BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

ਆਤਮ ਵਿਸ਼ਵਾਸ ਦਾ ਜਲਵਾ

July 19, 2021 11:59 AM

ਰਾਕੇਸ਼ ਕੁਮਾਰ

ਆਤਮ ਵਿਸ਼ਵਾਸ ਇੱਕ ਐਸਾ ਲਫ਼ਜ਼ ਹੈ ਜਿਹੜਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਬਦਲਣ ਦੀ ਤਾਕਤ ਰੱਖਦਾ ਹੈ ਤੇ ਇਨਸਾਨ ਨੂੰ ‘ਸਫਲ ਇਨਸਾਨ’ ਦੀ ਸ਼੍ਰੇਣੀ ਵਿੱਚ ਲਿਆ ਕੇ ਖੜ੍ਹਾ ਕਰ ਦਿੰਦਾ ਹੈ। ਆਤਮ ਵਿਸ਼ਵਾਸ ਰੱਖਣ ਵਾਲੇ ਇਨਸਾਨ ਜ਼ਿਆਦਾ ਸਫ਼ਲ ਤੇ ਕਾਮਯਾਬ ਹੁੰਦੇ ਹਨ। ਉਨ੍ਹਾਂ ਵਿੱਚ ਮੌਕਿਆਂ ਨੂੰ ਆਪਣੇ ਵੱਲ ਕਰਨ ਦੀ ਕਾਬਲੀਅਤ ਹੁੰਦੀ ਹੈ। ਆਤਮ ਵਿਸ਼ਵਾਸ ਆਦਮੀ ਦਾ ਸਵੈ ਵਿਕਾਸ ਕਰਨ, ਮਾਣ-ਸਨਮਾਨ ਵਿੱਚ ਵਾਧਾ ਕਰਨ ਅਤੇ ਸਤਿਕਾਰਤ ਵਿਅਕਤੀ ਬਣਨ ਵਿੱਚ ਸਹਾਇਤਾ ਕਰਦਾ ਹੈ।
ਸਾਡੀ ਜ਼ਿੰਦਗੀ ਨਿਰੰਤਰ ਚੱਲਦੀ ਹੈ ਜਿਸ ਵਿੱਚ ਬਹੁਤ ਸਾਰੇ ਪੜਾਅ ਆਉਂਦੇ ਹਨ ਜੋ ਸਾਡੇ ਜੀਵਨ ਵਿੱਚ ਸੁੱਖ-ਦੁੱਖ ਦਾ ਕਾਰਨ ਬਣਦੇ ਹਨ। ਇਹੋ ਕਾਰਨ ਹੀ ਸਾਡੇ ਆਤਮ ਵਿਸ਼ਵਾਸ ਨੂੰ ਵੀ ਪਰਖਦੇ ਹਨ। ਸੁੱਖ ਵਿੱਚ ਬਹੁਤਾ ਆਤਮ ਵਿਸ਼ਵਾਸੀ ਹੋਣਾ ਘਾਤਕ ਹੁੰਦਾ ਹੈ ਤੇ ਦੁੱਖ ਵਿੱਚ ਆਤਮ ਵਿਸ਼ਵਾਸ ਗੁਆ ਲੈਣਾ ਜ਼ਿੰਦਗੀ ਦੇ ਬਹੁਤ ਸਾਰੇ ਰਸਤੇ ਬੰਦ ਕਰ ਦਿੰਦਾ ਹੈ।
ਮੁਸ਼ਕਿਲਾਂ ਹਰ ਇੱਕ ਇਨਸਾਨ ਦੇ ਜੀਵਨ ਦਾ ਹਿੱਸਾ ਹੁੰਦੀਆਂ ਹਨ ਪਰ ਜੋ ਇਨਸਾਨ ਆਤਮ ਵਿਸ਼ਵਾਸ ਬਣਾਈ ਰੱਖਦਾ ਹੈ ਉਸ ਨੂੰ ਕਦੇ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਗੁੰਝਲਦਾਰ ਹਾਲਾਤਾਂ ਵਿੱਚ ਆਤਮ ਵਿਸ਼ਵਾਸ ਰੱਖਣ ਵਾਲੇ ਇਨਸਾਨ ਸਹੀ ਫੈਸਲੇ ਲੈਣ ਦੇ ਯੋਗ ਹੁੰਦੇ ਹਨ। ਕਿਉਂਕਿ ਸਮੱਸਿਆਵਾਂ ਨਾਲ ਨਜਿੱਠਣਾ ਆਤਮ ਵਿਸ਼ਵਾਸੀ ਹੋਣ ਦੀ ਨਿਸ਼ਾਨੀ ਹੈ।
ਆਤਮ ਵਿਸ਼ਵਾਸ ਇੱਕ ਭਰੋਸਾ ਪੈਦਾ ਕਰਦਾ ਹੈ ਜਿਸ ਨਾਲ ਭਵਿੱਖ ਵਿੱਚ ਸਕਾਰਾਤਮਕ ਨਤੀਜਿਆਂ ਦੇ ਆਉਣ ਦੀ ਵੱਧ ਸੰਭਾਵਨਾ ਹੁੰਦੀ ਹੈ। ਜੀਵਨ ਦੇ ਹਰ ਖੇਤਰ ਵਿੱਚ ਚਾਹੇ ਉਹ ਪੜ੍ਹਾਈ ਹੋਵੇ, ਖੇਡ ਦਾ ਮੈਦਾਨ ਹੋਵੇ, ਕੋਈ ਖੋਜ ਦਾ ਕੰਮ ਹੋਵੇ, ਜਾਂ ਕੋਈ ਕਾਰੋਬਾਰ ਹੋਵੇ ਹਰ ਜਗ੍ਹਾ ’ਤੇ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ।
ਜ਼ਿੰਦਗੀ ਵਿੱਚ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ, ਬਸ ਲੋੜ ਆਤਮ ਵਿਸ਼ਵਾਸ ਜਗਾੳੇੁਣ ਦੀ ਹੁੰਦੀ ਹੈ। ਆਤਮ ਵਿਸ਼ਵਾਸ ਸਾਨੂੰ ਸਰੀਰਕ ਉੂਰਜਾ ਨਾਲ ਭਰ ਦਿੰਦਾ ਹੈ ਜਿਸ ਨਾਲ ਅਸੀਂ ਸਖਤ ਮਿਹਤਨ ਕਰਨ ਦੇ ਕਾਬਲ ਬਣਦੇ ਹਾਂ। ਜ਼ਿੰਦਗੀ ਵਿੱਚ ਕਈ ਵਾਰ ਸਾਨੂੰ ਅਸਫਲਤਾਵਾਂ ਦਾ ਮੂੰਹ ਦੇਖਣਾ ਪੈਂਦਾ ਹੈ ਤੇ ਉਸ ਸਮੇਂ ਸਾਡੇ ਦੋਸਤ, ਮਿੱਤਰ, ਰਿਸ਼ਤੇਦਾਰ ਸਾਨੂੰ ਹੌਸਲਾ ਦਿੰਦੇ ਰਹਿੰਦੇ ਹਨ ਤਾਂ ਕਿ ਸਾਡੇ ਵਿੱਚੋਂ ਕਿਤੇ ਆਤਮ ਵਿਸ਼ਵਾਸ ਪਸਤ ਨਾ ਹੋ ਜਾਵੇ। ਆਤਮ ਵਿਸ਼ਵਾਸ ਕੰਮ ਵਿੱਚ ਮੁਹਾਰਤ ਹਾਸਲ ਕਰਵਾਉਂਦਾ ਹੈ ਜਿਸ ਨਾਲ ਆਦਮੀ ਦੀ ਸ਼ਲਾਘਾ ਹੁੰਦੀ ਹੈ। ਜਿਵੇਂ ਜੇਕਰ ਕਿਸੇ ਵਿਅਕਤੀ ਨੂੰ ਵਿਸ਼ਵਾਸ ਹੈ ਕਿ ਉਹ ਨੌਕਰੀ ਨਾਲੋਂ ਕਾਰੋਬਾਰ ਚੰਗੀ ਤਰ੍ਹਾਂ ਕਰ ਸਕਦਾ ਹੈ ਤਾਂ ਉਹ ਇੱਕ ਦਿਨ ਸਫ਼ਲ ਵਪਾਰੀ ਹੋਵੇਗਾ।
ਜੀਵਨ ਦੀ ਅਨਿਸ਼ਚਤਾ ਦਾ ਸਾਹਮਣਾ ਆਤਮ ਵਿਸ਼ਵਾਸ ਤੋਂ ਬਗੈਰ ਨਹੀਂ ਕੀਤਾ ਜਾ ਸਕਦਾ। ਆਤਮ ਵਿਸ਼ਵਾਸ ਦੂਜਿਆਂ ਦੀਆਂ ਸਫ਼ਲਤਾਵਾਂ ਤੋਂ ਪੈਦਾ ਹੋਣ ਵਾਲੀ ਈਰਖਾ, ਹੀਣ-ਭਾਵਨਾ ਨੂੰ ਸਮਾਪਤ ਕਰ ਦਿੰਦਾ ਹੈ। ਜਿਸ ਨਾਲ ਉਹ ਇਨਸਾਨ ਜ਼ਿੰਦਗੀ ਵਿੱਚ ਰੋਲ ਮਾਡਲ ਬਣਦੇ ਹਨ ਜੋ ਕਿ ਦੂਜਿਆਂ ਨੂੰ ਕਾਫ਼ੀ ਹੱਦ ਤੱਕ ਪ੍ਰੇਰਿਤ ਕਰਦੇ ਹਨ।
ਆਤਮ ਵਿਸ਼ਵਾਸ ਦੇ ਧਾਰਨੀ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਦਾ ਦ੍ਰਿੜ ਰਹਿੰਦੇ ਹਨ। ਜਿਸ ਨਾਲ ਉਹ ਹਰ ਵਾਰ ਸਫ਼ਲਤਾ ਦਾ ਮੂੰਹ ਚੁੰਮਦੇ ਹਨ। ਗ਼ਲਤੀਆਂ ਵੱਲ ਧਿਆਨ ਦੇਣ ਨਾਲ ਅਤੇ ਸਕਾਰਾਤਮਕ ਵਿਚਾਰਾਂ ਨਾਲ ਆਤਮ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਬਹਰਹਾਲ ਆਤਮ ਵਿਸ਼ਵਾਸ ਇੱਕ ਐਸਾ ਸ਼ਕਤੀਸ਼ਾਲੀ ਹੱਥਿਆਰ ਹੈ ਜੋ ਹਰ ਕਿਸਮ ਦੇ ਡਰ ਨੂੰ ਖਤਮ ਕਰਕੇ ਮੰਜਿਲ ਵੱਲ ਲੈ ਕੇ ਜਾਂਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ