BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

ਖ਼ਤਰਨਾਕ ਹੈ ਹਉਮੈ ਨੂੰ ਪਾਲਣਾ!

July 24, 2021 12:51 PM

ਤਰਸੇਮ ਲੰਡੇ

‘ਈਗੋ’ ਸ਼ਬਦ ਹੈ ਬੜਾ ਛੋਟਾ, ਪਰ ਖ਼ਤਰਨਾਕ ਵਧੇਰੇ ਹੈ। ਪੰਜਾਬੀ ਵਿੱਚ ਇਸ ਨੂੰ ਹੰਕਾਰ ਜਾਂ ਹਉਮੈ ਵੀ ਕਿਹਾ ਜਾਂਦਾ ਹੈ। ਆਮ ਤੌਰ ’ਤੇ ਜ਼ਿਆਦਾਤਰ ਲੋਕ ਇਸਦੇ ਸ਼ਿਕਾਰ ਹੋ ਚੁਕੇ ਹਨ। ਇਹ ਈਗੋ ਸਮਾਜਿਕ ਨਿਘਾਰ ਦੀ ਨਿਸ਼ਾਨੀ ਹੈ, ਪੁਆੜਿਆਂ ਦੀ ਜੜ੍ਹ ਹੈ, ਵਿਅਕਤੀ ਦੀ ਸ਼ਖਸੀਅਤ ਉੱਪਰ ਇੱਕ ਧੱਬਾ ਹੈ।
ਕਈ ਵਾਰ ਹਾਲਾਤ ਵਿਅਕਤੀ ਦੇ ਕੰਮ ਦੇ ਅਨੁਕੂਲ ਹੁੰਦੇ ਹਨ। ਜਦੋਂ ਉਹ ਆਪਣੇ ਸ਼ੁਰੂ ਕੀਤੇ ਹਰ ਕੰਮ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਕੁਝ ਲੋਕ ਉਸ ਨੂੰ ‘ਕਿਸਮਤ ਵਾਲਾ’ ਮੰਨਦੇ ਹਨ। ਅਜਿਹੇ ਵਿਅਕਤੀ ਆਪਣੀ ਤੀਖਣ ਬੁੱਧੀ ਕਾਰਨ ਆਪਣੀ ਮੰਜ਼ਿਲ ’ਤੇ ਪਹੁੰਚਣ ਵਿੱਚ ਸਫ਼ਲ ਹੋ ਜਾਂਦੇ ਹਨ। ਉਨ੍ਹਾਂ ਦੁਆਰਾ ਲਏ ਫੈਸਲੇ ਗਰਮ ਲੋਹੇ ’ਤੇ ਸਟ ਮਾਰਨ ਬਰਾਬਰ ਸਿੱਧ ਹੁੰਦੇ ਹਨ। ਜਦ ਵਿਅਕਤੀ ਵਾਰ ਵਾਰ ਆਪਣੇ ਫੈਸਲੇ ਅਤੇ ਕੰਮ ’ਚ ਕਾਮਯਾਬ ਹੋ ਜਾਂਦਾ ਹੈ ਤਾਂ ਫਿਰ ਉਹ ਆਪਣੇ ਆਪ ਨੂੰ ਜ਼ਿਆਦਾ ਹੁਸ਼ਿਆਰ ਅਤੇ ਚੁਸਤ ਸਮਝਣ ਲਗ ਜਾਂਦਾ ਹੈ।
ਕੁਝ ਲੋਕ ਹੱਥ ਵਿੱਚ ਚਾਰ ਛਿੱਲੜ ਹੋਣ ਕਰਕੇ ਇਸ ਧਾਰਨਾ ਦੇ ਸ਼ਿਕਾਰ ਹੋ ਜਾਂਦੇ ਹਨ ਕਿ ਜਦ ਉਨ੍ਹਾਂ ਕੋਲ ਦੁਨੀਆਂ ਦੀ ਦੌਲਤ ਸ਼ੌਹਰਤ ਸਭ ਕੁਝ ਹੈ ਫੇਰ ਉਨ੍ਹਾਂ ਨੂੰ ਕਿਸੇ ਤੱਕ ਕੋਈ ਗਰਜ਼ ਨਹੀਂ ਹੈ। ਅਜਿਹਾ ਵਿਅਕਤੀ ਆਪਣੇ ਤੋਂ ਨੀਵੇਂ ਨੂੰ ਇਸ ਕਰਕੇ ਨਹੀਂ ਬੁਲਾਉਂਦਾ ਕਿ ਕਿਤੇ ਉਸ ਨੂੰ ਕੋਈ ਸਵਾਲ ਹੀ ਨਾ ਪਾ ਦੇਵੇ। ਇਹ ਹੀ ਹਉਮੈ ਦੀ ਨਿਸ਼ਾਨੀ ਹੈ। ਜਿਹੜੀ ਕਾਫੀ ਜ਼ਿਆਦਾ ਇਨਸਾਨਾਂ ਵਿੱਚ ਪਾਈ ਜਾਂਦੀ ਹੈ। ਸਾਡੇ ਦੇਸ਼ ਵਿੱਚ ਈਗੋ ਨਾਮ ਦੀ ਚੀਜ਼ ਸਾਡੇ ਕੁਝ ਸਰਕਾਰੀ ਬਾਬੂਆਂ ਜਾਂ ਕੁਝ ਅਫ਼ਸਰਾਂ ਵਿੱਚ ਵੀ ਪਾਈ ਜਾਂਦੀ ਹੈ। ਇਹ ਸਾਡੇ ਦੇਸ਼ ਦੇ ਨੇਤਾਵਾਂ ਵਿੱਚ ਵੀ ਪਾਈ ਜਾਂਦੀ ਹੈ। ਮੇਰੇ ਮੁਤਾਬਕ ਜਿੱਥੇ ਤਾਕਤ ਹੈ ਉੱਥੇ ਹਉਮੈਂ ਜਨਮ ਲੈਂਦੀ ਹੈ। ਕਿਸੇ ਵੀ ਵਿਅਕਤੀ ਦੇ ਹੱਥ ਵਿੱਚ ਇੱਕ ਵਾਰ ਸ਼ਕਤੀ ਆ ਜਾਵੇ ਸਹੀ ਫੇਰ ਉਹ ਆਪਣੇ ਆਪ ਨੂੰ ਦੁਨੀਆਂ ਦਾ ਮਹਾਨ ਵਿਜੇਤਾ ਸਮਝਣ ਲੱਗ ਜਾਂਦਾ ਹੈ।
ਹਰ ਕੋਈ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਸ਼ਕਤੀਆਂ ਦਾ ਮਾਲਕ ਬਣਦਾ ਹੈ। ਪਰ ਅਜਿਹੀਆਂ ਸ਼ਕਤੀਆਂ ਚਿਰ ਸਥਾਈ ਨਹੀਂ ਰਹਿੰਦੀਆਂ। ਅਜਿਹੇ ਤਾਕਤਵਰ ਵਿਅਕਤੀ ਅਗੇ ਹਰ ਕੋਈ ਆਪਣਾ ਕੰਮ ਕਰਾਉਣ ਲਈ ਦੁਆ ਸਲਾਮ ਤਾਂ ਕਰਦਾ ਹੈ, ਹਾੜ੍ਹੇ ਕੱਢਦਾ ਹੈ, ਇੱਥੋਂ ਤੱਕ ਕਿ ਆਪਣਾ ਕੰਮ ਜਲਦੀ ਕਰਾਉਣ ਲਈ ਹੱਥ ਵੀ ਝਾੜਨ ਲਈ ਤਿਆਰ ਹੋ ਜਾਂਦਾ ਹੈ। ਤਾਕਤਵਰ ਵਿਅਕਤੀ ਇਹ ਨਹੀਂ ਸੋਚਦਾ ਕਿ ਸਾਹਮਣੇ ਵਾਲਾ ਫਸਿਆ ਹੋਇਆ ਹੈ ਤਾਂ ਸਿਜਦਾ ਕਰਦਾ ਹੈ। ਅਜਿਹਾ ਦੇਖ ਕੇ ਉਸਦੀ ਧੌਣ ਵਿਚਲਾ ਕਿਲਾ ਹੋਰ ਵਡਾ ਹੋ ਜਾਂਦਾ ਹੈ। ਅਜਿਹੀ ਸੋਚ ਸਮਾਜ ਲਈ ਖ਼ਤਰਨਾਕ ਸਿਧ ਹੁੰਦੀ ਹੈ। ਇਹ ਵਿਅਕਤੀ ਦੀ ਸਖਸ਼ੀਅਤ ਨੂੰ ਨਿਗਲ ਜਾਂਦੀ ਹੈ। ਵਿਅਕਤੀ ਹੱਥੋਂ ਸਮਾਜਿਕ ਰਿਸ਼ਤੇ ਨਾਤੇ ਅਤੇ ਦਿਲੀ ਮਾਣ ਇਜਤ ਖੋਹ ਲੈਂਦੀ ਹੈ। ਉਸ ਕੋਲ ਲੋਕਾਂ ਦੀਆਂ ਨਜ਼ਰਾਂ ਵਿੱਚ ਬਣੇ ਰਹਿਣ ਦਾ ਰੁਤਬਾ ਵੀ ਨਹੀਂ ਛੱਡਦੀ । ਉਸ ਦੀ ਬਾਹਰਲੀ ਸਖਸ਼ੀਅਤ ਨੂੰ ਭੈੜਾ ਬਣਾ ਦਿੰਦੀ ਹੈ। ਜਿਹੜੀ ਤਾਕਤ ਕਰਕੇ ਅਸੀਂ ਆਪਣੇ ਆਪ ਨੂੰ ਉਚਾ ਸਮਝਦੇ ਹਾਂ, ਜਿਸ ਤਾਕਤ ਦੇ ਨਸ਼ੇ ਵਿੱਚ ਵਿਅਕਤੀ ਅੰਨਾ ਹੋ ਜਾਂਦਾ ਹੈ, ਜੋ ਕਈ ਜੁਰਮਾਂ ਨੂੰ ਜਨਮ ਦਿੰਦੀ ਹੈ, ਉਹ ਹਉਮੈ ਸਿਰਫ਼ ਤੇ ਸਿਰਫ਼ ਕਾਲਖ਼ ਤੋਂ ਵੱਧ ਨਹੀਂ ਹੁੰਦੀ। ਸਮਾਂ ਪਾ ਕੇ ਉਸਦੇ ਕਈ ਵਹਿਮ ਟੁੱਟ ਜਾਣੇ ਹਨ। ਤਾਕਤ ਖੁਸਣ ਨਾਲ ਸਭ ਪਾਸਾ ਵਟਣ ਲੱਗ ਜਾਂਦੇ ਹਨ।
ਦੂਜੇ ਪਾਸੇ ਵਧੀਆ ਇਨਸਾਨਾਂ ਨੂੰ ਸਦਾ ਲਈ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਬੁਧੀਜੀਵੀ, ਦਾਰਸ਼ਨਿਕ, ਸੋਚਵਾਨ ਮਨੁੱਖ ਵਿਅਕਤੀ ਨੂੰ ਤਦ ਸਹੀ ਰਾਸਤੇ ’ਤੇ ਚਲਣ ਲਈ ਆਪਣੇ ਅੰਦਰੋਂ ਹਉਮੈ ਮਾਰਨ ਦੀ ਗਲ ਕਹਿੰਦੇ ਹਨ। ਅਫਸੋਸ ਕਿ ਅਸੀਂ ਇਸ ’ਤੇ ਅਮਲ ਨਹੀਂ ਕਰ ਪਾਉਂਦੇ।


 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ