BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਰੇਲਵੇ ਨੂੰ ਹੋਰ ਵੀ ਘਾਟੇ ਵੱਲ ਲੈ ਕੇ ਜਾ ਰਹੀਆਂ ਅਧਿਕਾਰੀ ਦੀਆਂ ਨਵੀਂਆਂ ਨੀਤੀਆਂ

July 24, 2021 01:03 PM

ਲਕਸ਼ਮੀਕਾਂਤ ਖੋਖਰ
ਲਹਿਰਾਗਾਗਾ/23 ਜੁਲਾਈ: ਰੇਲ ਵਿਭਾਗ ਵੱਲੋਂ ਹਿਸਾਰ-ਜਾਖਲ-ਲੁਧਿਆਣਾ, ਧੂਰੀ-ਸਿਰਸਾ ਅਤੇ ਧੂਰੀ ਤੋਂ ਭਿਵਾਨੀ ਰੇਲਵੇ ਸੈਕਸ਼ਨ ਤੇ ਪਿਛਲੇ ਕੋਰੋਨਾ ਸਮੇਂ ਤੋਂ ਬੰਦ ਪਈਆਂ ਯਾਤਰੀ ਗਡੀਆਂ ਵਿਚੋਂ ਕੁਝ ਕੁ ਨੂੰ ਮੁੜ੍ਹ ਸ਼ੁਰੂ ਤਾਂ ਕਰ ਦਿਤਾ ਹੈ ਪ੍ਰੰਤੂ ਅਜੇ ਵੀ ਇਸ ਸੈਕਸ਼ਨ ਦੀਆਂ ਕਈ ਗੱਡੀਆਂ ਬੰਦ ਪਈਆਂ ਹਨ । ਧੂਰੀ ਤੋਂ ਸਿਰਸਾ ਚਲਣ ਵਾਲੀ ਯਾਤਰੀ ਗੱਡੀ ਨੂੰ ਨੰਬਰ 04572, ਭਿਵਾਨੀ ਤੋਂ ਧੂਰੀ ਵਾਇਆ ਹਿਸਾਰ-ਜਾਖਲ ਯਾਤਰੀ ਗੱਡੀ ਨੰਬਰ 04571, ਸਿਰਸਾ ਤੋਂ ਲੁਧਿਆਣਾ ਚੱਲਣ ਵਾਲੀ ਯਾਤਰੀ ਗੱਡੀ ਨੰਬਰ 04573, ਲੁਧਿਆਣਾ ਤੋਂ ਭਵਾਨੀ ਚੱਲਣ ਵਾਲੀ ਯਾਤਰੀ ਗੱਡੀ ਨੰਬਰ 04574, ਹਿਸਾਰ ਤੋ ਲੁਧਿਆਣਾ ਗੱਡੀ ਨੰਬਰ 04575, ਲੁਧਿਆਣਾ-ਜਾਖਲ-ਧੂਰੀ-ਹਿਸਾਰ ਗੱਡੀ ਨੰਬਰ 04576 ਜਿਹੜੀਆਂ ਕਿ ਕੋਰੋਨਾ ਤੋਂ ਪਹਿਲਾ ਪੈਸੇਂਜ਼ਰ ਗਡੀਆਂ ਸਨ ਅਤੇ ਹਰ ਸਟੇਸ਼ਨ ਤੇ ਰੁਕ ਕੇ ਜਾਂਦੀਆਂ ਸਨ ਇੰਨ੍ਹਾਂ ਨੂੰ ਹੁਣ ਐਕਸਪ੍ਰੈਸ ਬਣਾ ਕੇ ਚਾਲੂ ਕਰ ਦਿਤਾ ਹੈ ਪ੍ਰੰਤੂ ਗੱਡੀ ਨੰ. 54601 ਹਿਸਾਰ-ਅੰਮ੍ਰਿਤਸਰ, ਅੰਮ੍ਰਿਤਸਰ-ਹਿਸਾਰ (54602), ਹਿਸਾਰ-ਲੁਧਿਆਣਾ (54603), ਲੁਧਿਆਣਾ-ਰਤਨਗੜ੍ਹ (54604), ਰਤਨਗੜ੍ਹ-ਲੁਧਿਆਣਾ (54605), ਲੁਧਿਆਣਾ-ਹਿਸਾਰ (54606), ਜਾਖਲ-ਲੁਧਿਆਣਾ (54053), ਲੁਧਿਆਣਾ-ਜਾਖਲ (54054) ਆਦਿ ਟਰੇਨਾਂ ਬੰਦ ਪਈਆਂ ਹਨ । ਸ਼ੁਰੂ ਕੀਤੀਆਂ ਐਕਸਪ੍ਰੈਸ ਗਡੀਆਂ ਦਾ ਰੇਲਵੇ ਸਟੇਸ਼ਨ ਗਿਲ, ਕਿਲਾਰਾਏਪੁਰ, ਕੁਪ, ਹਿਮਤਾਨਾ, ਬਹਾਦਰ ਸਿੰਘ ਵਾਲਾ, ਛਾਜ਼ਲੀ, ਗੋਬਿੰਦਗੜ੍ਹ ਖੋਖਰ, ਗੁਰਨੇ ਆਦਿ ਸਟੇਸ਼ਨਾਂ ਤੇ ਕਿਸੇ ਵੀ ਗਡੀ ਦਾ ਠਹਿਰਾਓ ਨਾ ਹੋਣ ਕਰਕੇ ਇਓਂ ਜਾਪ ਰਿਹਾ ਹੈ ਕਿ ਜਿਵੇਂ ਰੇਲ ਆਮ ਲੋਕਾਂ ਤੋਂ ਦੂਰ ਹੋ ਗਈ ਹੋਵੇ । ਰੇਲਵੇ ਦੇ ਇਸ ਫੈਸਲੇ ਨੇ ਕੋਰੋਨਾ ਕਾਰਨ ਪਹਿਲਾਂ ਤੋਂ ਹੀਂ ਘਾਟੇ ਵਿਚ ਚਲ ਰਹੀ ਰੇਲ ਨੂੰ ਹੋਰ ਘਾਟੇ ਵਿਚ ਧਕੇਲ ਦਿਤਾ ਹੈ ।
ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਕਿਰਾਇਆ ਘੱਟ ਹੋਣ ਦੇ ਬਾਵਜੂਦ ਵੀ ਇੰਨ੍ਹਾਂ ਸਟੇਸ਼ਨਾਂ ਤੋਂ ਰੇਲ ਵਿਭਾਗ ਨੂੰ 80 ਤੋਂ 90 ਹਜ਼ਾਰ ਰੁਪਏ ਦੀ ਮਾਸਿਕ ਆਮਦਨ ਹੁੰਦੀ ਸੀ ਜਿਹੜੀ ਕਿ ਰੇਲਵੇ ਦੇ ਇਸ ਫੈਸਲੇ ਨਾਲ ਬੰਦ ਹੋ ਗਈ ਹੈ । ਰੇਲ ਸਟੇਸ਼ਨ ਜਮਾਲਪੂਰ ਸੇਖਾ ਦੀ ਮਾਸਿਕ ਆਮਦਨੀ ਤਾਂ ਤਕਰੀਬਨ 6 ਲੱਖ ਰੁਪਏ ਪ੍ਰਤੀ ਮਹੀਨਾ ਸੀ ਉੱਥੇ ਵੀ ਕਿਸੇ ਵੀ ਗੱਡੀ ਦਾ ਠਹਿਰਾਓ ਨਹੀਂ ਦਿੱਤਾ ਗਿਆ । ਇਵੇਂ ਹੀ ਕੁਝ ਹੋਰ ਹਾਲਟ ਸਟੇਸ਼ਨ ਜਿਵੇਂ ਕਿ ਕੁਦਨੀ, ਗਾਜੋਵਾਲਾ ਅਤੇ ਪਿਰਥਲਾ ਲਲੌਦਾ ਜਿੱਥੋਂ ਕਿ 13 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾਂ ਆਮਦਨ ਹੁੰਦੀ ਸੀ ਤੇ ਵੀ ਕਿਸੇ ਵੀ ਟਰੇਨ ਦਾ ਠਹਿਰਾਓ ਨਹੀਂ ਦਿੱਤਾ ਗਿਆ ।
ਰੇਲ ਵਿਭਾਗ ਵਲੋਂ ਮੁੜ ਸ਼ੁਰੂ ਕੀਤੀਆਂ ਇੰਨ੍ਹਾਂ ਯਾਤਰੀ ਗੱਡੀਆਂ ਦੇ ਕਿਰਾਏ ਵਿਚ ਵੀ ਕੀਤੇ ਅਥਾਹ ਵਾਧੇ ਨੇ ਆਮ ਜਨਤਾ ਨੂੰ ਸਿਰਫ਼ ਸੋਚਣ ਲਈ ਹੀ ਮਜ਼ਬੂਰ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਰੇਲ ਦੇ ਨੇੜ੍ਹੇ ਲਿਆਉਣ ਦੀ ਥਾਂ ਦੂਰ ਲਿਜਾ ਕੇ ਖੜ੍ਹਾ ਕਰ ਦਿੱਤਾ ਹੈ । ਰੇਲਵੇ ਸਟੇਸ਼ਨ ਲਹਿਰਾਗਾਗਾ ਤੋਂ ਗੋਬਿੰਦਗੜ੍ਹ ਖੋਖਰ ਜਿਸਦੀ ਦੂਰੀ ਮਹਿਜ਼ 5 ਕਿਲੋਮੀਟਰ ਹੈ, ਕੋਰੋਨਾ ਤੋਂ ਪਹਿਲਾ ਸਿਰਫ਼ 10 ਰੁਪਏ ਦਾ ਕਿਰਾਇਆ ਹੁੰਦਾ ਸੀ ਜਿਹੜਾ ਕਿ ਹੁਣ ਵਧਾ ਕੇ 30 ਰੁਪਏ ਕਰ ਦਿੱਤਾ ਹੈ ।
ਇਸੇ ਤਰ੍ਹਾਂ ਲਹਿਰਾਗਾਗਾ ਤੋਂ ਛਾਜ਼ਲੀ, ਸੁਨਾਮ ਅਤੇ ਸੰਗਰੂਰ ਦਾ ਪੁਰਾਣਾ ਕਿਰਾਇਆ 10 ਰੁਪਏ ਹੁੰਦਾ ਸੀ ਜਿਹੜਾ ਕਿ ਹੁਣ ਵਧਾ ਕੇ 30 ਰੁਪਏ ਕਰ ਦਿੱਤਾ ਗਿਆ ਹੈ । ਲਹਿਰਾਗਾਗਾ ਤੋਂ ਬਹਾਦਰ ਸਿੰਘ ਵਾਲਾ ਅਤੇ ਧੂਰੀ ਦਾ ਪੁਰਾਣਾ ਕਿਰਾਇਆ 15 ਰੁਪਏ ਹੁੰਦਾ ਸੀ ਹੁਣ ਵਧਾ ਕੇ 30 ਰੁਪਏ ਕਰ ਦਿੱਤਾ ਗਿਆ ਹੈ । ਜਦੋਂ ਕਿ ਲਹਿਰਾਗਾਗਾ ਤੋਂ ਮਾਲੇਰਕੋਟਲਾ ਨਵਾਂ ਕਿਰਾਇਆ 40 ਰੁਪਏ ਜਦੋਂ ਕਿ ਪੁਰਾਣਾ ਕਿਰਾਇਆ ਸਿਰਫ਼ 20 ਰੁਪਏ ਹੁੰਦਾ ਸੀ । ਲਹਿਰਾਗਾਗਾ ਤੋਂ ਲੁਧਿਆਣਾ 55 ਰੁਪਏ ਜਦੋਂ ਕਿ ਪੁਰਾਣਾ ਕਿਰਾਇਆ ਸਿਰਫ਼ 30 ਰੁਪਏ ਹੁੰਦਾ ਸੀ । ਲਹਿਰਾਗਾਗਾ ਤੋਂ ਬਰਵਾਲਾ 40 ਰੁਪਏ ਨਵਾਂ ਕਿਰਾਇਆ ਤੈਅ ਕੀਤਾ ਗਿਆ ਹੈ ਜਦੋਂ ਕਿ ਪੁਰਾਣਾ ਕਿਰਾਇਆ ਸਿਰਫ਼ 15 ਰੁਪਏ ਹੁੰਦਾ ਸੀ । ਲਹਿਰਾਗਾਗਾ ਤੋਂ ਹਿਸਾਰ ਨਵਾਂ ਕਿਰਾਇਆ 50 ਰੁਪਏ ਜਦੋਂ ਕਿ ਪੁਰਾਣਾ ਕਿਰਾਇਆ 25 ਰੁਪਏ ਹੁੰਦਾ ਸੀ ।
ਐਡਵੋਕੇਟ ਅਨਿਰੁੱਧ ਕੋਸ਼ਲ ਨੇ ਰੇਲ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਲਿਖੇ ਪੱਤਰ ਰਾਹੀਂ ਚਿੱਠੀ ਬੰਦ ਪਈਆਂ ਗੱਡੀਆਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ ਉਥੇ ਚਾਲੂ ਕੀਤੀਆਂ ਗੱਡੀਆਂ ਦੇ ਸਾਰੇ ਸਟੇਸ਼ਨਾਂ ਤੇ ਠਹਿਰਾਓ ਕਰਨ ਅਤੇ ਕਿਰਾਏ ਵਿਚ ਕੀਤੇ ਅਥਾਹ ਵਾਧੇ ਨੂੰ ਵਾਪਸ ਲੈਣ ਲਈ ਮੰਗ ਵੀ ਕੀਤੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ