BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਹਰਿਆਣਾ

ਮਰਨ ਵਰਤ ਦੇ ਪੰਜਵੇਂ ਦਿਨ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਤੇ ਭਾਰ ਘਟਿਆ

July 23, 2021 11:44 AM

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ/22 ਜੁਲਾਈ : ਕੇਂਦਰ ਸਰਕਾਰ ਵਲੋ ਕਿਸਾਨਾ ਤੇ ਥੋਪੇ ਗਏ ਤਿੰਨ ਕਾਲੇ ਕਾਨੂਨਾਂ ਵਿਰੁਧ ਦੇਸ਼ ਭਰ ਵਿਚ ਸਯੁੰਕਤ ਕਿਸਾਨ ਮੋਰਚੇ ਵਲੋਂ ਪੂਰੇ ਦੇਸ਼ ਵਿਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਕੁਝ ਦਿਨ ਪਹਿਲਾਂ ਸਿਰਸਾ ਦੀ ਚੌਧਰੀ ਦੇਵੀ ਲਾਲ ਯੂਨੀਵਸਿਟੀ ਵਿਚ ਪਧਾਰੇ ਹਰਿਆਣਾ ਦੇ ਡਿਪਟੀ ਸਪੀਕਰ ਦੀ ਗੱਡੀ ਦੇ ਸੀਸ਼ੇ ਤੋੜਨ ਅਤੇ ਸਰਕਾਰੀ ਕੰਮਾਂ ਵਿਚ ਰੁਕਾਵਟ ਪਾਉਣ ਦੇ ਇਲਜ਼ਾਮਾਂ ਵਿੱਚ ਸੀਆਈਏ ਸਟਾਫ ਵਲੋ ਸਿਰਸਾ ਖੇਤਰ ਵਿਚੋ ਸਵੇਰ ਸਮੇਂ 5 ਕਿਸਾਨ ਗ੍ਰਿਫ਼ਤਾਰ ਕੀਤੇ ਗਏ ਸਨ। ਕਿਸਾਨਾਂ ਦੀ ਰਿਹਾਈ ਲਈ ਪਿਛਲੇ 5 ਦਿਨਾਂ ਤੋ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਰਨ ਵਰਤ ਤੇ ਬੈਠੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਜਿਨ੍ਹਾ ਸਮਾਂ ਸਰਕਾਰ ਨੇ ਸਾਡੇ ਸਾਥੀ ਕਿਸਾਨਾਂ ਨੂੰ ਰਿਹਾ ਨਹੀ ਕਰਦੀ ਮੈ ਮੂੰਹ ਨੂੰ ਅੰਨ ਨਹੀ ਲਾਵਾਗਾਂ। ਉਨ੍ਹਾ ਕਿਹਾ ਕਿ ਉਹ ਸਿਰਸਾ ਪੁਲਿਸ ਦੀਆਂ 302 ਲਾਉਣ ਵਰਗੀਆਂ ਗਿੱਦੜ ਧਮਕੀਆਂ ਤੋ ਡਰਨ ਵਾਲੇ ਨਹੀ।
ਬਲਦੇਵ ਸਿੰਘ ਸਿਰਸਾ ਆਪਣੇ ਸਾਥੀਆ ਨੂੰ ਸ਼ਿਅਰ ਸੁਣਾਉਦੇ ਕਿਹਾ ਕਿ ‘ਮੇਰੇ ਮਰਨੇ ਤੇ ਲੋਕ ਆਖਣਗੇ ਕਿ ਵਫਾ ਕਰਕੇ ਨਿਭਾ ਗਿਆ ਕੋਈ’। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਦੌਰਾਨ ਹੋਈ ਮੌਤ ਲਈ ਹਰਿਆਣਾ ਸਰਕਾਰ ਤੋ ਬਿਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੀ ਤਰਾਂ ਜੁਮੇਵਾਰ ਹੋਣਗੇ ਅਤੇ ਇਹ 302 ਦੇਸ਼ ਦੇ ਹਾਕਮਾ ਤੇ ਲੱਗਣੀ ਚਾਹਿਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਹੀ ਜਾਣਦੀ ਕਿ ਭਾਰਤ ਦਾ ਕਿਸਾਨ ਇਸ ਅੰਦੋਨਲ ਤੋ ਪਿਛੇ ਹਟਣ ਵਾਲਾ ਨਹੀ। ਇਸ ਤਰਾਂ ਭਾਈ ਬਲਦੇਵ ਸਿੰਘ ਸਿਰਸਾ ਦੇ ਸਮਰਥਨ ’ਚ ਉਤਰੇ ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਬਲਦੇਵ ਸਿੰਘ ਸਿਰਸਾ ਦੇ ਸਮਰਥਨ ਵਿਚ ਹਰਿਆਣਾ ਕਿਸਾਨ ਸਭਾ ਅਤੇ ਭਾਰਤ ਨੌਜਵਾਨ ਸਭਾ ਸਮੇਤ ਏ ਆਈ ਐਸ ਐਫ ਸਮੇਤ ਮੁਲਾਜ਼ਮ ਜਥੇਬੰਦੀਆਂ ਦੇ ਸੈਕੜੇ ਆਗੂ ਮੈਦਾਨ ਵਿਚ ਉਤਰ ਚੁਕੇ ਹਨ।
ਉਨ੍ਹਾਂ ਦੱਸਿਆ ਕਿਸਾਨਾਂ ਨੇ ਆਪਣੇ ਸਾਥੀਆਂ ਦੀ ਰਿਹਾਈ ਲਈ ਸਿਰਸਾ ਦੇ ਭਾਵਦੀਨ ਟੋਲ ਪਲਾਜਾ, ਪੰਜੁਆਣਾ ਅਤੇ ਖੂਈਆਂ ਟੋਲ ਪਲਾਜ਼ੇ ਉੱਤੇ ਜਾਮ ਵੀ ਲਾਏ ਅਤੇ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ। ਕਿਸਾਨ ਸੰਘਰਸ਼ ਸਮਿਤੀ ਦੇ ਮੀਡੀਆ ਪ੍ਰਭਾਰੀ ਗੁਰਮੀਤ ਸਿੰਘ ਸੁਖਚੈਨ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਪ੍ਰਸ਼ਾਸਨ ਅਤੇ ਕਿਸਾਨਾਂ ਦੀ 11 ਮੈਂਬਰੀ ਕਮੇਟੀ ਦੀ ਮੀਟਿੰਗ ਬੇ-ਨਤੀਜਾ ਰਹਿਣ ਤੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਉੱਤੇ ਤਿੰਨ ਜਗ੍ਹਾ ਰੋਡ ਜਾਮ ਵੀ ਕੀਤੇ ਸਨ। ਦੂਜੇ ਪਾਸੇ ਬਲਦੇਵ ਸਿਰਸਾ ਦੀ ਬਿਗੜਦੀ ਹਾਲਤ ਤੇ ਜਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਫਿਲਹਾਲ ਮੌਨ ਧਾਰ ਰਖਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ