BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਮਨੋਰੰਜਨ

ਮਾਣਹਾਨੀ ਮਾਮਲੇ ਦੀ ਕਾਰਵਾਈ ਨੂੰ ਰੋਕਣ ਲਈ ਕੰਗਨਾ ਨੇ ਮੁੰਬਈ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

July 22, 2021 03:02 PM

ਏਜੰਸੀ : ਅਦਾਕਾਰਾ ਕੰਗਨਾ ਰਣੌਤ ਨੇ ਗੀਤਕਾਰ ਜਾਵੇਦ ਅਖਤਰ ਦੀ ਸ਼ਿਕਾਇਤ ’ਤੇ ਮੁੰਬਈ ਦੀ ਅੰਧੇਰੀ ਮੈਟਰੋਪੌਲਿਟਨ ਮੈਜਿਸਟ੍ਰੇਟ ਦੁਆਰਾ ਅਪਰਾਧਕ ਮਾਣਹਾਨੀ ਦੀ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਮੁੰਬਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਇਸੇ ਮਾਮਲੇ ਵਿੱਚ ਕੰਗਨਾ ਨੂੰ ਮਾਰਚ 2020 ਵਿੱਚ ਜ਼ਮਾਨਤ ਮਿਲ ਗਈ ਸੀ। ਉਸ ਦੌਰਾਨ ਉਨ੍ਹਾਂ ਨੇ ਮਾਮਲੇ ਵਿੱਚ ਜਾਰੀ ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੇ ਲਈ ਅਦਾਲਤ ਦਾ ਰੁਖ ਕੀਤਾ ਸੀ। ਇਹ ਵਾਰੰਟ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਨਹੀਂ ਹੋਣ ਤੋਂ ਬਾਅਦ ਕੰਗਨਾ ਖ਼ਿਲਾਫ਼ ਜਾਰੀ ਹੋਇਆ ਸੀ।
ਕੰਗਣਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਾਵੇਦ ’ਤੇ ਆਧਾਰਹੀਣ ਦੋਸ਼ ਲਾ ਕੇ ਉਨ੍ਹਾਂ ਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਦਰਅਸਲ ਅਦਾਕਾਰਾ ਨੂੰ ਸੰਮਨ ਭੇਜੇ ਜਾਣ ਦੇ ਬਾਵਜੂਦ ਕੋਰਟ ਵਿੱਚ ਹਾਜ਼ਰ ਨਹੀਂ ਹੋਣ ਕਾਰਨ ਕੋਰਟ ਨੇ ਵਾਰੰਟ ਜਾਰੀ ਕੀਤਾ ਸੀ। ਹਾਲਾਂਕਿ ਹੁਣ ਕੋਰਟ ਨੇ ਉਨ੍ਹਾਂ ਜ਼ਮਾਨਤ ਦੇ ਦਿੱਤੀ ਹੈ।
ਜਾਵੇਦ ਅਖਤਰ ਨੇ ਅਪਣੇ ਵਕੀਲ ਨਿਰੰਜਨ ਜ਼ਰੀਏ ਦੋ ਨਵੰਬਰ 2020 ਨੂੰ ਇੱਕ ਪ੍ਰਾਈਵੇਟ ਸ਼ਿਕਾਇਤ ਦਰਜ ਕਰਾਈ ਸੀ। ਇਸ ਵਿੱਚ ੳਨ੍ਹਾਂ ਨੇ ਕੰਗਨਾ ਰਣੌਤ ਦੇ ਖ਼ਿਲਾਫ਼ ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 499 ਅਤੇ ਸੈਕਸ਼ਨ 500 ਤਹਿਤ ਦੋਸ਼ ਲਾਏ ਸੀ।
ਅਖਤਰ ਦਾ ਦਾਅਵਾ ਹੈ ਕਿ 57 ਮਿੰਟ ਤਕ ਚਲੇ ਇੰਟਰਵਿਊ ਵਿੱਚ ਕੰਗਨਾ ਬਿਨਾਂ ਕਿਸੇ ਸਬੂਤ ਜਾਂ ਜਾਣਕਾਰੀ ਦੇ ਸੁਸ਼ਾਂਤ ਦੀ ਮੌਤ ਨਾਲ ਜੁੜੇ ਹਾਲਾਤਾਂ ’ਤੇ ਬੋਲਦੀ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸੇ ਇੰਟਰਵਿਊ ਦੌਰਾਨ ਜਾਵੇਦ ਦੇ ਖ਼ਿਲਾਫ਼ ਬਿਆਨ ਦਿੱਤੇ ਗਏ ਸੀ। ਅਖਤਰ ਨੇ ਕਥਿਤ ਤੌਰ ’ਤੇ ਕੰਗਨਾ ’ਤੇ ਦੋਸ਼ ਲਾਇਆ ਸੀ ਕਿ ਕੰਗਨਾ ਨੇ ਇੰਟਰਵਿਊ ਦੌਰਾਨ ਉਨ੍ਹਾਂ ’ਤੇ ਝੂਠਾ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਰਿਤਿਕ ਰੋਸ਼ਨ ਦੇ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੇ ਲਈ ਉਨ੍ਹਾਂ ਧਮਕੀ ਦਿੱਤੀ ਸੀ। ਅਖਤਰ ਨੇ ਅਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਕੰਗਨਾ ਨੇ ਇੰਟਰਵਿਊ ਵਿੱਚ ਉਨ੍ਹਾਂ ਸੁਸਾਈਡ ਗੈਂਗ ਦਾ ਹਿੱਸਾ ਦੱਸਿਆ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗ

ਪ੍ਰਸ਼ੰਸਕਾਂ ਦੀ ਉਡੀਕ ਖ਼ਤਮ, ਅਗਲੇ ਮਹੀਨੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਅਕਸ਼ੇ-ਵਾਣੀ ਦੀ 'ਬੈਲ ਬੋਟਮ'

ਮੈਰੀ ਕੌਮ ਦਾ ਬਾਲੀਵੁੱਡ ਨੇ ਵਧਾਇਆ ਹੌਸਲਾ, ਕਿਹਾ : ਹਾਰ ਕੇ ਵੀ ਹੋਈ ਤੁਹਾਡੀ ਜਿੱਤ

'ਬਸਪਨ ਕਾ ਪਿਆਰ' ਗਾਣੇ ਨੇ ਉਡਾਈ ਅਨੁਸ਼ਕਾ ਦੀ ਨੀਂਦ, ਭੁੱਲੇ ਨਹੀਂ ਭੁੱਲ ਰਿਹਾ ਸਹਿਦੇਵ ਦਾ ਗਾਣਾ

ਗਲੈਮਰਸ ਅੰਦਾਜ਼ 'ਚ ਸਬਜ਼ੀਆਂ ਵੇਚਦੀ ਨਜ਼ਰ ਆਈ ਟੀਵੀ ਅਭਿਨੇਤਰੀ ਟੀਨਾ ਦੱਤਾ

ਮਾਮਲਾ ਅਸ਼ਲੀਲ ਫ਼ਿਲਮਾਂ ਦਾ : ਮੈਜਿਸਟਰੇਟ ਕੋਰਟ ਨੇ ਖਾਰਜ਼ ਕੀਤੀ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ

ਮਾਮਲਾ ਅਸ਼ਲੀਲ ਫ਼ਿਲਮਾਂ ਦਾ : ਰਾਜ ਕੁੰਦਰਾ 14 ਦਿਨ ਦੀ ਪੁਲਿਸ ਹਿਰਾਸਤ ’ਚ

ਬਿਆਨ ਦਰਜ ਕਰਵਾਉਂਦਿਆਂ ਭਾਵੁੱਕ ਹੋਈ ਸ਼ਿਲਪਾ, ਕਿਹਾ "ਕੁੰਦਰਾ ਨਿਰਦੋਸ਼ ਹੈ"

ਇੱਕ ਵਾਰ ਫਿਰ ਸਿਡਨਾਜ਼ ਸ਼ੇਅਰ ਕਰਨਗੇ ਬਿੱਗ ਸਕਰੀਨ, ਛੇਤੀ ਆਵੇਗੀ ਫਿਲਮ

ਕ੍ਰਾਇਮ ਬ੍ਰਾਂਚ ਦੀ ਟੀਮ ਕੁੰਦਰਾ ਦੇ ਘਰ ਪਹੁੰਚੀ