BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਉਪ ਮੁੱਖ ਮੰਤਰੀ ਦੋ ਦੇ ਭਾਵੇਂ ਤਿੰਨ ਬਣਾ ਦਿਓ ਲੋਕਾਂ ਨੂੰ ਕੀ ਫਾਇਦਾ ਹੋਵੇਗਾ : ਗਿੱਲ ਪੱਤੀ

July 19, 2021 12:18 PM

ਅਨਿਲ ਵਰਮਾ
ਬਠਿੰਡਾ/18 ਜੁਲਾਈ : ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਹਿੰਦੂ ਅਤੇ ਦਲਿਤ ਦੋ ਉਪ ਮੁੱਖ ਮੰਤਰੀ ਬਨਾਏ ਜਾਣਗੇ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਅਤੇ ਬੁਲਾਰੇ ਭੋਲਾ ਸਿੰਘ ਗਿੱਲਪੱਤੀ ਨੇ ਕਿਹਾ ਕਿ ਦੋ ਕੈਬਨਿਟ ਵਜ਼ੀਰਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਦਾ ਕੀ ਫ਼ਾਇਦਾ ਹੋਵੇਗਾ ? ਸਗੋਂ ਇਹ ਤਾਂ ਖ਼ਜ਼ਾਨੇ ਤੇ ਹੋਰ ਬੋਝ ਵਧੇਗਾ ਜਿਸ ਦਾ ਸਾਰਾ ਅਸਰ ਪੰਜਾਬ ਦੇ ਲੋਕਾਂ ਦੀ ਜੇਬ ਤੇ ਪਵੇਗਾ ।
ਗਿੱਲਪੱਤੀ ਨੇ ਕਿਹਾ ਕਿ ਅਕਾਲੀ ਪਾਰਟੀ ਆਪਣੇ ਆਪ ਨੂੰ ਗੁਰੂ ਫਲਸਫੇ ਦੀ ਧਾਰਨੀ ਦੱਸਦੀ ਹੈ ਪਰ ਗੂਰੂ ਸਾਹਿਬ ਨੇ ‘‘ ਸਭੈ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰੈ ਜੀਓ’’ ਦਾ ਸੰਦੇਸ਼ ਦਿੱਤਾ ਸੀ ਪਰ ਅਕਾਲੀ ਦਲ ਜਾਤਾਂ .ਧਰਮਾਂ ਚ ਵੰਡੀਆਂ ਪਾਕੇ ਗੁਰੂ ਸਿਧਾਂਤ ਦਾ ਵਿਰੋਧ ਕਰ ਰਹੇ ਨੇ ਉਨ੍ਹਾ ਕਿਹਾ ਕਿ ਲੋਕਾਂ ਨੂੰ ਹੁਣ ਜਦੋਂ ਵੰਡਣ ਹੀ ਲੱਗੇ ਨੇ ਤਾਂ ਫਿਰ ਬੈਕਵਰਡ ਕਲਾਸ ਨੂੰ ਕਾਸਤੋ ਪਿੱਛੇ ਛੱਡਿਆ ਇਕ ਉਪ ਮੁੱਖ ਮੰਤਰੀ ਉਸ ਦਾ ਵੀ ਬਣਾ ਦੇਣਾ ਚਾਹੀਦਾ । ਉਨ੍ਹਾਂ ਰਵਾਇਤੀ ਪਾਰਟੀਆਂ ਨੂੰ ਕਿਹਾ ਕਿ ਪੰਜਾਬ ਉਪ ਮੁੱਖ ਮੰਤਰੀ ਨਹੀਂ ਚਾਹੁੰਦਾ , ਪੰਜਾਬ ਰੁਜ਼ਗਾਰ ਚਾਹੁੰਦਾ, ਪੰਜਾਬ ਕਰਜ਼ਾ ਮਕਤੀ ਚਾਹੁੰਦਾ ਹੈ , ਪੰਜਾਬ ਨਸ਼ਾ ਮੁਕਤੀ ਚਹੁੰਦੈ ,ਪੰਜਾਬ ਬੇਅਦਬੀ ਕਰਨ ਵਾਲਿਆ ਨੂੰੰ ਸਜ਼ਾਵਾਂ ਚਹੁੰਦੈ, ਪੰਜਾਬ ਸ਼ਸਤੀ ਬਿਜਲੀ ਚਹੁੰਦੈ,ਪੰਜਾਬ ਨੰਬਰ ਇੱਕ ਸੂਬਾ ਬਣਨ ਵਾਸਤੇ ਵਿਜ਼ਨ ਚਾਹੁੰਦਾ । ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਛਲਾਵੇ ਤੇ ਲ਼ਾਲਚੀ ਬਿਆਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ । ਆਉਣ ਵਾਲੇ ਚਾਰ -ਛੇ ਮਹੀਨਿਆਂ ਵਿਚ ਇਹ ਸੁਆਰਥੀ ਲੋਕ ਹੋਰ ਗੱਪ, ਝੂਠ ਅਤੇ ਲਾਲਚੀ ਨਾਅਰੇ ਦੇ ਕੇ ਸੱਤਾ ਹਥਿਆਉਣ ਲਈ ਉਤਾਵਲੇ ਹੋਣਗੇ ਜਿਨਾ ਤੋਂ ਸੁਚੇਤ ਹੋਣ ਦੀ ਲੋੜ ਹੈ ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਪੰਜ ਸਾਲਾਂ ਲਈ ਆਪਣੀ ਕਿਸਮਤ ਦੀ ਵਾਗਡੋਰ ਕਿਸੇ ਪਾਰਟੀ ਹੱਥ ਦੇਣ ਤੋ ਪਹਿਲਾਂ ਸੋਚ ਸਮਝ ਕੇ ਆਪਣੇ ਹੱਕ/ਅਧਿਕਾਰ ਦਾ ਇਸਤੇਮਾਲ ਕਰਨ ਤਾਂ ਜੋ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ,ਘਰ ਘਰ ਨੌਕਰੀ, ਕਰਜ਼ ਮਾਫੀ, ਸਸਤੀ ਬਿਜਲੀ, ਸਸਤਾ ਤੇਲ ਪੈਟਰੋਲ, ਡੀਜ਼ਲ ਮਿਲ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ