BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਹਰਿਆਣਾ

ਪੰਚਕੂਲਾ ’ਚ ਪੇਚਿਸ਼ ਦੇ 8 ਨਵੇਂ ਕੇਸ ਆਏ

July 22, 2021 11:49 AM

ਪੀ. ਪੀ. ਵਰਮਾ
ਪੰਚਕੂਲਾ/21 ਜੁਲਾਈ : ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਪੇਚਿਸ਼ ਦੇ ਅੱਜ 8 ਨਵੇਂ ਕੇਸ ਸਾਹਮਣੇ ਆਏ।ਜਦਕਿ, ਸ਼ਹਿਰੀ ਖੇਤਰ ਵਿੱਚ ਪੈਂਦੇ ਪਿੰਡ ਅਭੈਪੁਰ ਵਿੱਚ ਜਿੱਥੇ ਅੱਠ ਦਿਨ ਪਹਿਲਾਂ ਪੇਚਿਸ਼ ਫੈਲੀ ਸੀ। ਉੱਥੇ ਹਸਪਤਾਲ ਵਲੋਂ ਬਣਾਈ ਗਈ ਆਰਜੀ ਡਿਸਪੈਂਸਰੀ ਵਿੱਚ ਪੇਚਿਸ਼ ਦੇ 6 ਕੇਸ ਆਏ ਹਨ। ਅੱਜ ਜਨਰਲ ਹਸਪਤਾਲ ਅਤੇ ਅਭੈਪੁਰ ਦੀ ਡਿਸਪੈਂਸਰੀ ਨੂੰ ਮਿਲਾ ਕੇ ਪੇਚਿਸ ਦੇ 14 ਕੇਸ ਸਾਹਮਣੇ ਆਏ।
ਪੰਚਕੂਲਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੀ ਸਪੋਕਸਮੈਨ ਡਾਕਟਰ ਮਨਕੀਰਤ ਮੁਰਾਰਾ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਪੇਚਿਸ਼ ਦੇ ਨਵੇਂ ਅਤੇ ਪੁਰਾਣੇ ਮਰੀਜ਼ਾਂ ਦੀ ਕੁਲ ਗਿਣਤੀ 39 ਹੋ ਗਈ ਹੈ। ਇਹਨਾਂ ਵਿੱਚ 15 ਬੱਚੇ ਅਤੇ 24 ਵੱਡੇ ਮਰੀਜ਼ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਜਿਹੜੇ ਮਰੀਜ਼ ਦਾਖਲ ਹਨ ਉਹਨਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ। ਇਹ ਸਾਰੇ ਪੇਚਿਸ਼ ਦੇ ਕੇਸ ਅਭੈਪੁਰ ਦੇ ਨਾਲ ਨਾਲ ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚੋਂ ਵੀ ਆਏ ਹਨ। ਜਦਕਿ ਹਾਲੇ ਤੱਕ ਕਈ ਮਰੀਜ਼ ਆ ਵੀ ਰਹੇ ਹਨ।
ਬੀਤੇ ਦੋ ਦਿਨਾਂ ਦੀ ਬਰਸਾਤ ਕਾਰਨ ਅਭੈਪੁਰ ਵਿੱਚ ਦੁਬਾਰਾ ਪੇਚਿਸ਼ ਦੀ ਬਿਮਾਰੀ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਜਦਕਿ ਸ਼ਹਿਰੀ ਵਿਕਾਸ ਅਥਾਰਟੀ ਹੁੱਡਾ ਦੀਆਂ ਟੀਮਾਂ ਅਲਰਟ ਹਨ।
ਸਰਕਾਰੀ ਅਦਾਰੇ ਵੱਲੋਂ ਖਾਸ ਕਰ ਸਿਹਤ ਵਿਭਾਗ ਵੱਲੋਂ ਕਲੋਨੀਆਂ ਅਤੇ ਅਭੈਪੁਰ ਵਿੱਚ ਆਟੋਰਿਕਸ਼ਾ ਰਾਹੀ ਮੁਨਾਦੀ ਵੀ ਕਰਵਾਈ ਜਾ ਰਹੀ ਹੈ ਕਿ ਲੋਕ ਪੇਚਿਸ਼ ਦਾ ਸ਼ੱਕ ਹੋਣ ਤੇ ਤੁਰੰਤ ਹਸਪਤਾਲ ਵੱਲੋਂ ਪਿੰਡ ਵਿੱਚ ਬਣਾਈ ਗਈ ਆਰਜੀ ਡਿਸਪੈਂਸਰੀ ਜਾਂ ਸਰਕਾਰੀ ਹਸਪਤਾਲ ਵਿੱਚ ਤੁਰੰਤ ਡਾਕਟਰਾਂ ਨੂੰ ਦੱਸਣ। ਸਿਹਤ ਵਿਭਾਗ ਵੱਲੋਂ ਰਾਜੀਵ ਕਲੋਨੀ ਅਤੇ ਇੰਦਰਾਂ ਕਲੋਨੀ ਵਿੱਚ ਵੀ ਆਰਜੀ ਓਪੀਡੀ ਬਣਾਈ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਲੈ ਕੇ ਕਾਂਗਰਸ ਆਗੂ ਪਹੁੰਚੇ ਮਿੰਨੀ ਸਕੱਤਰੇਤ, ਦਿੱਤਾ ਮੰਗ ਪੱਤਰ

ਵਿਗਿਆਨਕ ਚੇਤਨਾ ਦੇ ਫੈਲਾਓ ਨਾਲ ਹੋਵੇਗਾ ਦੇਸ਼ ਦਾ ਵਿਕਾਸ : ਸ਼ਮਸ਼ੇਰ ਚੋਰਮਾਰ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਸੇਵਾ ਹੀ ਸੇਵਾ ਹਸਪਤਾਲ ਦਾ ਉਦਘਾਟਨ ਕੀਤਾ

ਖੇਡ ਮੰਤਰੀ ਸੰਦੀਪ ਸਿੰਘ ਨੇ ਨਗਰਪਾਲਿਕਾ ’ਚ ਮਾਰਿਆ ਛਾਪਾ

ਹਰਿਆਣਾ ’ਚ 2000 ਪ੍ਰਚੂਨ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ : ਖੱਟਰ

15 ਅਗਸਤ ਨੂੰ ਭਾਰੀ ਗਿਣਤੀ ’ਚ ਕਿਸਾਨ ਦਿੱਲੀ ਕੂਚ ਕਰਨਗੇ : ਪ੍ਰਿੰਸ ਵੜੈਚ

ਨਿਰਦੋਸ਼ ਕਿਸਾਨਾਂ ’ਤੇ ਦਰਜ ਝੂਠੇ ਮੁਕਦਮੇ ਤੁਰੰਤ ਰੱਦ ਹੋਣ : ਬਾਬਾ ਤਿਲੋਕੇਵਾਲਾ

ਕਿਸਾਨੀਂ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਮਾਗਮ 7 ਅਗਸਤ ਨੂੰ

ਮਹਾਨ ਯੋਧਿਆਂ ਦੇ ਜੀਵਨ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਗੋਬਿੰਦ ਸਿੰਘ ਭਾਟੀਆ