BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਹਰਿਆਣਾ

ਪੰਚਕੂਲਾ ’ਚ ਪੇਚਿਸ਼ ਦੇ 11 ਨਵੇਂ ਕੇਸ ਸਾਹਮਣੇ ਆਏ

July 23, 2021 11:47 AM

ਪੀ. ਪੀ. ਵਰਮਾ
ਪੰਚਕੂਲਾ/22 ਜੁਲਾਈ : ਅੱਜ ਪੰਚਕੂਲਾ ਵਿੱਚ ਪੇਚਿਸ਼ ਦੇ 11 ਨਵੇਂ ਕੇਸ ਸਾਹਮਣੇ ਆਏ। ਜਦਕਿ ਹੁਣ ਤੱਕ ਪੇਚਿਸ਼ ਦੇ 484 ਕੇਸ ਸਾਹਮਣੇ ਆ ਚੁੱਕੇ ਹਨ। ਜ਼ਿਲ੍ਹੇ ਦੇ ਸਰਕਾਰੀ ਜਨਰਲ ਹਸਪਤਾਲਾਂ ਦੀ ਸਪੋਕਸਮੈਂ ਮਨਕੀਰਤ ਮੁਰਾਰਾ ਨੇ ਦੱਸਿਆ ਪਿੰਡ ਅਭੈਪੁਰ ਪਿੰਡ ਦੀ ਜਨ ਸੰਖਿਆ 11 ਹਜ਼ਾਰ ਦੇ ਕਰੀਬ ਹੈ। ਜਿੱਥੇ ਸਿਹਤ ਵਿਭਾਗ ਅਤੇ ਹੁੱਡਾ ਅਥਾਰਥੀ ਦੇ ਜਨ ਸਿਹਤ ਡਵੀਜ਼ਨ ਵੱਲੋਂ ਪਾਣੀ ਦੇ ਸੈਂਪਲ ਲੈਣ ਦਾ ਕੰਮ ਲਗਾਤਾਰ ਜਾਰੀ ਹੈ। ਡਾਕਟਰ ਮੁਰਾਰਾ ਨੇ ਦੱਸਿਆ ਕਿ ਪਿੰਡ ਵਿੱਚ ਆਰਜੀ ਓਪੀਡੀ ਵੀ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ 46 ਮਰੀਜ਼ ਦਾਖਲ ਹਨ ਜਿਨ੍ਹਾਂ ਵਿੱਚ 14 ਵੱਡੇ ਅਤੇ 32 ਬੱਚੇ ਸ਼ਾਮਲ ਹਨ। ਬੀਤੇ 24 ਘੰਟਿਆਂ ਦੌਰਾਨ ਹਸਪਤਾਲ ਵਿੱਚ 15 ਮਰੀਜ਼ ਪੇਚਿਸ਼ ਦੇ ਦਾਖਲ ਹੋਏ ਹਨ। ਜਿਹੜੇ ਪਿੰਡ ਅਭੈਪੁਰ ਅਤੇ ਇਸਦੇ ਨਾਲ ਲਗਦੀਆਂ ਕਲੋਨੀਆਂ ਤੋਂ ਹਨ। ਸਿਹਤ ਵਿਭਾਗ ਵੱਲੋਂ 5762 ਘਰਾਂ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਵਿੱਚ ਓਆਰਐੱਸ ਦੇ 100805 ਪੈਕਟ ਵੰਡੇ ਗਏ। ਇਸ ਤੋਂ ਇਲਾਵਾ ਜ਼ਿੰਕ ਦੀਆਂ ਗੋਲੀਆਂ ਦੇ 2021 ਪੱਤੇ ਵੰਡੇ ਗਏ।
ਡਾਕਟਰ ਮੁਰਾਰਾ ਨੇ ਦੱਸਿਆ ਕਿ ਪੇਚਿਸ਼ ਕਾਰਨ ਹੁਣ ਤੱਕ ਇੱਕ ਬੱਚੇ ਮੌਤ ਹੋਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕਲੋਰਿੰਨ ਦੀਆਂ ਗੋਲੀਆਂ 9188 ਪੱਤੇ ਵੰਡੇ ਗਏ। ਇਸ ਤੋਂ ਇਲਾਵਾ 72 ਪਾਣੀ ਦੇ ਸੈਂਪਲ ਲਏ ਗਏ। ਜਦਕਿ ਅੱਜ ਨੌਵੇਂ ਦਿਨ ਵੀ ਪੇਚਿਸ਼ ਤੋਂ ਬਚਣ ਲਈ ਜਨਤਕ ਤੌਰ ਤੇ ਆਟੋ ਰਿਕਸ਼ਾ ਰਾਹੀ ਮੁਨਾਦੀ ਕਰਵਾਈ ਜਾ ਰਹੀ ਹੈ। ਸ਼ਹਿਰੀ ਵਿਕਾਸ ਅਥਾਰਟੀ ਹੁੱਡਾ ਵੱਲੋਂ ਕਈ ਥਾਵਾਂ ਤੇ ਪਾਣੀ ਦੇ ਕੁਨੈਕਸਨ ਵੀ ਠੀਕ ਕਰਵਾਏ ਗਏ ਹਨ ਅਤੇ ਹਾਲੇ ਸਾਫ਼ ਪਾਣੀ ਪਿਲਾਉਣ ਲਈ ਹੁੱਡਾ ਅਥਾਰਟੀ ਵੱਲੋਂ ਪਿੰਡਾਂ ਅਤੇ ਕਲੋਨੀਆਂ ਵਿੱਚ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ।
ਅੱਜ ਪੰਚਕੂਲਾ ਵਿੱਚ ਜ਼ੀਰੋ ਅੰਕੜਾ ਰਿਹਾ। ਹਸਪਤਾਲ ਦੇ ਬੁਲਾਰੇ ਅਨੁਸਾਰ ਹਾਲਾਂ ਕੇ ਪੰਚਕੂਲਾ ਜ਼ਿਲ੍ਹੇ ਵਿੱਚ ਕੋਰੋਨਾ ਦੇ 15 ਕੇਸ ਹਾਲੇ ਐਕਟਿਵ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 375 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਕੋਰੋਨਾ ਦਾ ਕੋਈ ਵੀ ਕੇਸ ਨਾ ਆਉਣ ਕਾਰਨ ਸਿਹਤ ਵਿਭਾਗ ਲਈ ਰਾਹਤ ਦੀ ਖਬਰ ਹੈ। ਓਧਰ ਜ਼ਿਲ੍ਹਾ ਪੁਲਿਸ ਵੱਲੋਂ ਜਿਹੜੇ ਲੋਕ ਮਾਸਕ ਨਹੀਂ ਪਾਉਂਦੇ ਉਹਨਾਂ ਦਾ ਚਲਾਨ ਕੱਟਣ ਦਾ ਕੰਮ ਲਗਾਤਾਰ ਜਾਰੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ