BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਦੇਸ਼

ਨਹਿਰੂ ਖਾਨਦਾਨ ਦਾ ਇੱਕ ਹੋਰ ਛੁਪਿਆ ਸੱਚ ਪਰਤੱਖ ਹੋਣ ਲੱਗਾ

July 24, 2021 02:04 PM

- ਸੰਜੇ ਗਾਂਧੀ ਦੇ ਪਹਿਲੇ ਵਿਆਹ ਦੀ ਵੀ ਇੱਕ ਧੀ ਹੈ ਪ੍ਰਿਆ ਸਿੰਘ ਪਾਲ

ਬੀਐਸ ਭੁੱਲਰ
ਬਠਿੰਡਾ/23 ਜੁਲਾਈ: ਨਹਿਰੂ ਖਾਨਦਾਨ ਦਾ ਲੰਬੇ ਸਮੇਂ ਤੋਂ ਛੁਪਿਆ ਰਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਇੱਕ ਪੋਤੀ, ਜੋ ਸੰਜੇ ਗਾਂਧੀ ਦੇ ਪਹਿਲੇ ਵਿਆਹ ਦੀ ਔਲਾਦ ਹੈ, ਇਨਸਾਫ਼ ਹਾਸਲ ਕਰਨ ਲਈ ਸਾਲਾਂ ਤੋਂ ਧੱਕੇ ਖਾ ਰਹੀ ਹੈ, ਪਰ ਸ਼ਕਤੀਸ਼ਾਲੀ ਲੋਕ ਉਸਦੇ ਕੇਸ ਵਿੱਚ ਅੜਿੱਕਾ ਬਣਦੇ ਆ ਰਹੇ ਹਨ, ਜੋ ਉਸਨੂੰ ਨਹਿਰੂ ਪਰਿਵਾਰ ਦੀ ਧੀ ਸਵੀਕਾਰ ਕਰਨ ਲਈ ਸਹਿਮਤ ਨਹੀਂ ਹਨ।
ਹਰਿਆਣਾ ਦੇ ਗੜਗਾਓ ਸ਼ਹਿਰ ਦੇ ਇੱਕ ਪਰਿਵਾਰ ਵਿੱਚ ਪਲੀ ਪ੍ਰਿਆ ਸਿੰਘ ਪਾਲ ਆਪਣੇ ਇਸ ਮਾਂ ਬਾਪ ਦੀ ਗੋਦ ਲਈ ਹੋਈ ਪੁੱਤਰੀ ਹੈ, ਜਿਸਦਾ ਜਨਮ 12 ਦਸੰਬਰ 1968 ਨੂੰ ਹੋਇਆ ਸੀ, ਉਸਦਾ ਨਾਂ ਪ੍ਰਿਆਦਰਸ਼ਨੀ ਰੱਖਿਆ ਸੀ। 1974 ਵਿੱਚ ਉਸਨੂੰ ਗੜਗਾਓ ਦੇ ਇਸ ਪਰਿਵਾਰ ਨੇ ਗੋਦ ਲੈ ਲਿਆ ਸੀ, ਉਸਨੂੰ ਗੋਦ ਦਿਵਾੳਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਆਈ ਕੇ ਗੁਜਰਾਲ ਦੀ ਸਾਲੀ ਸ੍ਰੀਮਤੀ ਵਿਮਲਾ ਗੁਜਰਾਲ ਦੀ ਅਹਿਮ ਭੂਮਿਕਾ ਸੀ।
ਪ੍ਰਿਆ ਨੂੰ ਗੋਦ ਲੈਣ ਵਾਲੀ ਉਸਦੀ ਮਾਂ ਡਾ: ਪ੍ਰੋਫੈਸਰ ਸ਼ੈਲਾ ਸਿੰਘ ਪਾਲ ਦਿੱਲੀ ਦੇ ਇੱਕ ਬਹੁਤ ਵੱਡੇ ਹਸਪਤਾਲ ਨੂੰ ਸਥਾਪਤ ਕਰਨ ਵਾਲੀ ਸੀ, ਜੋ ਲੰਬਾ ਸਮਾਂ ਇਸ ਹਸਪਤਾਲ ਵਿੱਚ ਸੇਵਾ ਨਿਭਾਉਂਦੀ ਰਹੀ। ਪ੍ਰਿਆ ਦੇ ਗੋਦਨਾਮੇ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਉਸਨੂੰ ਜਨਮ ਦੇਣ ਵਾਲੀ ਮਾਂ ਉਸਨੂੰ ਛੱਡ ਕੇ ਚਲੀ ਗਈ ਸੀ, ਪਰ ਕਿਤੇ ਵੀ ਉਸਦੀ ਮਾਂ ਜਾਂ ਬਾਪ ਦਾ ਨਾਂ ਦਰਜ ਨਹੀਂ ਕੀਤਾ ਗਿਆ।
ਪ੍ਰਿਆ ਸਿੰਘ ਪਾਲ ਇੱਕ ਚੈਨਲ ਦੀ ਸੀਨੀਅਰ ਐਂਕਰ ਵੀ ਰਹੀ ਹੈ ਅਤੇ ਡਾਇਰੈਕਟਰ ਤੱਕ ਦੇ ਅਹੁਦੇ ਤੇ ਤਾਇਨਾਤ ਰਹੀ ਹੈ। ਉਸਦਾ ਕਹਿਣਾ ਹੈ ਕਿ ਸ੍ਰੀਮਤੀ ਗੁਜਰਾਲ ਨੇ ਉਸਨੂੰ ਜੋ ਕਾਗਜਾਤ ਦਿੱਤੇ ਸਨ ਉਹ ਮਦਰ ਟਰੇਸਾ ਆਸ਼ਰਮ ਦੇ ਸਨ, ਜਿੱਥੇ ਜਾ ਕੇ ਉਸਨੇ ਪੜਤਾਲ ਕੀਤੀ ਪਰ ਮਾਂ ਬਾਪ ਦਾ ਨਾਂ ਦਰਜ ਨਹੀਂ ਮਿਲਿਆ। ਉਸਨੇ ਦੱਸਿਆ ਹੈ ਕਿ 2010 ਵਿੱਚ ਸ੍ਰੀਮਤੀ ਵਿਮਲਾ ਗੁਜਰਾਲ ਨੇ ਉਸਨੂੰ ਇਹ ਤਾਂ ਦੱਸ ਦਿੱਤਾ ਸੀ ਕਿ ਉਸਦਾ ਪਿਤਾ ਸੰਜੇ ਗਾਂਧੀ ਸੀ, ਪਰ ਮਾਂ ਦਾ ਨਾਂ ਪੁੱਛਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ। ਉਸਦਾ ਕਹਿਣਾ ਹੈ ਕਿ ਉਸਦੀ ਮਾਂ ਦੇ ਸੰਜੇ ਗਾਂਧੀ ਨਾਲ ਸਬੰਧ ਸਨ, ਜੋ ਸ੍ਰੀਮਤੀ ਇੰਦਰਾ ਗਾਂਧੀ ਤੋਂ ਚੋਰੀ ਸਨ, ਉਹਨਾਂ ਇੱਕ ਮੰਦਰ ਵਿੱਚ ਵਿਆਹ ਵੀ ਕੀਤਾ ਸੀ।
ਇੰਦਰਾ ਗਾਂਧੀ ਵੱਲੋਂ ਸੰਜੇ ਗਾਂਧੀ ਦਾ ਮੇਨਕਾ ਗਾਂਧੀ ਨਾਲ ਵਿਆਹ ਕਰਨ ਸਦਕਾ ਉਸਦੀ ਮਾਂ ਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਕਿ ਕਿੱਥੇ ਚਲੀ ਗਈ ਤੇ ਉਸਨੂੰ ਸ਼ੈਲਾ ਸਿੰਘ ਪਾਲ ਨੇ ਗੋਦ ਲੈ ਕੇ ਪਾਲਿਆ। ਉਸਨੇ ਦੱਸਿਆ ਕਿ ਉਸਦੀ ਮਾਂ ਸ਼ੈਲਾ ਸਿੰਘ ਪਾਲ ਆਪਣੇ ਹੱਥੀ ਸਥਾਪਤ ਕੀਤਾ ਹਸਪਤਾਲ ਛੱਡ ਕੇ ਲੁਧਿਆਣਾ ਚਲੀ ਗਈ, ਜਿੱਥੇ ਉਸਨੂੰ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸਨੇ ਇੰਕਸਾਫ਼ ਕੀਤਾ ਕਿ ਉਸਦਾ ਪਿਤਾ ਸੰਜੇ ਗਾਂਧੀ ਲੁਧਿਆਣਾ ਵਿਖੇ ਵੀ ਕਈ ਵਾਰ ਉਸਨੂੰ ਮਿਲਣ ਆਇਆ ਸੀ। ਉਸਦੀ ਮੌਤ ਤੇ ਉਹਨਾਂ ਦੇ ਘਰ ਸ਼ੋਕ ਪਿਆ ਰਿਹਾ ਸੀ, ਪਰ ਉਹ ਇਸ ਦੇ ਅਸਲ ਕਾਰਨਾਂ ਤੋਂ ਅਣਜਾਣ ਸੀ।
ਪ੍ਰਿਆ ਸਿੰਘ ਪਾਲ ਦਾ ਕਹਿਣਾ ਹੈ ਕਿ ਉਸ ਬਾਰੇ ਬਹੁਤ ਸਾਰੇ ਪੁਰਾਣੇ ਕਾਂਗਰਸੀ ਤੇ ਭਾਜਪਾ ਆਗੂਆਂ, ਸ੍ਰੀਮਤੀ ਸੋਨੀਆਂ ਗਾਂਧੀ ਤੇ ਉਹਨਾਂ ਦੇ ਪਰਿਵਾਰ ਨੂੰ ਪੂਰਾ ਪਤਾ ਹੈ। ਉਸਨੇ ਦੱਸਿਆ ਹੈ ਕਿ ਇਸ ਅਸਲ ਸੱਚ ਨੂੰ ਪਰਤੱਖ ਕਰਨ ਲਈ ਉਸਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ, ਪਰ ਸ਼ਕਤੀਸ਼ਾਲੀ ਲੋਕ ਇਨਸਾਫ ਵਿੱਚ ਅੜਿੱਕਾ ਬਣਦੇ ਰਹੇ ਹਨ, ਹੁਣ ਵੀ ਉਸਨੇ ਅਪੀਲ ਕੀਤੀ ਹੋਈ ਹੈ। ਉਸਨੇ ਪੂਰੇ ਵਿਸਵਾਸ ਨਾਲ ਕਿਹਾ ਕਿ ਉਸਦਾ ਤਾਏ ਦੀ ਪੁੱਤਰੀ ਪ੍ਰਿਯੰਕਾ ਗਾਂਧੀ ਨਾਲ ਡੀ ਐਨ ਏ ਟੈਸਟ ਕਰਵਾ ਕੇ ਤਸੱਲੀ ਕਰਵਾਈ ਜਾਣੀ ਚਾਹੀਦੀ ਹੈ। ਉਸਨੇ ਕੇਂਦਰ ਸਰਕਾਰ ਨੂੰ ਇਨਸਾਫ ਦਿਵਾਉਣ ਦੀ ਵੀ ਅਪੀਲ ਕੀਤੀ ਹੈ।
ਉਸਨੇ ਕਿਹਾ ਕਿ ਉਹ ਨਹਿਰੂ ਪਰਿਵਾਰ ਦੀ ਧੀ ਹੈ, ਸੰਜੇ ਗਾਂਧੀ ਉਸਦਾ ਬਾਪ ਸੀ, ਇਸ ਬਾਰੇ ਸੋਨੀਆਂ ਪਰਿਵਾਰ ਨੂੰ ਮੱਦਦ ਕਰਨੀ ਚਾਹੀਦੀ ਹੈ। ਇਸ ਵਿੱਚ ਕੋਈ ਬੁਰਾਈ ਨਹੀਂ ਹੋਵੇਗੀ। ਅਹਿਮ ਪਰਿਵਾਰ ਦੇ ਇਸ ਸੱਚ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਇਹ ਨਵੀਂ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇ

ਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟ

ਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰ

ਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲ

ਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾ

ਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਹਨੂੰਮਾਨਗੜ੍ਹ : ਸੜਕ ਹਾਦਸੇ ’ਚ 4 ਨੌਜਵਾਨ ਹਲਾਕ

ਮੰਡੀ : ਕਾਰ ਬਿਆਸ ਦਰਿਆ ’ਚ ਡਿੱਗੀ, ਸਾਰੇ ਸਵਾਰ ਲਾਪਤਾ

ਛੱਤੀਸਗੜ੍ਹ : ਆਟੋ ਤੇ ਸਕਾਰਪੀਓ ਦੀ ਟੱਕਰ ’ਚ 8 ਮੌਤਾਂ, 9 ਤੋਂ ਵਧ ਜ਼ਖ਼ਮੀ

ਸ਼ਿਮਲਾ ਦੌਰਾ : ਖਰਾਬ ਮੌਸਮ ਕਾਰਨ ਤਿੰਨ ਘੰਟੇ ਦੀ ਦੇਰੀ ਨਾਲ ਰਾਸ਼ਟਰਪਤੀ ਦਿੱਲੀ ਪਰਤੇ