BREAKING NEWS
ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀਕਾਂਗਰਸ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰੇ : ਕਾਮਰੇਡ ਸੇਖੋਂ

ਦੁਨੀਆ

ਇਟਲੀ ਦੀ ਜੰਮਪਲ ਪੰਜਾਬੀ ਮੁਟਿਆਰ ਨਗਮਾ ਚੌਧਰੀ ਨੇ ਇੰਗਲੈਂਡ ’ਚ ਏ ਗਰੇਡ ’ਚ ਮਾਸਟਰ ਡਿਗਰੀ ਹਾਸਲ ਕਰਕੇ ਕੀਤਾ ਪਰਿਵਾਰ ਤੇ ਭਾਰਤ ਦਾ ਨਾਂ ਰੌਸ਼ਨ

July 21, 2021 12:58 PM

ਦਵਿੰਦਰ ਹੀਂਉ
ਇਟਲੀ, 20 ਜੁਲਾਈ : ਭਾਰਤ ਦੇ ਲੋਕ ਦੁਨੀਆਂ ਭਰ ਵਿੱਚ ਜਿੱਥੇ ਵੀ ਜਾ ਵਸਦੇ ਹਨ , ਇਹ ਆਪਣੀ ਮਿਹਨਤ, ਲਗਨ ਅਤੇ ਦਿ੍ਰੜ੍ਹਤਾ ਨਾਲ ਕਾਮਯਾਬੀ ਹਾਸਲ ਕਰਕੇ ਝੰਡੇ ਜ਼ਰੂਰ ਬੁਲੰਦ ਕਰਦੇ ਹਨ,ਵਿਦੇਸਾਂ ਵਿੱਚ ਵੀ ਆ ਕੇ ਵੱਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਵੀ ਹਰ ਖੇਤਰ ਵਿੱਚ ਆਏ ਦਿਨ ਮੱਲਾਂ ਮਾਰ ਕੇ ਭਾਰਤੀ ਭਾਈਚਾਰੇ ਦਾ ਅਤੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕਰਨ ਵਿੱਚ ਕੋਈ ਕਸਰ ਨਹੀ ਛੱਡ ਰਹੇ ਅਜਿਹੀ ਹੀ ਇਟਲੀ ਦੀ ਜੰਮਪਲ ਇੱਕ ਪੰਜਾਬਣ ਹੈ ਨਗਮਾ ਚੌਧਰੀ ਜਿਸ ਨੇ ਕਿ ਆਪਣੀ ਕਾਬਲੀਅਤ ਦੇ ਦਮ ਤੇ ਬਰਤਾਨੀਆ(ਇੰਗਲੈਂਡ) ਦੇ ਕੈਂਟ ਸਕੂਲ ਤੋਂ ਮਾਸਟਰ ਆਫ ੳਸਤੇਪਤੀਆ (ਹੱਡੀਆ ਦੀ ਮਾਹਰ) ਵਿੱਚ ਮਾਸਟਰ ਡਿਗਰੀ ਹਾਸਲ ਹੀ ਨਹੀ ਕੀਤੀ ਸਗੋਂ ਏ” ਗਰੇਡ ਦੇ ਨੰਬਰ ਵੀ ਲਏ ਹਨ,ਨਗਮਾ ਚੌਧਰੀ ਆਪਣੇ ਪਿਤਾ ਜਗਦੀਪ ਚੌਧਰੀ ਅਤੇ ਮਾਤਾ ਪਾਮੀਲਾ ਠਾਕਰ ਨਾਲ ਇਟਲੀ ਦੇ ਵੇਰੋਨਾ ਜ਼ਿਲ੍ਹਾ ਦੇ ਕਸਬਾ ਨੌਗਾਰੋਲਾ ਦੀ ਰੋਕਾ ਵਿਖੇ ਰਹਿੰਦਿਆ ਹੋਇਆਂ ਸਕੂਲਾ ਮੇਦੀਆ ਵਿਚੋਂ ਵੀ ਛੋਟੇ ਹੁੰਦਿਆਂ ਪਹਿਲੇ ਨੰਬਰ ਤੇ ਆਉਂਦੀ ਰਹੀ ਹੈ ਜਿਸ ਦਾ ਜਿਕਰ ਉਸ ਸਮੇ ਦੀਆਂ ਇਟਾਲੀਅਨ ਅਖਬਾਰਾਂ ਵੱਲੋਂ ਵੀ ਕੀਤਾ ਗਿਆ ਹੈ ਅਤੇ ਵੇਰੋਨਾ ਯੂਨੀਵਰਸਿਟੀ ਦੌਰਾਨ ਵੀ ਪੜ੍ਹਾਈ ਵਿੱਚ ਅਨੇਕਾ ਮੱਲਾਂ ਮਾਰੀਆਂ ਸਨ, ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਸ਼ਹਿਰ ਮੋਰਿੰਡਾ ਵਿੱਚ ਵਸਦੇ ਉੱਘੇ ਸਮਾਜ ਸੇਵੀ ਬਜੁਰਗ ਸਰਦਾਰ ਹਰਬੰਸ ਚੌਧਰੀ ਤੇ ਊਸ਼ਾ ਰਾਣੀ ਦੀ ਪੋਤੀ ਨਗਮਾ ਚੌਧਰੀ ਦੇ ਪਿਤਾ ਉੱਘੇ ਕਾਰੋਬਾਰੀ ਜਗਦੀਪ ਚੌਧਰੀ ਅਤੇ ਮਾਤਾ ਪਾਮੀਲਾ ਚੌਧਰੀ ਨੇ ਖੁਸ਼ੀ ਭਰੇ ਸ਼ਬਦਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸਾਨੂੰ ਆਪਣੇ ਬੱਚਿਆਂ ਤੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਵੱਡੀ ਬੇਟੀ ਵਕੀਲ ਮੇਘਨਾ ਚੌਧਰੀ ਨੇ ਵੀ ਪਿਛਲੇ ਸਮੇਂ ਇਟਲੀ ਵਿੱਚ “ਅੰਤਰਰਾਸਟਰੀ ਹਵਾਬਾਜ਼ੀ ਕਾਨੂੰਨੀ ਸੇਵਾਵਾਂ“ ਦੀ ਮੁੱਖ ਸਲਾਹਕਾਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੋਇਆ ਹੈ। ਉਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਉੱਤੇ ਆਪਣਾ, ਆਪਣੇ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਖੁਸ਼ੀ ਦੇ ਮੌਕੇ ਤੇ ਸਮੁੰਹ ਭਾਈਚਾਰੇ ਅਤੇ ਸਾਕ-ਸਬੰਧੀਆਂ ਵਲੋਂ ਮੁਬਾਰਕਾਂ ਪੇਸ਼ ਕੀਤੀਆਂ ਜਾ ਰਹੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈ

ਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂ

ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ

ਸਮਾਜਵਾਦੀ ‘‘ਕਿਊਬਾ’’ ਬਣਿਆ 2 ਤੋਂ 11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੇਣ ਵਾਲਾ ਪਹਿਲਾ ਦੇਸ਼

ਨਾਰਵੇ ’ਚ ਸੋਸ਼ਲਿਸਟ ਲੈਫਟ ਤੇ ਸੈਂਟਰ ਪਾਰਟੀ ਦੀ ਮਦਦ ਨਾਲ ਬਣੇਗੀ ਲੇਬਰ ਪਾਰਟੀ ਦੀ ਬਣ ਸਕੇਗੀ ਸਰਕਾਰ

ਮਾਝਾ ਯੂਥ ਕਲੱਬ ਵੱਲੋਂ ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ

ਤਾਲਿਬਾਨ ਵੱਲੋਂ ਕਾਰੋਬਾਰ ਲਈ ਪਾਕਿ ਕਰੰਸੀ ਦੀ ਵਰਤੋਂ ਕਰਨ ਤੋਂ ਨਾਂਹ

ਜੀ-20 ਸੰਮੇਲਨ ’ਚ ਇਟਲੀ ਨੂੰ ਮਿਲੀ ਵੈਕਸੀਨ ਦੀ ‘ਤੀਜੀ ਖ਼ੁਰਾਕ’ ਲਗਾਉਣ ਦੀ ਪ੍ਰਵਾਨਗੀ

ਇੰਡੋਨੇਸ਼ੀਆ : ਜੇਲ੍ਹ ’ਚ ਅੱਗ ਲੱਗਣ ਕਾਰਨ 41 ਕੈਦੀਆਂ ਦੀ ਮੌਤ, 80 ਜ਼ਖ਼ਮੀ

ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਬਣਾਈ ਨਵੀਂ ਸਰਕਾਰ