BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਖੇਡਾਂ

ਦਰਸ਼ਕਾਂ ਤੋਂ ਖਾਲੀ ਸਟੇਡੀਅਮ ’ਚ ਟੋਕੀਓ ਓਲੰਪਿਕਸ ਆਰੰਭ

July 24, 2021 11:33 AM

- ਉਦਘਾਟਨ ਸਮਾਰੋਹ ’ਚ ਮਨਪ੍ਰੀਤ ਤੇ ਮੈਰੀਕਾਮ ਨੇ ਕੀਤੀ ਭਾਰਤੀ ਖਿਡਾਰੀਆਂ ਦੀ ਅਗਵਾਈ
- ਉਦਘਾਟਨ ਮੌਕੇ ਆਤਿਸ਼ਬਾਜੀ ਦੇ ਅਦਭੁਤ ਦ੍ਰਿਸ਼ ਉਭਰੇ
- ਕੋਵਿਡ-19 ਨਾਲ ਮਾਰੇ ਗਏ ਲੋਕਾਂ ਲਈ ਪੇਸ਼ ਕੀਤੀ ਗਈ ਖਾਮੋਸ਼ ਸ਼ਰਧਾਂਜਲੀ

ਏਜੰਸੀਆਂ
ਟੋਕੀਓ, 23 ਜੁਲਾਈ : ਕੋਵਿਡ-19 ਮਹਾਮਾਰੀ ਕਾਰਨ 2020 ਦੀਆਂ ਓਲੰਪਿਕਸ ਖੇਡਾਂ ਰੱਦ ਕਰਨੀਆਂ ਪਈਆਂ ਸਨ ਪਰ ਅੱਜ ਕੋਈ 12 ਮਹੀਨਿਆਂ ਬਾਅਦ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਕੌਮੀ ਸਟੇਡੀਅਮ ’ਚ ਓਲੰਪਿਕਸ ਦਾ ਆਗਾਜ਼ ਹੋਇਆ ਹਾਲਾਂਕਿ ਕੋਵਿਡ-19 ਦਾ ਕਾਲਾ ਪਰਛਾਵਾ ਅੱਜ ਵੀ ਦੇਖਿਆ ਗਿਆ। ਟੋਕੀਓ ਓਲੰਪਿਕਸ, ਉਲੰਪਿਕਸ ਦੇ 125 ਸਾਲਾਂ ਦੇ ਇਤਿਹਾਸ ’ਚ ਦਰਸ਼ਕਾਂ ਤੋਂ ਬਗੈਰ ਹੋਣ ਵਾਲੀ ਪਹਿਲੀ ਓਲੰਪਿਕਸ ਬਣ ਗਈ ਹੈ। ਇਹ ਪਹਿਲੀ ਓਲੰਪਿਕਸ ਹੈ ਜੋ ਆਪਣੇ-ਆਪ ’ਚ ਇੱਕ ਇਤਿਹਾਸ ਬਣ ਗਈ ਹੈ। ਟੋਕੀਓ ਓਲੰਪਿਕਸ ’ਚ ਭਾਰਤੀ ਖਿਡਾਰੀਆਂ ਦੀ ਅਗਵਾਈ ਮਨਪ੍ਰੀਤ ਸਿੰਘ ਤੇ ਮੈਰੀਕਾਮ ਵੱਲੋਂ ਕੀਤੀ ਗਈ।
ਟੋਕੀਓ ਓਲੰਪਿਕਸ ਸੇਰੇਮਨੀ ਦੇ ਦੌਰਾਨ ਭਾਰਤ ਵੱਲੋਂ ਮਨਪ੍ਰੀਤ ਸਿੰਘ ਤੇ ਮੈਰੀਕਾਮ ਬਾਕੀ ਦਲ ਦੀ ਅਗਵਾਈ ਕਰਦੇ ਹੋਏ ਤਿਰੰਗਾ ਲਹਿਰਾ ਰਹੇ ਸਨ। ਇਹ ਓਲੰਪਿਕ ’ਚ ਭਾਰਤ ਦਾ 25ਵਾਂ ਪ੍ਰਦਰਸ਼ਨ ਹੈ ਤੇ ਓਲੰਪਿਕ ’ਚ ਅਜੇ ਤੱਕ ਦੀ ਸਭ ਤੋਂ ਵੱਡੀ ਭਾਰਤੀ ਟੀਮ ਹੈ।
ਟੋਕੀਓ ਓਲੰਪਿਕ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 100 ਤੋਂ ਜ਼ਿਆਦਾ ਹੋ ਗਏ ਹਨ, ਜਦੋਂ ਕਿ ਆਯੋਜਕਾਂ ਨੇ ਸ਼ੁੱਕਰਵਾਰ ਨੂੰ 19 ਨਵੇਂ ਮਾਮਲੇ ਸਾਹਮਣੇ ਆਉਣ ਦਾ ਐਲਾਨ ਕੀਤਾ। ਚੈੱਕ ਗਣਰਾਜ ਦਾ ਚੌਥਾ ਖਿਡਾਰੀ ਰੋਡ ਸਾਈਕਲਿਸਟ ਮਿਸ਼ੇਲ ਸ਼ੈਲਗੇਲ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਟੋਕੀਓ ਓਲੰਪਿਕ ਆਯੋਜਕਾਂ ਨੇ ਰੋਜ ਜਾਰੀ ਹੋਣ ਵਾਲੇ ਕੋਰੋਨਾ ਅਪਡੇਟ ਵਿਚ ਦੱਸਿਆ ਕਿ 3 ਖਿਡਾਰੀ, ਖੇਡਾਂ ਨਾਲ ਜੁੜੇ 10 ਕਰਮਚਾਰੀ, 3 ਪੱਤਰਕਾਰ ਅਤੇ 3 ਠੇਕੇਦਾਰ ਪਾਜ਼ੇਟਿਵ ਪਾਏ ਗਏ ਹਨ। ਖੇਡਾਂ ਨਾਲ ਜੁੜੇ ਕੋਰੋਨਾ ਦੇ ਮਾਮਲੇ ਵੱਧ ਕੇ 106 ਹੋ ਗਏ ਹਨ, ਜਿਸ ਵਿਚੋਂ 11 ਖਿਡਾਰੀ ਹਨ।
ਚੈੱਕ ਗਣਰਾਜ ਦੀ ਟੀਮ ਦਾ 6ਵਾਂ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੀ ਰਾਸ਼ਟਰੀ ਓਲੰਪਿਕ ਕਮੇਟੀ ਨੇ ਕਿਹਾ, ‘ਚੈੱਕ ਗਣਰਾਜ ਦਲ ਦਾ 6ਵਾਂ ਮੈਂਬਰ ਅਤੇ ਚੌਥਾ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਹੈ। ਰੋਡ ਸਾਈਕਲਿਸਟ ਮਿਸ਼ੇਲ ਸ਼ੈਲਜੇਲ ਪਾਜ਼ੇਟਿਵ ਪਾਏ ਗਏ ਹਨ।’ ਉਨ੍ਹਾਂ ਨੇ ਸ਼ਨੀਵਾਰ ਨੂੰ ਰੋਡ ਰੇਸ ਵਿਚ ਹਿੱਸਾ ਲੈਣਾ ਸੀ ਜੋ ਹੁਣ ਉਹ ਨਹੀਂ ਲੈ ਸਕਣਗੇ। ਇਸ ਤੋਂ ਪਹਿਲਾਂ ਚੈੱਕ ਗਣਰਾਜ ਦੇ ਦੋ ਬੀਚ ਵਾਲੀਬਾਲ ਖਿਡਾਰੀ ਅਤੇ ਇਕ ਟੇਬਲ ਟੈਨਿਸ ਖਿਡਾਰੀ ਵੀ ਪਾਜ਼ੇਟਿਵ ਆਇਆ ਸੀ। ਚੈੱਕ ਦਲ ਦੇ ਡਾਕਟਰ ਵਲਾਸਤਮਿਲ ਵੋਰਾਸੇਕ ਵੀ ਵੀਰਵਾਰ ਨੂੰ ਪਾਜ਼ੇਟਿਵ ਪਾਏ ਗਏ। ਇਸ ਤੋਂ ਪਹਿਲਾਂ ਇਕ ਵਾਲੀਬਾਲ ਕੋਚ ਵੀ ਪਾਜ਼ੇਟਿਵ ਪਾਏ ਗਏ ਸਨ। ਹੋਰ ਦੇਸ਼ਾਂ ਵਿਚੋਂ ਚਿਲੀ ਦਾ ਇਕ ਤਾਈਕਵਾਂਡੋ ਖਿਡਾਰੀ, ਨੀਦਰਲੈਂਡ ਦਾ ਸਕੇਟਬੋਰਡ ਖਿਡਾਰੀ ਅਤੇ ਤਾਈਕਵਾਂਡੋ ਖਿਡਾਰੀ ਵੀ ਪਾਜ਼ੇਟਿਵ ਪਾਏ ਗਏ। ਦੱਖਣੀ ਅਫਰੀਕਾ ਦੇ 2 ਫੁੱਟਬਾਲ ਖਿਡਾਰੀ ਅਤੇ ਅਮਰੀਕਾ ਦਾ ਇਕ ਬੀਚ ਵਾਲੀਬਾਲ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਸੀ।

 

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ