਬਾਅਦ ਜਮਾਨਤ ਨਹੀਂ ਕਰਵਾਈ ਜਾਵੇਗੀ। ਜਿਨ੍ਹਾਂ ਚਿਰ ਮੋਦੀ ਦੀ ਸਰਕਾਰ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਸਕੇ,ਉਨਾ ਚਿਰ ਕਿਸਾਨ ਜੇਲਾਂ ਵਿੱਚ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਜਲ੍ਹਿਾ ਰੋਪੜ ਦੇ ਸਾਥੀਆਂ ਨੂੰ ਇਹ ਮਾਣ ਮਿਲਿਆ ਕਿ ਪਹਿਲੇ ਦਿਨ ਰੋਪੜ ਦੇ ਸਾਥੀ ਗ੍ਰਿਫ਼ਤਾਰੀਆਂ ਲਈ ਜਾਣਗੇ। ਪਹਿਲੇ ਜਥੇ ਦੀ ਅਗਵਾਈ ਜਲ੍ਹਿਾ ਪ੍ਰਧਾਨ ਸੁਰਜੀਤ ਸਿੰਘ ਢੇਰ ਕਰਨਗੇ।
ਇਹ ਜਥਾ 21 ਜੁਲਾਈ ਨੂੰ ਸਵੇਰੇ 8 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਉਟ ਆਸਰਾ ਲੈ ਕੇ ਰਵਾਨਾ ਹੋਵੇਗਾ। ਇਨ੍ਹਾਂ ਗਿ੍ਰਫਤਾਰੀਆਂ ਪ੍ਰਤੀ ਕਿਸਾਨਾਂ ਮਜਦੂਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਕਿਸਾਨ ਸਭਾ ਨੇ ਫੈਸਲਾ ਕੀਤਾ ਕਿ ਢੇਰ ਤੋਂ ਇਲਾਵਾ ਬਰਜਿੰਦਰ ਸਿੰਘ ਡੋਡ, ਇੰਦਰਜੀਤ ਸਿੰਘ ਫੋਜੀ, ਪਿਆਰਾ ਸਿੰਘ ਬੀਕਾਪੁਰ, ਬਿਕਰ ਸਿੰਘ ਗਿੱਲ ਮੋਠਾਪੁਰ, ਰਣਜੀਤ ਸਿੰਘ ਝੱਜ, ਬਲਦੇਵ ਸਿੰਘ ਅਟਵਾਲ ਜਾਣਗੇ। ਸੰਯੁਕਤ ਕਿਸਾਨ ਮੋਰਚਾ ਦਿੱਲੀ ਨੇ ਇਹ ਫੈਸਲਾ ਕੀਤਾ ਹੈ ਹਰ ਜਥੇਬੰਦੀ ਦੇ ਪੰਜ ਮੈਂਬਰ ਹਰ ਰੋਜ ਜਾਇਆ ਕਰਨਗੇ,ਦੋ ਸਾਥੀ ਸਪੇਅਰ ਰੱਖੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਖਲਿਾਫ 8 ਮਹੀਨਿਆਂ ਤੋਂ ਕਾਲੇ ਕਾਨੂੰਨਾਂ ਖਿਲਾਫ ਅੰਦੋਲਨ ਚੱਲ ਰਿਹਾ ਹੈ,550 ਤੋਂ ਉੱਪਰ ਕਿਸਾਨ ਸਹੀਦੀਆਂ ਪ੍ਰਾਪਤ ਕਰ ਗਏ ਹਨ।ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ।
ਜਿਸ ਦੀ ਅੜੀ ਤੋੜ ਕੇ ਕਿਸਾਨ ਵਾਪਿਸ ਦਿੱਲੀ ਤੋਂ ਆਉਂਣਗੇ। ਆਗੂਆਂ ਨੇ ਕਿਹਾ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਿਸ ਕੀਤੇ ਜਾਣ, ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਬਿਜਲੀ ਸੋਧ ਬਿੱਲ 2020 ਵਾਪਿਸ ਲਿਆ ਜਾਵੇ, ਪ੍ਰਦੂਸਣ ਕਾਨੂੰਨ ਰੱਦ ਕੀਤਾ ਜਾਵੇ, ਕਿਸਾਨਾਂ, ਮਜਦੂਰਾਂ ਤੇ ਦਰਜ ਪਰਚੇ ਰੱਦ ਕੀਤੇ ਜਾਣ। ਇਸ ਮੀਟਿੰਗ ਵਿੱਚ ਦੱਸਿਆ ਕਿ ਲੋਕ ਸਭਾ ਦੇ ਮੈਂਬਰਾਂ ਨੂੰ 17 ਜੁਲਾਈ ਨੂੰ ਚਿਤਾਵਨੀ ਪੱਤਰ ਦਿੱਤੇ ਜਾਣਗੇ। ਜਿਸ ਵਿੱਚ ਕਿਹਾ ਗਿਆ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰੋ,ਸਦਨ ਵਿਚ ਹਾਜਰ ਰਿਹਾ ਜਾਵੇ।ਜੋ ਮੈਂਬਰ ਕਿਸਾਨਾਂ ਦੀ ਹੱਕ ਦੀ ਗੱਲ ਨਹੀਂ ਕਰਨਗੇ, ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਰਣਜੀਤ ਸਿੰਘ ਝੱਜ, ਤਿਲਕ ਰਾਜ,ਦੌਲਤ ਰਾਮ ਅਤੇ ਹਰੀ ਰਾਮ ਵੀ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ