BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਸੰਪਾਦਕੀ

ਅਗਲੇ ਦਿਨਾਂ ’ਚ ਦੂਰ ਹੋ ਜਾਣਗੇ ਕਿਸਾਨ ਦੋਖੀਆਂ ਦੇ ਵਹਿਮ

July 19, 2021 11:57 AM

ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਕਿਸਾਨ ਅੰਦੋਲਨ ਕਈ ਦੌਰਾਂ ’ਚੋਂ ਸਫ਼ਲਤਾ ਨਾਲ ਲੰਘ ਚੁੱਕਾ ਹੈ। ਹੁਣ ਇਸ ਦੇ ਸਾਹਮਣੇ ਨਵੀਆਂ ਵੰਗਾਰਾਂ ਉੱਠ ਖੜ੍ਹੀਆਂ ਹਨ। ਭਾਵੇਂ ਕਿ ਹਫ਼ਤੇ ਡੇਢ ਹਫ਼ਤੇ ਬਾਅਦ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਅੱਠ ਮਹੀਨੇ ਹੋ ਜਾਣਗੇ ਪਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਅੰਦੋਲਨ ਲਈ ਅਪਣਾਇਆ ਗਿਆ ਗਲਤ ਕਿਸਮ ਦਾ ਰੁਖ-ਰੁਝਾਨ ਕਿਸਾਨਾਂ ਦੇ ਸਿਦਕ ਅਤੇ ਸਿਰੜ ਨਾਲ ਸੰਘਰਸ਼ ਚਲਾਈ ਰੱਖਣ ਦਾ ਖਾਸ ਨੁਕਸਾਨ ਨਹੀਂ ਕਰ ਸਕਿਆ ਹੈ। ਇਸ ਤੋਂ ਇਲਾਵਾ ਮੋਦੀ ਸਰਕਾਰ ਦੀ ਸਿੱਧੀ ਹਿਮਾਇਤ ਹੇਠ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਕੁਨ ਪੁਲਿਸ ਦੀ ਮਦਦ ਨਾਲ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਯਤਨ ਕਰਦੇ ਰਹੇ ਹਨ। ਜਿਸ ਨੂੰ ਕਿਸਾਨਾਂ ਦੇ ਸ਼ਾਂਤਮਈ ਪਰ ਦਰਿੜ ਇਰਾਦਿਆਂ ਨੇ ਸਫਲ ਨਹੀਂ ਹੋਣ ਦਿੱਤਾ ਹੈ। ਗਰਮੀਆਂ, ਸਰਦੀਆਂ ਅਤੇ ਬਰਸਾਤਾਂ ’ਚੋਂ ਵੀ ਲੰਘਦੇ ਹੋਏ ਕਿਸਾਨਾਂ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਕਿ ਇਸ ਸਮੁੱਚੇ ਸਮੇਂ ਦੌਰਾਨ ਮਹਾਮਾਰੀ ਵੀ ਕਹਿਰ ਢਾਹੁੰਦੀ ਰਹੀ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਦੀ ਹਾਜ਼ਰੀ ਵਿਚ-ਵਿਚ ਘਟੀ ਵੀ ਹੈ। ਜਿਸ ਨੂੰ ਕਿਸਾਨ ਅੰਦੋਲਨ ਦੇ ਦੋਖੀਆਂ ਵੱਲੋਂ ਕਿਸਾਨ ਅੰਦੋਲਨ ਦੇ ਘਟਦੇ ਪ੍ਰਭਾਵ ਵਜੋਂ ਵੀ ਪੇਸ਼ ਕੀਤਾ ਗਿਆ ਹੈ।
ਕਿਸਾਨ ਅੰਦੋਲਨ ਨੂੰ ਗਲਤ ਰੌਸ਼ਨੀ ’ਚ ਇਕ ਵਾਰ ਨਹੀਂ ਬਹੁਤ ਵਾਰ ਪੇਸ਼ ਕੀਤਾ ਗਿਆ ਹੈ ਤੇ ਕੀਤਾ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਨੇ ਤਾਂ ਗੱਲਬਾਤ ਦੌਰਾਨ ਵੀ ਅਤੇ ਗੱਲਬਾਤ ਤੋਂ ਬਾਅਦ ਵੀ ਕਿਸਾਨ ਅੰਦੋਲਨ ਪ੍ਰਤੀ ਝੂਠੇ ਪ੍ਰਚਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਰੀ ਰੱਖਿਆ ਹੈ। ਇਹੋ ਹਾਲ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਦਾ ਹੈ। ਇਸ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਇਸ ਦੇ ਵਜ਼ੀਰਾਂ, ਅਹੁਦੇਦਾਰਾਂ ਤੇ ਛੋਟੇ-ਵੱਡੇ ਆਗੂਆਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਜ਼ੋਰਦਾਰ ਅਤੇ ਵਿਸ਼ੇਸ਼ ਤੌਰ ’ਤੇ ਸਿੱਧੇ ਟਕਰਾਓ ਦੇ ਰੂਪ ’ਚ ਰਿਹਾ ਹੈ। ਕਿਸਾਨਾਂ ਨੇ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੀ ਸਮਾਰੋਹ, ਚਾਹੇ ਉਹ ਸਰਕਾਰੀ ਹੋਵੇ ਜਾਂ ਪਾਰਟੀ ਪੱਧਰ ਦਾ ਬਿਨਾਂ ਆਪਣਾ ਰੋਸ ਜਤਾਏ ਹੋਣ ਨਹੀਂ ਦਿੱਤਾ ਹੈ। ਕਿਹਾ ਜਾ ਸਕਦਾ ਹੈ ਕਿ ਹਰਿਆਣਾ ’ਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਜ਼ੀਰਾਂ ਤੇ ਆਗੂਆਂ ਨੂੰ ਵਖਤ ਪਾਇਆ ਹੋਇਆ ਹੈ। ਜਿਸ ਕਰਕੇ ਹੁਕਮਰਾਨ ਬੁਖਲਾ ਵੀ ਜਾਂਦੇ ਹਨ ਅਤੇ ਕਿਸਾਨਾਂ ਵਿਰੁੱਧ ਤਾਨਾਸ਼ਾਹੀ ਭਰੇ ਢੰਗ ਨਾਲ ਦੋਸ਼ ਮੜ੍ਹਦੇ ਰਹੇ ਹਨ। ਲਾਏ ਗਏ ਗਲਤ ਦੋਸ਼ਾਂ ਕਾਰਨ ਕਿਸਾਨਾਂ ਨੂੰ ਮੁੜ ਵਿਰੋਧ ਭਖਾਉਣਾ ਪੈਂਦਾ ਹੈ। ਜਿਸ ਦੇ ਸਾਹਮਣੇ ਕਿਸਾਨਾਂ ਵਿਰੁੱਧ ਬਣਾਏ ਝੂਠੇ ਮੁਕੱਦਮੇ ਸਰਕਾਰ ਨੂੰ ਵਾਪਸ ਲੈਣ ’ਤੇ ਮਜਬੂਰ ਹੋਣਾ ਪੈਂਦਾ ਹੈ। ਤਾਜ਼ਾ ਮਾਮਲਾ ਕਿਸਾਨਾਂ ਵਿਰੁੱਧ ਦੇਸ਼ਧਰੋਹ ਦਾ ਮੁਕੱਦਮਾ ਦਰਜ ਕਰਨ ਦਾ ਹੈ। ਜਿਸ ਖ਼ਿਲਾਫ਼ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਰਕਾਰਾਂ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਕਿਸਾਨਾਂ ਤੇ ਉਨ੍ਹਾਂ ਦੇ ਹਿਮਾਇਤੀਆਂ ਦਾ ਰੋਸ ਜਤਾਉਣਾ ਸੁਭਾਵਿਕ ਹੈ। ਇਸ ਬਾਰੇ ਗਲਤ ਪ੍ਰਚਾਰ ਵੀ ਹੋ ਰਿਹਾ ਹੈ ਕਿ ਕਿਸਾਨ ਹਿੰਸਕ ਹੋਣ ਲੱਗੇ ਹਨ। ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਦੀ ਤਾਕਤ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਇਸ ਲਈ ਕਿਸਾਨ ਹਿੰਸਕ ਹੋ ਰਹੇ ਹਨ। ਅਸਲ ’ਚ ਇਹ ਝੂਠਾ ਪ੍ਰਚਾਰ ਹੈ। ਇਹ ਕਿਸਾਨ ਅੰਦੋਲਨ ਦੇ ਦੋਖੀਆਂ ਦੀ ਖੁਸ਼ਫਹਿਮੀ ਤੋਂ ਵੱਧ ਕੁਝ ਵੀ ਨਹੀਂ। ਅਸਲੀਅਤ ਇਹ ਹੈ ਕਿ ਕਿਸਾਨ ਅੰਦਲੋਨ ਕੌਮੀ ਪੱਧਰ ’ਤੇ ਫੈਲ ਹੀ ਨਹੀਂ ਰਿਹਾ ਸਗੋਂ ਮਜ਼ਬੂਤ ਵੀ ਹੋ ਰਿਹਾ ਹੈ। ਜਿਸ ਦਾ ਸਬੂਤ 22 ਜੁਲਾਈ ਨੂੰ ਸੰਸਦ ਸਾਹਮਣੇ ਦੇਸ਼ ਦੇ ਸਾਰੇ ਰਾਜਾਂ ’ਚੋਂ ਆਏ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਤੋਂ ਮਿਲ ਜਾਵੇਗਾ। ਕਿਸਾਨ ਅੰਦੋਲਨ ਦੇ ਅਗਲੇ ਦਿਨਾਂ ’ਚ ਇਹ ਦੇਖਣ ਨੂੰ ਵੀ ਮਿਲੇਗਾ ਕਿ ਬੀਤੇ ਮਹੀਨਿਆਂ ’ਚ ਦੇਸ਼ ਪੱਧਰ ’ਤੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਪ੍ਰਤੀ ਹੋਰ ਸੂਝ ਆਈ ਹੈ। ਇਸ ਕਰਕੇ ਸਭਨਾਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਦੇਸ਼ ਭਰ ਦੇ ਕਿਸਾਨਾਂ ਦੀ ਮੰਗ ਬਣਦੀ ਜਾ ਰਹੀ ਹੈ।
ਆਉਣ ਵਾਲੇ ਦਿਨਾਂ ’ਚ ਕਿਸਾਨ ਅੰਦੋਲਨ ਦੇ ਦੋਖੀਆਂ ਦੇ ਕਈ ਵਹਿਮ ਦੂਰ ਹੋਣ ਵਾਲੇ ਹਨ। ਕਿਸਾਨ ਅੰਦੋਲਨ ਕੀ ਕਰਨ ਵਾਲਾ ਹੈ, ਇਸ ਦੀ ਕੀ ਤਾਕਤ ਹੈ ਇਸ ਨੂੰ ਕੇਂਦਰ ਦੀ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਕਿਸਾਨ ਹੋਰ ਹੰਭਲਾ ਮਾਰਨ ਲਈ ਤਿਆਰ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ