BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਖੇਡਾਂ

2032 ਦੀਆਂ ਓਲੰਪਿਕ ਖੇਡਾਂ ਬ੍ਰਿਸਬੇਨ ’ਚ ਹੋਣਗੀਆਂ

July 23, 2021 12:39 PM

ਪੁਸਪਿੰਦਰ ਤੂਰ
ਬ੍ਰਿਸਬੇਨ, 22 ਜੁਲਾਈ : ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਓਦੋਂ ਖੁਸੀਆਂ ਨਾਲ ਝੂਮ ਉੱਠਿਆ ਜਦੋਂ ਅੰਤਰਰਾਸਟਰੀ ਓਲੰਪਿਕ ਕਮੇਟੀ ਨੇ 138 ਵੇਂ ਆਈਓਸੀ ਸੈਸਨ ਵਿੱਚ ਬ੍ਰਿਸਬੇਨ ਨੂੰ 2032 ਓਲੰਪਿਕ ਖੇਡਾਂ ਦੇ ਮੇਜਬਾਨ ਸਹਿਰ ਵਜੋਂ ਐਲਾਨ ਕੀਤਾ। ਬ੍ਰਿਸਬੇਨ ਨੇ ਸਪੇਨ ਅਤੇ ਜਰਮਨੀ ਸਮੇਤ ਦੇਸਾਂ ਦੀਆਂ ਬੋਲੀ ਨੂੰ ਪਛਾੜਦੇ ਹੋਏ ਇਹ ਵੱਕਾਰੀ ਸਥਾਨ ਹਾਸਲ ਕੀਤਾ। ਇਸ ਮੌਕੇ ਬ੍ਰਿਸਬੇਨ ਸ਼ਹਿਰ ‘ਚ ਖੁਸੀਆਂ ਮਨਾਉਂਦੇ ਹੋਏ ਆਤਿਸਬਾਜੀ ਵੀ ਕੀਤੀ ਗਈ।
ਆਸਟ੍ਰੇਲਿਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਇਤਿਹਾਸਕ ਮੌਕੇ ਕੁਈਨਜਲੈਂਡ ਦੇ ਪ੍ਰਤੀਨਿਧੀ ਮੰਡਲ ਵਿੱਚ ਪ੍ਰੀਮੀਅਰ ਅਨਾਸਤਾਸ਼ੀਆ ਪਲਾਸਕਜੁਕ, ਬ੍ਰਿਸਬੇਨ ਲਾਰਡ ਮੇਅਰ ਐਡਰੀਅਨ ਸ੍ਰਾਈਨਰ ਅਤੇ ਸੰਘੀ ਖੇਡ ਮੰਤਰੀ ਰਿਚਰਡ ਕੋਲਬੈਕ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਏ.ਓ.ਸੀ ਦੇ ਪ੍ਰਧਾਨ ਜੌਨ ਕੋਟਸ ਨੇ ਵਾਅਦਾ ਕੀਤਾ ਕਿ ਬ੍ਰਿਸਬੇਨ, ਕੁਈਨਜਲੈਂਡ ਅਤੇ ਸਾਰੇ ਆਸਟਰੇਲੀਆਈ ਓਲੰਪਿਕ ਅਤੇ ਪੈਰਾਲਿੰਪਿਕ ਖੇਡਾਂ ਨੂੰ ਉੱਚੇ ਪੱਧਰ ‘ਤੇ ਪਹੁੰਚਾਉਣ ਲਈ ਤਿਆਰ ਖੜੇ ਹਨ। ਬ੍ਰਿਸਬੇਨ ਦਾ ਨਵੀਨਤਮ ਨਵੀਨੀਕਰਨ ਵਾਲਾ ਗਾਬਾ ਸਟੇਡੀਅਮ ਖੇਡਾਂ ਦਾ ਮੁੱਖ ਕੇਦਰ ਹੋਵੇਗਾ। ਸਟੇਡੀਅਮ ਦੇ ਨਾਲ ਹੀ ਉਸਾਰੀ ਅਧੀਨ ਅੰਡਰ-ਗਰਾਊਂਡ ਰੇਲਵੇ ਸਟੇਸ਼ਨ ਵੀ ਲੋਕਾਂ ਦੀ ਸਹੂਲਤ ਲਈ ਜਲਦੀ ਤਿਆਰ ਹੋ ਜਾਵੇਗਾ। ਪ੍ਰਬੰਧਕਾ ਨੇ ਦੱਸਿਆ 2032 ਦੀਆਂ ਖੇਡਾਂ ਲਈ 4.5 ਬਿਲੀਅਨ ਡਾਲਰ ਦੇ ਬਜਟ ਦੀ ਜਰੂਰਤ ਹੋਵੇਗੀ, ਆਈਓਸੀ 2.5 ਬਿਲੀਅਨ ਫੰਡ ਮੁਹੱਈਆ ਕਰਾਉਣ ਲਈ ਤਿਆਰ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ 2032 ਓਲੰਪਿਕ ਵਿੱਚ ਨੌਕਰੀ ਦੇ ਮੌਕੇ ਅਤੇ ਸੈਰ-ਸਪਾਟੇ ਵਿੱਚ ਵਾਧਾ ਹੋਵੇਗਾ ਜਿਸ ਨਾਲ ਆਰਥਿਕ ਤੌਰ ਉਛਾਲ ਆਉਣ ਦੀ ਸੰਭਾਵਨਾ ਹੈ। ਜਕਿਰਯੋਗ ਹੈ ਕਿ ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ 1956 ਵਿਚ ਮੈਲਬੌਰਨ ਅਤੇ 2000 ਵਿਚ ਸਿਡਨੀ ਵਿਚ ਓਲੰਪਿਕ ਖੇਡਾਂ ਦੀ ਮੇਜਬਾਨੀ ਕੀਤੀ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ