BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਖੇਡਾਂ

ਟ੍ਰਾਈਡੈਂਟ ਦੇ ਕ੍ਰਿਕਟ ਮੈਦਾਨ ’ਚ ਹੋਇਆ ਪੀਸੀਏ ਕ੍ਰਿਕਟ ਟੂਰਨਾਮੈਂਟ

July 19, 2021 01:17 PM

- ਬਰਨਾਲਾ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ ਹਰਾਇਆ
- ਪ੍ਰਧਾਨ ਵਿਵੇਕ ਸਿੰਧਵਾਨੀ ਤੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਸਮੁੱਚੀ ਟੀਮ ਨੂੰ ਦਿੱਤੀ ਵਧਾਈ

ਸੁਰਿੰਦਰ ਗੋਇਲ
ਬਰਨਾਲਾ, 18 ਜੁਲਾਈ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਪਦਮਸ੍ਰੀ ਰਜਿੰਦਰ ਗੁਪਤਾ ਦੀ ਦੇਖ ਰੇਖ ’ਚ ਕਰਵਾਏ ਜਾ ਰਹੇ ਪੰਜਾਬ ਸਟੇਟ ਡਿਸਟ੍ਰਿਕਟ ਸੀਨੀਅਰ 20 ਕ੍ਰਿਕਟ ਟੂਰਨਾਮੈਂਟ ’ਚ ਪਹਿਲੇ ਮੈਚ ’ਚ ਬਰਨਾਲਾ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 74 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ’ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਤੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਹ ਮੈਚ ਟ੍ਰਾਈਡੈਂਟ ਦੇ ਕ੍ਰਿਕਟ ਗਰਾਊਂਡ ਬਰਨਾਲਾ ਵਿਖੇ ਖੇਡਿਆ ਗਿਆ। ਬਰਨਾਲਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਲਿਆ। ਬਰਨਾਲਾ ਦੀ ਟੀਮ ਵੱਲੋਂ ਪਾਰੀ ਦੀ ਸ਼ੁਰੂਆਤ ਵੀਨਸ ਗਰਗ ਤੇ ਮਨਦੀਪ ਇੰਦਰ ਬਾਵਾ ਨੇ ਕੀਤੀ। ਵੀਨਸ ਗਰਗ ਨੇ 24 ਗੇਂਦਾਂ ’ਚ 38 ਰਣ, ਜਿਸ ’ਚ 3 ਚੌਕੇ ਤੇ 2 ਛੱਕੇ ਸ਼ਾਮਲ ਸਨ। ਇਸੇ ਤਰ੍ਹਾਂ ਨਾਲ ਮਨਿੰਦਰ ਬਾਵਾ ਨੇ ਵੀ ਸ਼ਾਨਦਾਰ ਬੱਲੇਬਾਜੀ ਕੀਤੀ, ਉਨ੍ਹਾਂ ਨੇ 30 ਗੇਂਦਾਂ ’ਚ 36 ਰਣ, ਜਿਸ ’ਚ 4 ਚੌਂਕੇ 1 ਛੱਕਾ ਸ਼ਾਮਲ ਸੀ, ਬਣਾਏ। ਪਰ ਪਾਰੀ ਦੀ ਮਜਬੂਤੀ ਬੱਲੇਬਾਜ ਸੰਦੀਪ ਸਿੰਘ ਨੇ ਦਿੱਤੀ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਸਿਰਫ 35 ਗੇਂਦਾਂ ’ਚ 73 ਰਣ ਬਣਾਏ। ਜਿਸ ’ਚ 5 ਚੌਕੇ ਤੇ 7 ਛੱਕੇ ਸ਼ਾਮਲ ਸਨ। ਉਹ ਨਾਟ ਆਊਟ ਰਹੇ। ਉਨ੍ਹਾਂ ਨੂੰ ਮੈਨ ਆਫ ਦਾ ਮੈਚ ਘੋਸ਼ਿਤ ਕੀਤਾ ਗਿਆ। ਬਰਨਾਲਾ ਦੀ ਟੀਮ ਨੇ 20 ਓਵਰਾਂ ’ਚ ਸ਼ਾਨਦਾਰ 6 ਵਿਕਟਾਂ ਤੇ 208 ਰਣ ਬਣਾਏ। ਰਣਾਂ ਦੀ ਔਸਤ ਪ੍ਰਤੀ ਓਵਰ 10.40 ਰਣਾਂ ਦੀ ਰਹੀ। ਬਠਿੰਡਾ ਵੱਲੋਂ ਉਦੈ ਪ੍ਰਤਾਪ ਸ਼ਰਨ ਤੇ ਅਵੀਰ ਕੋਹਲੀ ਵੱਲੋਂ 2-2 ਵਿਕਟਾਂ ਤੇ ਤਰਨਪ੍ਰੀਤ ਸਿੰਘ ਬਰਾੜ ਤੇ ਪਾਲ ਖੁਰਾਣਾ ਵੱਲੋਂ 1-1 ਵਿਕਟ ਲਈ ਗਈ। ਜਵਾਬ ’ਚ ਬਠਿੰਡਾ ਦੀ ਸ਼ੁਰੂਆਤ ਬੇਹੱਦ ਮਾੜੀ ਰਹੀ। ਉਸ ਦੇ ਓਪਨਰ ਕਮਲਜੀਤ ਸਿੰਘ ਬਿਨ੍ਹਾਂ ਖਾਤਾ ਖੋਲ੍ਹਿਆਂ ਪਹਿਲੀ ਗੇਂਦ ਤੇ ਹੀ ਆਊਟ ਹੋ ਗਏ। ਅਮਨਦੀਪ ਸਿੰਘ ਨੇ ਸਿਰਫ 2 ਰਣ ਬਣਾਏ। ਉਦੈ ਪ੍ਰਤਾਪ ਸ਼ਰਨ ਨੇ 56 ਰਣਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਅਰਜੁਨ ਸਿੰਘ ਵੀ ਕੁਝ ਖਾਸ ਨਹੀਂ ਕਰ ਸਕੇ। ਉਹ ਵੀ ਸਿਰਫ 11 ਰਣਾਂ ਤੇ ਆਊਟ ਹੋ ਗਏ। ਇਸ ਤਰ੍ਹਾਂ ਬਠਿੰਡਾ ਦੀ ਟੀਮ 17.4 ਓਵਰਾਂ ’ਚ 134 ਰਣ ਬਣਾ ਕੇ ਆਲ ਆਊਟ ਹੋ ਗਈ।
ਬਰਨਾਲਾ ਵੱਲੋਂ ਗੇਂਦਬਾਜ ਸੰਦੀਪ ਸਿੰਘ ਨੇ ਸ਼ਾਨਦਾਰ ਤਿੰਨ ਵਿਕਟਾਂ ਲਈਆਂ। ਜਾਣਕਾਰੀ ਦਿੰਦਿਆਂ ਜਿਲ੍ਹਾ ਕਿ੍ਰਕਟ ਐਸੋ. ਬਰਨਾਲਾ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਤੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ’ਚ ਪੰਜਾਬ ਭਰ ਦੀਆਂ 20 ਟੀਮਾਂ ਭਾਗ ਲੈ ਰਹੀਆਂ ਹਨ। ਟੀਮਾਂ ਨੂੰ ਚਾਰ ਗਰੁਪਾਂ ’ਚ ਵੰਡਿਆ ਗਿਆ ਹੈ। ਫਾਈਨਲ ਮੈਚ 29 ਜੁਲਾਈ ਨੂੰ ਖੇਡਿਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ