BREAKING NEWS
ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀਕਾਂਗਰਸ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰੇ : ਕਾਮਰੇਡ ਸੇਖੋਂ

ਹਰਿਆਣਾ

ਸਮੱਸਿਆ ਹੱਲ ਨਾ ਹੋਣ ’ਤੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੂੰ ਗੰਦਾ ਪਾਣੀ ਭੇਟ ਕਰਨ ਦੀ ਚਿਤਾਵਨੀ

July 24, 2021 12:00 PM

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ/23 ਜੁਲਾਈ : ਜਿਸ ਸ਼ਹਿਰ ਦੇ ਵਿਧਾਇਕ ਦੇ ਸ਼ਾਂਨਦਾਰ ਵਸਤਰਾਂ ਅਤੇ ਮੋਟਰ ਕਾਰਾਂ ਸਮੇਤ ਮਹਿਲਾਂ ਤੋ ਮੱਖੀ ਤਿਲਕਦੀ ਹੋਵੇ ਅਤੇ ਉਸੇ ਸ਼ਹਿਰ ਦੇ ਵਾਸੀ ਸੀਵਰ ਦੇ ਗੰਦੇ ਪਾਣੀ ਵਿਚ ਵਕਤ ਗੁਜ਼ਾਰ ਰਹੇ ਹੋਣ ਤਾਂ ਤੁਸੀ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਭਾਰਤੀ ਨੇਤਾਵਾਂ ਦੀ ਨਜ਼ਰ ਵਿਚ ਵੋਟਰ ਹੁਣ ਵੀ ਕੀੜੇ ਮਕੌੜਿਆਂ ਤੋ ਵੱਧ ਕੁਝ ਨਹੀ। ਸਿਰਸਾ ਦੇ ਵਾਰਡ 2 ਦੀ ਐਡੀਸ਼ਨਲ ਬਾਟਾ ਕਲੋਨੀ ਵਿੱਚ ਪਿਛਲੇ ਛੇ ਮਹੀਨਿਆਂ ਤੋ ਸੀਵਰੇਜ਼ ਵਿਵਸਥਾ ਖ਼ਰਾਬ ਚੱਲ ਰਹੀ ਹੈ। ਜਿਸਦੇ ਕਾਰਨ ਸਥਾਨਕ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਵਾਰਡ ਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਲੋਨੀ ਵਾਸੀਆਂ ਨਾਲ ਮਿਲਕੇ ਸੀਵਰ ਦੇ ਗੰਦੇ ਪਾਣੀ ਵਿੱਚ ਬੈਠਕੇ ਜਿਲਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ।
ਇਸ ਮੌਕ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਲੋਨੀ ਵਾਸੀਆਂ ਨਾਲ ਮਿਲਕੇ ਇਸ ਸਮੱਸਿਆ ਦੇ ਛੇਤੀ ਹੱਲ ਨਾਂ ਹੋਣ ਉੱਤੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੂੰ ਸੀਵਰੇਜ ਦਾ ਪਾਣੀ ਭੇਟ ਕਰਨ ਦੀ ਚਿਤਾਵਨੀ ਵੀ ਦਿੱਤੀ। ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਰਿੰਦਰ ਕੁਮਾਰ ਨੇ ਕਿਹਾ ਕਿ ਬਾਟਾ ਕਲੋਨੀ ਅਤੇ ਐਡੀਸ਼ਨਲ ਬਾਟਾ ਕਲੋਨੀ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਪਿਛਲੇ ਕਈ ਮਹੀਨਿਆਂ ਤੋ ਸੀਵਰੇਜ਼ ਦੀ ਸਫਾਈ ਨਾਂ ਹੋਣ ਕਾਰਨ ਗੰਦਾ ਪਾਣੀ ਘਰਾਂ ਦੇ ਬਾਹਰ ਸੜਕ ਉੱਤੇ ਜਮਾਂ ਰਹਿੰਦਾ ਹੈ ਅਤੇ ਗੰਦੇ ਪਾਣੀ ਦੇ ਚਲਦੇ ਕਲੋਨੀ ਵਾਸੀਆਂ ਵਿੱਚ ਬਿਮਾਰੀਆਂ ਪਨਪਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਡਿਪਟੀ ਕਮਿਸ਼ਨਰ, ਸੀਐਮ ਵਿੰਡੋ ਅਤੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਅੱਗੇ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਬੇਨਤੀ ਕੀਤੀ ਹੈ ਪਰ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀ ਸਰਕੀ। ਉਨ੍ਹਾ ਕਿਹਾ ਕਿ ਉਹ ਗੰਦੇ ਪਾਣੀ ਕਾਰਨ ਨਾਰਕ ਭਰਿਆ ਜੀਵਨ ਜੀਣ ਨੂੰ ਮਜਬੂਰ ਹਨ। ਇਸ ਮੌਕੇ ਆਮ ਪਾਰਟੀ ਦੇ ਆਗੂ ਵਿਰੇਂਦਰ ਕੁਮਾਰ ਐਡਵੋਕੇਟ ਨੇ ਕਿਹਾ ਕਿ ਜੇਕਰ ਜਿਲ੍ਹਾਂ ਪ੍ਰਸਾਸ਼ਨ ਵਲੋ ਛੇਤੀ ਇਸ ਸਮੱਸਿਆ ਦਾ ਸਥਾਈ ਹੱਲ ਨਾਂ ਕੀਤਾ ਗਿਆ ਤਾਂ ਪਾਰਟੀ ਆਗੂ ਬਾਟਾ ਕਲੋਨੀ ਨਿਵਾਸੀਆਂ ਨਾਲ ਮਿਲਕੇ ਸੀਵਰੇਜ ਦਾ ਗੰਦਾ ਪਾਣੀ ਬਾਲਟੀਆਂ ਵਿੱਚ ਭਰਕੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੂੰ ਭੇਟ ਕਰਨਗੇ l

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ