BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਦੁਨੀਆ

ਭਾਰਤੀ ਜੇਲ੍ਹਾਂ ਦੀ ਹਾਲਤ ਖਰਾਬ, ਡਿਪ੍ਰੈਸ਼ਨ 'ਚ ਕਰ ਸਕਦਾ ਹਾਂ ਖੁਦਕੁਸ਼ੀ : ਨੀਰਵ ਮੋਦੀ

July 22, 2021 03:10 PM

ਲੰਡਨ, 23 ਜੁਲਾਈ (ਏਜੰਸੀ) : ਪੀਐਨਬੀ ਘੁਟਾਲੇ ਵਿੱਚ ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਭਾਰਤ ਆਉਣ ਤੋਂ ਬਚਣ ਦੇ ਲਈ ਰੋਜ਼ਾਨਾ ਨਵੇਂ ਪੈਂਤੜੇ ਅਪਣਾ ਰਿਹਾ ਹੈ। ਬਰਤਾਨੀਆ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਨੀਰਵ ਮੋਦੀ ਦੇ ਵਕੀਲਾਂ ਨੇ ਭਾਰਤੀ ਜੇਲ੍ਹਾਂ ਦੀ ਖਰਾਬ ਹਾਲਤ ਦਾ ਹਵਾਲਾ ਦਿੱਤਾ। ਵਕੀਲਾਂ ਨੇ ਕਿਹਾ ਕਿ ਅਜਿਹੇ ਵਿੱਚ ਨੀਰਵ ਡਿਪ੍ਰੈਸ਼ਨ ਵਿੱਚ ਆ ਕੇ ਖੁਦਕੁਸ਼ੀ ਕਰ ਸਕਦੇ ਹਨ। ਇਸ ਕਾਰਨ ਕਰਕੇ ਹਵਾਲਵੀ ਨਹੀਂ ਹੋਣੀ ਚਾਹੀਦੀ। ਦੱਖਣ-ਪੱਛਮ ਲੰਡਨ ਵਿੱਚ ਵੈਂਟਵਰਥ ਜੇਲ੍ਹ ਵਿੱਚ ਬੰਦ ਨੀਰਵ ਮੋਦੀ ਵਰਚੁਅਲੀ ਸੁਣਵਾਈ ਵਿੱਚ ਸ਼ਾਮਲ ਹੋਇਆ। ਨੀਰਵ ਦੇ ਵਕੀਲਾਂ ਨੇ ਫਰਵਰੀ ਵਿੱਚ ਮੈਜਿਸਟ੍ਰੇਟ ਕੋਰਟ ਵਲੋਂ ਹਵਾਲਗੀ ਦੇ ਆਦੇਸ਼ ਦੇਣ ਅਤੇ ਅਪ੍ਰੈਲ ਵਿੱਚ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੁਆਰਾ ਇਸ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਖ਼ਿਲਾਫ਼ ਪਟੀਸ਼ਨ ਲਗਾਈ ਹੈ। ਜਸਟਿਸ ਮਾਰਟਿਨ ਦੇ ਸਾਹਮਣੇ ਨਵੀਂ ਪਟੀਸ਼ਨ ’ਤੇ ਸੁਣਵਾਈ ਦੌਰਾਨ ਨੀਰਵ ਦੇ ਵਕੀਲਾਂ ਨੇ ਦੱਸਿਆ ਕਿ ਡਾਕਟਰਾਂ ਦੀ ਕਮੀ ਅਤੇ ਭੀੜ ਜ਼ਿਆਦਾ ਹੋਣ ਦੇ ਕਾਰਨ ਕੈਦੀਆਂ ਨੂੰ ਜ਼ਰੂਰਤ ਪੈਣ ’ਤੇ ਹਸਪਤਾਲ ਲੈ ਜਾਣ ਵਿੱਚ ਦੇਰੀ ਹੁੰਦੀ ਹੈ। ਨੀਰਵ ਮੋਦੀ ਨੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬਦਹਾਲੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਆਰਥਰ ਰੋਡ ਜੇਲ੍ਹ ਵਿੱਚ ਡਾਕਟਰ ਦੇ ਨਾਲ ਪ੍ਰਾਈਵੇਟ ਕੰਸਲਟੇਸ਼ਨ ਦੀ ਕਦੇ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਮੋਦੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਦਬਾਅ ਵਧਣ ਕਾਰਨ ਉਹ ਮਾਨਸਿਕ ਤੌਰ ’ਤੇ ਬਿਮਾਰ ਹੋ ਸਕਦੇ ਹਨ। ਨੀਰਵ ਦੇ ਵਕੀਲਾਂ ਨੇ ਡਾਕਟਰ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ। 27 ਅਗਸਤ 2020 ਦੀ ਰਿਪੋਰਟ ਵਿੱਚ ਕਿਹਾ ਸੀ ਕਿ ਫਿਲਹਾਲ ਤਾਂ ਨਹੀਂ ਲੇਕਿਨ ਨੀਰਵ ਵਿੱਚ ਅੱਗੇ ਜਾ ਕੇ ਖੁਦਕੁਸ਼ੀ ਕਰਨ ਦੀ ਸੋਚ ਵਧਣ ਦਾ ਖ਼ਤਰਾ ਹੈ। ਮਹਾਰਾਸ਼ਟਰ ਦੇ ਪ੍ਰਿਜਨ ਡਿਪਾਰਟਮੈਂਟ ਨੇ 2019 ਵਿੱਚ ਹੀ ਲੰਡਲ ਦੀ ਵੈਸਟਮਿੰਸਟਰ ਕੋਰਟ ਵਿੱਚ ਬੈਰਕ ਨੰਬਰ 12 ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰ ਦਿੱਤੀ ਸੀ। ਪ੍ਰਿਜਨ ਡਿਪਾਰਟਮੈਂਟ ਨੇ ਦੱਸਿਆ ਸੀ ਕਿ ਨੀਰਵ ਮੋਦੀ ਨੂੰ ਜਿੱਥੇ ਰੱਖਆ ਜਾਵੇਗਾ ਉਹ ਜਗ੍ਹਾ ਹਾਈ ਸਕਿਓਰਿਟੀ ਵਾਲੀ ਹੋਵੇਗੀ ਅਤੇ ਉਥੇ ਮੈਡੀਕਲ ਸਹੂਲਤ ਵੀ ਮਿਲੇਗੀ। ਅਗਸਤ 2020 ਵਿੱਚ ਕੋਰਟ ਨੇ ਵੀਡੀਓ ਵੀ ਦੇਖੀ ਸੀ । ਇਸ ਤੋਂ ਬਾਅਦ ਕੋਰਟ ਨੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦੀ ਮਨਜ਼ੂਰੀ ਦਿੱਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਇਟਲੀ ’ਚ ਪੰਜਾਬੀ ਗਾਇਕ ਅਰਮਿੰਦਰ ਸਿੰਘ ਦੀ ਅਚਨਚੇਤ ਮੌਤ

ਸਾਊਦੀ ਅਰਬ ਨੇ ਵਿਦੇਸ਼ੀ ਸੈਲਾਨੀਆਂ 'ਤੇ ਲੱਗੀ ਪਾਬੰਦੀ ਹਟਾਈ

ਅਫਗਾਨਿਸਤਾਨ : ਅਚਾਨਕ ਆਏ ਹੜ੍ਹ ਕਰਕੇ ਇੱਕ ਪਿੰਡ ਦੇ 40 ਲੋਕਾਂ ਦੀ ਮੌਤ, ਕਈ ਲਾਪਤਾ

ਅਲਾਸਕਾ 'ਚ 8.2 ਮਾਪ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਪਾਕਿਸਤਾਨ : ਵੈਕਸੀਨ ਨਹੀਂ ਲਗਵਾਉਣ ਵਾਲੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ

ਭਾਰਤ ਅਜੇ ਵੀ ਇੰਗਲੈਡ ਦੀ ਰੈਡ ਲਿਸਟ ਵਿੱਚ, ਅਮਰੀਕੀ ਨਾਗਰਿਕਾਂ ਨੂੰ ਰਾਹਤ

ਇਟਲੀ : ਗੜ੍ਹੇਮਾਰੀ ਕਾਰਨ ਨੁਕਸਾਨੇ ਗਏ ਵਾਹਨ ਤੇ ਜਨਜੀਵਨ ਹੋਇਆ ਪ੍ਰਭਾਵਤ

ਅਮਰੀਕਾ : ਸੀਡੀਸੀ ਨੇ ਮੁੱੜ ਤੋਂ ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ

ਅਮਰੀਕੀ ਸ਼ਖ਼ਸ ਨੇ ਦਲੇਰ ਮਹਿੰਦੀ ਦੇ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ

ਸਾਊਦੀ ਅਰਬ ਨੇ ਆਪਣੇ ਨਾਗਰਿਕਾਂ ਨੂੰ ਯਾਤਰਾ ਕਰਨ 'ਤੇ ਦਿੱਤੀ ਚਿਤਾਵਨੀ