BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

ਸਾਉਣ ਮਹੀਨਾ ਦਿਨ ਤੀਆਂ ਦੇ...

July 22, 2021 11:28 AM

 

ਮਨਜੀਤ ਪਿਉਰੀ

ਸਾਉਣ ਮਹੀਨਾਂ ਕੁੜੀਆਂ ਲਈ ਖੁਸ਼ੀਆਂ ਭਰਿਆ ਮਹੀਨਾ ਹੁੰਦਾ ਹੈ।ਇਸ ਮਹੀਨੇ ਸੱਜ ਵਿਆਹੀਆਂ ਕੁੜੀਆਂ ਦੇ ਆਪਸੀ ਮੇਲ-ਮਿਲਾਪ ਹੁੰਦੇ ਸਨ।ਉਹ ਸਹੇਲੀਆਂ ਨਾਲ ਗੱਲਾਂ ਕਰਕੇ ਮਨ ਹਲਕਾ ਕਰਦੀਆਂ ਹਨ, ਇੱਕਠੀਆਂ ਹੋ ਕੇ ਤ੍ਰਿੰਝਣਾਂ ਵਿੱਚ ਬੈਠਦੀਆਂ ਸਨ।ਚਰਖੇ ਕੱਤਦੀਆਂ, ਨੱਚਦੀਆਂ ਸਨ ਤੇ ਇੱਕ ਦੂਜੀ ਨਾਲ ਦੁੱਖ-ਸੁੱਖ ਫੋਲ ਕੇ ਮਨ ਨੂੰ ਹਲਕਾ ਕਰਦੀਆਂ ਸਨ।ਪਰ ਹੁਣ ਉਹ ਪਹਿਲਾਂ ਵਾਲੀ ਗੱਲ੍ਹ ਨਹੀਂ ਰਹੀ ਨਾ ਤਾਂ ਉਹ ਤਿ੍ਰੰਝਣ ਰਹੇ ਹਨ ਤੇ ਨਾ ਹੀ ਚਰਖਿਆਂ ਦੀਆਂ ਘੂਕਾਂ ਸੁਣਾਈ ਦਿੰਦੀਆਂ ਹਨ।ਹੁਣ ਤਾਂ ਪੱਛਮੀ ਸੰਗੀਤ ਨੇ ਡਿਸਕੋ-ਡਾਂਸ ਨਾਲ ਹੀ ਲੋਕਾਂ ਦਾ ਮਨੋਰੰਜਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਸਾਉਣ ਮਹੀਨੇ ਵਿੱਚ ਗਿੱਧੇ ਵੀ ਕਿਤੇ-ਕਿਤੇ ਹੀ ਪੈਂਦੇ ਸੁਣਦੇ ਹਨ।ਹੁਣ ਤਾਂ ਜ਼ਿੰਦਗੀ ਦੀ ਭੱਜ-ਦੌੜ ਇੰਨ੍ਹੀ ਤੇਜ਼ ਹੋ ਗਈ ਹੈ ਕਿ ਕੁੜੀਆਂ ਨੂੰ ਸਹੁਰੇ ਘਰਾਂ ਤੋਂ ਵਿਹਲ ਹੀ ਨਹੀਂ ਮਿਲਦੀ ਨਾ ਹੀ ਹੁਣ ਪਹਿਲਾਂ ਵਾਲੇ ਸੁਹੇਲਪੁਣੇ ਰਹੇ। ਕੁੜੀਆਂ ਦਾ ਸਾਉਣ ਮਹੀਨੇ ਪੇਕੇ ਆਉਣ ਦਾ ਰਿਵਾਜ਼ ਵੀ ਖ਼ਤਮ ਹੁੰਦਾ ਜਾ ਰਿਹਾ ਹੈ।ਪਹਿਲੇ ਵੇਲਿਆਂ ਵਿੱਚ ਸਾਉਣ ਮਹੀਨੇ ਨੂੰਹ-ਸੱਸ ਆਹਮੋ-ਸਾਹਮਣੇ ਨਹੀਂ ਹੁੰਦੀਆਂ ਸਨ।ਹੁਣ ਪੀਂਘਾਂ ਝੁਟਣਾਂ ਵੀ ਇੱਕ ਨਾਟਕੀ ਜਿਹਾ ਅੰਦਾਜ਼ ਬਣ ਕੇ ਰਹਿ ਗਿਆ ਹੈ।
ਦਰੱਖਤ ਘੱਟ ਹੋਣ ਕਰਕੇ ਅਤੇ ਕੁੜੀਆਂ ਦੀ ਘੱਟ ਗਿਣਤੀ ਕਾਰਨ ਹੁਣ ਕੁੜੀਆਂ ਪੀਂਘਾਂ ਝੂਟਣੀਆਂ ਹੀ ਪਸੰਦ ਨਹੀਂ ਕਰਦੀਆਂ।ਸਾਉਣ ਮਹੀਨੇ ਦਾ ਵਾਤਾਵਰਣ ਰੰਗ-ਰੰਗੀਲਾ ਹੁੰਦਾ ਹੈ, ਇੱਕ ਸੱਜ ਵਿਆਹੀ ਦੁਲਹਨ ਦੀ ਤਰ੍ਹਾਂ।ਇਸ ਮਹੀਨੇ ਠੰਡੀਆਂ-ਠੰਡੀਆਂ ਪਾਉਣਾਂ ਸਰੀਰ ਨੂੰ ਠੰਡ ਪਹੁੰਚਾਉਂਦੀਆਂ ਹਨ ਅਤੇ ਮਨ ਨੂੰ ਬੜਾ ਸਕੂਨ ਮਿਲਦਾ ਹੈ।ਦਰੱਖਤਾਂ ਦੇ ਹਰੇ ’ਤੇ ਪੀਲੇ ਪੱਤੇ ਕੂਲੇ-ਕੂਲੇ ਹੁੰਦੇ ਹਨ ਅਤੇ ਬਚਪਨ ਦੀਆਂ ਯਾਦਾਂ ਤਾਜੀਆਂ ਕਰਦੇ ਹਨ ਕਿ ਕਿਵੇਂ ਬਚਪਨ ਕੋਮਲ ਹੁੰਦਾ ਹੈ। ਜਦੋਂ ਪਾਣੀ ਤੇ ਠੰਡਕ ਦੀ ਔੜ ਲੱਗਦੀ ਹੈ ਤਾਂ ਕੁੜੀਆਂ ਇੱਕਠੀਆਂ ਹੋ ਕੇ ਗੁੱਡੀ ਫੂਕਦੀਆਂ ਹਨ ਤੇ ਘਰਾਂ ਵਿੱਚ ਗੁਲਗੁਲੇ ਬਣਾਏ ਜਾਂਦੇ ਹਨ। ਦੁਆ ਕੀਤੀ ਜਾਂਦੀ ਹੈ ਕਿ:- ‘ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ’ ‘ਰੱਬਾ-ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ’।
ਗੁੱਡੀ ਫੂਕਣ ਤੋਂ ਇਲਾਵਾ ਇਸ ਮਹੀਨੇ ਹੋਰ ਵੀ ਬਹੁਤ ਸਾਰੇ ਸ਼ਗਨ ਕੀਤੇ ਜਾਂਦੇ ਹਨ, ਪਰ ਹੁਣ ਵਿਗਆਨਕ ਯੁੱਗ ਹੋਣ ਕਰਕੇ ਲੋਕਾਂ ਨੂੰ ਪਤਾ ਹੈ ਕਿ ਗੁੱਡੀ ਫੂਕਣ ਨਾਲ ਮੀਂਹ ਨਹੀਂ ਪੈਂਦਾ ਬਲਕਿ ਮਾਨਸੂਨ ਪੌਣਾਂ ਦੇ ਆਉਣ ਕਰਕੇ ਹੀ ਮੀਂਹ ਪੈਂਦਾ ਹੈ।ਗੁੱਡੀ ਫੂਕਣ ਦੀ ਰਸ਼ਮ ਤਾਂ ਹੁਣ ਖ਼ਤਮ ਹੀ ਹੋ ਗਈ ਲਗਦੀ ਹੈ।
ਸਾਉਣ ਮਹੀਨੇ ਹੀ ਅੰਬਾਂ ’ਤੇ ਜਵਾਨੀ ਆਉਂਦੀ ਹੈ।ਇਸ ਸਮੇਂ ਬਾਗਾਂ ਵਿੱਚ ਅੰਬੀਆਂ ਦੀਆਂ ਟਾਹਣੀਆਂ ਅੰਬਾਂ ਦੇ ਭਾਰ ਨਾਲ ਲਟਕਦੀਆਂ ਦਿਖਾਈ ਦਿੰਦੀਆਂ ਹਨ।ਇੱਕ ਅਜੀਬ ਜਿਹੀ ਮਹਿਕ ਬਾਗਾਂ ਵਿਚੋਂ ਆਉਣ ਲੱਗਦੀ ਹੈ, ਪਰ ਅੰਬਾਂ ਦੀ ਬਦਕਿਸਮਤੀ ਹੈ ਕਿ ਅੰਬਾਂ ਦੇ ਬੂਟਿਆਂ ਨੂੰ ਜ਼ਿਆਦਾ ਕੱਟਿਆ ਜਾ ਰਿਹਾ ਹੈ।
ਜਦ-ਜਦ ਸਾਉਣ ਮਹੀਨਾ ਨੇੜੇ ਆਉਂਦਾ ਹੈ ਤਾਂ ਕੁੜੀਆਂ ਨੇ ਸਹੁਰੇ ਘਰਾਂ ’ਚੋਂ ਨਿਕਲ ਕੇ ਪੇਕੇ ਘਰ ਜਾਣਾ ਹੁੰਦਾ ਹੈ ਪਰ ਕਈ ਵਾਰੀ ਭਰਾਵਾਂ ਕੋਲ ਇੰਨ੍ਹੀ ਵਿਹਲ ਨਹੀਂ ਹੁੰਦੀ ਕਿ ਉਹ ਆਪਣੀ ਭੈਣ ਨੂੰ ਸਹੁਰੇ ਘਰੋਂ ਆ ਕੇ ਲੈ ਜਾਵੇ।ਉਸ ਵਕਤ ਸੱਸ ਵੀ ਮਿਹਣੇ- ਤਾਹਨੇ ਮਾਰਦੀ ਹੈ -‘ਬਹੁਤਿਆਂ ਭਰਾਵਾਂ ਵਾਲੀਏ, ਤੈਨੂੰ ਤੀਆਂ ਨੂੰ ਲੈਣ ਨਾ ਆਏ’। ਨੂੰਹਾਂ ਵੀ ਅੱਗੋਂ ਘੱਟ ਨਹੀਂ ਗੁਜਾਰਦੀਆਂ ਅਤੇ ਕਹਿੰਦੀਆਂ ਹਨ - ‘ਸੱਸੀਏ ਨੀ ਆਕੜ ਖੋਰੀਏ’ ਤੈਥੋਂ ਡਰਦੇ ਲੈਣ ਨਾ ਆਏ”।
ਇਸ ਮਹੀਨੇ ਜਦ ਕੁੜੀਆਂ ਸਹੁਰਿਆਂ ਤੋਂ ਪੇਕੇ ਘਰ ਆ ਜਾਂਦੀਆਂ ਹਨ ਤਾਂ ਸਹੇਲੀਆਂ ਮਿਲਕੇ ਬੈਠਦੀਆਂ ਹਨ ਤੇ ਆਪਣੇ ਸਹੁਰਿਆਂ ਦੀਆਂ ਗੱਲਾਂ ਨੂੰ ਲੈ ਕੇ ਦੁੱਖ-ਸੁੱਖ ਫੋਲਦੀਆਂ ਹਨ ਤਾਂ ਉਸ ਸਮੇਂ ਬੋਲੀ ਪਾਈ ਜਾਂਦੀ ਹੈ - ‘ਸੁਣ ਨੀ ਸੱਸੀਏ ਵੜੇਵੇਂ ਅੱਖੀਏ ਤੈਨੂੰ ਵਾਰ-ਵਾਰ ਸਮਝਾਵਾਂ, ਗਾਲ ਭਰਾਵਾਂ ਦੀ ਮੈ ਨਾ ਡਾਢੀਏ ਖਾਵਾਂ”।
ਕੁੜੀਆਂ ਗੱਲਾਂ ਬਾਤਾਂ ਕਰਕੇ ਦੁਖਸੁਖ ਫੋਲ ਕੇ ਮਨਾਂ ਨੂੰ ਹਲਕਾ ਕਰਦੀਆਂ ਹਨ ਪਰ ਹੁਣ ਉਹ ਸਮਾਂ ਦੂਰ ਨਿਕਲ ਗਿਆ ਹੈ, ਹੁਣ ਤਾਂ ਕੁੜੀਆਂ ਕੋਲ ਪੀਂਘਾਂ ਝੂਟਣ ਤੇ ਇੱਕਠੀਆਂ ਹੋਣ ਦੀ ਵਿਹਲ ਹੀ ਨਹੀਂ ਹੈ ਤੇ ਉਹ ਉਤਸਾਹ ਵੀ ਨਹੀਂ ਰਹੇ ਹਨ। ਅੱਜ-ਕੱਲ੍ਹ ਤਾਂ ਕੁੜੀਆਂ ਸਾਉਣ ਮਹੀਨੇਂ ਵਿੱਚ ਇੱਕ ਰਸਮ ਹੀ ਪੂਰੀ ਕਰਨ ਲਈ ਪੇਕੇ ਘਰ ਆਉਂਦੀਆਂ ਹਨ।  ਜੇ ਕੁੜੀ ਸਾਉਣ ਮਹੀਨੇ ਪੇਕੇ ਘਰ ਆ ਵੀ ਜਾਂਦੀ ਹੈ ਤਾਂ ਮਗਰੋਂ ਹੀ ਉਸਦਾ ਪਤੀ ਉਸਨੂੰ ਲੈਣ ਲਈ ਆ ਜਾਂਦਾ ਹੈ ਤਾਂ ਇਹ ਸਤਰਾਂ ਬੋਲਦੀਆਂ ਹਨ:- “ਇਹਦੇ ਮਾਰੋ ਨੀ ਘੋਟਨਾ ਨਿੰਮ ਦਾ, ਤੀਆਂ ਵਿੱਚ ਲੈਣ ਆ ਗਿਆ”।
ਇਹ ਮਹੀਨਾ ਗਰੀਬਾਂ ਲਈ ਬਹੁਤਾ ਚੰਗਾ ਨਹੀਂ ਹੁੰਦਾ। ਸਾਨੂੰ ਗਰੀਬਾਂ ’ਤੇ ਤਰਸ ਆਉਂਦਾ ਹੈ।ਇਸ ਮਹੀਨੇ ਮੇਲੇ ਲੱਗਦੇ ਹਨ, ਲੋਕ ਸਾਉਣ ਮਹੀਨੇ ਦੀਆਂ ਰੰਗੀਨੀਆਂ ਦਾ ਅਨੰਦ ਮਾਣਦੇ ਹਨ। ਸਾਡੀ ਫਰਿਆਦ ਹੈ ਕਿ ਸਾਉਣ ਮਹੀਨਾ ਮਨ ਨੂੰ ਸ਼ਾਂਤੀ ਦੇਣ ਵਾਲਾ ਆਉਂਦਾ ਰਹੇ ਅਤੇ ਲੋਕ ਖੁਸ਼ੀਆਂ ਮਾਣਦੇ ਰਹਿਣ-“ਸਾਉਣ ਮਹੀਨਾ ਆਉਂਦਾ ਰਹੇ, ਸਭਨਾਂ ਦੇ ਸੀਨੇ ਠੰਡ ਪਾਉਂਦਾ ਰਹੇ l




 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ