BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਹਰਿਆਣਾ

ਕਾਂਗਰਸੀ ਵਰਕਰਾਂ ਨੇ ਕਰਨਾਲ ਸਮਾਰਟ ਸਿਟੀ ਦੀ ਪੋਲ੍ਹ ਖੋਲ੍ਹਦੇ ਹੋਏ ਖੁੱਲ੍ਹੇ ਹੋਏ ਗਟਰਾਂ ’ਚ ਬੋਰਡ ਲਗਾਏ

July 22, 2021 11:51 AM

- ਮੁੱਖ ਮੰਤਰੀ ਆਪ ਇਕ ਘੰਟੇ ਦਾ ਸਮਾਂ ਦੇਣ ਅਸੀਂ ਬੰਦ ਕਮਰੇ ’ਚ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿਆਂਗੇ : ਤਰਲੋਚਨ ਸਿੰਘ

 ਸੁਨੀਤਾ
ਕਰਨਾਲ/21ਜੁਲਾਈ : ਅੱਜ ਕਰਨਾਲ ਵਿਚ ਕਾਂਗਰਸ ਵਰਕਰਾਂ ਵੱਲੋਂ ਸਮਾਰਟ ਸਿਟੀ ਬਨਾਉਣ ਦੇ ਕੰਮਾਂ ਵਿੱਚ ਹੋਏ ਭਿ੍ਰਸਟਾਚਾਰ ਨੂੰ ਉਜਾਗਰ ਕਰਨ ਲਈ ਵਿਰੋਧ ਦਾ ਇੱਕ ਅਨੋਖਾ ਤਰੀਕਾ ਅਪਣਾਇਆ ਜਿਸ ਦੇ ਤਹਿਤ ਕਾਂਗਰਸੀ ਵਰਕਰ ਵੱਲੋ ਕਾਂਗਰਸ ਦੇ ਜ਼ਿਲ੍ਹਾ ਸਹਿਯੋਜਕ ਸਰਦਾਰ ਤਰਲੋਚਨ ਸਿੰਘ ਦੀ ਅਗਵਾਈ ਹੇਠ ਸੈਕਟਰ-6 ਚੌਂਕ ਵਿੱਚ ਇਕੱਠੇ ਹੋਏ ਅਤੇ ਸੈਕਟਰ 6 ਤੋਂ ਮਹਾਰਿਸੀ ਬਾਲਮੀਕੀ ਚੌਂਕ ਤੱਕ ਸਮਾਟ ਸਿਟੀ ਵਿੱਚ ਜਿੰਨੇ ਵੀ ਗਟਰ ਦੇ ਮੇਨ ਹੋਲ ਦੇ ਢੱਕਣ ਖੁੱਲ੍ਹੇ ਮਿਲੇ। ਉਨ੍ਹਾਂ ਵਿੱਚ ਬੋਰਡ ਲਗਾ ਕੇ ਲੋਕਾਂ ਦਾ ਸਮਾਰਟ ਸਿਟੀ ਵਿੱਚ ਸੁਆਗਤ ਕੀਤਾ ਇਸ ਤਰ੍ਹਾਂ ਕਾਂਗਰਸ ਵਰਕਰਾਂ ਵੱਲੋਂ ਇਕ ਦਰਜਨ ਤੋਂ ਵੱਧ ਕਰਨਾਲ ਦੇ ਖੁੱਲ੍ਹੇ ਹੋਏ ਮੇਨਹੋਲ ਵਿੱਚ ਬੋਰਡ ਲਗਾਏ ਜਿੰਨਾ ਤੇ ਲਿਖਿਆ ਸੀ ਕਰਨਾਲ ਸਮਾਰਟ ਸਿਟੀ ਵਿਚ ਆਪਦਾ ਸਵਾਗਤ ਹੈ।
ਇਸ ਮੌਕੇ ਕਾਂਗਰਸ ਜਿਲ੍ਹਾ ਦੇ ਸੰਯੋਜਕ ਅਤੇ ਸਾਬਕਾ ਹਰਿਆਣਾ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਸ ਤਰਲੋਚਨ ਸਿੰਘ ਨੇ ਕਿਹਾ ਕਰਨਾਲ ਸਮਾਰਟ ਸਿਟੀ ਬਨਾਉਣ ਦੇ ਕੰਮਾਂ ਵਿਚ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਾਜੈਕਟ ਵਿੱਚ ਕਰੋੜਾਂ ਰੁਪਏ ਦਾ ਭਿ੍ਰਸਟਾਚਾਰ ਹੋਇਆ ਹੈ । ਉਨ੍ਹਾਂ ਕਿਹਾ ਮੁੱਖ ਮੰਤਰੀ ਕੇਵਲ ਇੱਕ ਘੰਟੇ ਦਾ ਸਮਾਂ ਦੇਣ ਮੈਂ ਬੰਦ ਕਮਰੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿਆਂਗੇ । ਉਹਨਾਂ ਨੇ ਕਿਹਾ ਸੈਕਟਰ-14 ਦੇ ਸਰਕਾਰੀ ਪੀ ਜੀ ਕਾਲਜ ਦੇ ਸਾਹਮਣੇ ਤੋ ਲੈ ਕੇ ਕਮੇਟੀ ਚੌਂਕ ਤੱਕ ਪੈਦਲ ਚੱਲਣ ਵਾਲੇ ਰਾਹ ਦੇ ਕਿਨਾਰੇ ਗਟਰ ਦੇ ਖੁਲ੍ਹੇ ਹੋਏ ਮੇਨ ਹਾਲ ਕਰਨਾਲ ਦੇ ਵਿਕਾਸ ਦੀ ਪੋਲ ਖੋਲ ਰਹੇ ਹਨ। ਉਹਨਾ ਕਿਹਾ ਬਲਾਇਡ ਲੋਕਾਂ ਦੇ ਲਈ ਪੰਜ ਕਰੋੜ ਰੁਪਏ ਖਰਚ ਕਰਕੇ ਫੁੱਟਪਾਥ ਬਣਾਏ ਜਾ ਰਹੇ ਹਨ ਪਰ ਇਹਨਾਂ ਫੁੱਟਪਾਥ ਦੇ ਨਾਲ ਗਟਰ ਦੇ ਹਾਲ ਵੀ ਖੁੱਲ੍ਹੇ ਪਏ ਹਨ । ਜਿਸ ਨਾਲ ਬਲਾਇੰਡ ਲੋਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਕਸਰ ਲੋਕੀਂ ਇਸ ਖੁੱਲ੍ਹੇ ਹੋਏ ਗਟਰਾਂ ਵਿਚ ਡਿੱਗ ਜਾਂਦੇ ਹਨ। ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਤੇ ਇਹ ਕੰਮ ਕਰਨ ਵਾਲੇ ਠੇਕੇਦਾਰ ਨੂੰ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਪੇਮਟ ਕਰ ਦਿੱਤੀ ਗਈ ਹੈ। ਪਰ ਪ੍ਰਸ਼ਾਸ਼ਨ ਵੱਲੋਂ ਅੱਜ ਤੱਕ ਠੇਕੇਦਾਰ ਕੋਲੋ ਗਟਰ ਦੇ ਹੌਲ ਨਹੀਂ ਬਣਵਾਏ ਗਏ ਇਸ ਵਿੱਚ ਵੀ ਭਿ੍ਰਸਟਾਚਾਰ ਨਜਰ ਆ ਰਿਹਾ ਹੈ। ਤਰਲੋਚਨ ਸਿੰਘ ਨੇ ਕਿਹਾ ਸਹਿਰ ਦੀਆ ਪਾਸ ਕਲੋਨੀਆਂ, ਸਲੱਮ ਏਰੀਆ, ਪੁਰਾਣਾ ਸ਼ਹਿਰ, ਜਿੱਥੇ ਪਿਛਲੇ ਸੱਤ ਸਾਲਾਂ ਵਿਚ ਪਾਣੀ ਦੀ ਨਿਕਾਸੀ ਉੱਤੇ 850 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਤਨਾ ਖਰਚ ਕਰਨ ਤੋਂ ਬਾਅਦ ਵੀ ਸਾਰੇ ਸਹਿਰ ਵਿੱਚ ਪਾਣੀ ਭਰ ਗਿਆ ਹੈ ਅਤੇ ਕੁੱਝ ਸਮਾਂ ਪਹਿਲਾਂ ਹਿ ਪਾਣੀ ਦੀ ਨਿਕਾਸੀ ਟੇ 85 ਕਰੋੜ ਰੁਪਏ ਖਰਚ ਕੀਤੇ ਗਏ ਹਨ ਪਰ ਹਾਲਾਤ ਪਹਿਲੇ ਨਾਲੋਂ ਵੀ ਜਿਆਦਾ ਖਰਾਬ ਹੋਏ ਹਨ ।
ਪਾਣੀ ਨਿਕਾਸੀ ਵਿਚ ਸਾਰੇ ਪ੍ਰਜੈਕਟ ਨਾਕਾਮ ਸਾਬਤ ਹੋਏ ਹਨ ਕਿਉਂਕਿ ਇਹਨਾਂ ਪ੍ਰੋਜੈਕਟਾਂ ਵਿੱਚ ਕਰੋੜਾਂ ਰੁਪਏ ਦਾ ਭਿ੍ਰਸਟਾਚਾਰ ਹੋਇਆ ਹੈ । ਵਿਕਾਸ ਦੇ ਨਾਮ ਤੇ ਕਰਨਾਲ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਸਮਰਾਟ ਸਿਟੀ ਨਾਮ ਦੇ ਸਾਰੇ ਪ੍ਰਜੈਕਟ ਜੋ ਵੀ ਬਣਾਏ ਗਏ ਸਨ ਸਭ ਬੰਦ ਹੋ ਗਏ ਹਨ ।
ਜਿਨ੍ਹਾਂ ਵਿੱਚ ਸਾਂਝੀ ਸਾਇਕਲ, ਨਗਰ ਨਿਗਮ ਦੀ ਜਮੀਨ ਤੇ ਮਲਟੀ ਸਟੋਰੀ ਪਾਰਕਿੰਗ, ਬਸ ਸਟੈਂਡ ਕਿਉਂ ਸੈਂਟਰ, ਪਬਲਿਕ ਟਾਈਲਟ, ਅਤੇ ਸਿਟੀ ਬੱਸ ਸੇਵਾ ਵਰਗੇ ਪ੍ਰੋਜੈਕਟ ਵੀ ਬੰਦ ਹੋਣ ਦੀ ਕਗਾਰ ਤੇ ਹਨ । ਸਿਰਫ ਨਾਮ ਦੇ ਹੀ ਇਹ ਪ੍ਰੋਜੈਕਟ ਰਹਿ ਗਏ ਹਨ। ਨਗਰ ਨਿਗਮ ਨੇ ਜਿੰਨੇ ਵੀ ਬੱਸ ਕਿਉਂ ਸੈਂਟਰ ਬਣਾਏ ਹਨ ।ਸਭ ਬਿਨਾਂ ਸੋਚ ਵਿਚਾਰ ਕੇ ਬਣਾਏ ਗਏ ਹਨ ਜਿਸ ਕਾਰਨ ਬਸ ਕਿਉਂ ਸੈਂਟਰਾਂ ਵਿੱਚ ਬੱਸ ਤਾਂ ਕਦੀ ਰੁੱਕੀ ਨਾਹੀ ਜਿਸ ਕਾਰਨ ਹੈ ਬਸ ਕਿਉਂ ਸੈਂਟਰ ਦੇ ਹਾਲਾਤ ਮਾੜੇ ਹਨ ਅਤੇ ਕਈ ਕਿਉਂ ਸੈਂਟਰ ਆਪ ਹੀ ਪ੍ਰਸਾਸਨ ਵੱਲੋਂ ਤੋੜ ਦਿੱਤੇ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਕਿਉਂ ਸੈਂਟਰ ਸਵਿ ਕਲੋਨੀ ਕੈਥਲ ਰੋਡ ਦਾ ਹੈ, ਜਿਸ ਨੂੰ ਬਨਾਉਣ ਦੇ ਚਾਰ ਮਹੀਨੇ ਬਾਅਦ ਹੀ ਤੋੜ ਦਿੱਤਾ ਗਿਆ ਹੈ ਕਿਉਂਕਿ ਇਹ ਕਿਉਂ ਸੈਂਟਰ ਬਿਨਾਂ ਸੋਚ ਵਿਚਾਰ ਕੇ ਬਣਾਇਆ ਗਿਆ ਸੀ ਅਤੇ ਕਿਉ ਸੈਂਟਰ ਬਣਾਉਣ ਤੋਂ ਬਾਅਦ ਹੀ ਇਸ ਸੜਕ ਨੂੰ ਚੌੜਾ ਕੀਤਾ ਗਿਆ ਅਤੇ ਇਹ ਕਿਉਂ ਸੈਂਟਰ ਨੂੰ ਤੋੜ ਦਿੱਤਾ ਗਿਆ । ਨਗਰ ਨਿਗਮ ਦੇ ਹਰ ਪ੍ਰਾਜੈਕਟ ਵਿਚ ਭ੍ਰਿਸ਼ਟਾਚਾਰ ਹੋ ਰਿਹਾ ਹੈ। ਇਸ ਮੌਕੇ ਉਹਨਾਂ ਦੇ ਨਾਲ ਧਰਮਪਾਲ ਕੋਸਕ, ਪਰਵੀਨ ਸਰਮਾ, ਐਮਐਸ ਮਹਿੰਦਰੂ, ਕਰਮਪਾਲ ਸਿੰਘ, ਹੋਸੀਆਰ ਸਿੰਘ, ਡਾਕਟਰ ਫਤਹਿ ਸਿੰਘ, ਅਤੇ ਹੋਰ ਕਾਂਗਰਸੀ ਵਰਕਰ ਅਤੇ ਨੇਤਾ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਲੈ ਕੇ ਕਾਂਗਰਸ ਆਗੂ ਪਹੁੰਚੇ ਮਿੰਨੀ ਸਕੱਤਰੇਤ, ਦਿੱਤਾ ਮੰਗ ਪੱਤਰ

ਵਿਗਿਆਨਕ ਚੇਤਨਾ ਦੇ ਫੈਲਾਓ ਨਾਲ ਹੋਵੇਗਾ ਦੇਸ਼ ਦਾ ਵਿਕਾਸ : ਸ਼ਮਸ਼ੇਰ ਚੋਰਮਾਰ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਸੇਵਾ ਹੀ ਸੇਵਾ ਹਸਪਤਾਲ ਦਾ ਉਦਘਾਟਨ ਕੀਤਾ

ਖੇਡ ਮੰਤਰੀ ਸੰਦੀਪ ਸਿੰਘ ਨੇ ਨਗਰਪਾਲਿਕਾ ’ਚ ਮਾਰਿਆ ਛਾਪਾ

ਹਰਿਆਣਾ ’ਚ 2000 ਪ੍ਰਚੂਨ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ : ਖੱਟਰ

15 ਅਗਸਤ ਨੂੰ ਭਾਰੀ ਗਿਣਤੀ ’ਚ ਕਿਸਾਨ ਦਿੱਲੀ ਕੂਚ ਕਰਨਗੇ : ਪ੍ਰਿੰਸ ਵੜੈਚ

ਨਿਰਦੋਸ਼ ਕਿਸਾਨਾਂ ’ਤੇ ਦਰਜ ਝੂਠੇ ਮੁਕਦਮੇ ਤੁਰੰਤ ਰੱਦ ਹੋਣ : ਬਾਬਾ ਤਿਲੋਕੇਵਾਲਾ

ਕਿਸਾਨੀਂ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਮਾਗਮ 7 ਅਗਸਤ ਨੂੰ

ਮਹਾਨ ਯੋਧਿਆਂ ਦੇ ਜੀਵਨ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਗੋਬਿੰਦ ਸਿੰਘ ਭਾਟੀਆ