BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਹਰਿਆਣਾ

ਆਜ਼ਾਦੀ ਘੁਲਾਟੀਆਂ ਦੀ ਪਛਾਣ ਲਈ ਸਰਕਾਰ ਨੂੰ ਕੁਝ ਕਰਨਾ ਚਾਹੀਦੈ : ਯੋਗੇਸ਼ਵਰ ਸ਼ਰਮਾ

July 23, 2021 11:46 AM

ਪੀ. ਪੀ. ਵਰਮਾ
ਪੰਚਕੂਲਾ/22 ਜੁਲਾਈ : ਪੰਚਕੂਲਾ ਆਮ ਆਦਮੀ ਪਾਰਟੀ ਦੇ ਉੱਤਰੀ ਹਰਿਆਣਾ ਜ਼ੋਨ ਦੇ ਸਕੱਤਰ ਯੋਗੇਸ਼ਵਰ ਸ਼ਰਮਾ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਰਕਾਰ ਸ਼ਹੀਦਾਂ ਦੀਆਂ ਚਿੰਤਾਵਾਂ ਉੱਤੇ ਰਾਜਨੀਤੀ ਕਰਦੀ ਹੈ ਪਰੰਤੂ ਆਜ਼ਾਦੀ ਘੁਲਾਟੀਆਂ ਜਾਂ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਨਹੀਂ ਰੱਖ ਪਾਈ। ਜਿਹੜੇ ਕਈ ਸਾਲਾਂ ਤੋਂ ਆਜ਼ਾਦੀ ਘੁਲਾਟੀਏ ਦਾ ਦਰਜਾ ਪਾਉਣ ਲਈ ਦਰ ਦਰ ਉੱਤੇ ਭਟਕ ਰਹੇ ਹਨ। ਕਈ ਬਾਰ ਸਰਕਾਰਾਂ ਨੂੰ ਯਾਦ ਪੱਤਰ ਅਤੇ ਬੇਨਤੀਆਂ ਕਰਨ ਦੇ ਬਾਵਜੂਦ ਅੱਜ ਤੱਕ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ। ਸਕੱਤਰ ਯੋਗੇਸ਼ਵਰ ਸ਼ਰਮਾ ਨੇ ਕਿਹਾ ਕਿ ਆਜ਼ਾਦ ਹਿੰਦ ਫੌਜ਼ ਦੇ ਜਵਾਨਾਂ ਦੇ ਕੁਝ ਰਿਸ਼ਤੇਦਾਰ ਪਿਛਲੀ ਦਿਨੀ ਉਹਨਾਂ ਨੂੰ ਮਿਲੇ।
ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ ਕਿ ਆਜ਼ਾਦ ਹਿੰਦ ਫੌਜ਼ ਦੇ 58 ਜਵਾਨ ਹਾਲੇ ਵੀ ਗੁਮਨਾਮ ਹਨ। ਰਾਸ਼ਟਰੀ ਪੁਰਾਲੇਖ ਵਿਭਾਗ ਨੇ ਉਹਨਾਂ ਦੇ ਰਿਕਾਰਡ ਦੀ ਭਾਲ ਕੀਤੀ ਹੈ ਅਤੇ ਕੀਤੀ ਅਤੇ ਉਹਨਾਂ ਦੇ ਨਾਂ ਅਤੇ ਪਿੰਡ ਦਾ ਪਤਾ ਸਰਕਾਰ ਨੂੰ ਭੇਜਿਆ ਹੈ, ਪ੍ਰਸ਼ਾਸਨ ਕੋਲ ਵੀ ਰਿਕਾਰਡ ਹੈ। ਪਰੰਤੂ ਹਾਲੇ ਤੱਕਿ ਇਹਨਾਂ ਪਰਿਵਾਰਾਂ ਦੀ ਸੁੱਧ ਲੈਣ ਕੋਈ ਨਹੀਂ ਆਈਆ। ਯੋਗੇਸ਼ਵਰ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਨੇ ਦੱਸਿਆ ਕਿ ਇਸ ਬਾਰੇ ਵਿੱਚ ਰਾਜ ਦੇ ਮੁੱਖ ਸਕੱਤਰ ਨੂੰ ਵੀ ਉਹ ਪੱਤਰ ਲਿਖ ਚੁੱਕੇ ਹਨ ਪਰੰਤੂ ਇਹ ਪੱਤਰ ਦਾ ਕੋਈ ਫਾਇਦਾ ਨਹੀਂ ਹੋਇਆ।
ਇਹੀ ਕਾਰਨ ਹੈ ਕਿ ਦੂਸਰੇ ਵਿਸ਼ਵਯੁੱਦ ਵਿੱਚ ਆਪਣੇ ਪ੍ਰਾਣਾਂ ਦੀ ਅਹੂਤੀ ਦੇਵ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਆਜ਼ਾਦੀ ਦੇ 74 ਸਾਲ ਬਾਅਦ ਵੀ ਸੁਤੰਤਰਤਾ ਸੈਨਾਨੀ ਦਾ ਦਰਜਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਅਜਿਹੇ ਕਈ ਪਰਿਵਾਰ ਹਨ ਜਿਨ੍ਹਾਂ ਦੇ ਰਿਕਾਰਡ ਦਰਜ ਨਹੀਂ ਕੀਤੇ ਗਏ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ