BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਪੰਜਾਬ

ਕਾਂਗਰਸ ਨਵਜੋਤ ਸਿੱਧੂ ਨੂੰ ਸੂਬਾ ਕਾਂਗਰਸ ਪ੍ਰਧਾਨ ਦਾ ਅਹੁਦਾ ਦੇਕੇ 2022 ਦੀਆਂ ਚੋਣਾਂ ਦੀ ਬੇੜੀ ਪਾਰ ਨਹੀਂ ਲਾ ਸਕਦੀ : ਚੀਮਾ

July 24, 2021 12:11 PM

ਯਾਦਵਿੰਦਰ ਸਿੰਘ ਤਪਾ
ਤਪਾ ਮੰਡੀ/ 23 ਜੁਲਾਈ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰ.ਹਰਪਾਲ ਸਿੰਘ ਚੀਮਾ ਨੇ ਇੱਥੇ ਆਮ ਆਦਮੀ ਪਾਰਟੀ ਦੇ ਸਥਾਨਕ ਕਾਰਕੁੰਨ ਅਮਰੀਸ਼ ਭੋਤਨਾ ਦੇ ਦਫਤਰ ਵਿਖੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਪਦ ਦੀ ਕੁਰਸੀ ‘ਚ ਹੀ ਉਲਝਕੇ ਰਹਿ ਗਿਆ ਹੈ। ਸ੍ਰ ਚੀਮਾ ਬਠਿੰਡਾ ਤੋਂ ਇੱਕ ਸਮਾਗਮ ‘ਚ ਸ਼ਿਰਕਤ ਕਰਨ ਉਪਰੰਤ ਇੱਥੇ ਇੱਕ ਪ੍ਰੈਸ ਕਾਨਫਰੰਸ਼ ‘ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਉਸ ਨੇ ਕੈਪਟਨ ਅਮਰਿੰਦਰ ਸਿੰਘ ਤੇ ਬੇਅਦਬੀ ਮਾਮਲੇ ਨੂੰ ਸੁਲਝਾਉਣ ‘ਚ ਅਸਫਲ ਰਹਿਣ,ਨਸ਼ਾ ਮਾਫੀਆ ਨੂੰ ਅਪਣੇ ਕੰਟਰੋਲ ‘ਚ ਨਾ ਕਰ ਸਕਣ ਅਤੇ ਰੇਤ ਬਜਰੀ ਦੇ ਮਾਫੀਏ ਨੂੰ ਕਾਬੂ ਕਰਕੇ ਸਜਾਵਾਂ ਨਾ ਦਵਾ ਸਕੇ ਆਦਿ ਅਜਿਹੇ ਮੁਦਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆਂ ਸੀ ਅਤੇ ਕਾਂਗਰਸ ਦੇ ਸਾਢੇ ਚਾਰ ਸਾਲ ਦੇ ਰਾਜ ‘ਚ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਕਾਰਨ ਕਾਂਗਰਸ ਹਾਈਕਮਾਂਡ ਤੋਂ 18 ਨੁਕਾਤੀ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਸੂਚੀ ਲਾਗੂ ਕਰਨ ਲਈ ਕੈਪਟਨ ਨੂੰ ਹੁਕਮ ਦਿੱਤਾ ਗਿਆ ਸੀ ਉਨ੍ਹਾਂ ਸਾਰੀਆਂ ਗੱਲਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਹੋ ਸਕਿਆਂ। ਉਨ੍ਹਾਂ ਕਿਹਾ ਕਿ ਹੁਣ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਸਾਰੇ ਵਿਧਾਇਕਾਂ ਅਤੇ ਵਜੀਰਾਂ ਨੂੰ ਜੱਫੀਆਂ ਪਾ ਲਈਆਂ ਹਨ ਜਿਹੜੇ ਰੇਤ ਮਾਫੀਏ ਅਤੇ ਨਸ਼ਾ ਮਾਫੀਏ ‘ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਸਿੱਧੂ ਕਿਹੜੇ ਮੂੰਹ ਨਾਲ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਹੜੇ ਮਾਫੀਏ ਅਕਾਲੀ –ਭਾਜਪਾ ਸਰਕਾਰ ਸਮੇਂ ਸਰਗਰਮ ਸਨ ਅਤੇ ਪੰਜਾਬ ਨੂੰ ਲੁੱਟਕੇ ਖਾ ਰਹੇ ਸਨ ਹੁਣ ਉਹ ਮਾਫੀਏ ਜਿਉਂ ਦੇ ਤਿਉਂ ਕੈਪਟਨ ਸਰਕਾਰ ਸਮੇਂ ਵੀ ਸਰਗਰਮ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾ ਦੀ ਬੇੜੀ ਪਾਰ ਲਾਉਣ ਦੀ ਜਿਹੜੀ ਝਾਕ ਸਿੱਧੂ ‘ਤੇ ਲਾ ਲਈ ਹੈ ਉਹ ਪੂਰੀ ਨਹੀਂ ਹੋਵੇਗੀ ਕਿਉਂਕੇ ਚੋਣਾ ‘ਚ ਕੀਤੇ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਅਕਾਲੀ ਦਲ ਬਾਰੇ ਕਿਹਾ ਕਿ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਪਾਸ ਕਰਵਾਉਣ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸੁਖਵੀਰ ਬਾਦਲ,ਕਾਂਗਰਸ ਅਤੇ ਭਾਜਪਾ ਤਿੰਨੋਂ ਦੋਸ਼ੀ ਹਨ ਅਤੇ ਇਨ੍ਹਾਂ ਤਿੰਨਾਂ ਰਾਜਨੈਤਿਕ ਪਾਰਟੀਆਂ ਨੇ ਅਪਣੇ-ਆਪਣੇ ਆਪਣੇ ਸਮੇਂ ‘ਚ ਪੰਜਾਬ ਨੂੰ ਕਰਜਾਈ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜਿਹੜਾ ਕਰਜਾ ਅਕਾਲੀ-ਭਾਜਪਾ ਸਰਕਾਰ ਸਮੇਂ 90 ਹਜਾਰ ਕਰੋੜ ਰੁਪਏ ਦਾ ਸੀ ਉਹ ਕੈਪਟਨ ਸਰਕਾਰ ਸਮੇਂ ਵੱਧਕੇ ਤਿੰਨ ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਬਿਜਲੀ ਦੀਆਂ ਕੰਪਨੀਆਂ ਨਾਲ ਘਾਟੇ ਵਾਲੇ ਸੌਦੇ ਹੋਏ ਸਨ ਅਤੇ ਕੈਪਟਨ ਨੇ ਚੋਣ ਵਾਅਦਾ ਕੀਤਾ ਸੀ ਕਿ ਉਹ ਬਿਜਲੀ ਦੇ ਸਾਰੇ ਸਮਝੌਤੇ ਰੱਦ ਕੀਤੇ ਜਾਣਗੇ ਪਰ ਉਹ ਜਿਉ ਦੇ ਤਿਉ ਚੱਲੇ ਆ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਸਾਰੇ ਸੂਬਿਆਂ ਨਾਲੋਂ ਵੱਧ ਰੇਟਾਂ ਤੇ ਬਿਜਲੀ ਵਰਤਣੀ ਪੈ ਰਹੀ ਹੈ ਅਤੇ ਸਸਤੀ ਬਿਜਲੀ ਦਾ ਜੋ ਵਾਅਦਾ ਕੈਪਟਨ ਨੇ ਕੀਤਾ ਸੀ ਪੂਰਾ ਨਹੀਂ ਕੀਤਾ ਗਿਆ ਅਤੇ ਨਾ ਪੰਜਾਬ ਦੇ ਵਪਾਰੀਆਂ ਨੂੰ 5 ਰੁਪਏ ਯੂਨਿਟ ਬਿਜਲੀ ਦਿੱਤੀ ਗਈ ਹੈ। ਇਸ ਮੌਕੇ ਹਲਕਾ ਇੰਚਾਰਜ ਲਾਭ ਸਿੰਘ ਉਗੋਕੇ,ਸੂਬਾ ਸਕੱਤਰ ਜਸਵਿੰਦਰ ਸਿੰਘ ਚੱਠਾ,ਸ਼ਹਿਰੀ ਪ੍ਰਧਾਨ ਨਰਾਇਣ ਸਿੰਘ,ਮਹਿੰਦਰ ਸਿੰਘ ਚਹਿਲ,ਜਤਿੰਦਰ ਸਿੰਘ ਢਿੱਲਵਾਂ,ਮੱਖਣ ਸਿੰਘ ਢਿਲਵਾਂ,ਮੁਨੀਸ਼ ਗਰਗ,ਹਰਪਾਲ ਢਿਲਵਾਂ,ਜੱਸੀ ਪੁਰਬਾ,ਕੁਲਵਿੰਦਰ ਸਿੰਘ ਚੱਠਾ,ਸਾਬਕਾ ਕੌਸਲਰ ਬੁੱਧ ਰਾਮ ਢਿਲਵਾਂ ਆਦਿ ਪਾਰਟੀ ਵਰਕਰ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪ

ਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼

27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗ

ਪੰਜਾਬ ਸਰਕਾਰ ਨੇ ਪੰਜਗਰਾਈ ਕਲਾਂ ’ਚ 1 ਕਰੋੜ ਰੁਪਏ ਤੋਂ ਵੱਧ ਵਿਕਾਸ ਕਾਰਜਾਂ ’ਤੇ ਖਰਚ ਕੀਤੇ : ਸਰਪੰਚ

ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਐਸਡੀਐਮ ਬਟਾਲਾ ਨੇ ਸੇਵਾ ਕੇਂਦਰਾਂ ਦੀ ਕੀਤੀ ਚੈਕਿੰਗ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਹਲਕਾ ਸਾਹਨੇਵਾਲ ਦੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ : ਬੀਬੀ ਬਿੱਟੀ

ਚੰਨੀ ਦੀ ਅਗਵਾਈ ’ਚ ਕਾਂਗਰਸ ਮੁੜ 2022 ’ਚ ਸਰਕਾਰ ਬਣਾਏਗੀ : ਮਿੱਤਲ

ਜ਼ੀਰਕਪੁਰ ’ਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ 100 ਤੋਂ ਵੱਧ ਬੈਨਰ ਰਾਤੋ-ਰਾਤ ਗਾਇਬ

‘ਗੁ. ਸ੍ਰੀ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਹੁਕਮ ਕੇਜਰੀਵਾਲ ਸਰਕਾਰ ਦਾ ਨਾਦਰਸ਼ਾਹੀ ਫੈਸਲਾ’

ਜੋਤੀ-ਜੋਤ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲੇ ਨਗਰ ਕੀਰਤਨ ਦੇ ਸੰਗਤਾਂ ਨੇ ਕੀਤੇ ਦਰਸ਼ਨ