BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਰੋਟਰੀ ਕਲੱਬ ਵਲੋਂ ਖ਼ੂਨਦਾਨ ਕੈਂਪ

July 24, 2021 01:35 PM

ਸੁਭਾਸ਼ ਪਾਠਕ
ਸਮਾਣਾ/23 ਜੁਲਾਈ: ਰੋਟਰੀ ਕਲੱਬ ਸਮਾਣਾ ਵੱਲੋਂ ਰੋਟਰੀ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ।ਜਿਸ ਵਿਚ ਐਸਬੀਆਈ ਬੈਂਕ ਦੇ ਮੁੱਖ ਪ੍ਰਬੰਧਕ ਮਨੋਜ ਪ੍ਰਕਾਸ਼ ਅਤੇ ਸਮਾਜਸੇਵੀ ਸ਼ਿਵ ਸੈਨਾ ਨੇਤਾ ਅਸ਼ਵਨੀ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਜਿਸ ਵਿਚ ਵੱਡੀ ਗਿਣਤੀ ਵਿਚ ਖੂਨਦਾਨੀਆਂ ਨੇ ਖੂਨਦਾਨ ਕੀਤਾ । ਇਸ ਮੌਕੇ ਕਲਬ ਪ੍ਰਧਾਨ ਅਸ਼ੀਸ਼ ਬਾਂਸਲ,ਸੈਕਟਰੀ ਨਰੇਸ਼ ਮਿਤਲ, ਪ੍ਰੋਜੈਕਟ ਚੇਅਰਮੈਨ ਰਾਜੀਵ ਸਿੰਗਲਾ, ਅਰੂਣ ਬਾਂਸਲ,ਮਨੀਸ਼ ਗੁਪਤਾ ਤੇ ਸਾਰੀ ਟੀਮ ਨੇ ਬਾਵਾ ਅਸ਼ਵਨੀ ਅਰੋੜਾ ਜੀ ਦਾ ਸਵਾਗਤ ਕੀਤਾ ਇਸ ਮੋਕੇ ਬਾਵਾ ਅਸਵਨੀ ਅਰੋੜਾ ਨੇ ਆਪ ਵੀ ਖੂਨਦਾਨ ਕੀਤਾ । ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਖੂਨਦਾਨ ਕੈਂਪ ਵਿਚ ਆਉਣ ਲਈ ਵਿਜੈ ਪਾਹਵਾ ਜੀ ਨੇ ਪ੍ਰੇਰਿਤ ਕੀਤਾ । ਇਸ ਮੌਕੇ ਅਰੋੜਾ ਨੇ ਕਿਹਾ ਕਿ ਖ਼ੂਨਦਾਨ ਕਰਨਾ ਮਾਨਵਤਾ ਦੀ ਇਕ ਵਡੀ ਸੇਵਾ ਹੈ ਜਿਸ ਰਾਹੀਂ ਅਨੇਕਾਂ ਹੀ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ । ਉਹਨਾਂ ਨੇ ਸਾਰੇ ਸਿਵ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਚਡ੍ਹ ਕੇ ਇਹੋ ਜਿਹੇ ਕੈਂਪਾਂ ਵਿਚ ਹਿਸਾ ਲੈਣ ਤਾਂ ਜੋ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ ਅਤੇ ਜਿਸ ਨੂੰ ਵੀ ਖੂਨ ਦੀ ਜਰੂਰਤ ਹੋਵੇ ਤੇ ਉਸ ਨੂੰ ਸਮੇਂ ਸਿਰ ਖ਼ੂਨ ਮਿਲ ਸਕੇ ਤੇ ਉਸਦੀ ਦੀ ਜਾਨ ਬਚ ਸਕੇ । ਬਾਵਾ ਅਸ਼ਵਨੀ ਅਰੋੜਾ ਨੇ ਰੋਟਰੀ ਕਲਬ ਸਮਾਣਾ ਦੇ ਪ੍ਰਧਾਨ ਅਸ਼ੀਸ਼ ਬਾਂਸਲ ਅਤੇ ਉਹਨਾਂ ਦੀ ਸਾਰੀ ਟੀਮ ਦੀ ਪ੍ਰਸੰਸਾ ਕੀਤੀ ਕਿ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹਨ । ਇਸ ਮੌਕੇ ਉਹਨਾਂ ਨਾਲ ਵਿਜੈ ਪਾਹਵਾ,ਰਮਿੰਦਰ ਰਾਣਾ, ਮੂਨੀਸ ਗੁਲਾਟੀ, ਰਾਕੇਸ਼ ਗਰਗ ਆਦਿ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ